ਸਮੱਗਰੀ 'ਤੇ ਜਾਓ

ਏਲੀਅਨਜ਼ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਲੀਅਨਜ਼
ਫ਼ਿਲਮ ਦਾ ਪੋਸਟਰ
ਨਿਰਦੇਸ਼ਕਜੇਮਜ਼ ਕੈਮਰੂਨ
ਸਕਰੀਨਪਲੇਅਜੇਮਜ਼ ਕੈਮਰੂਨ
ਕਹਾਣੀਕਾਰ
ਨਿਰਮਾਤਾਗੇਲ ਐਨੀ ਹਰਡ
ਸਿਤਾਰੇ
ਸਿਨੇਮਾਕਾਰਐਡਰੀਅਨ ਬਿਡਲ
ਸੰਪਾਦਕਰੇਅ ਲਵਜੌਏ
ਸੰਗੀਤਕਾਰਜੇਮਜ਼ ਹੌਰਨਰ
ਡਿਸਟ੍ਰੀਬਿਊਟਰ20ਵੀਂ ਸੈਂਚਰੀ ਫ਼ੌਕਸ
ਰਿਲੀਜ਼ ਮਿਤੀ
  • ਜੁਲਾਈ 18, 1986 (1986-07-18)
ਮਿਆਦ
137 ਮਿੰਟ[1]
ਦੇਸ਼ਸੰਯੁਕਤ ਰਾਜ ਅਮਰੀਕਾ[2][3][4]
ਭਾਸ਼ਾਅੰਗਰੇਜ਼ੀ
ਬਜ਼ਟ$17–18 ਮਿਲੀਅਨ[5][6]
ਬਾਕਸ ਆਫ਼ਿਸ$131.1–183.3 ਮਿਲੀਅਨ[5][7]

ਏਲੀਅਨਜ਼ 1986 ਵਿੱਚ ਰਿਲੀਜ਼ ਹੋਈ ਵਿਗਿਆਨਿਕ ਕਲਪਨਾ ਅਧਾਰਿਤ ਐਕਸ਼ਨ ਫ਼ਿਲਮ ਹੈ ਜਿਸਨੂੰ ਜੇਮਜ਼ ਕੈਮਰੂਨ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫ਼ਿਲਮ ਦੀ ਨਿਰਮਾਤਾ ਗੇਲ ਐਨੀ ਹਰਡ ਹੈ ਅਤੇ ਮੁੱਖ ਰੋਲ ਸਿਗੌਰਨੀ ਵੀਵਰ ਦੁਆਰਾ ਨਿਭਾਇਆ ਗਿਆ ਹੈ। ਇਹ 1979 ਵਿੱਚ ਰਿਲੀਜ਼ ਹੋਈ ਫ਼ਿਲਮ ਏਲੀਅਨ ਦਾ ਅਗਲਾ ਭਾਗ ਹੈ ਅਤੇ ਏਲੀਅਨ ਲੜੀ ਦਾ ਦੂਜਾ ਭਾਗ ਹੈ। ਇਸ ਫ਼ਿਲਮ ਵੀਵਰ ਦਾ ਕਿਰਦਾਰ ਐਲਨ ਰਿਪਲੇ ਦੇ ਰੂਪ ਵਿੱਚ ਹੈ ਜਦੋਂ ਉਹ ਚੰਨ ਤੋਂ ਆਉਂਦੀ ਹੈ ਜਿੱਥੇ ਉਸਦੇ ਸਮੂਹ ਨੂੰ ਏਲੀਅਨਾਂ ਦੁਆਰਾ ਬੰਦੀ ਬਣਾ ਲਿਆ ਜਾਂਦਾ ਹੈ, ਇਸ ਵਾਰ ਉਹਨਾਂ ਨਾਲ ਸਪੇਸ ਮਰੀਨ ਦੀ ਇੱਕ ਯੂਨਿਟ ਵੀ ਹੁੰਦੀ ਹੈ। ਇਸ ਤੋਂ ਇਲਾਵਾ ਹੋਰਨਾਂ ਭੂਮਿਕਾਵਾਂ ਵਿੱਚ ਕੈਰੀ ਹੀਨ, ਮਾਈਕਲ ਬੀਹਨ, ਪੌਲ ਰੀਜ਼ਰ, ਲਾਂਸ ਹੈਨਰਿਕਸਨ, ਜੈਨੇਟ ਗੋਲਡਸਟੀਨ, ਵਿਲੀਅਮ ਹੋਪ ਅਤੇ ਬਿਲ ਪੈਕਸਟਨ ਨਜ਼ਰ ਆਉਂਦੇ ਹਨ।

ਬ੍ਰੈਂਡੀਵਾਈਨ ਪ੍ਰੋਡਕਸ਼ਨਜ਼ ਦੇ ਗੌਰਡਨ ਕੈਰਲ, ਡੇਵਿਡ ਗਿਲਰ, ਅਤੇ ਵਾਲਟਰ ਹਿੱਲ, ਜਿਹਨਾਂ ਨੇ ਪਹਿਲੀ ਫ਼ਿਲਮ ਅਤੇ ਇਸਦੇ ਅਗਲੇ ਭਾਗਾਂ ਦਾ ਨਿਰਮਾਣ ਕੀਤਾ ਸੀ, ਏਲੀਅਨਜ਼ ਫ਼ਿਲਮ ਵਿੱਚ ਐਕਸੈਕਟਿਵ ਪ੍ਰੋਡਿਊਸਰ ਸਨ। ਉਹ 1979 ਵਿੱਚ ਰਿਲੀਜ਼ ਹੋਈ ਫ਼ਿਲਮ ਤੋਂ ਬਾਅਦ ਅਗਲੀਆਂ ਫ਼ਿਲਮਾਂ ਵੀ ਬਣਾਉਣ ਵਿੱਚ ਰੁਚੀ ਰੱਖਦੇ ਸਨ, ਪਰ 20ਵੀਂ ਸੈਂਚਰੀ ਫ਼ੌਕਸ ਦੀ ਨਵੀਂ ਮੈਨੇਜਮੈਂਟ ਨੇ ਉਹਨਾਂ ਯੋਜਨਾਵਾਂ ਨੂੰ 1983 ਤੱਕ ਅੱਗੇ ਨਹੀਂ ਵਧਾਇਆ। ਬ੍ਰੈਡੀਵਾਈਨ ਨੇ ਕੈਮਰੂਨ ਦੀ ਫ਼ਿਲਮ ਦ ਟਰਮੀਨੇਟਰ ਦੀ ਪਟਕਥਾ ਪੜਨ ਤੋਂ ਬਾਅਦ ਉਸਨੂੰ ਇਹ ਫ਼ਿਲਮ ਬਣਾਉਣ ਲਈ ਚੁਣਿਆ ਸੀ ਜਿਹੜੀ ਕਿ 1984 ਵਿੱਚ ਬਹੁਤ ਹੀ ਸਫ਼ਲ ਫ਼ਿਲਮ ਸਾਬਿਤ ਹੋਈ ਸੀ। ਇਸ ਫ਼ਿਲਮ ਦਾ ਕੁੱਲ ਬਜਟ 18 ਮਿਲੀਅਨ ਡਾਲਰ ਸੀ। ਇਸ ਫ਼ਿਲਮ ਦੀ ਸ਼ੂਟਿੰਗ ਇੰਗਲੈਂਡ ਵਿੱਚ ਪਾਈਨਵੁੱਡ ਸਟੂਡੀਓਜ਼ ਅਤੇ ਲੰਡਨ ਵਿੱਚ ਸਥਿਤ ਇੱਕ ਖ਼ਸਤਾਹਾਲਤ ਪਾਵਰ ਪਲਾਂਟ ਵਿੱਚ ਸ਼ੁਰੂ ਹੋਈ ਸੀ।

ਇਸ ਫ਼ਿਲਮ ਨੂੰ 18 ਜੁਲਾਈ, 1986 ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਇਸਨੇ ਵਿਸ਼ਵਭਰ ਵਿੱਚੋਂ 180 ਮਿਲੀਅਨ ਡਾਲਰਾਂ ਦੀ ਕਮਾਈ ਕੀਤੀ ਸੀ। ਇਹ ਫ਼ਿਲਮ 7 ਅਕਾਦਮੀ ਇਨਾਮਾਂ ਵਿੱਚ ਨਾਮਜ਼ਦ ਹੋਈ ਸੀ ਜਿਸ ਵਿੱਚ ਸਿਗੌਰਨੀ ਵੀਵਰ ਨੂੰ ਸਭ ਤੋਂ ਵਧੀਆ ਅਭਿਨੇਤਰੀ ਲਈ ਨਾਮਜ਼ਦ ਕੀਤਾ ਗਿਆ ਸੀ, ਇਸ ਫ਼ਿਲਮ ਨੇ ਇਹਨਾਂ ਅਕਾਦਮੀ ਇਨਾਮਾਂ ਵਿੱਚ ਸਭ ਤੋਂ ਵਧੀਆ ਸਾਊਂਡ ਐਡਿਟਿੰਗ ਅਤੇ ਸਭ ਤੋਂ ਵਧੀਆ ਵਿਜ਼ੂਅਲ ਇਫ਼ੈਕਟਾਂ ਲਈ ਇਨਾਮ ਜਿੱਤਿਆ ਸੀ। ਇਸ ਫ਼ਿਲਮ ਨੇ 8 ਸੈਟਰਨ ਅਵਾਰਡ ਜਿੱਤੇ ਜਿਸ ਵਿੱਚ ਵੀਵਰ ਲਈ ਸਭ ਤੋਂ ਵਧੀਆ ਅਭਿਨੇਤਰੀ, ਪੈਕਸਟਨ ਲਈ ਸਭ ਤੋਂ ਵਧੀਆ ਸਹਾਇਕ ਅਦਾਕਾਰ, ਗੋਲਡਸਟੀਨ ਲਈ ਸਭ ਤੋਂ ਵਧੀਆ ਸਹਾਇਕ ਅਭਿਨੇਤਰੀ ਅਤੇ ਸਭ ਤੋਂ ਵਧੀਆ ਡਾਇਰੈਕਸ਼ਨ ਦਾ ਅਵਾਰਡ ਵੀ ਸ਼ਾਮਿਲ ਸੀ।

ਇਸ ਫ਼ਿਲਮ ਦਾ ਅਗਲਾ ਭਾਗ ਏਲੀਅਨ 3, 1992 ਵਿੱਚ ਰਿਲੀਜ਼ ਕੀਤਾ ਗਿਆ ਸੀ ਜਿਸ ਵਿੱਚ ਵੀਵਰ ਆਪਣਾ ਪਿਛਲਾ ਕਿਰਦਾਰ ਹੀ ਨਿਭਾਉਂਦੀ ਹੈ ਅਤੇ ਹੈਨਰਿਕਸਨ ਬਿਸ਼ਪ ਦੇ ਕਿਰਦਾਰ ਵਿੱਚ ਨਜ਼ਰ ਆਉਂਦਾ ਹੈ।

ਪਾਤਰ

[ਸੋਧੋ]
ਉੱਪਰੋਂ ਹੇਠਾਂ: ਪੌਲ ਰੀਜ਼ਰ, ਲਾਂਸ ਹੈਨਰਿਕਸਨ ਅਤੇ ਕੈਰੀ ਹੈਨ
ਵੀਵਰ ਦਾ ਰੋਲ ਪਿਛਲੀ ਫ਼ਿਲਮ ਏਲੀਅਨ ਵਾਲਾ ਹੀ ਹੈ। ਇਸ ਰੋਲ ਲਈ ਉਸਨੂੰ ਸਭ ਤੋਂ ਵਧੀਆ ਅਭਿਨੇਤਰੀ ਲਈ ਸੈਟਰਨ ਅਵਾਰਡ ਮਿਲਿਆ ਸੀ ਅਤੇ ਉਹ ਅਕਾਦਮੀ ਇਨਾਮ ਲਈ ਨਾਮਜ਼ਦ ਵੀ ਹੋਈ ਸੀ।[9]
ਬੀਹਨ ਨੂੰ ਇਸ ਫ਼ਿਲਮ ਦੀ ਸ਼ੂਟਿੰਗ ਹੋਣ ਤੋਂ ਪਿੱਛੋਂ ਫ਼ੌਰਨ ਲਿਆ ਗਿਆ ਸੀ, ਜਿਸ ਕਰਕੇ ਉਹ ਮਿਲਿਟਰੀ ਟ੍ਰੇਨਿੰਗ ਵਿੱਚ ਵੀ ਸ਼ਾਮਿਲ ਨਹੀਂ ਸੀ ਅਤੇ ਦੂਜੇ ਸਾਰੇ ਅਦਾਕਾਰ ਮਰੀਨਾਂ ਦਾ ਰੋਲ ਕਰਦੇ ਨਜ਼ਰ ਆਉਂਦੇ ਹਨ।[10][11]
ਬਰਕ ਵੇਅਲੈਂਡ-ਯੂਟਾਨੀ ਕਾਰਪੋਰੇਸ਼ਨ ਦਾ ਇੱਕ ਨੁਮਾਇੰਦਾ ਹੈ, ਜਿਸਨੂੰ LV-426 ਦਾ ਨਿਰੀਖਣ ਕਰਨ ਲਈ ਭੇਜਿਆ ਗਿਆ ਸੀ।
ਬਿਸ਼ਪ ਸੁਲਾਸੋ ਦੇ ਉੱਪਰ ਐਕਜ਼ੈਕਟਿਵ ਅਫ਼ਸਰ ਦੇ ਰੂਪ ਵਿੱਚ ਐਂਡਰੌਇਡ ਸਰਵਿੰਗ ਦਾ ਕੰਮ ਕਰ ਰਿਹਾ ਹੈ।
  • ਕੈਰੀ ਹੀਨ, ਰੇਬੈਕਾ ਨਿਊਟ ਜੌਰਡਨ
  • ਬਿਲ ਪੈਕਸਟਨ, ਟੈਕਨੀਸ਼ੀਨ ਪ੍ਰਾਈਵੇਟ ਹਡਸਨ:
ਪੈਕਸਟਨ ਨੂੰ ਸਭ ਤੋਂ ਵਧੀਆ ਸਹਾਇਕ ਅਭਿਨੇਤਾ ਲਈ ਸੈਟਰਨ ਅਵਾਰਡ ਮਿਲਿਆ ਸੀ।[9]
ਮਰੀਨਾਂ ਦਾ ਗੈਰ-ਤਜਰਬੇਕਾਰ ਕਮਾਂਡਿੰਗ ਅਫ਼ਸਰ।
ਗੋਲਡਸਟੀਨ ਨੂੰ ਇਸ ਰੋਲ ਲਈ ਸੈਟਰਨ ਅਵਾਰਡ ਮਿਲਿਆ ਸੀ।[9]
ਮਰੀਨਾਂ ਦਾ ਇੱਕ ਕਮਾਂਡਿੰਗ ਅਫ਼ਸਰ।

ਹਵਾਲੇ

[ਸੋਧੋ]
  1. "Aliens". British Board of Film Classification. Retrieved December 15, 2014.
  2. "Aliens". American Film Institute. Retrieved October 23, 2015.
  3. "Aliens". Lumiere Database. Retrieved October 23, 2015.
  4. "Aliens". Swedish Film Database. Retrieved November 11, 2017.
  5. 5.0 5.1 "Aliens - Box Office Data, DVD and Blu-ray Sales, Movie News, Cast and Crew Information". The Numbers. Retrieved December 15, 2014.
  6. Kjolseth, Pablo. "Aliens". Turner Classic Movies. Retrieved December 24, 2014.
  7. "Aliens (1986)". Box Office Mojo. Retrieved December 15, 2008.
  8. Pym, John (1986). "Aliens". Monthly Film Bulletin. 53 (624). British Film Institute: 263–264. ISSN 0027-0407.
  9. 9.0 9.1 9.2 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Saturn Awards
  10. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named casting
  11. "Latest Movie Features - Best & Worst Lists - Spoilers - Empire".

ਬਾਹਰਲੇ ਲਿੰਕ

[ਸੋਧੋ]