ਓਪੇਰਾ ਅਤੇ ਡਰਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਓਪੇਰਾ ਅਤੇ ਡਰਾਮਾ (ਜਰਮਨ: Oper und Drama) ਇੱਕ ਕਿਤਾਬੀ-ਲੰਬਾਈ ਦਾ ਲੇਖ ਹੈ ਜੋ ਰਿਚਰਡ ਵੈਗਨਰ ਨੇ 1851 ਵਿਚ ਲਿਖਿਆ ਸੀ ਜਿਸ ਵਿੱਚ ਉਸਨੇ ਇੱਕ ਕਲਾ ਰੂਪ ਵਜੋਂ ਓਪੇਰਾ ਦੀਆਂ ਆਦਰਸ਼ ਵਿਸ਼ੇਸ਼ਤਾਈਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ।  ਇਹ ਉਸ ਦੌਰ ਦੇ ਦੂਜੇ ਲੇਖਾਂ ਦੇ ਨਾਲ ਸੰਬੰਧਿਤ ਹੈ ਜਿਸ ਵਿੱਚ ਵੈਗਨਰ ਨੇ ਆਪਣੇ ਰਾਜਨੀਤਕ ਅਤੇ ਕਲਾਤਮਕ ਵਿਚਾਰਾਂ ਨੂੰ ਸਮਝਾਉਣ ਅਤੇ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਇੱਕ ਸਮੇਂ ਜਦੋਂ ਉਹ ਲਿਬਰੇਟੀ ਬਾਰੇ ਅਤੇ ਬਾਅਦ ਵਿੱਚ ਆਪਣੇ ਰਿੰਗ ਚੱਕਰ ਦੇ ਸੰਗੀਤ ਬਾਰੇ ਕੰਮ ਕਰ ਰਿਹਾ ਸੀ।  

ਪਿਛੋਕੜ[ਸੋਧੋ]

ਵੈਗਨਰ ਦੇ ਸਾਰੇ ਸਾਹਿਤਕ ਕੰਮਾਂ ਵਿੱਚੋਂ ਉਸ ਦੀ ਆਤਮਕਥਾ ਮੇਨ ਲੇਬੇਨ (376 ਸਫਿਆਂ ਦੇ ਅੰਗਰੇਜ਼ੀ ਅਨੁਵਾਦ ਵਿੱਚ) ਤੋਂ ਇਲਾਵਾ ਸਭ ਤੋਂ ਲੰਬੀ ਰਚਨਾ, ਓਪੇਰਾ ਅਤੇ ਡਰਾਮੇ ਨੂੰ 'ਸਿਧਾਂਤਕ ਪੁਸਤਕ' ਕਿਹਾ ਜਾ ਸਕਦਾ ਹੈ, ਜਿਵੇਂ ਕਿ ਉਸਦੇ ਅਨੁਵਾਦਕ ਡਬਲਯੂ. ਐਸ਼ਟਨ ਐਲਿਸ ਨੇ ਸੁਝਾਅ ਦਿੱਤਾ ਸੀ। ਇਹ 1849-50 ਦੇ ਸਮੇਂ ਦੀਆਂ ਆਪਣੀਆਂ ਪਹਿਲੀਆਂ ਰਚਨਾਵਾਂ, ਖਾਸ ਤੌਰ 'ਤੇ "ਕਲਾ ਤੇ ਕ੍ਰਾਂਤੀ" (1849) ਤੋਂ ਬਾਅਦ ਲਿਖੀ ਜਿਸ ਵਿੱਚ ਆਪਣੇ ਆਦਰਸ਼ ਸਮਾਜ ਲਈ ਵਾਗਨੇਰ ਦੇ ਇੱਕ ਕਲਾਕਾਰ ਲਈ ਉਚਿਤ ਆਦਰਸ਼ ਪੇਸ਼ ਕੀਤੇ ਗਏ ਹਨ; "ਭਵਿੱਖ ਦੀ ਕਲਾਕ੍ਰਿਤੀ" (1849), ਵਿੱਚ ਸੰਗੀਤ ਡਰਾਮਾ ਦੇ ਆਦਰਸ਼ਦਿੱਤੇ ਗਏ ਹਨ ਜੋ ਅਜਿਹੇ ਆਦਰਸ਼ਾਂ ਨੂੰ ਪੂਰਾ ਕਰ ਸਕਣ; ਅਤੇ "ਸੰਗੀਤ ਵਿਚ ਯਹੂਦੀਅਤਾ" (1850), ਜਿਸ ਵਿੱਚ (ਹੋਰ ਮਾਮਲਿਆਂ ਦੇ ਇਲਾਵਾ) ਕਲਾ ਵਿਚ ਵਪਾਰਕ ਪਹੁੰਚ ਦੀ ਦੱਬ ਕੇ ਨਿਖੇਧੀ ਕੀਤੀ ਗਈ ਹੈ। 

ਵੈਗਨਰ ਨੇ ਅਕਤੂਬਰ 1850 ਅਤੇ ਜਨਵਰੀ 1851 ਵਿਚਕਾਰ ਚਾਰ ਮਹੀਨਿਆਂ ਅੰਦਰ ਜ਼ਿਊਰਿਖ ਵਿਚ ਸਾਰੀ ਕਿਤਾਬ ਲਿਖੀ। ਉਸ ਨੇ 1851 ਦੇ ਸ਼ੁਰੂ ਵਿਚ ਜ਼ਿਊਵਿਚ ਇਸਦੇ ਵੱਡੇ ਹਿੱਸੇ, ਥੀਓਡੋਰ ਉਹਲਿਗ ਨੂੰ ਸਮਰਪਣ ਦੇ ਨਾਲ ਜਨਤਕ ਇਕੱਤਰਤਵਾਂ ਵਿੱਚ ਪੜ੍ਹ ਕੇ ਸੁਣਾਏ। ਇਸ ਦੇ ਕੁਝ ਹਿੱਸਿਆਂ ਨੂੰ ਇੱਕ ਬੌਧਿਕ ਰਸਾਲੇ ਮੋਨਾਟਸ਼੍ਰਿੱਫ ਵਿਚ ਛਾਪਿਆ ਗਿਆ ਸੀ ਅਤੇ ਇਹ ਸਾਰਾ ਲੇਖ ਬਾਅਦ ਵਿਚ 1851 ਵਿਚ ਲੀਪਜ਼ਿਗ ਵਿਚ ਛਾਪਿਆ ਗਿਆ ਸੀ। ਇੱਕ ਹੋਰ ਸੰਸਕਰਣ 1868 ਵਿਚ ਆਇਆ, ਜੋ ਜਰਮਨ ਰਾਜਨੀਤਿਕ ਲੇਖਕ ਕਾਂਸਟੈਂਟੀਨ ਫਰਾਂਟਜ ਨੂੰ ਸਮਰਪਿਤ ਸੀ। 

ਸਭ ਤੋਂ ਪੁਰਾਣਾ ਅੰਗਰੇਜ਼ੀ ਅਨੁਵਾਦ 1856 ਦੇ ਸ਼ੁਰੂ ਵਿਚ ਹੋਇਆ ਸੀ, ਪਰ ਅੰਗਰੇਜ਼ੀ ਬੋਲਣ ਵਾਲੇ ਸੰਸਾਰ ਵਿਚ ਆਮ ਤੌਰ 'ਤੇ ਵਰਤਿਆ ਗਿਆ ਅਨੁਵਾਦ ਉਹ ਹੈ ਜਿਹੜਾ ਡਬਲਯੂ. ਐਸ਼ਟਨ ਐਲਿਸ ਨੇ ਪਹਿਲੀ ਵਾਰ 1893 ਵਿਚ ਪ੍ਰਕਾਸ਼ਿਤ ਕੀਤਾ ਸੀ। ਮੌਲਿਕ ਦੇ ਵਾਂਗ ਇਹ ਗੁੰਝਲਦਾਰ ਸ਼ਬਦਾਂ, ਵਿਆਕਰਣ ਅਤੇ ਸੰਰਚਨਾ ਨਾਲ ਭਰਿਆ ਹੋਇਆ ਹੈ, ਜਿਸ ਕਰਕੇ ਇਸ ਨੂੰ ਜਜ਼ਬ ਕਰਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ। ਏਲਿਸ ਨੇ ਵੀ ਟਿੱਪਣੀ ਕੀਤੀ ਕਿ ਕੁਝ 'ਲੁਭਾਉਣੇ ਵਿਸ਼ੇਸ਼ਣ' ਆਪਣੇ ਆਪ ਨੂੰ ਅਜਿਹੀਆਂ ਚਮਕਾਂ ਦੇ ਸਮੂਹ ਵਿੱਚ ਜੁੜਦੇ ਜਾਪਦੇ ਹਨ ਕਿ ਸਭ ਵਰਣਨ ਧੁੰਦਲਾ ਹੋ ਜਾਂਦਾ ਹੈ। [1]

ਨੋਟ [ਸੋਧੋ]

  1. Wagner (1995), p. xix

ਹਵਾਲੇ [ਸੋਧੋ]

  • Peter Burbidge and Richard Sutton, The Wagner Companion, London, 1979. ISBN 0-571-11450-40-571-11450-4
  • Richard Wagner, tr. W. Ashton Ellis, Opera and Drama, University of Nebraska Press, 1995. ISBN 0-8032-9765-30-8032-9765-3