ਸਮੱਗਰੀ 'ਤੇ ਜਾਓ

ਐਮ. ਆਰ. ਡੀ. ਦੱਤਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਮ. ਆਰ. ਡੀ. ਦੱਤਨ

ਐਮ. ਆਰ. ਡੀ. ਦੱਤਨ (ਅੰਗ੍ਰੇਜ਼ੀ: M R D Dattan; 7 ਜੁਲਾਈ 1935 - 1 ਅਗਸਤ 2006) ਭਾਰਤ ਦੇ ਕੇਰਲਾ ਰਾਜ ਵਿੱਚ ਇੱਕ ਕਲਾਕਾਰ ਅਤੇ ਮੂਰਤੀਕਾਰ ਸੀ। ਦੱਤਨ ਦੀਆਂ ਰਚਨਾਵਾਂ ਵਿੱਚ ਮਹਾਤਮਾ ਗਾਂਧੀ, ਸਵਾਮੀ ਵਿਵੇਕਾਨੰਦ ਅਤੇ ਸ੍ਰੀ ਨਰਾਇਣ ਗੁਰੂ ਦੀਆਂ ਮੂਰਤੀਆਂ ਸ਼ਾਮਲ ਹਨ।[1] ਉਸਨੇ ਇਕੱਲੇ ਸ਼੍ਰੀ ਨਾਰਾਇਣ ਗੁਰੂ ਦੀਆਂ 200 ਤੋਂ ਵੱਧ ਮੂਰਤੀਆਂ ਬਣਾਈਆਂ ਸਨ।

ਉਹ ਰਮਨ (ਜੋ ਕੋਚੀ ਸ਼ਾਹੀ ਪਰਿਵਾਰ ਦਾ ਮਹਿਲ ਚਿੱਤਰਕਾਰ ਸੀ) ਅਤੇ ਕਵੂਟੀ ਦਾ ਪੁੱਤਰ ਸੀ। ਮਦਰਾਸ ਸਕੂਲ ਆਫ਼ ਆਰਟ ਤੋਂ ਆਪਣੀ ਪੜ੍ਹਾਈ ਕਰਨ ਤੋਂ ਬਾਅਦ, ਉਹ ਕੋਚੀਨ ਸਕੂਲ ਆਫ਼ ਆਰਟ ਦੇ ਡਾਇਰੈਕਟਰ ਬਣਨ ਲਈ ਕੇਰਲਾ ਵਾਪਸ ਆ ਗਏ, ਜਿਸਨੂੰ ਉਸਦੇ ਪਿਤਾ ਨੇ ਸਥਾਪਿਤ ਕੀਤਾ ਸੀ।[2]

ਉਨ੍ਹਾਂ ਦੀਆਂ ਹੋਰ ਰਚਨਾਵਾਂ ਵਿੱਚ ਸੀ. ਕੇਸਾਵਨ, ਵਲਾਥੋਲ ਨਾਰਾਇਣਮੇਨਨ, ਡਾ. ਅੰਬੇਡਕਰ, ਪਾਂਮਬਿੱਲੀ ਗੋਵਿੰਦਾਮੇਨਨ, ਆਰ. ਵੈਂਕਟ ਰਮਨ ਅਤੇ "ਗੁਰੂਵਾਯੂਰ ਕੇਸ਼ਵਨ" ਦੀਆਂ ਮੂਰਤੀਆਂ ਸ਼ਾਮਲ ਹਨ।[3][4] ਉਹ ਲਲਿਤ ਕਲਾ ਅਕਾਦਮੀ ਫੈਲੋਸ਼ਿਪ ਦੇ ਪ੍ਰਾਪਤਕਰਤਾ ਵੀ ਸਨ।[5]

ਹਵਾਲੇ

[ਸੋਧੋ]
  1. "Artist and sculptor M R D Dattan passes away, The Hindu". Archived from the original on 30 September 2007. Retrieved 2006-08-02.
  2. Pradeep, K (11 March 2013). "The artists we forgot". The Hindu. Retrieved 22 January 2019.
  3. "Guruvayur Kesavan, a standing monument to Dathan". Retrieved 25 November 2020.
  4. Guruvayoor, Keshavan. "Guruvayoor Keshavan". tourismindiatoday.com. Archived from the original on 2016-03-04. Retrieved 2025-03-01.
  5. "Kerala Lalithakala Akademi - Fellowships Awarded". Kerala Lalithakala Akademi.