ਐਸ ਐਸ ਮਿਰਾਜਕਰ
ਸ਼ਾਂਤਾਰਾਮ ਸਵਲਾਰਾਮ ਮਿਰਾਜਕਰ (8 ਫਰਵਰੀ, 1899– 15 ਫਰਵਰੀ 1980) ਇੱਕ ਭਾਰਤੀ ਕਮਿਊਨਿਸਟ ਸਿਆਸਤਦਾਨ ਅਤੇ ਟਰੇਡ ਯੂਨੀਅਨਿਸਟ ਸੀ। ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਪੁਰਾਣੇ ਗਾਰਡ ਦਾ ਹਿੱਸਾ ਸੀ। ਉਹ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦਾ ਕਈ ਸਾਲ ਪ੍ਰਧਾਨ ਰਿਹਾ ਅਤੇ ਬੰਬਈ ਦੇ ਮੇਅਰ ਵਜੋਂ ਵੀ ਸੇਵਾ ਕੀਤੀ।
ਭਾਰਤ ਵਿੱਚ ਅਰੰਭਕ ਕਮਿਊਨਿਸਟ ਲਹਿਰ
[ਸੋਧੋ]1920 ਦੇ ਦਹਾਕੇ ਦੇ ਸ਼ੁਰੂ ਵਿੱਚ, ਮਿਰਾਜਕਰ, ਐਸ.ਏ. ਡਾਂਗੇ ਅਤੇ ਐਸ.ਵੀ ਘਾਟੇ ਨੇ ਭਾਰਤ ਦੇ ਅੰਦਰ ਉੱਭਰਨ ਵਾਲੀ ਸ਼ੁਰੂਆਤੀ ਕਮਿਊਨਿਸਟ ਲੀਡਰਸ਼ਿਪ ਦਾ ਗਠਨ ਕੀਤਾ, ਅਤੇ ਜਿਸ ਨੇ 1920 ਵਿੱਚ ਤਾਸ਼ਕੰਦ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਗਠਨ ਕਰਨ ਵਾਲੀ ਇਮੀਗਰ ਲੀਡਰਸ਼ਿਪ ਦੀ ਭੂਮਿਕਾ `ਤੇ ਨਾਰਾਜ਼ਗੀ ਜ਼ਾਹਰ ਕੀਤੀ। [1] ਉਸਨੇ ਬੰਬਈ ਵਿੱਚ ਟੈਕਸਟਾਈਲ ਮਜ਼ਦੂਰਾਂ ਦੀਆਂ ਟਰੇਡ ਯੂਨੀਅਨਾਂ ਬਣਾਉਣਾ ਸ਼ੁਰੂ ਕਰ ਦਿੱਤਾ। [2] ਜਦੋਂ ਜਨਵਰੀ 1927 ਵਿੱਚ ਬੰਬਈ ਵਿੱਚ ਮਜ਼ਦੂਰ ਅਤੇ ਕਿਸਾਨ ਪਾਰਟੀ ਦੀ ਸਥਾਪਨਾ ਕੀਤੀ ਗਈ ਤਾਂ ਮਿਰਾਜਕਰ ਇਸ ਦਾ ਜਨਰਲ ਸਕੱਤਰ ਬਣਿਆ। [3] ਮਿਰਾਜਕਰ 'ਤੇ ਮੇਰਠ ਸਾਜ਼ਿਸ਼ ਕੇਸ ਵਿੱਚ ਮੁਕੱਦਮਾ ਚਲਾਇਆ ਗਿਆ ਸੀ। [4] [5]
1940-1941 ਵਿੱਚ ਮਿਰਾਜਕਰ ਨੂੰ ਅਜਮੇਰ-ਮੇਰਵਾੜਾ ਦੇ ਦਿਓਲੀ ਨਜ਼ਰਬੰਦੀ ਕੈਂਪ ਵਿੱਚ ਨਜ਼ਰਬੰਦ ਕੀਤਾ ਗਿਆ ਸੀ। [4] 1949 ਦੇ ਅਗਸਤ ਮਹੀਨੇ ਵਿੱਚ ਉਸ ਨੂੰ ਕਈ ਹੋਰ ਕਮਿਊਨਿਸਟ ਟਰੇਡ ਯੂਨੀਅਨਿਸਟਾਂ ਸਮੇਤ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ। [6]
ਏਆਈਟੀਯੂਸੀ ਦੇ ਪ੍ਰਧਾਨ ਅਤੇ ਮੇਅਰ
[ਸੋਧੋ]ਮਿਰਾਜਕਰ 1957 ਤੋਂ 1973 ਦਰਮਿਆਨ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦਾ ਪ੍ਰਧਾਨ ਰਿਹਾ। [7] [8] ਮਿਰਾਜਕਰ 1958 ਵਿੱਚ ਬੰਬਈ ਦਾ ਮੇਅਰ ਚੁਣਿਆ ਗਿਆ ਸੀ। [9]
ਸੀ.ਪੀ.ਆਈ. ਦੀ ਦੁਫੇੜ ਅਤੇ ਬਾਅਦ ਦੇ ਸਾਲ
[ਸੋਧੋ]ਜਦੋਂ 1964 ਵਿੱਚ ਅਖੌਤੀ 'ਡਾਂਗੇ ਲੈਟਰਸ' ਸਾਹਮਣੇ ਆਏ, ਮਿਰਾਜਕਰ ਨੇ ਪੁਸ਼ਟੀ ਕੀਤੀ ਕਿ ਉਹ ਪ੍ਰਮਾਣਿਕ ਹਨ। [10] ਮਿਰਾਜਕਰ ਨੇ 1964 ਵਿੱਚ ਸੀ.ਪੀ.ਆਈ. ਦੁਫੇੜ ਵੇਲ਼ੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਸਾਥ ਦਿੱਤਾ। [11] [12] ਪਰ, ਸੀਪੀਆਈ ਦੀ ਵੰਡ ਵਿੱਚ ਖੱਬੇਪੱਖੀਆਂ ਦਾ ਸਾਥ ਦੇਣ ਦਾ ਮਿਰਾਜਕਰ ਦਾ ਫੈਸਲਾ ਵਿਚਾਰਧਾਰਾ ਦਾ ਮੁੱਦਾ ਨਹੀਂ ਸੀ, ਸਗੋਂ ਐਸਏ ਡਾਂਗੇ ਨਾਲ ਨਿੱਜੀ ਟਕਰਾਅ ਦਾ ਸੀ। [13] ਵੰਡ ਤੋਂ ਪਹਿਲਾਂ ਮਿਰਾਜਕਰ ਪਾਰਟੀ ਵਿਚ ਡਾਂਗੇ ਦੀ ਅਗਵਾਈ ਵਾਲੇ ਸੱਜੇ-ਪੱਖੀ ਧੜੇ ਨਾਲ ਸੰਬੰਧਤ ਸੀ। [14] ਜਦੋਂ ਸੀਪੀਆਈ (ਐਮ) ਪੋਲਿਟ ਬਿਊਰੋ ਨੇ ਗੁੰਟੂਰ ਵਿੱਚ ਜਨਵਰੀ 1970 ਦੇ ਏਆਈਟੀਯੂਸੀ ਸੈਸ਼ਨ ਦੇ ਬਾਈਕਾਟ ਦਾ ਸੱਦਾ ਦਿੱਤਾ, ਤਾਂ ਮਿਰਾਜਕਰ ਨੇ ਪਾਰਟੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਸੇ ਵੀ ਤਰ੍ਹਾਂ ਹਿੱਸਾ ਲਿਆ। [12] ਮਿਰਾਜਕਰ ਨੂੰ ਬਾਅਦ ਵਿੱਚ ਸੀਪੀਆਈ (ਐਮ) ਵਿੱਚੋਂ ਕੱਢ ਦਿੱਤਾ ਗਿਆ ਸੀ। [15]
ਉਹ 1973 ਵਿੱਚ ਸੀ. ਰਾਜੇਸ਼ਵਰ ਰਾਓ ਦੇ ਮਨਾਉਣ `ਤੇ ਸੀਪੀਆਈ ਵਿੱਚ ਮੁੜ ਸ਼ਾਮਲ ਹੋ ਗਿਆ। ਉਹ 1973 ਵਿੱਚ ਏ.ਆਈ.ਟੀ.ਯੂ.ਸੀ. ਦੇ ਪ੍ਰਧਾਨ ਦੇ ਰੂਪ ਵਿੱਚ ਸੇਵਾਮੁਕਤ ਹੋਇਆ, ਅਤੇ ਡਾ. ਰਾਨੇਨ ਸੇਨ ਨੇ ਉਸ ਦੀ ਥਾਂ ਲਈ। [16] ਮਿਰਾਜਕਰ ਦੀ 79 ਸਾਲ ਦੀ ਉਮਰ ਵਿੱਚ 15 ਫਰਵਰੀ 1980 ਨੂੰ ਬੰਬਈ ਦੇ ਇੱਕ ਨਰਸਿੰਗ ਹੋਮ ਵਿੱਚ ਮੌਤ ਹੋ ਗਈ [17]
ਹਵਾਲੇ
[ਸੋਧੋ]- ↑ Samaren Roy (1997). M.N. Roy: A Political Biography. Orient Blackswan. p. 61. ISBN 978-81-250-0299-4.
- ↑ The Illustrated Weekly of India. Published for the proprietors, Bennett, Coleman & Company, Limited, at the Times of India Press. April 1970. p. 10.
- ↑ M.V.S. Koteswara Rao. Communist Parties and United Front - Experience in Kerala and West Bengal. Hyderabad: Prajasakti Book House, 2003. p. 93
- ↑ 4.0 4.1 FRONTLINE. MAKING OF A THESIS
- ↑ Trade Union Record. All-India Trade Union Congress. 1980. p. 11.
- ↑ G. K. Busch (1980). Political Currents in the International Trade Union Movement: The Third world : Africa, Asia and Latin America. Economist Intelligence Unit. p. 58.
- ↑ Trade Union Record. All-India Trade Union Congress. 1980. p. 11.Trade Union Record. All-India Trade Union Congress. 1980. p. 11.
- ↑ World Trade Union Movement. World Federation of Trade Unions. 1973. p. 15.
- ↑ TIME. INDIA: Volunteering into the Vacuum
- ↑ Jyoti Basu (1998). Documents of the Communist Movement in India: 1970. National Book Agency. p. 128. ISBN 978-81-7626-018-3.
- ↑ In-sŏp Sin (1970). Area Handbook for India. U.S. Government Printing Office. p. 589.
- ↑ 12.0 12.1 Link. United India Periodicals. 1970. p. 11.
- ↑ Crouch, Harold (1966). "AITUC and the Split in the Communist Party". Economic and Political Weekly. 1 (5): 199–202. ISSN 0012-9976. JSTOR 4356954 – via JSTOR.
- ↑ Sharma, T.R. (1978). "The Indian Communist Party Split of 1964: The Role of Factionalism and Leadership Rivalry☆". Studies in Comparative Communism. 11 (4, Winter 1978): 388–409. doi:10.1016/0039-3592(78)90003-0. Retrieved 14 August 2020.
- ↑ Jyoti Basu (1998). Documents of the Communist Movement in India: 1970. National Book Agency. pp. 128, 130. ISBN 978-81-7626-018-3.
- ↑ World Trade Union Movement. World Federation of Trade Unions. 1973. p. 15.World Trade Union Movement. World Federation of Trade Unions. 1973. p. 15.
- ↑ Flashes from the Trade Unions. World Federation of Trade Unions. 1980. p. 16.