ਸਮੱਗਰੀ 'ਤੇ ਜਾਓ

ਐਸ. ਆਰ. ਰੰਗਾਨਾਥਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਸ. ਆਰ. ਰੰਗਾਨਾਥਨ
ਸਿਟੀ ਸੈਂਟਰਲ ਲਾਇਬ੍ਰੇਰੀ, ਹੈਦਰਾਬਾਦ, ਚੇਨਈ ਵਿਖੇ ਐਸ.ਆਰ. ਰੰਗਨਾਥਨ ਦਾ ਪੋਰਟਰੇਟ
ਸਿਟੀ ਸੈਂਟਰਲ ਲਾਇਬ੍ਰੇਰੀ, ਹੈਦਰਾਬਾਦ, ਚੇਨਈ ਵਿਖੇ ਐਸ.ਆਰ. ਰੰਗਨਾਥਨ ਦਾ ਪੋਰਟਰੇਟ
ਜਨਮਸ਼ਿਆਲੀ ਰਾਮਾਮ੍ਰਿਤਾ ਰੰਗਨਾਥਨ

ਐਸ. ਆਰ. ਰੰਗਾਨਾਥਨ ਨੇ ਭਾਰਤ ਦੇ ਵਿੱਚ ਲਾਇਬ੍ਰੇਰੀ ਜਗਤ ਦੀ ਸਥਾਪਨਾ ਕਰਕੇ ਇਸ ਖੇਤਰ ਵਿੱਚ ਆਪਣਾ ਮਹੱਤਵਪੂਰਨ ਸਥਾਨ ਬਣਾਇਆ ਹੈ। ਰੰਗਾਨਾਥਨ ਨੇਕੋਲਨ ਵਰਗੀਕਰਣ ਪ੍ਰਣਾਲੀ ਅਤੇ ਕਲਾਸਿਫਾਇਡ ਕੈਟਾਲੋਗ ਕੋਰਡ ਬਣਾਈਆ। ਭਾਰਤ ਵਿੱਚ ਇਸ ਦਾ ਪਰਸਾਰ ਕਰਨ ਲਈ ਇਨ੍ਹਾਂ ਦਾ ਬਹੁਤ ਜਿਆਦਾ ਯੋਗਦਾਨ ਰਿਹਾ। ਐਸ. ਆਰ. ਰੰਗਾਨਾਥਨ ਪੰਜ ਮੂਲ ਸ਼੍ਰੇਣੀਆਂ ਵੀ ਬਣਾਈਆ।[1] [1]

ਸ਼ੁਰੂਆਤੀ ਜੀਵਨ ਅਤੇ ਸਿੱਖਿਆ

[ਸੋਧੋ]

ਰੰਗਾਨਾਥਨ ਦਾ ਜਨਮ ਮਦਰਾਸ ਦੇ ਤਜਾਵੂਰ ਜਿਲੇ ਵਿੱਚ ਖੇਤੀ ਕਰਦੇ ਇੱਕ ਗਰੀਬ ਬ੍ਰਾਹਮਣ ਪਰਿਵਾਰ ਵਿੱਚ 12 ਅੱਗਸਤ 1892 ਵਿੱਚ ਹੋਇਆ। ਰੰਗਨਾਥਨ ਦੀ ਸਿੱਖਿਆ ਵਿੱਚ ਬਹੁਤ ਦਿਲਚਸਪੀ ਰਹੀ ਅਤੇ 1910 ਵਿੱਚ ਮਾੜੀ ਸਿਹਤ ਅਤੇ ਗਰੀਬੀ ਦੇ ਬਾਵਜੂਦ ਵੀ ਚੰਗੇ ਅੰਕਾਂ ਵਿੱਚ ਮੈਟ੍ਰਿਕਪਾਸ ਕਰ ਲਈ।1916 ਵਿੱਚ ਗਣਿਤ ਦੀ ਬੀ. ਏ. ਅਤੇ ਐਮ. ਏ. ਪਾਸ ਕਰਕੇ ਉਹਨਾ ਨੇ 1917 ਵਿੱਚ ਆਧਿਆਪਕ ਸਿਖਲਾਈ ਕਾਲਜ ਸੇਦਾਪਤ ਤੋਂ ਅਧਿਆਪਨ ਦਾ ਡਿਪਲੋਮਾ ਕੀਤਾ ਅਤੇ ਸਰਕਾਰੀ ਕਾਲਜਾਂ ਵਿੱਚ ਹਿਸਾਬ ਅਤੇ ਸਾਇੰਸ ਪੜਾਉਣ ਲੱਗ ਪਏ। 1924 ਵਿੱਚ ਮਦਰਾਸ ਯੂਨੀਂਵਰਸਿਟੀ ਦੇ ਲਾਇਬ੍ਰੇਰੀਅਨ ਨਿਯੂਕਤ ਹੋਣ ਉਪਰੰਤ ਉਹ ਇਸ ਦੀ ਆਧੁਨਿਕ ਸਿਖਲਾਈ ਲਈ ਯੂਨੀਵਰਸਿਟੀ ਵਲੋਂ ਇਗਲੈਂਡ ਭੇਜੇ ਗਏ। 1925 ਵਿੱਚ ਭਾਰਤ ਪਰਤਣ ਤੇ ਇਹਨਾਂ ਨੇ ਲਾਇਬ੍ਰੇਰੀ ਵਿਗਿਆਨ ਦਾ ਕੰਮ ਪੂਰੀ ਲਗਨ ਨਾਲ ਕੀਤਾ ਅਤੇ 1944 ਤੱਕ ਇਸ ਆਹੂਦੇ ਤੇ ਬਣੇ ਰਹੇ। 1945-47 ਦੇ ਵਿੱਚ ਉਨਾ ਨੇ ਬਨਾਰਸ ਵਿੱਚ ਹਿੰਦੂ ਵਿਵਿਸ਼ਵਵਿਦਆਲ ਵਿੱਚ ਲਾਈਬ੍ਰੇਰੀ ਵਿਗਿਆਨ ਦੇ ਆਧਿਆਪਕ ਦੇ ਰੂਪ ਵਿੱਚ ਕੰਮ ਕੀਤਾ ਅਤੇ 1947-54 ਦੇ ਵਿੱਚ ਉਨਾ ਨੇ ਦਿੱਲੀ ਵਿਸ਼ਵਵਿਦੀਆਲ ਵਿੱਚ ਪੜ੍ਹਾਈਆ। 1962 ਵਿੱਚ ਉਨਾ ਨੇ ਬੰਗਲੁਰੂ ਵਿਖੇ ਇੱਕ ਉੱਚ ਪ੍ਰ੍ਲੇਖਾ ਖੋਜ ਅਤੇ ਸਿਖਲਾਈ ਕੇਂਦਰ ਸ਼ੁਰੂ ਕੀਤਾ। ਇਹ ਦੁਨੀਆ ਦਾ ਪਹਿਲਾ ਤੇ ਇੱਕ ਨਵੇਕਲਾ ਕੇਂਦਰ ਹੈ ਜੋ ਉਚੇਰੇ ਤੋਂਰ ਤੇ ਇਸ ਕੰਮ ਲਈ ਖੋਲਿਆ ਗਿਆ ਹੈ।  1965 ਵਿੱਚ ਭਾਰਤ ਸਰਕਾਰ ਨੇ ਉਨਾ ਨੂੰ ਲਾਈਬ੍ਰੇਰੀਵਿਗਿਆਨ ਵਿੱਚ ਅਧਿਆਪਕ ਦੀ ਉਪਾਧਿ ਲਾਈ ਸਨਮਾਨਿਤ ਕੀਤਾ ਗਿਆ।[1][2]

ਹਵਾਲੇ

[ਸੋਧੋ]
  1. 1.0 1.1 1.2 http://publications.drdo.gov.in/gsdl/collect/dbit/index/assoc/HASH5351.dir/dbit1205003.pdf[permanent dead link]
  2. Garfield, Eugene (6). "A Tribute to S. R. Ranganathan, the Father of Indian Library Science. Part 1. Life and Works" (PDF). Essays of an Information Scientist. 7: 37–44. Retrieved 22 may 2013. {{cite journal}}: Check date values in: |accessdate=, |date=, and |year= / |date= mismatch (help); Unknown parameter |month= ignored (help)