ਊਲਜਲੂਲਵਾਦ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਿਸੀਫਸ, ਚਿੱਤਰ: ਤਿਤੀਅਨ, 1549

ਦਰਸ਼ਨ ਵਿੱਚ, "ਊਲਜਲੂਲ" ਜੀਵਨ ਵਿੱਚ ਨਹਿਤ ਮੁੱਲ ਅਤੇ ਅਰਥ ਦੀ ਤਲਾਸ਼ ਦੀ ਮਾਨਵੀ ਪ੍ਰਵਿਰਤੀ ਅਤੇ ਮਨੁੱਖ ਦੁਆਰਾ ਉਸਨੂੰ ਖੋਜ ਪਾਉਣ ਦੀ ਅਸਮਰਥਤਾ ਦੇ ਵਿੱਚਲੇ ਦਵੰਦ ਦਾ ਲਖਾਇਕ ਹੈ। ਇਸ ਸੰਦਰਭ ਵਿੱਚ ਊਲਜਲੂਲ ਦਾ ਮਤਲਬ "ਤਾਰਕਿਕ ਤੌਰ ਤੇ ਅਸੰਭਵ" ਨਹੀਂ, ਸਗੋਂ "ਮਾਨਵੀ ਤੌਰ ਤੇ ਅਸੰਭਵ" ਹੈ।[੧] ਬ੍ਰਹਿਮੰਡ ਅਤੇ ਮਾਨਵੀ ਮਨ ਦੋਨੋਂ ਅੱਡ ਅੱਡ ਊਲਜਲੂਲ ਦੇ ਜਨਕ ਨਹੀਂ, ਸਗੋਂ, ਊਲਜਲੂਲ ਦਾ ਜਨਮ ਇੱਕੋ ਵਕਤ ਵਿਦਮਾਨ ਦੋਨਾਂ ਦੀ ਵਿਰੋਧ੍ਮਾਈ ਪ੍ਰਕਿਰਤੀ ਵਿੱਚੋਂ ਹੁੰਦਾ ਹੈ। ਇਉਂ ਊਲਜਲੂਲਵਾਦ ਇੱਕ ਦਾਰਸ਼ਨਿਕ ਸੰਪਰਦਾ ਹੈ ਜਿਸਦਾ ਦਾਅਵਾ ਹੈ ਕਿ ਮਾਨਵਜਾਤੀ ਦੇ ਨਹਿਤ ਮੁੱਲ ਅਤੇ ਅਰਥਾਂ ਦੀ ਤਲਾਸ਼ ਦੇ ਯਤਨ ਅਖੀਰ ਨਾਕਾਮ ਹੋ ਜਾਣਗੇ (ਸੋ ਇਹ ਬੇਹੂਦਾ ਹਨ) ਕਿਉਂਕਿ ਸੂਚਨਾ ਦਾ ਘੋਰ ਪਸਾਰ ਅਤੇ ਦੂਜੇ ਹਥ ਅਣਜਾਣੇ ਦਾ ਅਸੀਮ ਖੇਤਰ ਨਿਸਚਤਤਾ ਨੂੰ ਅਸੰਭਵ ਬਣਾਉਂਦੇ ਹਨ। ਅਤੇ ਫਿਰ ਵੀ, ਕੁੱਝ ਊਲਜਲੂਲਵਾਦੀ ਕਹਿੰਦੇ ਹਨ ਕਿ ਬੰਦੇ ਨੂੰ ਮਨੁੱਖ ਜਾਤੀ ਦਾ ਬੇਤੁਕੀ ਸਥਿਤੀ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਅਤੇ ਇਹਦੇ ਵਿਪਰੀਤ ਅਰਥਾਂ ਦੀ ਖੋਜ ਕਰਨਾ ਜਾਰੀ ਰੱਖਿਆ ਜਾਵੇ।[੨]

ਹਵਾਲੇ[ਸੋਧੋ]

  1. Silentio, Johannes de, Fear and Trembling, Penguin Classics, p. 17
  2. Camus, Albert (1991). Myth of Sisyphus and Other Essays. Vintage Books. ISBN 0-679-73373-6.