ਐਮੀਲੀਆ ਪਲਾਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Countess
ਐਮੀਲੀਆ ਪਲਾਤਰ
ਐਮੀਲੀਆ ਪਲਾਤਰ, ਅਗਿਆਤ 19 ਵੀਂ ਸਦੀ ਦੀ ਉੱਕਰੀ ਤਸਵੀਰ
ਜਨਮ13 ਨਵੰਬਰ 1806
ਵਿਲੀਅਨੀਅਸ, ਰੂਸੀ ਸਾਮਰਾਜ
ਮੌਤ23 ਦਸੰਬਰ 1831 (ਉਮਰ 25 ਸਾਲ)
ਜਸਟਯਾਨੋਵੋ, ਕਾਂਗਰਸ ਪੋਲੈਂਡ
ਵਫ਼ਾਦਾਰੀਪੋਲੈਂਡ (ਨਵੰਬਰ ਬਗ਼ਾਵਤ ਵਿਦਰੋਹੀ)
ਸੇਵਾ ਦੇ ਸਾਲ1830
ਰੈਂਕਕਪਤਾਨ
ਲੜਾਈਆਂ/ਜੰਗਾਂਨਵੰਬਰ 1830 ਦੀ ਬਗਾਵਤ

ਨਵਾਬਜਾਦੀ ਐਮੀਲੀਆ ਪਲਾਤਰ (Broel-Plater, ਲਿਥੁਆਨੀਆਈ: [Emilija Pliaterytė] Error: {{Lang}}: text has italic markup (help); 13 ਨਵੰਬਰ 1806 – 23 ਦਸੰਬਰ 1831) ਸੀ ਨਵਾਬਜਾਦੀ ਅਤੇ ਇਨਕਲਾਬੀ ਜਿਸਦਾ ਪਾਲਣ ਪੋਸ਼ਣ ਇੱਕ ਵੰਡੇ ਹੋਏ ਪੋਲਿਸ਼–ਲਿਥੁਆਨੀਆਈ ਰਾਸ਼ਟਰਮੰਡਲ[1][2][3] ਵਿੱਚ ਦੇਸ਼ਭਗਤ ਪਰੰਪਰਾ ਵਿੱਚ ਹੋਇਆ ਸੀ।ਉਸ ਨੇ ਨਵੰਬਰ 1830 ਦੀ ਬਗਾਵਤ ਸਮੇਂ ਲੜਾਈ ਲੜੀ, ਜਿਸ ਦੌਰਾਨ ਉਸਨੇ ਇੱਕ ਛੋਟੀ ਜਿਹੀ ਟੁਕੜੀ ਕਾਇਮ ਕੀਤੀ, ਕਈ ਕੰਮਾਂ ਵਿੱਚ ਹਿੱਸਾ ਲਿਆ ਅਤੇ ਪੋਲਿਸ਼ ਬਗ਼ਾਵਤ ਦੀਆਂ ਫ਼ੌਜੀ ਸ਼ਕਤੀਆਂ ਵਿੱਚ ਕਪਤਾਨ ਦਾ ਦਰਜਾ ਪ੍ਰਾਪਤ ਕੀਤਾ। ਬਗ਼ਾਵਤ ਦੇ ਅੰਤ ਦੇ ਨੇੜੇ, ਉਹ ਬੀਮਾਰ ਹੋ ਗਈ ਅਤੇ ਉਸ ਦੀ ਬੇਵਕਤ ਮੌਤ ਹੋ ਗਈ। 

ਹਾਲਾਂਕਿ ਉਸਨੇ ਕਿਸੇ ਵੀ ਵੱਡੇ ਕੰਮ ਵਿੱਚ ਹਿੱਸਾ ਨਹੀਂ ਲਿਆ, ਉਸਦੀ ਕਹਾਣੀ ਵਿਆਪਕ ਤੌਰ 'ਤੇ ਪ੍ਰਚਾਰਿਤ ਹੋਈ ਅਤੇ ਇਸ ਨੇ ਕਲਾ ਅਤੇ ਸਾਹਿਤ ਦੇ ਬਹੁਤ ਸਾਰੇ ਕਾਰਜਾਂ ਨੂੰ ਪ੍ਰੇਰਿਤ ਕੀਤਾ। ਉਹ ਪੋਲੈਂਡ ਅਤੇ ਲਿਥੂਆਨੀਆ, ਪੋਲਿਸ਼-ਲਿਥੂਆਨਿਆਈ ਕਾਮਨਵੈਲਥ ਦੇ ਪਹਿਲੇ ਸਾਰੇ ਹਿੱਸਿਆਂ ਵਿੱਚ ਇੱਕ ਕੌਮੀ ਨਾਇਕਾ ਹੈ। ਕੌਮੀ ਕਾਜ ਲਈ ਲੜ ਰਹੀਆਂ ਲੜਕੀਆਂ ਦੇ ਪ੍ਰਤੀਕ ਵਜੋਂ ਪੋਲਿਸ਼ ਕਲਾਕਾਰਾਂ ਅਤੇ ਰਾਸ਼ਟਰ ਦੇ ਲੋਕਾਂ ਵਿੱਚ ਉਸ ਬੜਾ ਸਨਮਾਨਜਨਕ ਸਥਾਨ ਹੈ। ਉਸ ਨੂੰ ਅਕਸਰ ਲਿਥੂਆਨੀਆਈ ਜੋਨ ਆਰਕ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ।[4]

ਜੀਵਨੀ[ਸੋਧੋ]

ਸ਼ੁਰੂ ਦਾ ਜੀਵਨ[ਸੋਧੋ]

ਐਮੀਲੀਆ ਪਲਾਤਰ ਇੱਕ ਝੜਪ ਦੇ ਦੌਰਾਨ। ਵੋਜ਼ੇਖ ਕੌਸਾਕ, ਦੀ ਇੱਕ ਪੇਂਟਿੰਗ  ਵਿੱਚ 

ਐਮੀਲੀਆ ਪਲਾਤਰ ਵਿਲਨੀਅਸ ਵਿੱਚ ਪੋਲਿਸ਼-ਲਿਥੁਆਨੀਆਈ ਪਲਾਤਰ ਪਰਿਵਾਰ ਦੇ ਇੱਕ ਕੁਲੀਨ ਪਰਿਵਾਰ ਵਿੱਚ ਪੈਦਾ ਹੋਈ ਸੀ। ਉਸ ਦਾ ਪਰਿਵਾਰ, ਪਲਾਤਰ ਕੋਟ ਆਫ਼ ਆਰਮਜ਼ ਦਾ ਧਾਰਨੀ ਸੀ, ਇਸਦੀ ਜੜ੍ਹ ਵੈਸਟਫਾਲਿਆ ਵਿੱਚ ਮਿਲਦੀ ਸੀ, ਪਰ ਉਹ ਪੂਰੀ ਤਰ੍ਹਾਂ ਪੋਲਕ੍ਰਿਤ ਹੋ ਚੁੱਕਾ ਸੀ। [5] ਜ਼ਿਆਦਾਤਰ ਪਰਿਵਾਰ 15 ਵੀਂ ਸਦੀ ਵਿੱਚ ਲਿਵੋਨੀਆ ਵਿੱਚ ਅਤੇ ਬਾਅਦ ਵਿੱਚ ਲਿਥੂਆਨੀਆ ਵਿੱਚ ਵਸ ਗਿਆ, ਜਿਸ ਦੀ ਵਿਲਨੀਅਸ ਰਾਜਧਾਨੀ ਹੈ। ਉਸਨੂੰ ਪੋਲਿਸ਼, ਪੋਲਿਸ਼-ਲਿਥੂਆਨੀਆਈ ਜਾਂ ਲਿਥੂਆਨੀਆਈ ਦੇ ਤੌਰ 'ਤੇ ਬੁਲਾਇਆ ਜਾਂਦਾ ਹੈ।

ਉਸ ਦੇ ਮਾਪਿਆਂ ਨੇ, 1815 ਵਿੱਚ ਜਦੋਂ ਉਹ ਨੌਂ ਸਾਲਾਂ ਦੀ ਸੀ, ਤਲਾਕ ਕਰ ਲਿਆ ਸੀ। ਉਸ ਨੂੰ ਆਪਣੇ ਪਰਿਵਾਰ ਦੇ ਦੂਰ ਦੁਰਾਡੇ ਦੇ ਰਿਸ਼ਤੇਦਾਰਾਂ ਨੇ ਪਾਲਿਆ ਸੀ। ਚੰਗੀ ਤਰ੍ਹਾਂ ਪੜ੍ਹੀ-ਲਿਖੀ, ਪਲਾਤਰ ਨੂੰ ਟਡੇਸਜ਼ ਕੌਸ਼ਿਸੁਜ਼ਕੋ ਅਤੇ ਪ੍ਰਿੰਸ ਜੋਜ਼ੇਫ ਪੋਨੀਆਤੋਵਸਕੀ ਦੀਆਂ ਕੋਸ਼ਿਸ਼ਾਂ ਦੀ ਕਦਰ ਕਰਨ ਦਾ ਪਾਠ ਪੜ੍ਹਾਇਆ ਗਿਆ ਸੀ। ਉਹ ਜੋਹਾਨ ਵੋਲਫਗਾਂਗ ਵੌਨ ਗੇਟੇ ਅਤੇ ਫ੍ਰਿਡਰਿਕ ਸ਼ਿਲਰ ਤੋਂ ਪ੍ਰਭਾਵਿਤ ਹੋਈ, ਜਿਹਨਾਂ ਨੂੰ ਉਹ ਮੂਲ ਜਰਮਨ ਭਾਸ਼ਾ ਵਿੱਚ ਪੜ੍ਹ ਸਕਦੀ ਸੀ।ਉਹ ਇੱਕ ਅਜਿਹੇ ਵਾਤਾਵਰਨ ਵਿੱਚ ਵੱਡੀ ਹੋਈ ਸੀ ਜਿਸ ਵਿੱਚ ਪੋਲੈਂਡ ਦੇ ਇਤਿਹਾਸ ਦੀ ਕਦਰ ਕੀਤੀ ਜਾਂਦੀ ਸੀ, ਅਤੇ ਉਸ ਦੇ ਸਾਹਿਤਕ ਨਾਇਕਾਂ ਵਿੱਚ ਪ੍ਰਿੰਸਿਸ ਵਾਂਡਾ ਅਤੇ ਐਡਮ ਮਿਕਵੇਵਿਜ਼ ਦੇ ਗ੍ਰੈਜਿਨਾ ਸ਼ਾਮਲ ਸਨ। ਉਸ ਨੇ ਬੂਬੂਲੀਨਾ ਦੀ ਵੀ ਪ੍ਰਸ਼ੰਸਕ ਸੀ ਜੋ ਓਟੋਮੈਨਾਂ ਦੇ ਵਿਰੁੱਧ ਯੂਨਾਨੀਆਂ ਦੇ ਵਿਦ੍ਰੋਹ ਦੀ ਪ੍ਰਤੀਕ ਬਣ ਗਈ ਸੀ,ਇੱਕ ਪੋਲਿਸ਼ ਵੀਰਾਂਗਣ ਅੰਨਾ ਡੋਰੋਟਾ ਕਰੋਜ਼ਾਨੋਵਸਕਾ, ਅਤੇ ਜੋਨ ਆਫ ਆਰਕ ਉਸ ਦੀਆਂ ਪ੍ਰੇਰਨਾਦਾਇਕ ਆਗੂ ਸਨ। ਇਹ ਚੀਜ਼ਾਂ ਦੇ ਨਾਲ ਨਾਲ ਉਸਨੂੰ ਘੋੜਸਵਾਰੀ ਅਤੇ ਨਿਸ਼ਾਨੇਬਾਜ਼ੀ ਵਿੱਚ ਬਹੁਤ ਦਿਲਚਸਪੀ ਸੀ, ਜੋ ਸ਼ੁਰੂ ਉੱਨੀਵੀਂ ਸਦੀ ਦੀਆਂ ਅਮੀਰ ਘਰਾਣਿਆਂ ਦੀਆਂ ਕੁੜੀਆਂ ਉੱਕਾ ਪ੍ਰਚਲਿਤ ਨਹੀਂ ਸਨ।[6] ਉਹ ਰੁਥੇਨੀ ਅਤੇ ਬੇਲਾਰੂਸੀ ਲੋਕ ਸੱਭਿਆਚਾਰ ਵਿੱਚ ਵੀ ਡੂੰਘੀ ਦਿਲਚਸਪੀ ਲੈਂਦੀ ਸੀ।[6] ਉਸਦੇ ਫ਼ਿਲਾਰੇਤ ਐਸੋਸੀਏਸ਼ਨ ਵਿੱਚ ਸੰਪਰਕ ਅਤੇ ਦੋਸਤ ਸਨ।[6]

ਹਵਾਲੇ[ਸੋਧੋ]

  1. "Litwa: przewodnik", Tomasz Krzywicki, Oficyna Wydawnicza "Rewasz", 2005, s. 196
  2. "W pamięci potomnych". Archived from the original on 2014-11-04. Retrieved 2018-05-28. {{cite web}}: Unknown parameter |dead-url= ignored (|url-status= suggested) (help)
  3. Shastouski, K. "Grób Emilii Broel-Plater - wieś Kopciowo okręg olicki". Retrieved 19 November 2016.
  4. Plikūnė, Dalia. "Lietuviškoji Žana d'Ark – grafaitė, atsisakiusi tekėti už caro generolo ir pasirinkusi visai kitą gyvenimo kelią". DELFI.lt. Retrieved 30 July 2017.
  5. Heart of Europe. Oxford University Press. pp. 248–249. ISBN 978-0-19-164713-0. Retrieved 6 September 2012.
  6. 6.0 6.1 6.2 Stefan Kieniewicz, Emilia Plater, Polski Słownik Biograficzny, Tom XXVII, Zakład Narodowy Imenia Ossolińskich I Wydawnictwo Polskieh Akademii Nauk, 1983, p.652

ਬਾਹਰੀ ਲਿੰਕ[ਸੋਧੋ]