ਆਨਾ ਫ਼ਰਾਂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਐਨੀ ਫ਼ਰੈਂਕ ਤੋਂ ਰੀਡਿਰੈਕਟ)
ਆਨਾ ਫ਼ਰਾਂਕ
Anne Frank
ਉਤਰੈਖ਼ਤ ਵਿਖੇ ਆਨਾ ਫ਼ਰਾਂਕ ਦਾ ਬੁੱਤ
ਉਤਰੈਖ਼ਤ ਵਿਖੇ ਆਨਾ ਫ਼ਰਾਂਕ ਦਾ ਬੁੱਤ
ਜਨਮਆਨਾਲੀਸ[1] ਜਾਂ ਆਨਾਲੀਸਾ[2] ਮਾਰੀ ਫ਼ਰਾਂਕ
(1929-06-12)12 ਜੂਨ 1929
ਫ਼ਰਾਂਕ, Weimar Germany
ਮੌਤਛੋਟੀ ਉਮਰੇ 15 ਮਾਰਚ 1945(1945-03-15) (ਉਮਰ 15)
Bergen-Belsen concentration camp, ਹੇਠਲਾ ਜ਼ਾਕਸਨ, ਨਾਜ਼ੀ ਜਰਮਨੀ
ਰਾਸ਼ਟਰੀਅਤਾ
  • 1941 ਤੱਕ ਜਰਮਨ
  • 1941 ਤੋਂ ਬੇਮੁਲਕ
ਪ੍ਰਮੁੱਖ ਕੰਮਦ ਡਾਇਰੀ ਆਫ਼ ਅ ਯੰਗ ਗਰਲ (1947)
ਦਸਤਖ਼ਤ

ਆਨਾਲੀਸ ਮਾਰੀ "ਆਨਾ" ਫ਼ਰਾਂਕ (ਡੱਚ ਉਚਾਰਨ: [ʔɑnəˈlis maːˈri ˈʔɑnə ˈfrɑŋk], ਜਰਮਨ: [ʔanəliːs maˈʁiː ˈʔanə ˈfʁaŋk] ( ਸੁਣੋ); 12 ਜੂਨ 1929 – ਛੋਟੀ ਉਮਰੇ 15 ਮਾਰਚ 1945) ਇੱਕ ਰੋਜ਼ਨਾਮਚਾ-ਨਵੀਸ ਅਤੇ ਲਿਖਾਰਨ ਸੀ। ਇਹ ਯਹੂਦੀ ਘੱਲੂਘਾਰੇ ਦੇ ਸਭ ਤੋਂ ਵੱਧ ਚਰਚਿਤ ਯਹੂਦੀ ਪੀੜਤਾਂ ਵਿੱਚੋਂ ਇੱਕ ਰਹੀ ਹੈ। ਇਹਦਾ ਜੰਗ ਵੇਲੇ ਦਾ ਰੋਜ਼ਨਾਮਚਾ ਦ ਡਾਇਰੀ ਆਫ਼ ਅ ਯੰਗ ਗਰਲ ਕਈ ਨਾਟਕਾਂ ਅਤੇ ਫ਼ਿਲਮਾਂ ਦੀ ਬੁਨਿਆਦ ਬਣਿਆ। ਵਾਈਮਾਰ ਜਰਮਨੀ ਦੇ ਫ਼ਰਾਂਕਫ਼ੁਰਟ ਸ਼ਹਿਰ ਵਿੱਚ ਜਨਮ ਲੈਣ ਵਾਲ਼ੀ ਆਨਾ ਦੀ ਬਹੁਤੀ ਜ਼ਿੰਦਗੀ ਨੀਦਰਲੈਂਡ ਦੇ ਅਮਸਤੱਰਦਮ ਵਿਖੇ ਗੁਜ਼ਰੀ। ਜਨਮ ਵੇਲੇ ਜਰਮਨ ਕੌਮੀਅਤ ਨਾਲ਼ ਨਾਤਾ ਰੱਖਣ ਵਾਲ਼ੀ ਆਨਾ 1941 ਵਿੱਚ ਨਾਗਰਿਕਤਾ ਤੋਂ ਵਾਂਝੀ ਹੋ ਗਈ। ਇਹਨੂੰ ਕੌਮਾਂਤਰੀ ਪੱਧਰ ਉੱਤੇ ਪ੍ਰਸਿੱਧੀ ਉਦੋਂ ਮਿਲੀ ਜਦੋਂ ਮੌਤ ਪਿੱਛੋਂ ਇਹਦੇ ਰੋਜ਼ਨਾਮਚੇ ਦਾ ਪਰਕਾਸ਼ਨ ਕੀਤਾ ਗਿਆ। ਇਸ ਡਾਇਰੀ ਵਿੱਚ ਦੂਜੀ ਸੰਸਾਰ ਜੰਗ ਵੇਲੇ ਨੀਦਰਲੈਂਡ ਦੇ ਜਰਮਨ-ਮਕਬੂਜ਼ਾ ਇਲਾਕਿਆਂ ਵਿੱਚ ਲੁਕ ਕੇ ਜ਼ਿੰਦਗੀ ਕੱਟਣ ਦੇ ਤਜਰਬਿਆਂ ਬਾਰੇ ਲਿਖਿਆ ਹੋਇਆ ਹੈ।

ਹਵਾਲੇ[ਸੋਧੋ]

ਬਾਹਰਲੇ ਜੋੜ[ਸੋਧੋ]