ਔਗੀ ਅਤੇ ਕਾਕਰੋਚਿਜ਼
ਔਗੀ ਐਂਡ ਦ ਕਾਕਰੋਚਿਜ਼ | |
---|---|
![]() ਔਗੀ (ਸੱਜੇ) ਡੀ ਡੀ, ਮਾਰਕੀ ਤੇ ਜੋਏ ਦੇ ਨਾਲ | |
ਸ਼੍ਰੇਣੀ | ਕਾਮੇਡੀ ਐਕਸ਼ਨ ਐਡਵੈਨਚਰ |
ਨਿਰਮਾਤਾ | ਜੀਨ ਯਵੇਸ ਰਾਇਮਬਾਉਡ |
ਵਿਕਾਸਕਾਰ | ਮਾਰਕ ਡੂ ਪੌਂਟਾਵਾਈਸ |
ਨਿਰਦੇਸ਼ਕ | ਓਲੀਵਰ ਜੀਨ-ਮੈਰੀ |
ਮੂਲ ਦੇਸ਼ | ਫਰਾਂਸ |
ਸੀਜ਼ਨਾਂ ਦੀ ਗਿਣਤੀ | 5 |
ਕਿਸ਼ਤਾਂ ਦੀ ਗਿਣਤੀ | 348 (ਔਗੀ ਅਤੇ ਕਾਕਰੋਚਾਂ ਦੀਆਂ ਕਿਸ਼ਤਾਂ) |
ਨਿਰਮਾਣ | |
ਪ੍ਰਬੰਧਕੀ ਨਿਰਮਾਤਾ | ਮਾਰਕ ਡੂ ਪੌਂਟਾਵਾਈਸ |
ਨਿਰਮਾਤਾ | ਮਾਰਕ ਡੂ ਪੌਂਟਾਵਾਈਸ |
ਚਾਲੂ ਸਮਾਂ | 7 ਮਿੰਟ (ਹਰੇਕ ਐਪੀਸੋਡ) |
ਨਿਰਮਾਤਾ ਕੰਪਨੀ(ਆਂ) | ਗਾਮੌਂਟ ਫਿਲਮ ਕੰਪਨੀ ਝਿਲਮ |
ਪਸਾਰਾ | |
ਮੂਲ ਚੈਨਲ | TF1 |
ਤਸਵੀਰ ਦੀ ਬਣਾਵਟ | (SDTV) (Season 1-3) (HDTV) (Season 4) (UHDTV (Season 5)[1] |
ਰਿਲੀਜ਼ ਮਿਤੀ | ਨਵੰਬਰ 28, 1998 |
ਬਾਹਰੀ ਕੜੀਆਂ | |
Website |
ਔਗੀ ਅਤੇ ਕਾਕਰੋਚਿਜ਼ (ਫਰਾਂਸੀ: Oggy et les Cafards) ਹਾਸ-ਰਸ ਨਾਲ ਭਰਪੂਰ ਫਰਾਂਸੀ ਕਾਰਟੂਨ ਲੜੀ ਹੈ ਜਿਸਨੂੰ ਝਿਲਮ ਅਤੇ ਗਾਮੌਂਟ ਫਿਲਮ ਕੰਪਨੀ ਦੁਆਰਾ ਬਣਾਇਆ ਗਿਆ ਹੈ।
ਕਹਾਣੀ[ਸੋਧੋ]
ਇਸ ਕਾਰਟੂਨ ਦਾ ਕੇਂਦਰ-ਬਿੰਦੂ ਔਗੀ ਹੈ ਜੋ ਕਿ ਨੀਲੇ ਰੰਗ ਦਾ ਬਿੱਲਾ ਹੈ। ਇਹ ਉਸ ਸਮੇਂ ਆਪਣਾ ਜ਼ਿਆਦਾਤਰ ਸਮਾਂ ਟੀਵੀ ਦੇਖਣ ਅਤੇ ਖਾਣ 'ਚ ਹੀ ਗੁਜ਼ਾਰਦਾ ਹੈ ਜਦੋਂ ਕਾਕਰੋਚ- ਜੋੲੇ, ਡੀ ਡੀ ਅਤੇ ਮਾਰਕੀ ਇਸ ਨੂੰ ਪਰੇਸ਼ਾਨ ਨਾ ਕਰ ਰਹੇ ਹੋਣ। ਇਹ ਤਿੰਨ ਜਣੇ ਔਗੀ ਦੀ ਜਿੰਦਗੀ ਨੂੰ ਮੁਸੀਬਤ ਭਰਪੂਰ ਬਣਾ ਦਿੰਦੇ ਹਨ ਅਤੇ ਉਸਦੀ ਫਰਿੱਜ 'ਚੋਂ ਖਾਣਾ ਚੋਰੀ ਕਰਦੇ ਰਹਿੰਦੇ ਹਨ। ਲੜੀ ਦੇ ਆਖੀਰ 'ਚ ਇਹ ਜਰੂਰੀ ਨਹੀਂ ਕਿ ਹਰ ਵਾਰ ਔਗੀ ਦੀ ਹੀ ਜਿੱਤ ਹੋਵੇ। ਇਨ੍ਹਾਂ ਕਾਰਟੂਨਾਂ ਦਾ ਵਿਸ਼ਾ ਜਾਨਵਰਾਂ ਵਿਚਲੀ ਲੜਾਈ 'ਤੇ ਆਧਾਰਿਤ ਹੈ ਜੋ ਕਿ ਟੌਮ ਐਂਡ ਜੈਰੀ ਵਰਗੇ ਹੀ ਹਨ।
ਪਾਤਰ[ਸੋਧੋ]
ਮੁੱਖ[ਸੋਧੋ]
- ਔਗੀ - ਇਹ ਨੀਲੇ ਰੰਗ ਦਾ ਬਿੱਲਾ ਜਿਸਦੀਆਂ ਅੱਖਾਂ ਦਾ ਰੰਗ ਹਰ, ਢਿੱਡ ਦਾ ਰੰਗ ਸਲੇਟੀ ਤੇ ਪੈਰਾਂ ਦਾ ਰੰਗ ਚਿੱਟਾ ਹੈ। ਇਸਦੀ ਨੱਕ ਦਾ ਰੰਗ ਲਾਲ ਹੁੰਦਾ ਹੈ ਜੋ ਕਿ ਕਈ ਵਾਰ ਡਿੱਗ ਵੀ ਜਾਂਦੀ ਹੈ। ਇਸਦੇ ਸਿਰ ਦੇ ਵੱਲ ਕਾਲੇ ਹੁੰਦੇ ਹਨ ਜਿਹਨਾਂ ਵਿਚੋਂ ਥੋੜ੍ਹੇ ਜਿਹੇ ਵੱਲ ਐਂਟੀਨੇ ਵਾਂਗ ਖੜ੍ਹੇ ਹੁੰਦੇ ਹਨ। ਇਹ ਜੈਕ ਦਾ ਛੋਟਾ ਭਰਾ ਹੈ। ਇਹ ਔਲੀ ਨੂੰ ਬਹੁਤ ਪਸੰਦ ਕਰਦਾ ਹੈ ਅਤੇ ਤਿੰਨੇ ਕਾਕਰੋਚ ਇਸਨੂੰ ਤੇ ਇਸਦੇ ਭਰਾ ਨੂੰ ਸਤਾਉਂਦੇ ਰਹਿੰਦੇ ਹਨ। ਇਹ ਟੀ.ਵੀ ਦੇਖਣ ਅਤੇ ਖਾਣ ਦਾ ਸ਼ੌਕੀਨ ਹੈ। ਜਦੋਂ ਕਾਕਰੋਚ ਇਸਨੂੰ ਤੰਗ ਨਾ ਕਰ ਰਹੇ ਹੋਣ ਤਾਂ ਇਹ ਟੀ.ਵੀ ਦੇਖ ਰਿਹਾ ਹੁੰਦਾ ਹੈ। ਐਗਜੀਕਿਉਟਿਵ ਪ੍ਰੋਡਿਊਸਰ ਮਰਕ ਡੂ ਪੌਂਟਾਵਾਈਸ ਅਤੇ ਫਰਾਂਸ ਇੰਫੋ ਦੇ ਅਨੁਸਾਰ ਇਸਦਾ ਨਾਂ ਔਗੀ ਇੱਕ ਗਾਇਕ ਇਗੀ ਪੌਪ ਦੇ ਨਾਂ 'ਤੇ ਰੱਖਿਆ ਗਿਆ ਹੈ।
- ਜੋੲੇ – ਇਹ ਇੱਕ ਕਾਕਰੋਚ ਹੈ ਜੋ ਕਿ ਸਭ ਤੋਂ ਜ਼ਿਆਦਾ ਚਲਾਕ ਹੈ। ਇਸਦੇ ਸ਼ਰੀਰ ਦਾ ਰੰਗ ਜਾਮਣ-ਗੁਲਾਬੀ, ਸੱਜੀ ਅੱਖ ਦਾ ਰੰਗ ਜਾਮਣ-ਗੁਲਾਬੀ, ਖੱਬੀ ਅੱਖ ਦਾ ਰੰਗ ਪੀਲਾ ਤੇ ਸਰ ਦਾ ਰੰਗ ਜਾਮਣ-ਨੀਲਾ ਹੁੰਦਾ ਹੈ। ਸਰੀਰਕ ਪੱਖੋਂ ਇਹ ਸਭ ਤੋਂ ਛੋਟੇ ਕੱਦ ਵਾਲਾ ਹੁੰਦਾ ਹੈ। ਇਹ ਕਾਕਰੋਚ ਸਮੂਹ ਦਾ ਨੇਤਾ ਹੈ। ਕਾਕਰੋਚਾਂ ਦੁਆਰਾ ਕੀਤੇ ਜਾਣ ਵਾਲੇ ਹਰ ਕੰਮ ਪਿੱਛੇ ਇਸਦਾ ਹੀ ਦਿਮਾਗ਼ ਹੁੰਦਾ ਹੈ। ਉਂਝ ਇਸਨੂੰ ਪੈਸਿਆਂ ਨਾਲ ਬਹੁਤ ਪਿਆਰ ਹੈ ਪਰ ਹਰ ਵਾਰ ਪੈਸੇ ਪਾਉਣ ਦੀ ਕੋਸ਼ਿਸ਼ ਵਿੱਚ ਇਹ ਨਾਕਾਮ ਹੀ ਰਹਿੰਦਾ ਹੈ। ਭਾਰਤ ਵਿੱਚ ਇਸਦਾ ਨਾਮ ਝਪਲੂ ਹੈ।
- ਮਾਰਕੀ – ਇਹ ਵੀ ਕਾਕਰੋਚ ਹੀ ਹੈ। ਇਸਦਾ ਢਿੱਡ ਹਰਾ-ਸਲੇਟੀ, ਸਿਰ ਹਰਾ-ਨੀਲਾ ਤੇ ਅੱਖਾਂ ਦਾ ਰੰਗ ਜਾਮਣ-ਗੁਲਾਬੀ ਹੈ। ਸਰੀਰਕ ਪੱਖੋਂ ਇਹ ਸਭ ਤੋਂ ਲੰਮਾ ਹੈ। ਭਾਰਤ ਵਿੱਚ ਇਸਦਾ ਨਾਮ ਟਪਲੂ ਹੈ।
- ਡੀ ਡੀ - ਇਹ ਇੱਕ ਕਾਕਰੋਚ ਹੈ ਜਿਸਦੇ ਢਿੱਡ ਦਾ ਰੰਗ ਨੀਲਾ, ਅੱਖਾਂ ਦਾ ਰੰਗ ਹਰਾ ਹੁੰਦਾ ਹੈ ਤੇ ਸਿਰ ਦਾ ਰੰਗ ਸੰਤਰੀ ਹੈ। ਇਹ ਭੁੱਖੜ ਕਿਸਮ ਦਾ ਹੈ। ਸਰੀਰਕ ਪੱਖੋਂ ਸਭ ਤੋਂ ਮੋਟਾ ਹੈ। ਭਾਰਤ ਵਿੱਚ ਇਸਦਾ ਨਾਮ ਪਪਲੂ ਹੈ।
- ਜੈਕ – ਇਹ ਹਰ-ਮੇਂਹਦੀ ਰੰਗ ਦਾ ਬਿੱਲਾ ਹੈ ਜੋ ਕਿ ਔਗੀ ਦਾ ਵੱਡਾ ਭਰਾ ਹੈ। ਇਹ ਤਰ੍ਹਾਂ-ਤਰ੍ਹਾਂ ਦੇ ਕਲੋਲ ਕਰਦਾ ਹੀ ਰਹਿੰਦਾ ਹੈ। ਔਗੀ ਨੂੰ ਇਹ ਹਮੇਸ਼ਾ ਸਾਰੀਆਂ ਸਮੱਸਿਆਵਾਂ ਤੋਂ ਬਚਾਉਣ ਵਾਲੇ ਦੀ ਕੋਸ਼ਿਸ਼ ਕਰਦਾ ਹੈ। ਔਗੀ ਵੀ ਇਸਨੂੰ ਬਹੁਤ ਪਸੰਦ ਕਰਦਾ ਹੈ।
ਸਪੋਰਟ ਕਰਨ ਵਾਲੇ[ਸੋਧੋ]
- ਔਲੀ – ਇਹ ਚਿੱਟੇ-ਕਰੀਮ ਰੰਗ ਦੀ ਬਿੱਲੀ ਹੈ ਜੋ ਕਿ ਔਗੀ ਦੀ ਗੁਆਂਢਣ ਹੈ।
- ਬੌਬ – ਇਹ ਭੂਰੇ ਰੰਗ ਦਾ ਬੁੱਲਡੌਗ ਨਸਲ ਦਾ ਕੁੱਤਾ ਹੈ ਜੋ ਕਿ ਔਗੀ ਦਾ ਗੁਆਂਢੀ ਹੀ ਹੈ। ਇਹ ਕਾਫ਼ੀ ਗੁੱਸੇ ਵਾਲਾ ਹੈ।
ਫਿਲਮਾਂ[ਸੋਧੋ]
ਔਗੀ ਦੇ ਕਾਰਟੂਨਾਂ ਦੀ ਹਾਲੇ ਤੱਕ ਸਿਰਫ਼ ਇੱਕ ਹੀ ਫਿਲਮ ਔਗੀ ਐਂਡ ਦਕਾਕਰੋਚਿਜ਼-ਦ ਮੂਵੀ ਆਈ ਹੈ ਜੋ ਕਿ 7 ਅਗਸਤ 2013 ਨੂੰ ਰਿਲੀਜ਼ ਹੋਈ ਸੀ।
ਪ੍ਰਸਾਰਣ[ਸੋਧੋ]
ਇਹਨਾਂ ਕਾਰਟੂਨਾਂ ਦਾ ਸਭ ਤੋਂ ਪਹਿਲਾ ਪ੍ਰਸਾਰਣ ਨਿੱਕ (ਚੈਨਲ) 'ਤੇ ਹੋਇਆ ਸੀ। ਉਦੋਂ ਇਹ ਮੌਨ ਕਾਰਟੂਨ ਹੀ ਸਨ। ਫਿਰ ਇਹਨਾਂ ਦਾ ਪ੍ਰਸਾਰਣ ਕਾਰਟੂਨ ਨੈੱਟਵਰਕ 'ਤੇ ਹੋਣ ਲੱਗਿਆ ਅਤੇ ਇਸਦੇ ਕਿਰਦਾਰਾਂ ਨੂੰ ਵੱਖ-ਵੱਖ ਆਵਾਜ਼ਾਂ ਵੀ ਦਿੱਤੀਆਂ ਗਈਆਂ। ਕਾਰਟੂਨ ਨੈੱਟਵਰਕ ਤੋਂ ਇਲਾਵਾ ਇਹ ਕਾਰਟੂਨ ਸੌਨਿਕ (ਚੈਨਲ) 'ਤੇ ਵੀ ਪ੍ਰਸਾਰਿਤ ਹੁੰਦੇ ਹਨ।
ਇਹ ਵੀ ਦੇਖੋ[ਸੋਧੋ]
ਹਵਾਲੇ[ਸੋਧੋ]
- ↑ "Oggy and the Cockroaches - Xilam". xilam.com. Retrieved 24 August 2015.