ਐਸ.ਵਾਈ. ਐਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਜ ਦਰਿਆਵਾਂ ਦੇ ਮਾਲਕਾਂ ਨੂੰਅੱਜ ਪਾਣੀ ਤੋਂ ਸੱਖਣੇ ਕਰਨ ਦਾ ਹਾਂਕਮ ਵੱਲੋ ਖਤਰਨਾਕ ਖਜੰਤਰ ਖੇਡਿਆਂ ਜਾ ਰਿਹਾ ਹੈ, ਦਰਿਆਵਾਂ ਤੇ ਰਪੈਰੀਅਨ ਕਾਨੂੰਨ ਮੁਤਾਬਕ ਪਹਿਲਾਂ ਮਾਲਕੀ ਹੱਕ ਪੰਜਾਬ ਦਾ ਹੋਣ ਦੇ ਬਾਵਜੂਦ ਪਾਣੀ ਦੇ ਮਾਲਕ ਅੱਜ ਦਿੱਲੀ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਆਪ ਪਾਣੀ ਨੂੰ ਤਰਸ ਰਹੈ ਹਨ।ਕਿਉਂਕਿ ਹਾਂਕਮ ਦੀ ਨੀਤ ਵਿੱਚ ਭਾਰੀ ਖੋਟ ਹੈ ਪੰਜਾਬ ਨੂੰ ਸੋਕੇ ਦੇ ਹਲਾਤਾਂ ਵਿੱਚ ਖੱੜ ਕਿ ਪੰਜਾਬ ਦੇ ਕਿਸਾਨ ਨੂੰ ਬਰਬਾਦੀ ਦੀਆਂ ਲਹਿਰਾਂ ਵਿੱਚ ਡੋਬਣ ਲਈ ਉਸ ਨੇ ਸਾਰੇ ਮਾਮਲੇ ਸਰ ਕਰ ਲਏ ਹਨ। ਭਾਵੇਂ ਸੁਪਰੀਮ ਕੋਰਟ ਨੇ ਫੈਸਲਾਂ ਦੋ ਮਾਰਚ ਨੂੰ ਸੁਣਾਉਣਾ ਹੈ ਪਰ ਉਸ ਫੈਸਲੇ ਦਾ ਮੰਗਲਾਚਰਨ ਕਰ ਦਿੱਤਾ ਹੈ। ਵੇਸੈ ਤਾਂ ਸੁਪਰੀਮ ਕੋਰਟ ਸਾਰੇ ਰਾਜਾਂ ਦੀ ਫੈਸਲਾਕੁਨ ਮਾਂ ਹੂੰਦੀ ਹੈ, ਪਰ ਪੰਜਾਬ ਨਾਲ ਲਗਾਤਾਰ ਕੀਤੀ ਜਾ ਰਹੀ ਧੱਕੇ ਸ਼ਾਹੀ ਨੇ ਸਾਬਤ ਕਰ ਦਿੱਤਾ ਕਿ ਮਤਰੈਈ ਮਾਂ ਕੀ ਹੂੰਦੀ ਹੈ? ਇੱਕ ਬੰਨੇ ਤਾਂ ਨਿੰਆਂ ਪ੍ਰਨਾਲੀ ਦੋਵਾਂ ਸੂਬਿਆਂ ਦੇ ਲੋਕਾਂ ਨੂੰ ਅਮਨ ਕਾਨੂੰਨ ਦੀ ਸਾਥਿਤੀ ਬਰਕਰਾਰ ਰੱਖਣ ਦੀ ਨਸੀਹਤ ਦੇ ਰਹੀ ਹੈ ਦੂਜੇ ਬੰਨੇ ਇਨੈਲੋ ਨੂੰ ਰੋਕਣ ਲਈ ਪਾਈ ਗਈ ਪਟੀਸ਼ਨ ਤੇ ਮੋਨ ਸਾਧ ਲੈਦੀ ਹੈ। ਇਹਨਾਂ ਦੋਵਾਂ ਗੱਲਾਂ ਵਿੱਚ ਨਿੰਆਂ ਪ੍ਰਨਾਲੀ ਦੀ ਭੂਮਿਕਾ ਸਾਫ ਹੋ ਜਾਂਦੀ ਹੈ ਕਿ ਇੱਕ ਧਿਰ ਚੁੱਪ ਕਰੇ ਦੂਜੀ ਧਿਰ ਭਾਵੇ ਦੂਜੇ ਦੇ ਘਰ ਜੇ ਕਿ ਉਸਨੂੰ ਲੁੱਟ ਕੁੱਟ ਜਾਵੇ ਕੋਈ ਗੱਲ ਨਹੀ। ਅਸੀ ਪਾਠਕਾਂ ਨੂੰ ਇਸ ਮਾਮਲੇ ਨੂੰ ਦੱਸਣ ਤੋ ਪਹਿਲਾਂ ਪਿਛਲੇ ਲੰਮੇ ਸਮੇਂ ਤੋ ਵੱਜ ਰਹੈ ਹੱਕੀ ਡਾਕੇ ਤੇ ਇੱਕ ਪੰਛੀ ਝਾਂਤ ਮਰਵਾਵਾਂਗੇ। ਪਹਿਲਾ 1947 ਦੀ ਭਾਰਤ ਪਾਕ ਵੰਡ ਵੇਲੇ ਹਾਕਮਾਂ ਵਲੋ ਪੰਜਾਬ ਅਤੇ ਸਿੱਖਾਂ ਨਾਲ ਪੱਖ ਪਾਤ ਕਰਦਿੰਆ ਪੰਜਾਬ ਦੇ ਦੋ ਟੋਟੇ ਕਰ ਦਿੱਤੇ ਗਏ ਪੰਜਾਬ ਦੀ ਧਰਤੀ ਟੋਟੇ ਟੋਟੇ ਨਹੀਂ ਹੋਈ ਸਗੋ ਪੰਜਾਬੀਆ ਦੀ ਕਿਸਮਤ ਵੀ ਚਕਨਾਂ ਚੂਰ ਹੋ ਗਈ, ਬਟਵਾਰੇ ਤੋਂ ਬਾਅਦ ਦੋ ਦਰਿਆਂ ਪੂਰਨ ਤੌਰ 'ਤੇ ਪਾਕਿਸਤਾਨ ਦੀ ਮਲਕੀਅਤ ਬਣੇ ਅਤੇ ਤਿੰਨ ਦਰਿਆਂ ਪੰਜਾਬ ਵਿੱਚ ਰਹਿ ਗਏ, ਜਿਹਨਾ ਤੇ ਰਪੈਰੀਅਨ ਰਾਜ ਤਹਿਤ ਪਹਿਲਾ ਮਾਲਕਾਨਾਂ ਹੱਕ ਪੰਜਾਬ ਦਾ ਬਣਦਾ ਹੈ, ਕੁਰਬਾਨੀਆਂ ਕਰਨ ਵਾਲੇ ਆਪਣੇ ਘਰ ਵਿੱਚ ਬੇਗਾਨੇ ਹੋ ਗਏ ਅਤੇ ਬਿੰਨਾ ਕੁਰਬਾਨੀਆਂ ਵਾਲੇ ਸਾਡੇ ਤੇ ਹਾਕਮ ਬਣ ਸ਼ਿਸਤਾ ਲਾਉਣ ਲੱਗ ਪਏ, ਜਦੋ ਸਿੱਖਾਂ ਵੱਖਰੇ ਸੂਬੇ ਪੰਜਾਬ ਵਾਸਤੇ ਆਪਣਾ ਹੱਕ ਮੰਗਿਆ ਤਾਂ ਜਿਹੜੇ ਹਾਕਮ ਭਾਰਤ ਵਿੱਚ ਕਹਿੰਦੇ ਸਨ ਹਿੰਦੂ ਸਿੱਖ ਭਾਈ, ਭਾਈ, ਉਸ ਭਾਰਤ ਦੀਆਂ ਫਿਜਾਵਾਂ ਅੰਦਰੋ ਲੰਹੂ ਭਿਜੀਆਂ ਤਕਰੀਰਾਂ ਆਉਣ ਲੱਗੀਆ ਜਿਹੜਾ ਸਿੱਖ ਭਾਰਤ ਦੀ ਅਜਾਦੀ ਲੈਣ ਵੇਲੇ ਹਿੰਦੂ ਕੌਮ ਦਾ ਭਾਈ ਸੀ, ਉਹ ਇੱਕ ਦਮ ਜਰਾਇਮ ਪੈਸ਼ਾ ਕਿਦਾਂ ਬਣ ਗਿਆ ? ਅਜੇ ਹਾਂਕਮ ਦੇ ਪੰਜਾਬੀਆਂ ਨੂੰ ਜਰਾਇਮ ਪੇਸ਼ੈ ਵਾਲੀ ਤੱਕੜੀ ਵਿੱਚ ਤੋਲ ਕੇ ਮੰਨਸੂਬੇ ਪੂਰੇ ਨਹੀਂ ਸਨ ਹੋਏ।ਅਸਲੀ ਨਿਗ੍ਹਾ ਉਸਦੀ ਪੰਜਾਬ ਦੇ ਦੀ ਜਿੰਦ ਜਾਨ ਪਾਣੀ ਉਪਰ ਸੀ ਜਿਹੜੀ ਹਾਕਮ ਦੀ ਨਿਗ੍ਹਾ ਵਿੱਚ ਮਿਰਚਾ ਵਾਂਗ ਰੜਕਦਾ ਸੀ। ਹਰ ਹੀਲੇ ਹਾਂਕਮ ਪੰਜਾਬ ਨੂੰ ਬੰਜਰ ਕਰਨਾ ਚੰਹੂਦਾ ਸੀ ਅਤੇ ਦੁਨੀਆ ਦੀ ਬਹਾਦਰ ਮੰਨੀ ਜਾਣ ਵਾਲੀ ਕੌਮ ਨੂੰ ਸਦੀਵੀਂ ਲਈ ਭਾਰਤ ਦੇੇ ਕਦਮਾਂ ਵਿੱਚ ਦੇਖਣ ਦੇ ਸੁਪਨੇ ਨੂੰ ਸੁਰਜੀਤ ਕਰਨਾ ਚੰਹੁਦਾ ਸੀ। ਦੂਜੇ ਬੰਨੇ ਦੇਸ਼ ਦੀ ਅਜਾਦੀ ਤੋ ਪਹਿਲਾਂ ਕਾਂਗਰਸੀ ਲੀਡਰਾਂ ਵਲੋ ਸਿੱਖਾ ਦੀ ਦੇਸ਼ ਭਗਤੀ ਦੇ ਸੋਹਲੇ ਗਾਏ ਜਾਂਦੇ ਸਨ ਨਾਲ ਹੀ ਅਜਾਦ ਭਾਰਤ ਹੋਣ ਤੇ ਸਿੱਖਾ ਨਾਲ ਲੰਮੇ ਚੌੜੇ ਇਕਰਾਰ ਵੀ ਕੀਤੇ ਸਨ। ਪ੍ਰੰਤੂ ਹਕੂਮਤ ਦੀ ਵਾਗਡੋਰ ਹੱਥ ਵਿੱਚ ਆਉਣ ਸਾਰ ਹੀ ਹਾਕਮਾਂ ਵਲੋ ਕੀਤੇ ਵਾਅਦੇ ਵਫਾ ਨਹੀਂ ਸਨ ਹੋਏ, ਸਿੱਖ ਹੁੱਣ ਫੇਰ ਇੱਕ ਵਾਰ ਸੋਚਣ ਲੱਗੇ ਅਤੇ ਅਤੀਤ ਵਿੱਚ ਸਿੱਖਾ ਨੂੰ ਆਪਣੇ ਲੀਡਰਾਂ ਦੇ ਕੀਤੇ ਵਾਅਦਿਆ ਨੇ ਇੱਕ ਵਾਰ ਫੇਰ ਸ਼ੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਵੱਖਰੇ ਸੂਬੇ ਪੰਜਾਬ ਲਈ ਜੇਲ ਭਰੋ ਅੰਦੋਲਨ ਅਤੇ ਪੰਜਾਬੀ ਸੂਬਾਂ ਜਿੰਦਾਬਾਅਦ ਦੇ ਨਾਹਰੇ ਅਸਮਾਨੀ ਗੂੰਜਣ ਲੱਗੇ। ਸਿੱਖਾਂ ਦੇ ਸ਼ੰਘਰਸ਼ ਦਾ ਸਦਕਾ 1966 ਵਿੱਚ ਪੰਜਾਬ ਤਾਂ ਪੁਨਰਗੰਠਨ ਹੋ ਗਿਆ ਪਰ ਹਾਂਕਮ ਦਾ ਧੱਕਾਂ ਬਾ-ਦਾਸਤੂਰ ਜਾਰੀ ਰੱਖਦਿਆਂ ਪੰਜਾਬ ਨੂੰ ਲੰਗੜਾਂ ਨਹੀਂ ਸਗੋਂ ਲੂਲਾਂ ਵੀ ਕਰ ਦਿੱਤਾ। ਪੰਜਾਬ ਵਿੱਚੋ ਹੀ ਹਰਿਆਣਾਂ ਹੋਂਧ ਵਿੱਚ ਲਿਆਦਾਂ ਗਿਆਂ। ਪਰ ਹਾਂਕਮ ਪੰਜਾਬ ਨਾਲ ਏਨੈ ਜੁਲਮ ਤੇ ਨਹੀਂ ਰੁਕਿਆਂ ਉਸ ਦੀ ਨੀਤੀ ਵੱਲ ਫਰੇਬ ਛਲਾਵੇ ਵਾਲੀ ਹੀ ਰਹੀ ਧੱਕੇ ਨਾਲ 78 79 80 ਧਰਾਵਾਂ ਪੰਜਾਬ ਦੇ ਪਾਣੀ ਖੋਹਣ ਲਈ ਜੜ ਦਿੱਤੀਆ ਗਈਆਂ ਕਿਉਕਿ ਹਰਿਆਣਾਂ ਰਾਜ ਇੱਕ ਗੈਰ ਦਰਿਆਈ ਸੂਬਾ ਸੀ ਅਤੇ ਉਹ ਕਾਨੂੰਨ ਮੁਤਾਬਕ ਰਪੈਰੀਅਨ ਰਾਜ ਨਹੀਂ ਸੀ ਅਤੇ ਪਾਣੀਆਂ ਉਪਰ ਉਸਦਾ ਕੋਈ ਹੱਕ ਨਹੀਂ ਸੀ ਇਸ ਲਈ ਹਾਂਕਮ ਨੇ ਪੰਜਾਬ ਨੂੰ ਰੇਗਸਿਤਾਨ ਵਿੱਚ ਬੱਦਲਣ ਲਈ 1960 ਵਿੱਚ ਇੰਡਸ ਟਰੀਟੀ ਸਮਝੋਤੇ ਤਹਿਤ ਮਿਲੇ ਪੰਜਾਬ ਨੂੰ ਪਾਣੀ ਵਾਲੇ ਫੈਸਲੇ ਨੂੰ ਛਿੱਕੇ ਟੰਗ ਦਿੱਤਾ ਗਿਆ। ਭਾਖੜਾ ਬਿਆਸ ਜਲ਼ ਮੈਨਜਬੋਰਡ ਦੀ ਸਥਾਪਨਾ ਕਰ ਦਿੱਤੀ ਗਈ ਜਿਸ ਤਹਿਤ ਸਿੱਖਾਂ ਦੇ ਹੱਕ ਉਤੇ ਡਾਕਾ ਮਾਰਨ ਦਾ ਰਾਹ ਪੱਧਰਾ ਕਰ ਲਿਆ ਗਿਆ ਦਿੱਲੀ ਹਰਿਆਣਾ ਰਾਜਸਥਾਨ ਨੂੰ 3.5 ਮਿਲੀਅਨ ਫੁੱਟ ਪਾਣੀ ਦੇ ਕੇ ਹਾਂਕਮ ਨੇ ਸਾਬਤ ਕਰ ਦਿੱਤਾ ਕੇ ਇਹ ਲੋਕਤੰਤਰ ਨਹੀਂ ਸਗੋ ਠੋਕਤੰਤਰ ਹੈ ਜਿਵੇ ਹਾਂਕਮ ਚਹੂੰਦਾਂ ਹੈ ਉਸ ਤਰਾਂਹੀ ਚੱਲਗਾਂ ੂ? ਜਦ ਪੰਜਾਬ ਵਿਚੋ ਪਾਣੀ ਜਾਂਦਾ ਦਿਸਿਆ ਤਾਂ ਪੰਜਾਬ ਦੀ ਤਤਕਾਲੀ ਸਰਕਾਰ ਵਲੋ ਧਾਰਾ 78 ਨੂੰ ਸੁਪਰੀਮ ਕੋਰਟ ਵਿੱਚ ਚਣੋਤੀ ਦੇ ਦਿੱਤੀ ਗਈ, ਏਥੈ ਗੌਰਤਲਬ ਹੈ ਕੇ ਇਸ ਤੋ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਵਲਂੋ ਰਜੀਵ ਗਾਂਧੀ ਦੇ ਕਹਿਣ ਤੇ ਪੰਜਾਬ ਦੇ ਪਾਣੀਆ ਦਾ ਵੱਡਾ ਹਿਸਾ ਬਿੰਨਾ ਕਿਸੇ ਮੁੱਲ ਦੇ ਬਿੰਨਾ ਕਿਸੇ ਸ਼ਰਤ ਤੇ ਰਾਜਸਥਾਨ ਨੂੰ ਦੇ ਦਿੱਤਾ ਗਿਆ ਸੀ?ਅਤੇ ਕੇਂਦਰ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਨਾਲ ਦਗਾਂ ਕੰਮਾਇਆਂ ਹੈ ਹਮੇਸ਼ਾ ਸਾਥ ਹਰਿਆਣੇ ਦਾ ਹੀ ਦਿੱਤਾ ਕੇਂਦਰ ਵਿੱਚ ਸਰਕਾਰ ਭਾਂਵੇ ਕਾਂਗਰਸ ਦੀ ਰਹੀ ਜਾਂ ਭਾਜਪਾ ਦੀ ਕੇਦਰ ਦਾ ਦਖਲ ਹਰਿਆਣੇ ਪੱਖੀ ਹੀ ਰਿਹਾ? ਪੰਜਾਬ ਦੀ ਸਿਆਸਤ ਦਾ ਹਾਲ ਵੀ ਪਾਣੀਆਂ ਦੇ ਮੱਸਲੇ ਤੇ ਕੁੱਝ ਉਖੜ ਬੈੜਾ ਹੀ ਸੀ ਜੇੇ ਕੇਂਦਰ ਦਾ ਜੋਰ ਚੱੜਿਆਂ ਤਾਂ ਪੰਜਾਬ ਦੀ ਸਿਆਸਤ ਨੇ ਪੰਜਾਬੀਆ ਦੀ ਕਿਸਮਤ ਰੋੜ ਦਿੱਤੀ ਜੇਕਰ ਪੰਜਾਬੀ ਸਿੱਖ ਆਪਣੇ ਹੱਕ ਲਈ ਕੁਰਬਾਨੀ ਲਈ ਤਿਆਰ ਹੋਏ ਫਿਰ ਝੱਟ ਗੋਡਿਆ ਪਰਨੇ ਪੰਜਾਬ ਦੀ ਸਿਆਸਤ ਹੋ ਗਈ ਭਾਵੇ ਲਗੌਵਾਲ ਸਮਝੋਤਾ ਹੋਵੇ ਜਾ ਕਪੂਰੀ ਦਾ ਟੱਕ ਦੋਸ਼ੀ ਤਾ ਦੋਵੇ ਧਿਰਾਂ ਬਰਾਬਰ ਦੀਆ ਹਨ। ਜਦੋਂ ਪੰਜਾਬ ਦੇ ਪਾਣੀਆਂ ਦਾ ਰਪੈਰੀਅਨ ਰਾਜ ਤਹਿਤ ਮਾਲਕਾਨਾਂ ਹੱਕ ਪੰਜਾਬ ਦਾ ਹੈ। ਫਿਰ ਪਾਣੀ ਹੋਰ ਕਿਸੇ ਰਾਜ ਨੂੰ ਦੇਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੰੁਦਾ? ਜਦੋਂ ਕੇਸ ਪੂਰਾਂ ਹੋਣ ਤੋ ਬਾਅਦ ਫੈਸਲਾ ਰਾਖਵਾਂ ਸੀ ਅਤੇ ਸੁਹਿਰਧ ਅਖਬਾਰਾਂ ਅਤੇ ਸੂਝਵਾਨ ਸੱਜਣਾਂ ਵੱਲੋ ਸਾਫ ਕਿਹਾ ਜਾ ਰਿਹਾ ਸੀ ਕਿ ਫੈਸਲਾਂ ਪੰਜਾਬ ਵਿਰੋਧੀ ਹੈ ਫਿਰ ਮਜੂਦਾ ਸਰਕਾਰ ਅਤੇ ਵਿਰੋਧੀ ਧਿਰ ਨੇ ਕਿਉਂ ਨਹੀਂ ਕੋਈ ਠੋਸ ਕਦਮ ਚੁਕਿਆਂ ਜਿਹੜਾਂ ਫੈਸਲਾਂ ਆਉਣ ਤੋ ਤੁਰੰਤ ਬਾਅਦ ਅਮਲ ਵਿੱਚ ਲਿਆਦਾਂ ਜਾਦਾਂ ਕੋਈ ਚੰਗਾ ਉਪਰਾਲਾ ਕਰਨ ਦੀ ਥਾਂ ਪੰਜਾਬ ਦੀ ਮਜੂਦਾਂ ਅਤੇ ਸਾਬਕਾ ਸਰਕਾਰਦੂਸ਼ਣਬਾਜੀ ਕਰਦੀਆਂ ਹੋਈਆਂ ਇੱਕ ਦੂਜੈ ਤੇ ਸਿਆਸੀ ਵਿਅੰਗ ਕੱਸ ਰਹੀਆਂ ਹਨ। ਹਰ ਕੋਈ ਪੰਜਾਬੀਆਂ ਦੀ ਹਮਦਰਦੀ ਲੈਣ ਲਈ ਕਾਹਲਾ ਹੈ ਇਹ ਤਾਂ ਉਹ ਗੱਲ੍ਹ ਹੋਈ ਅੱਖੇ ਗੱਲ੍ਹੀ ਬਾਤੀ ਮੈਂ ਵੱਡੀ ਤੇ ਕਰਤੂਤੀਂ ਵੱਡੀ ਨੰਨਾਂਣ? ਪੰਜਾਬ ਦੀ ਰਾਜ ਸਤਾ ਦਾ ਦਸ ਸਾਲ ਨਿੱਘ ਮਾਣ ਚੁੱਕਾ ਅਕਾਲੀ ਦਲ਼ ਨੌ ਸਾਲ ਸਰਹਾਣੇ ਬਾਂਹ ਦੇ ਕੇ ਸੁੱਤਾ ਰਿਹਾ ਜਦੋਂ ਪਾਣੀਆਂ ਦਾ ਫੈਸਲਾਂ ਆਇਆਂ ਤਾਂ ਪੰਜਾਬ ਦੇ ਕਿਸਾਨਾਂ ਦੀ ਜਮੀਨ ਵਾਪਸ ਕਰ ਦਿੱਤੀਪਰ ਨਿੰਆਂ ਪ੍ਰਨਾਲੀ ਪੰਜਾਬ ਵਿਧਾਨ ਸਭਾ ਦੇ ਫੈਸਲੇ ਨੂੰ ਪ੍ਰਵਾਨਗੀ ਨਹੀਂ ਦਿੰਦੀ ? ਹੁਣ ਮਜੂਦਾਂ ਹਲਾਤ ਪੰਜਾਬ ਦੇ ਪੰਜਾਬੀ ਸਿੱਖਾਂ ਲਈ ਚਣੌਤੀ ਭਰਭੂਰ ਬਣੇ ਹਨ, ਇੱਕ ਬੰਨੇ ਬਾਦਲਾਂ ਅਤੇ ਚੌਟਾਲਿਆਂ ਦੀ ਜਾਰੀ ਜੱਗ ਜਾਂਹਰ ਹੈ ਲੋਕ ਸਭਾਂ ਦੀਆਂ ਚੋਣਾਂ ਮੌਕੇ ਵੱਡੇ ਬਾਦਲ ਸਾਹਬ ਹਰਿਆਣਵੀ ਲੋਕਾਂ ਨੂੰ ਕਹਿੰਦੇ ਸਨ ਕਿ ਤੁਸੀ ਇਨੈਲੋ ਨੂੰ ਜਿਤਾਉ ਅਤੇ ਕੇਂਦਰ ਵਿੱਚ ਵਜੀਰੀ ਮੈਂ ਲੈ ਕਿ ਦੇਵਾਗਾਂ ਅਤੇ ਹੁਣ ਉਹ ਹੀ ਇਨੈਲੋ ਜਦੋਂ ਪੰਜਾਬ ਵਿਧਾਨ ਸਭਾ ਦੀ ਵੋਟ ਪ੍ਰਕਿਰਿਆਂ ਪੂਰੀ ਹੋਈ ਅਤੇ ਉਸਦਾ ਫੈਸਲਾਂ ਆਉਣ ਤੋਂ ਠੀਕ ਕੁਝ ਦਿਨ ਪਹਿਲਾਂ ਨਹਿਰ ਪੁਟਣ ਦੀ ਧਮਕੀ ਦਿੰਦੀ ਹੈ? ਇਸ ਗੱਲ ਨੂੰ ਵੀ ਬਾਦਲਾਂ ਦੀ ਸਿਆਸਤ ਨਾਲ ਜੋੜਕੇ ਵੇਖਿਆਂ ਜਾ ਸਕਦਾ ਹੈ? ਇੱਕ ਬੰਨੇ ਪੰਜਾਬ ਦੀ ਜਿੰਦ ਕੱਢਣ ਬਾਦਲਾਂ ਦੇ ਖਾਸਮ ਖਾਸ ਅਤੇ ਦੂਜੇ ਬੰਨੇ ਬਲਦੀ ਦੇ ਬੂਥੇ ਆਉਣ ਵਾਲੇ ਸਿੱਖ ਕੀ ਪੰਜਾਬ ਨੂੰ ਬਰਬਾਦੀ ਦੇ ਰਾਹ ਤੋਰਨ ਦਾ ਕੋਈ ਨਵਾਂ ਜੁਗਾੜ ਤਾਂ ਨਹੀਂ ਸਿੱਖਾਂ ਨੂੰ ਇਸ ਗੱਲ ਦੀ ਵੀ ਸਮੀਖੀਆ ਕਰਨ ਦੀ ਸਖਤ ਲੋੜ ਹੈ? ਪੰਜਾਬ ਦੇ ਅਕਾਲੀ ਦਲ਼ ਦੀ ਹਰ ਰੋਜ ਦੀ ਬਿਆਨਬਾਜੀ ਹੈ ਕੇ ਪਾਣੀਆ ਦੀ ਰਖਵਾਲੀ ਲਈ ਅਸੀ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਨਾਲ ਹੀ ਮੁੱਖ ਮੰਤਰੀ ਸਾ੍ਹਬ ਪੰਜਾਬੀਆ ਨੂੰ ਸੰਬੋਦਨ ਕਰਦੇ ਹਨ ਕੇ ਪੰਜਾਬੀਓੁ ਪਾਣੀ ਲਈ ਕੁਰਬਾਨੀ ਦੇਣ ਲਈ ਤਿਆਰ ਰਹੋ ਗੱਲ੍ਹਾ ਦੋਵੇ ਹੀ ਸਾਫ ਹਨ। ਭਾਂਵੇ ਕੁਹਾੜਾ ਲੱਕੜ ਤੇ ਵੱਜੇ, ਜਾਂ ਲੱਕੜ ਕੁਹਾੜੇ ਤੇ ਨੁਕਸਾਨ ਤਾਂ ਲੱਕੜ ਦਾ ਹੀ ਹੈ, ਜੇਕਰ ਅਕਾਲੀ ਦਲ਼ ਮੋਰਚਾ ਲਾਉਦਾਂ ਹੈ ਜਾਂ ਬਹਾਦਰ ਸਿੱਖ ਆਪਣੀ ਡੁਬਦੀ ਬੇੜੀ ਨੂੰ ਆਪ ਚੱਪੂ ਲਾਉਦੇ ਹਨ, ਤਾਂ ਬੱਲਦੀ ਦੇ ਬੂਥੇ ਤਾਂ ਕੌਮ ਹੀ ਆਉਗੀ ਨੁਕਾਸਨ ਤਾਂ ਸਿੱਖਾਂ ਦਾ ਹੀ ਹੋਵੇਗਾਂ?ਅਕਾਲੀ ਦਲ ਪੰਜਾਬ ਵਿੱਚ ਆਪਣੀ ਸ਼ਾਂਖ ਬਚਾਉਣ ਲਈ ਇਸ ਫੈਸਲੇ ਨੂੰ ਕਾਨੂੰਨੀ ਚਣੌਤੀ ਦੇਣ ਲਈ ਦਾਂਅ ਪੈਚ ਲਾ ਰਿਹਾ ਹੈ।ਉਹਥੇ ਹੀ ਇਸ ਫੈਸਲੇ ਦੇ ਵਿਰੋਧ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੀਆਂ ਲੇਲੜਈਆਂ ਵੀ ਕੱਡ ਆਏ ਹਨ, ਪਰ ਕੇਂਦਰ ਸਰਕਾਰ ਭਾਈਵਾਲ ਹੋਣ ਦੇ ਨਾਤੇ ਵੀ ਪੰਜਾਬ ਦੀ ਰਹੀ ਅਕਾਲੀ ਸਰਕਾਰ ਨੂੰ ਠੈਗਾਂ ਵਿਖਾ ਚੁੱਕੀ ਹੈ।ਭਾਵੇ ਪੰਜਬ ਕਾਂਗਰਸ ਨੇ ਵੀ ਪੰਜਾਬੀਆਂ ਦੀ ਹਰਮਨਤਾਂ ਲੈਣ ਲਈ ਬੀਤੇ ਸਮੇਂ ਅੰਦਰ ਆਏ ਫੈਸਲੇ ਤੋਂ ਤੁਰੰਤ ਬਾਅਦ ਅਸਤੀਫੇ ਦਿੱਤੇ ਸਨ। ਜਿਵੇ ਕਹਿੰਦੇ ਹਨ ਕਿ ਤਾਂਏ ਦੀ ਧੀਂ ਚੱਲੀ ਤਾਂ ਮੈਂ ਕਿਉਂ ਰਹਾਂ ਕੱਲ੍ਹੀ, ਪਰ ਕਪੂਰੀ ਦੇ ਟੱਕ ਦਾ ਸੱਚ ਤਾਂ ਸਿੱਖਾਂ ਦੇ ਸਹਾਮਣੇ ਹੀ ਹੈ। ਰਹੀ ਗੱਲ੍ਹ ਕੇਂਦਰ ਦੀ ਉਹ ਤਾਂ ਦਹਾਕਿਆ ਤੋ ਪਾਣੀ ਖੋਹਣ ਲਈ ਕਾਹਲਾਂ ਹੈ ਜਦੋਂ ਵੀ ਸਪਰੀਮ ਕੋਰਟ ਵਿੱਚ ਦੇਸ਼ ਦੇ ਪ੍ਰਧਾਂਨ ਮੰਤਰੀ ਦੇ ਦਖਲ ਦੀ ਗੱਲ੍ਹ ਹੋਈ ਉਹ ਤਾਂ ਹਰਿਆਣੇ ਪੱਖੀ ਹੀ ਰਿਹਾ। ਜੱਟਾਂ ਦੀ ਇੱਕ ਕਹਾਵਤ ਹੈ ਕਿ ਗੋੋਰਾ ਨਿੰਦਣ ਵਾਲਾ ਨਹੀਂ ਅਤੇ ਬੱਗਾਂ ਸਲਾ੍ਹਉਣ ਵਾਲਾ ਨਹੀ, ਸਰਕਾਰਾਂ ਦੋਵੇ ਹੀ ਪੰਜਾਬ ਵਿਰੋਧੀ ਰਹੀਆ ਹਨ। ਪੰਜਾਬ ਭਾਜਪਾ ਨੂੰ ਵੀ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਲੋੜ ਹੈ, ਪੰਜਾਬ ਵਿੱਚ ਸਰਕਾਰ ਨਾਲ ਭਾਈਵਾਲੀ ਹੋਣ ਕਰਕੇ ਅਤੇ ਪੰਜਾਬੀਆਂ ਦੀ ਹਰਮਨਤਾਂ ਕਰਨ ਵਾਸਤੇ ਪਾਣੀਆਂ ਦੇ ਪੰਜਾਬ ਦੇ ਹੱਕ ਲਈ ਬੋਲ ਰਹੀ ਹੈੈ, ਦੂਜੇ ਬੰਨੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਉਹ ਲਗਾਤਾਰ ਪੰਜਾਬ ਦੇ ਵਿਰੋਧ ਵਿੱਚ ਜਾ ਰਹੀ ਹੈ ਇਸ ਵੇਲੈ ਪੰਜਾਬੀ ਭਾਜਪਾਈਆਂ ਦੀ ਹਾਲਤ ਅੱਗੇ ਖੂਹ ਪਿਛੇ ਖਾਹੀ ਵਾਲੀ ਬਣੀ ਹੋਈ ਹੈ, ਇਹ ਤਾਂ ਉਹ ਗੱਲ ਹੋਈ ਕਿ ਪਾਣੀਆਂ ਦੇ ਸੋਦਾਗਰ ਹੀ ਪਾਣੀਆਂ ਦੇ ਰਾਖੇ ਬਣੇ ਹੋਏ ਹਨ? ਚਲੋ ਕੋਈ ਗੱਲ਼ ਨਹੀਂ ਕੇਂਦਰ ਨੇ ਕਈ ਦਹਾਕੇ ਪਹਿਲਾਂ ਵੀ ਜੋਰ ਲਾਇਆ ਸੀ ਅਤੇ ਹੁਣ ਵੀ ਲਾ ਰਿਹਾ ਹੈ ਪਾਣੀ ਸਿੱਖਾਂ ਪਹਿਲਾ ਵੀ ਨਹੀਂ ਸੀ ਜਾਣ ਦਿੱਤਾ ਅਤੇ ਪਾਣੀ ਹੁੱਣ ਵੀ ਨਹੀਂ ਜਾਣ ਦੇਣਗੇ। ਪੰਜਾਬ ਦੀਆਂ ਸਿਆਸੀਆ ਪਾਰਟੀਆਂ ਨੂੰ ਆਪਣੀ ਬਿਆਨਬਾਜੀ ਵਾਲੀ ਹੱਟੀ ਬੰਦ ਕਰਨੀ ਚਾਹੀਦੀ ਹੈ, ਕਿਉਕਿ ਇਹ ਸਮਝਦੀਆਂ ਹਨ ਪਾਣੀ ਵਾਲੇ ਗੱਡੇ ਨਾਲ ਸਿਆਸਤ ਦਾ ਕੱਟਾ ਬੱਝਾ ਹੈ, ਪਰ ਪੰਜਾਬੀ ਜਾਣ ਚੁੱਕੇ ਹਨ ਕਿ ਸਿਆਸਤ ਦਾ ਕੱਟਾ ਤਾਂ ਪੰਜਾਬ ਦੇ ਪਾਣੀ ਵਾਲੇ ਮਸਲੇ ਨਾਲ ਬੱਜਾ ਹੈ। ਅਸੀ ਪੰਜਾਬ ਵਿੱਚ ਵੱਸਦੇ ਸਿੱਖਾਂ ਨੂੰ ਅਪੀਲ ਕਰਾਂਗੇ ਕਿ ਸਿਆਸੀਆਂ ਦਾ ਹੱਥ ਠੋਕਾ ਬਣਨ ਨਾਲੋ ਆਪਣੇ ਰੌਸ਼ਨ ਦਿਮਾਗ ਨਾਲ ਕੋਈ ਸ਼ੰਘਰਸ਼ ਲੜਿਓੁ। ਜਿਹੜਾ ਫੈਸਲਾ ਆਉਣ ਵਾਲ਼ੀ ਦੋ ਮਾਰਚ ਨੂੰ ਆਉਣਾ ਹੈ ਉਹ ਵੀ ਪੰਜਾਬ ਵਿੱਚ ਵੱਸਦੇ ਪੰਜਾਬੀ ਸਿੱਖਾ ਦੀ ਮੌਤ ਦੇ ਵਾਰੰਟ ਹੀ ਹੋਣਗੇਂ ਇਸ ਕਰਕੇ ਹਰ ਤਰਾਂ ਦੀ ਸਮਝੰਤਾ ਵਰਤਣ ਦੀ ਲੋੜ ਹੈ, ਕਿਉਂਕਿ ਪੰਜਾਬ ਦਾ ਅੱਗੇ ਹੀ ਡੇੜ ਦਹਾਕੇ ਪਹਿਲਾਂ ਹੱਧ ਤੋ ਜਿਆਦਾ ਜਾਨੀ ਅਤੇ ਮਾਲੀ ਨੁਕਸਾਨ ਕਰਵਾ ਚੁੱਕਾ ਹੈ ਪਾਣੀ ਦੀ ਥਾਂ ਸਿੱਖਾਂ ਨੇ ਲਹੂ ਦੀਆਂ ਘੁੱਟਾਂ ਪੀਤੀਆਂ ਹਨ ਇਸ ਵਾਰ ਵੀ ਸਿਆਸੀ ਕੋਈ ਨਵੀਂ ਬਿਪਤਾਂ ਪੰਜਾਬੀਆ ਸਿਰ ਨਾ ਪਾ ਦੇਣਇਸ ਲਈ ਉਲਝੀ ਤਾਂਣੀ ਦੀ ਗੰਡ ਨੂੰ ਸਹੀ ਤਰਾਂ ਹੀ ਖੋਲਿਆਂ ਜਾਵੇ। ਪੰਜਾਬ ਦੇ ਸਿੱਖਾਂ ਨੂੰ ਸਹੀ ਟਾਈਮ ਤੇ ਸਹੀ ਫੈਸਲਾ ਲੈਣ ਦੀ ਲੋੜ ਹੈ।[1]

ਹਵਾਲੇ[ਸੋਧੋ]