ਸਮੱਗਰੀ 'ਤੇ ਜਾਓ

ਏਂਗਲਜ਼ ਪੀਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਏਂਗਲਜ਼ ਪੀਕ ਤਾਜਿਕਸਤਾਨ ਵਿੱਚ ਦੱਖਣੀ ਪੱਛਮੀ ਪਾਮੀਰ ਪਰਬਤ ਪ੍ਰਣਾਲੀ ਦੀ ਸ਼ਖਦਰਾ ਲੜੀ ਵਿੱਚ ਤੀਜਾ ਸਭ ਤੋਂ ਉੱਚਾ ਪਰਬਤ ਹੈ। ਪਰਬਤ ਉੱਤਰ ਵਿੱਚ ਗਲੇਸ਼ੀਅਰ ਨਾਸਪਰ (5.1 ਵਰਗ ਕਿਲੋਮੀਟਰ) ਅਤੇ ਦੱਖਣ ਵਿੱਚ ਕਿਸ਼ਤੀਦਜ਼ਾਰੋਬ ਗਲੇਸ਼ੀਅਰ (8.3 ਵਰਗ ਕਿਲੋਮੀਟਰ) ਨਾਲ਼ ਘਿਰਿਆ ਹੋਇਆ ਹੈ।

ਇਤਿਹਾਸ

[ਸੋਧੋ]

ਏਂਗਲਜ਼ ਚੋਟੀ ਨੂੰ ਮੂਲ ਤੌਰ ਤੇ ਰਾਣੀ ਦੀ ਚੋਟੀ ਵਜੋਂ ਜਾਣਿਆ ਜਾਂਦਾ ਸੀ। ਇਹ ਨਾਮ 19ਵੀਂ ਸਦੀ ਦੇ ਅੰਤ ਵਿੱਚ ਪਾਮੀਰ ਪਹਾੜਾਂ ਦੇ ਦੱਖਣੀ ਹਿੱਸੇ ਦੇ ਪਹਿਲੇ ਰੂਸੀ ਖੋਜਕਰਤਾਵਾਂ ਵਿੱਚੋਂ ਇੱਕ ਨੇ ਸਮਰਾਟ ਅਲੈਗਜ਼ੈਂਡਰ ਤੀਜੇ ਦੀ ਪਤਨੀ, ਮਹਾਰਾਣੀ ਮਾਰੀਆ ਫੀਓਡੋਰੋਵਨਾ ਦੇ ਸਤਿਕਾਰ ਵਜੋਂ ਦਿੱਤਾ ਗਿਆ ਸੀ ।ਸੋਵੀਅਤ ਯੁੱਗ ਦੇ ਦੌਰਾਨ ਇਸਦਾ ਨਾਮ ਬਦਲ ਕੇ ਜਰਮਨ ਦਾਰਸ਼ਨਿਕ ਅਤੇ ਰਾਜਨੀਤਕ ਅਰਥ ਸ਼ਾਸਤਰੀ ਫਰੀਡਰਿਕ ਏਂਗਲਜ਼ ਦੇ ਨਾਮ ਉੱਤੇ ਏਂਗਲਜ਼ ਚੋਟੀ ਰੱਖ ਦਿੱਤਾ ਗਿਆ ਸੀ, ਜਿਸਨੇ ਕਾਰਲ ਮਾਰਕਸ ਦੇ ਨਾਲ਼ ਮਿਲ਼ ਕੇ ਸਮਾਜਵਾਦ ਅਤੇ ਕਮਿਊਨਿਜ਼ਮ ਦੀ ਨੀਂਹ ਰੱਖੀ ਸੀ। ਕਾਰਲ ਮਾਰਕਸ ਦੇ ਸਨਮਾਨ ਵਿੱਚ ਕਾਰਲ ਮਾਰਕਸ ਚੋਟੀ ਦੇ ਨਾਮ ਨਾਲ਼ ਜਾਣੇ ਜਾਂਦੇ ਪਹਾੜ ਏਂਗਲਜ਼ ਚੋਟੀ ਦੇ ਨੇੜੇ ਹੀ ਹਨ। ਇਸ ਚੋਟੀ ਉੱਪਰ ਪਹਿਲੀ ਰਿਕਾਰਡ ਕੀਤੀ ਚੜ੍ਹਾਈ 1954 ਵਿੱਚ ਮੈਕਸਿਮ ਗਵਾਰਲੀਆਨੀ ਦੀ ਅਗਵਾਈ ਵਿੱਚ ਜਾਰਜੀਅਨ ਪਰਬਤਾਰੋਹੀਆਂ ਦੀ ਇੱਕ ਟੀਮ ਦੁਆਰਾ ਕੀਤੀ ਗਈ ਸੀ। [1]

ਹਵਾਲੇ

[ਸੋਧੋ]
  1. "Marx and Engels in the Pamirs" (PDF). Alpine Journal. Archived (PDF) from the original on 4 March 2016. Retrieved 10 February 2017.