ਐਚਐਮਐਸ ਪੰਜਾਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਐਚ‌ਐਮ‌ਐਸ ਪੰਜਾਬੀ ਬਰਤਾਨਵੀ ਸ਼ਾਹੀ ਸਮੁੰਦਰੀ ਫ਼ੌਜ ਦਾ ਲੜਾਕਾ ਸਮੁੰਦਰੀ ਜ਼ਹਾਜ਼ ਸੀ। ਇਹ ਦੂਜੀ ਵੱਡੀ ਲੜਾਈ ਵਿਚ ਸ਼ਰੀਕ ਸੀ ਤੇ ਇੱਕ ਹੋਰ ਬਰਤਾਨਵੀ ਸਮੁੰਦਰੀ ਜ਼ਹਾਜ਼ ਨਾਲ਼ ਟੱਕਰ ਖਾ ਕੇ ਡੁੱਬ ਗਿਆ।

ਐਚ‌ਐਮ‌ਐਸ ਪੰਜਾਬੀ 18 ਦਸੰਬਰ 1937 ਨੂੰ ਬੰਨ੍ਹ ਕੇ ਸਮੁੰਦਰ ਵਿੱਚ ਉਤਾਰਿਆ ਗਿਆ ਤੇ 23 ਮਾਰਚ 1939 ਨੂੰ ਇਹ ਸਮੁੰਦਰੀ ਫ਼ੌਜ ਵਿਚ ਰਲਾਇਆ ਗਿਆ। ਏਸ ਨੂੰ ਬਰਤਾਨੀਆ ਦੀ ਰਾਖੀ ਕਰਨ ਵਾਲੇ ਸਮੁੰਦਰੀ ਬੇੜੇ ਵਿੱਚ ਪਾਇਆ ਗਿਆ। ਏਸ ਦਾ ਕੰਮ ਪਣਡੁੱਬੀਆਂ ਤੇ ਅੱਖ ਰੱਖਣਾ ਤੇ ਸਮੁੰਦਰੀ ਜ਼ਹਾਜ਼ਾਂ ਦੇ ਕਾਫ਼ਲਿਆਂ ਦੀ ਰਾਖੀ ਕਰਨਾ ਸੀ।

1 ਮਈ 1942 ਨੂੰ ਇਹ ਇੱਕ ਵੱਡੇ ਬਰਤਾਨਵੀ ਸਮੁੰਦਰੀ ਜ਼ਹਾਜ਼ ਕਿੰਗ ਜਾਰਜ ਨਾਲ਼ ਟਕਰਾ ਕੇ ਡੁੱਬ ਗਿਆ।

ਇਸ ਦਾ ਨਾਂ ਉਸ ਵੇਲੇ ਦੀ ਸਲਤਨਤ ਬਰਤਾਨੀਆ ਦੀ ਇੱਕ ਥਾਂ ਪੰਜਾਬ ਦੇ ਵਾਸੀਆਂ ਦੇ ਨਾਂ ਤੇ ਰੱਖਿਆ ਗਿਆ ਸੀ।


ਹਵਾਲੇ[ਸੋਧੋ]