ਏਕ ਚਾਦਰ ਮੈਲੀ ਸੀ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਏਕ ਚਾਦਰ ਮੈਲੀ ਸੀ
ਨਿਰਦੇਸ਼ਕ ਸੁਖਵੰਤ ਢੱਡਾ
ਨਿਰਮਾਤਾ ਜੀ.ਐਮ. ਸਿੰਘ ਨਿੰਦਰਾਜੋਗ
ਲੇਖਕ ਫਾਨੀ ਮਜੂਮਦਾਰ (ਸਕ੍ਰੀਨਪਲੇ)
ਮੱਖਣ ਸਿੰਘ (ਸਕ੍ਰੀਨਪਲੇ)
ਰਾਜਿੰਦਰ ਸਿੰਘ ਬੇਦੀ (ਕਹਾਣੀ)
ਮਦਨ ਜੋਸ਼ੀ (ਡਾਇਲਾਗ)
ਸਿਤਾਰੇ ਹੇਮਾ ਮਾਲਿਨੀ
ਕੁਲਭੂਸ਼ਨ ਖਰਬੰਦਾ
ਰਿਸ਼ੀ ਕਪੂਰ
ਪੂਨਮ ਢਿਲੋਂ
ਸੰਗੀਤਕਾਰ ਅਨੂ ਮਲਿਕ
ਸਿਨੇਮਾਕਾਰ ਸ਼ਜੀ ਐਨ ਕਰੁਨ
ਸੰਪਾਦਕ ਸ਼ੁਭਾਸ ਸਹਿਗਲ
ਰਿਲੀਜ਼ ਮਿਤੀ(ਆਂ) 28ਅਗਸਤ1986
ਦੇਸ਼ ਭਾਰਤ
ਭਾਸ਼ਾ ਹਿੰਦੀ

ਏਕ ਚਾਦਰ ਮੈਲੀ ਸੀ1986 ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਸੁਖਵੰਤ ਢੱਡਾ ਨੇ ਕੀਤਾ ਹੈ, ਅਤੇ ਇਹ ਰਾਜਿੰਦਰ ਸਿੰਘ ਬੇਦੀ ਦੇ ਇਸੇ ਨਾਮ ਦੇ ਉਰਦੂ ਨਾਵਲੈੱਟ ਦਾ ਰੂਪਾਂਤਰਨ ਹੈ।[1] ਇਸ ਨਾਵਲ ਨੂੰ 1965 ਸਾਹਿਤ ਅਕੈਡਮੀ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ ਅਤੇ ਇਹ ਲੇਖਕ ਦੀ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ਇਸ ਦੇ ਮੁੱਖ ਕਲਾਕਾਰ ਹੇਮਾ ਮਾਲਿਨੀ, ਕੁਲਭੂਸ਼ਨ ਖਰਬੰਦਾ, ਰਿਸ਼ੀ ਕਪੂਰ ਅਤੇ ਪੂਨਮ ਢਿਲੋਂ ਹਨ।

ਉੜਦੀ ਝਾਤ[ਸੋਧੋ]

ਰਾਜਿੰਦਰ ਸਿੰਘ ਬੇਦੀ 1960ਵਿਆਂ ਵਿੱਚ ਖੁਦ ਇਹ ਫ਼ਿਲਮ ਬਣਾਉਣੀ ਚਾਹੁੰਦਾ ਸੀ। ਗੀਤਾ ਬਾਲੀ ਅਤੇ ਧਰਮਿੰਦਰ ਨੇ ਮੁੱਖ ਰੋਲ ਕਰਨੇ ਸਨ, ਪਰ ਗੀਤਾ ਬਾਲੀ ਦੀ ਮੌਤ ਕਾਰਨ ਪ੍ਰੋਜੈਕਟ ਠੱਪ ਹੋ ਗਿਆ।

ਰੂੜੀਵਾਦ ਦੀ ਜਕੜ ਵਿੱਚ ਵਿਚਰ ਰਹੇ ਨਿਮਨ ਮਧਵਰਗੀ ਪੰਜਾਬੀ ਪਰਵਾਰ ਦੇ ਜੀਵਨ ਦੇ ਬਾਖੂਬੀ ਚਿਤਰਣ ਸਦਕਾ ਇਸਨੂੰ ਖੂਬ ਹੁੰਗਾਰਾ ਮਿਲਿਆ। ਹੇਮਾ ਮਾਲਿਨੀ ਦੇ ਕੈਰੀਅਰ ਦੇ ਸਰਬੋਤਮ ਰੋਲ ਕਰਕੇ ਵੀ ਇਹ ਚਰਚਿਤ ਰਹੀ। ਰਿਸ਼ੀ ਕਪੂਰ ਅਤੇ ਪੂਨਮ ਢਿਲੋਂ ਦੇ ਅਦਾਕਾਰੀ ਕਮਾਲ ਵੀ ਯਾਦਗਾਰੀ ਬਣ ਗਏ।[2]

ਹਵਾਲੇ[ਸੋਧੋ]