ਓਰੀਗਾਮੀ
ਦਿੱਖ
ਓਰੀਗਾਮੀ (折り紙 , ਓਰੀ ਭਾਵ "ਤਹਿ ਲਾਉਣੀ" ਅਤੇ ਕਾਮੀ ਭਾਵ "ਕਾਗ਼ਜ਼" ਤੋਂ (ਰੰਦਾਕੂ ਕਰ ਕੇ ਕਾਮੀ ਬਦਲ ਕੇ ਗਾਮੀ ਹੋ ਜਾਂਦਾ ਹੈ) ਕਾਗ਼ਜ਼ਾਂ ਨੂੰ ਮੋੜਨ ਵਾਲ਼ੀ ਇੱਕ ਰਿਵਾਇਤੀ ਜਪਾਨੀ ਕਲਾ ਹੈ ਜੋ 17ਵੀਂ ਸਦੀ ਵਿੱਚ ਸ਼ੂਰੂ ਹੋਈ ਅਤੇ 1900 ਦੇ ਵਿਚਕਾਰਲੇ ਦਹਾਕਿਆਂ ਵਿੱਚ ਜਪਾਨ ਤੋਂ ਬਾਹਰ ਪ੍ਰਸਿੱਧ ਕੀਤੀ ਗਈ। ਉਸ ਤੋਂ ਬਾਅਦ ਇਹ ਇੱਕ ਆਧੁਨਿਕ ਕਲਾ ਸ਼ੈਲੀ ਦੇ ਰੂਪ ਵਿੱਚ ਵਿਕਸਤ ਹੋ ਨਿੱਬੜੀ ਹੈ। ਇਸ ਕਲਾ ਦਾ ਟੀਚਾ ਕਿਸੇ ਕੋਰੇ ਕਾਗ਼ਜ਼ ਦੇ ਤਾਅ ਨੂੰ ਮੋੜ ਕੇ ਅਤੇ ਸੰਗਤਰਾਸ਼ੀ ਕਰ ਕੇ ਇੱਕ ਸੰਪੂਰਨ ਮੂਰਤ ਬਣਾਉਣਾ ਹੈ ਅਤੇ ਵੈਸੇ ਟੱਕ-ਵੱਢ ਜਾਂ ਗੂੰਦ ਦੀ ਵਰਤੋਂ ਨੂੰ ਓਰੀਗਾਮੀ ਨਹੀਂ ਗਿਣਿਆ ਜਾਂਦਾ। ਕਾਗ਼ਜ਼ ਨੂੰ ਟੁੱਕਣ ਅਤੇ ਗੂੰਦ ਨਾਲ਼ ਚਿਪਕਾਉਣ ਨੂੰ ਆਮ ਤੌਰ ਉੱਤੇ ਕੀਰੀਗਾਮੀ ਆਖਿਆ ਜਾਂਦਾ ਹੈ।