ਓਸਬਰਨ ਰੇਨੋਲਡਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਸਬਰਨ ਰੇਨੋਲਡਸ
ਓਸਬਰਨ ਰੇਨੋਲਡਸ 1903 ਵਿੱਚ
ਜਨਮ(1842-08-23)23 ਅਗਸਤ 1842
Belfast, ਆਇਰਲੈਂਡ
ਮੌਤ21 ਫਰਵਰੀ 1912(1912-02-21) (ਉਮਰ 69)
[ਇੰਗਲੈਂਡ
ਕੌਮੀਅਤਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਸੰਯੁਕਤ ਸਾਮਰਾਜ
ਖੇਤਰਭੌਤਿਕ ਵਿਗਿਆਨ
ਅਹਿਮ ਇਨਾਮਰਾਇਲ ਮੈਡਲ 1888
ਅਲਮਾ ਮਾਤਰਕੁਈਨਜ਼ ਕਾਲਜ, ਕੈਂਬਰਿਜ
ਮੈਨਚੇਸਟਰ ਦੀ ਵਿਕਟੋਰੀਆ ਯੂਨੀਵਰਸਿਟੀ

ਓਸਬਰਨ ਰੇਨੋਲਡਸ ਐਫਆਰਐਸ (23 ਅਗਸਤ 1842 - 21 ਫਰਵਰੀ 1912) ਤਰਲ ਗਤੀਸ਼ੀਲਤਾ ਦੇ ਗਿਆਨ ਵਿੱਚ ਨਿਪੁੰਨ ਆਇਰਲੈਂਡ ਵਿੱਚ ਪੈਦਾ ਹੋਇਆ ਇੱਕ ਪ੍ਰਮੁੱਖ ਬ੍ਰਿਟਿਸ਼ ਅਵਿਸ਼ਕਾਰ ਸੀ। ਇਸ ਦੇ ਇਲਾਵਾ ਠੋਸ ਅਤੇ ਤਰਲ ਪਦਾਰਥਾਂ ਵਿਚਕਾਰ ਗਰਮੀ ਦੇ ਤਬਾਦਲੇ ਦੇ ਉਸ ਦੇ ਅਧਿਐਨਾਂ ਨੇ ਬਾਇਲਰ ਅਤੇ ਕੰਡੈਂਸਰ ਡਿਜ਼ਾਈਨ ਵਿੱਚ ਸੁਧਾਰ ਲਿਆਂਦੇ। ਉਸਨੇ ਆਪਣਾ ਪੂਰਾ ਕੈਰੀਅਰ ਉਸ ਸੰਸਥਾ ਵਿੱਚ ਬਿਤਾਇਆ ਜੋ ਹੁਣ ਮੈਨਚੈਸਟਰ ਯੂਨੀਵਰਸਿਟੀ ਹੈ।

ਜ਼ਿੰਦਗੀ[ਸੋਧੋ]

ਓਸਬਰਨ ਰੇਨੋਲਡਸ ਦਾ ਜਨਮ ਬੇਲਫਾਸਟ ਵਿੱਚ ਹੋਇਆ ਸੀ ਅਤੇ ਜਲਦੀ ਹੀ ਆਪਣੇ ਮਾਪਿਆਂ ਨਾਲ ਡੇਡਹਾਮ, ਏਸੇਕਸ ਚਲਾ ਗਿਆ। ਉਸ ਦੇ ਪਿਤਾ ਸਕੂਲ ਦੇ ਮੁੱਖ ਅਧਿਆਪਕ ਅਤੇ ਪਾਦਰੀ ਦੇ ਤੌਰ ਤੇ ਕੰਮ ਕਰਦੇ ਸਨ, ਪਰੰਤੂ ਮਕੈਨਿਕਸ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲੇ ਇੱਕ ਬਹੁਤ ਕਾਬਲ ਗਣਿਤ-ਵਿਗਿਆਨੀ ਵੀ ਸੀ। ਪਿਤਾ ਨੇ ਖੇਤੀਬਾੜੀ ਉਪਕਰਣਾਂ ਵਿੱਚ ਸੁਧਾਰ ਲਈ ਬਹੁਤ ਸਾਰੇ ਪੇਟੈਂਟ ਲਏ, ਅਤੇ ਬੇਟਾ ਇੱਕ ਲੜਕੇ ਵਜੋਂ ਉਸਨੂੰ ਆਪਣਾ ਮੁੱਖ ਅਧਿਆਪਕ ਹੋਣ ਦਾ ਸਿਹਰਾ ਦਿੰਦਾ ਹੈ। ਰੇਨੋਲਡਜ਼ ਨੇ ਮੁਢ ਵਿੱਚ ਹੀ ਮਕੈਨਿਕਸ ਦੇ ਅਧਿਐਨ ਲਈ ਆਪਣੀ ਯੋਗਤਾ ਅਤੇ ਰੁਚੀ ਦਿਖਾਈ। ਆਪਣੀ ਅੱਲ੍ਹੜ ਉਮਰ ਵਿੱਚ, ਯੂਨੀਵਰਸਿਟੀ ਵਿੱਚ ਦਾਖਲ ਹੋਣ ਤੋਂ ਇੱਕ ਸਾਲ ਪਹਿਲਾਂ, ਉਹ ਸਟੋਨੀ ਸਟ੍ਰੈਟਫੋਰਡ ਵਿੱਚ ਇੱਕ ਮਸ਼ਹੂਰ ਸਮੁੰਦਰੀ ਜਹਾਜ਼ ਦਾ ਨਿਰਮਾਣ ਕਰਨ ਵਾਲੇ ਐਡਵਰਡ ਹੇਜ਼ ਦੀ ਵਰਕਸ਼ਾਪ ਵਿੱਚ ਕੰਮ ਕਰਨ ਲਈ ਚਲਾ ਗਿਆ, ਜਿੱਥੇ ਉਸਨੇ ਤੱਟਵਰਤੀ ਸਟੀਮਰਾਂ ਦੇ ਨਿਰਮਾਣ ਅਤੇ ਫਿੱਟ ਕਰਨ ਦਾ ਵਿਹਾਰਕ ਤਜਰਬਾ ਹਾਸਲ ਕੀਤਾ (ਅਤੇ ਇਸ ਤਰ੍ਹਾਂ ਤਰਲ ਗਤੀਸ਼ੀਲਤਾ ਨੂੰ ਸਮਝਣ ਦੇ ਵਿਵਹਾਰਕ ਮੁੱਲ ਦੀ ਸ਼ੁਰੂਆਤੀ ਸੂਝ-ਸਮਝ ਪ੍ਰਾਪਤ ਕੀਤੀ)।

ਓਸਬਰਨ ਰੇਨੋਲਡਜ਼ ਨੇ ਕੁਈਨਜ਼ ਕਾਲਜ, ਕੈਮਬ੍ਰਿਜ ਵਿਖੇ ਪੜ੍ਹਾਈ ਕੀਤੀ ਅਤੇ 1867 ਵਿੱਚ ਗਣਿਤ ਦੇ ਸੱਤਵੇਂ ਰੈਂਗਲਰ ਵਜੋਂ ਗ੍ਰੈਜੂਏਟ ਹੋਇਆ। ਉਸਨੇ ਕੈਮਬ੍ਰਿਜ ਵਿਖੇ ਗਣਿਤ ਦਾ ਅਧਿਐਨ ਕਰਨਾ ਚੁਣਿਆ ਸੀ ਕਿਉਂਕਿ ਪ੍ਰੋਫੈਸਰਸ਼ਿਪ ਲਈ ਆਪਣੀ 1868 ਅਰਜ਼ੀ ਦੇ ਆਪਣੇ ਸ਼ਬਦਾਂ ਵਿੱਚ, "ਮੇਰੀਆਂ ਸਭ ਤੋਂ ਮੁਢਲੀਆਂ ਯਾਦਾਂ ਤੋਂ ਮਕੈਨਿਕਸ ਅਤੇ ਭੌਤਿਕ ਨਿਯਮਾਂ ਵਿੱਚ ਮੇਰੀ ਪ੍ਰਬਲ ਰੁਚੀ ਰਹੀ ਹੈ। ਇਨ੍ਹਾਂ ਤੇ ਵਿਗਿਆਨ ਵਜੋਂ ਮਕੈਨਿਕ ਅਧਾਰਤ ਹੈ ...। ਮੇਰਾ ਧਿਆਨ ਵੱਖ ਵੱਖ ਮਕੈਨੀਕਲ ਵਰਤਾਰਿਆਂ ਵੱਲ ਖਿੱਚਿਆ ਗਿਆ, ਜਿਸ ਦੀ ਵਿਆਖਿਆ ਲਈ ਮੈਨੂੰ ਪਤਾ ਲੱਗਿਆ ਕਿ ਗਣਿਤ ਦਾ ਗਿਆਨ ਜ਼ਰੂਰੀ ਸੀ।"[1] ਕੈਮਬ੍ਰਿਜ ਤੋਂ ਗ੍ਰੈਜੂਏਸ਼ਨ ਤੋਂ ਤੁਰੰਤ ਬਾਅਦ ਉਸੇ ਸਾਲ ਉਸਨੇ ਦੁਬਾਰਾ ਇੱਕ ਇੰਜੀਨੀਅਰਿੰਗ ਫਰਮ ਨਾਲ, ਇਸ ਵਾਰ ਲੰਡਨ (ਕ੍ਰਾਈਡਨ) ਸੀਵਰੇਜ ਟ੍ਰਾਂਸਪੋਰਟ ਸਿਸਟਮ ਵਿੱਚ ਸਿਵਲ ਇੰਜੀਨੀਅਰ ਵਜੋਂ ਕੰਮ ਕੀਤਾ। 1868 ਵਿਚ, ਉਸਨੂੰ ਮੈਨਚੇਸਟਰ (ਹੁਣ ਮਾਨਚੈਸਟਰ ਯੂਨੀਵਰਸਿਟੀ ) ਦੇ ਓਵੈਨਸ ਕਾਲਜ ਵਿੱਚ ਇੰਜੀਨੀਅਰਿੰਗ ਦਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ। ਉਹ ਉਸੇ ਸਾਲ "ਇੰਜੀਨੀਅਰਿੰਗ ਦੇ ਪ੍ਰੋਫੈਸਰ" ਦੀ ਪਦਵੀ ਹਾਸਲ ਕਰਨ ਵਾਲਾ ਯੂਕੇ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਪਹਿਲਾ ਪ੍ਰੋਫੈਸਰ ਬਣ ਨਿਬੜਿਆ। ਇਹ ਪ੍ਰੋਫੈਸਰਸ਼ਿਪ ਨਵੇਂ ਸਿਰਿਓਂ ਬਣਾਈ ਗਈ ਸੀ ਅਤੇ ਮਾਨਚੈਸਟਰ ਖੇਤਰ ਵਿੱਚ ਨਿਰਮਾਣ ਉਦਯੋਗਪਤੀਆਂ ਦਾ ਇੱਕ ਸਮੂਹ ਇਸਨੂੰ ਵਿੱਤੀ ਸਹਾਇਤਾ ਦਿੰਦਾ ਸੀ, ਅਤੇ ਇਸ ਪਦ ਨੂੰ ਭਰਨ ਲਈ 25 ਸਾਲਾ ਰੇਨੋਲਡਜ਼ ਨੂੰ ਚੁਣਨ ਵਿੱਚ ਉਨ੍ਹਾਂ ਦੀ ਮੋਹਰੀ ਭੂਮਿਕਾ ਸੀ।

ਹਵਾਲੇ[ਸੋਧੋ]