ਏਸ਼ੀਯਾਨਾ ਏਅਰਲਾਈਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਏਸ਼ੀਯਾਨਾ ਏਅਰਲਾਈਨ ਇੰਨ.(ਹੁੰਗਲ:아시아나 항공; ਆਰਆਰ: ਏਸ਼ੀਯਾਨਾ ਹੈਂਗਗੌਂਗ; ਕੇਆਰਕੇ: 020560; ਪਹਿਲਾਂ ਸਿਉਲ ਏਅਰਲਾਈਨਜ਼) ਕੋਰਿਅਨ ਏਅਰ ਦੇ ਨਾਲ,ਦੱਖਣ ਕੋਰਿਆ ਦੀ ਦੋ ਪ੍ਮੁੱਖ ਏਅਰਲਾਈਨਾਂ ਵਿੱਚੋ ਇੱਕ ਹੈ I ਏਸ਼ੀਯਾਨਾ ਦਾ ਮੁੱਖ ਦਫ਼ਤਰ ਸਿਉਲ ਵਿਖੇ ਏਸ਼ੀਯਾਨਾ ਟਾਉਨ ਬਿਲਡਿੰਗ ਵਿੱਚ ਸਥਿਤ ਹੈ I ਏਅਰਲਾਈਨ ਦਾ ਘਰੇਲੂ ਹੱਬ ਜ਼ਿਮਪੋ ਅੰਤਰਰਾਸ਼ਟਰੀ ਏਅਰਪੋਰਟ ਹੈ ਅਤੇ ਅੰਤਰਰਾਸ਼ਟਰੀ ਹੱਬ ਇੰਨਚਿਅਨ ਅੰਤਰਰਾਸ਼ਟਰੀ ਏਅਰਪੋਰਟ ਹੈ (70 ਕਿਮੀ (43ਮੀਆਈ) ਸੈਂਟਰਲ ਸਿਉਲ ਤੋਂ) I ਸਟਾਰ ਏਲਾਏਂਸ ਦਾ ਸਦੱਦ ਹੋਣ ਦੇ ਨਾਤੇ, ਇਹ 14 ਘਰੇਲੂ ਅਤੇ 90 ਅੰਤਰਰਾਸ਼ਟਰੀ ਯਾਤਰੀ ਉਡਾਣਾਂ ਦਾ ਸੰਚਾਲਨ ਕਰਦੀ ਹੈ I ਇਹ ਪੂਰੇ ਏਸ਼ੀਆ, ਯੂਰਪ, ਨੋਰਥ ਅਮਰੀਕਾ ਅਤੇ ਓਸ਼ੀਆਨਾ ਭਰ ਵਿੱਚ ਵੀ 27 ਕਾਰਗੋ ਰੂਟਾਂ ਦਾ ਸੰਚਾਲਨ ਕਰਦੀ ਹੈ I[1] ਦਸੰਬਰ 2014 ਤੱਕ, ਇਸ ਕੰਪਨੀ ਨੇ 10,183 ਲੋਕਾਂ ਨੂੰ ਰੋਜ਼ਗਾਰ ਦਿੱਤਾ I ਏਸ਼ੀਯਾਨਾ ਦੇ ਜ਼ਿਆਦਾਤਰ ਪਾਇਲਟ, ਗਰਾਊਂਡ ਸਟਾਫ਼, ਅਤੇ ਫ਼ਲਾਇਟ ਅਟੈਂਡੈਂਟ ਸਿਉਲ ਦੇ ਹੀ ਹਨ I ਏਸ਼ੀਯਾਨਾ ਏਅਰਲਾਈਨ ਕੋਲ ਏਅਰ ਬੁਸਨ ਦੇ ਸਭ ਤੋਂ ਵੱਧ ਸ਼ੇਅਰ ਹਨ I ਏਅਰ ਬੁਸਨ, ਬੁਸਨ ਮੈਟਰੋਪੋਲੀਟਨ ਸ਼ਹਿਰ ਦੇ ਨਾਲ ਇੱਕ ਘੱਟ ਕੀਮਤ ਵਾਲਾ ਖੇਤਰੀ ਕੈਰੀਅਰ ਸਾਂਝੀ ਉਦੱਮ ਹੈ I ਏਸ਼ੀਯਾਨਾ ਮੌਜੂਦਾ ਸਮੇਂ ਵਿੱਚ ਦੱਖਣ ਕੋਰੀਆ ਫੁਟਬਾਲ ਟੀਮ ਅਤੇ ਪੈ੍ਸੀਡੈਂਟ ਕੱਪ 2015 ਦਾ ਅਧੀਕਾਰਕਾਰਕ ਸਪਾਂਸਰ ਹੈ I[2]

ਇਤਿਹਾਸ[ਸੋਧੋ]

ਸਥਾਪਨਾ[ਸੋਧੋ]

ਕੋਰੀਅਨ ਏਅਰ (ਹਾਂਣਜਿੰਨ ਗਰੁੱਪ ਨਾਲ ਸੰਬੰਧਿਤ), ਜਿਸਦਾ 1969 ਵਿੱਚ ਨਿੱਜੀਕਰਨ ਹੋਇਆ ਸੀ, ਇਸਦਾ ਏਸ਼ੀਯਾਨਾ ਦੇ 1988 ਵਿੱਚ ਸਥਾਪਿਤ ਹੋਣ ਤੋਂ ਪਹਿਲਾਂ, ਦੱਖਣ ਕੋਰੀਆਈ ਏਅਰਲਾਈਨ ਉਦਯੋਗ ਤੇ ਏਕਾਧਿਕਾਰ ਸੀ I[3] ਏਸ਼ੀਯਾਨਾ ਦੀ ਸਥਾਪਨਾ ਉਦਾਰ ਬਜ਼ਾਰ ਦੇ ਹਲਾਤਾਂ ਦੇ ਪੱਖ ਨੂੰ ਪਹਿਲ ਦੇਣ ਦੀ ਨੀਤੀ ਦੇ ਤੌਰ 'ਤੇ ਨਹੀਂ ਕੀਤੀ ਗਈ, ਸਗੋਂ ਹੋਰਨਾਂ ਚਏਬੋਲਸ ਅਤੇ ਜੋ ਮੁਕਾਬਲਾ ਕਰਨ ਵਿੱਚ ਦਿਲਚਸਪ ਸਨ, ਉਹਨਾਂ ਦੇ ਦਬਾਅ ਕਾਰਨ ਕੀਤੀ ਗਈ ਸੀ I[4] ਇਹ ਕੁਮਹੋ ਏਸ਼ੀਯਾਨਾ ਗਰੁੱਪ (ਪਹਿਲਾਂ ਕੁਮਹੋ ਗਰੁੱਪ ਸੀ) ਦੁਆਰਾ ਸਥਾਪਿਤ ਕੀਤਾ ਗਿਆ ਸੀ ਅਤੇ ਅਸਲ ਵਿੱਚ ਸਿਉਲ ਏਅਰ ਇੰਟਰਨੇਸ਼ਨਲ ਨਾਂ ਤੋਂ ਜਾਣਿਆ ਜਾਂਦਾ ਸੀ I ਏਸ਼ੀਯਾਨਾ 17 ਫ਼ਰਵਰੀ 1988 ਨੂੰ ਸਥਾਪਿਤ ਹੋਈ ਸੀ ਅਤੇ ਇਸਨੇ ਆਪਣਾ ਸੰਚਾਲਨ ਦਸੰਬਰ 1988 ਵਿੱਚ ਬੁਸਾਨ ਲਈ ਉਡਾਣਾਂ ਤੋਂ ਸ਼ੁਰੂ ਕੀਤਾ I ਸਾਲ 2007 ਤੱਕ, ਏਅਰਲਾਈਨ ਦੀ 30.53% ਮਲਕੀਅਤ ਨੀਜੀ ਨਿਵੇਸ਼ਕਾਂ ਕੋਲ, 29.51% ਕੁਮਹੋ ਉਦਯੋਗ ਕੋਲ, 15.05% ਕੁਮਹੋ ਪੈਟਰੋਕੈਮੀਕਲ ਕੋਲ, 11.09% ਵਿਦੇਸ਼ੀ ਨਿਵੇਸ਼ਕਾਂ ਕੋਲ, 7.18% ਕੋਰੀਆ ਡਵੈਲਪਮੈਂਟ ਬੈਂਕ ਕੋਲ, ਅਤੇ 5.83% ਹੋਰਨਾਂ ਕੋਲ ਸੀ I

ਰੈਗੂਲਰ ਸੇਵਾ ਦੀ ਸ਼ੁਰੂਆਤ[ਸੋਧੋ]

ਏਸ਼ੀਯਾਨਾ ਨੇ ਸੰਚਾਲਨ ਦਸੰਬਰ 1988 ਵਿੱਚ ਬੋਇੰਗ 737 ਕਲਾਸਿਕ ਜ਼ਹਾਜਾਂ ਦੀ ਵਰਤੋਂ ਨਾਲ ਬੁਸਾਨ ਅਤੇ ਗਵਾਨਗਜੂ ਵਿਚਕਾਰ ਹਵਾਈ ਉਡਾਣਾਂ ਦੀ ਸੇਵਾ ਰਾਹੀਂ ਕੀਤਾ I ਸਾਲ 1989 ਵਿੱਚ, ਏਸ਼ੀਯਾਨਾ ਨੇ ਜੇਜੂ ਸ਼ਹਿਰ, ਗਵਾਨਗਜੂ ਅਤੇ ਦੇਈਗੂ ਲਈ ਰੈਗੂਲਰ ਸੇਵਾਵਾਂ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਉਸਹੀ ਸਾਲ, ਏਸ਼ੀਯਾਨਾ ਨੇ ਜਪਾਨ ਸਥਿਤ ਸੈਂਦੇਈ ਲਈ ਅੰਤਰਰਾਸ਼ਟਰੀ ਚਾਟਰਡ ਉਡਾਣਾਂ ਨੂੰ ਸ਼ੁਰੂ ਕੀਤਾ I ਸਾਲ 1990 ਵਿੱਚ, ਏਸ਼ੀਯਾਨਾ ਨੇ ਟੋਕ੍ਯੋ, ਨਾਗੋਯਾ, ਸੈਂਦੇਈ ਅਤੇ ਫੁਕੂਓਕਾ ਲਈ ਆਪਣੀ ਪਹਿਲੀ ਤਹਿ ਅੰਤਰਰਾਸ਼ਟਰੀ ਸੇਵਾ ਦੀ ਸ਼ੁਰੂਆਤ ਕੀਤੀ I ਉਸੀ ਸਾਲ ਦੇ ਵਿੱਚ ਏਸ਼ੀਯਾਨਾ ਕੋਲ 9 ਬੋਇੰਗ 747-400s, 10 ਬੋਇੰਗ 767-300s ਅਤੇ 8 ਬੋਇੰਗ 737-400s ਸੀ I ਸਾਲ 1991 ਦੀ ਸ਼ੁਰੂਆਤ ਵਿੱਚ, ਏਸ਼ੀਯਾਨਾ ਨੇ ਬੈਂਕੌਕ, ਸਿੰਗਾਪੁਰ, ਹਾਂਗਕਾਂਗ ਅਤੇ ਟਾਇਪੇਈ ਲਈ ਵੀ ਸੇਵਾਵਾਂ ਦੀ ਸ਼ੁਰੂਆਤ ਕੀਤੀ I ਲਾਂਸ ਐਂਨਜਲਿਸ ਲਈ ਟਰਾਂਸਪੈਸਫਿਕ ਉਡਾਣਾਂ ਦਸੰਬਰ 1991 ਵਿੱਚ ਬੋਇੰਗ 737-400 ਕੌਮਬੀ ਨਾਲ ਸ਼ੁਰੂ ਹੋਈਆਂ I ਵਾਇਨਾ, ਬਰੁਸੇਲਸ ਅਤੇ ਹੌਨੋਲੁਲੂ ਲਈ ਸੇਵਾਵਾਂ ਦੀ ਸ਼ੁਰੂਆਤ ਸਾਲ 1990 ਦੇ ਵਿੱਚਕਾਰ ਹੋਈ I ਸਾਲ 1993 ਵਿੱਚ, ਏਸ਼ੀਯਾਨਾ ਨੇ ਵੇਤਨਮਾਨ ਵਿੱਚ ਹੋ ਚੀਂ ਮੀਂਨਹ ਸ਼ਹਿਰ ਲਈ ਹਵਾਈ ਸੇਵਾ ਸ਼ੁਰੂ ਕੀਤੀ I

ਗਲੋਬਲ ਕੈਰੀਅਰ ਅਤੇ ਸਟਾਰ ਐਲਾਇੰਸ ਨਾਲ ਸ਼ਾਮਿਲ ਹੋਣ ਦੇ ਤੌਰ 'ਤੇ ਪਸਰਨਾ[ਸੋਧੋ]

ਏਸ਼ੀਯਾਨਾ ਏਅਰਲਾਈਨਜ਼ ਸਾਲ 1988 ਵਿੱਚ ਸਥਾਪਿਤ ਹੋਣ ਦੇ ਬਾਅਦ ਬਹੁਤ ਤੇਜ਼ੀ ਨਾਲ ਫੈਲੀ ਹੈ I

ਹਵਾਲੇ[ਸੋਧੋ]

  1. "For foreigners residing in Korea." Asiana Airlines. Retrieved 18 December 2015.
  2. "On-Board Asiana Airlines". cleartrip.com. Archived from the original on 2 ਦਸੰਬਰ 2017. Retrieved 18 December 2015. {{cite web}}: Unknown parameter |dead-url= ignored (|url-status= suggested) (help)
  3. Bamber, Greg J.; et al. (2009). Up In the Air: how airlines can improve their performance by engaging their employees. Ithaca, New York: Cornell University Press. pp. 51–52. Retrieved 18 December 2015.
  4. Findlay, Christopher and Sien Chia, Karmjit Singh, ed. (1997). Asia Pacific Air Transport: Challenges and Policy Reforms. Singapore: Institute of Southeast Asian Studies. pp. 74–104. Retrieved 18 December 2015.{{cite book}}: CS1 maint: multiple names: editors list (link)