ਕਣਕ ਚੰਪਾ
| ਕਣਕ ਚੰਪਾ Pterospermum acerifolium | |
|---|---|
| ਵਿਗਿਆਨਕ ਵਰਗੀਕਰਨ | |
| Kingdom: | |
| Division: | |
| Class: | |
| Order: | |
| Family: | |
| Genus: | |
| Species: | Pterospermum acerifolium
|
| ਦੁਨਾਵੀਂ ਨਾਮ | |
| Pterospermum acerifolium | |
| ਸਮਾਨਾਰਥਕ | |
|
Pterospermadendron acerifolium Kuntze | |
ਕਣਕ ਚੰਪਾ (ਵਿਗਿਆਨਕ ਨਾਮ ਪਟੀਰੋਸਪਰਮਮ ਐਸੀਰੀਫੋਲੀਅਮ) ਮੱਧਮ ਉੱਚਾਈ ਵਾਲਾ ਇੱਕ ਰੁੱਖ ਹੈ ਜੋ ਭਾਰਤੀ ਉਪ ਮਹਾਂਦੀਪ ਵਿੱਚ ਪਾਇਆ ਜਾਂਦਾ ਹੈ।
ਇਹ ਮੁੱਖ ਤੌਰ ਉੱਤੇ ਭਾਰਤ ਅਤੇ ਮਿਆਂਮਾਰ (ਬਰਮਾ) ਵਿੱਚ ਮਿਲ਼ਦਾ ਹੈ। ਇਸ ਰੁੱਖ ਨੂੰ ਹਿੰਦੀ ਭਾਸ਼ਾ ਵਿੱਚ ਮੁਚਕੁੰਦ ਅਤੇ ਪਦਮ ਪੁਸ਼ਪ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਬੰਗਾਲੀ ਭਾਸ਼ਾ ਵਿੱਚ ਇਸ ਨੂੰ 'ਰੋਸੂ ਕੁੰਡਾ' ਅਤੇ ਸਿੱਕਮ ਵਿੱਚ ਹਾਥੀਪੈਲਾ ਕਿਹਾ ਜਾਂਦਾ ਹੈ। ਇਸ ਦੀ ਲੱਕੜ ਲਾਲ ਰੰਗ ਦੀ ਹੁੰਦੀ ਹੈ ਅਤੇ ਇਸ ਦੇ ਤਖ਼ਤੇ ਬਣਦੇ ਹਨ। ਕਨਕ ਚੰਪਾ ਦਾ ਰੁੱਖ ਆਪਣੀ ਖੁਸ਼ਬੂ ਦੇ ਨਾਲ-ਨਾਲ ‘ਭੋਜਨ ਦੀ ਥਾਲ਼ੀ ਦੇ ਰੁੱਖ’ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦੇ ਪੱਤੇ 40 ਸੈਂਟੀ ਮੀਟਰ ਤੱਕ ਲੰਬੇ ਹੁੰਦੇ ਹਨ। ਅਤੇ ਦੁੱਗਣੇ ਚੌੜੇ ਹੁੰਦੇ ਹਨ। ਇਹ ਰੁੱਖ 50 ਤੋਂ 70 ਫੁੱਟ ਤੱਕ ਉੱਚਾ ਹੋ ਸਕਦਾ ਹੈ। ਭਾਰਤ ਦੇ ਕੁੱਝ ਹਿੱਸਿਆਂ ਵਿੱਚ ਇਸ ਦੇ ਪੱਤਿਆਂ ਨੂੰ ਭਾਂਡਿਆਂ ਦੀ ਥਾਂ ਤੇ ਵਰਤਿਆ ਜਾਂਦਾ ਹੈ। ਇਸ ਦੇ ਫੁੱਲ ਕਲੀਆਂ ਦੇ ਅੰਦਰ ਬੰਦ ਹੁੰਦੇ ਹਨ। ਕਲੀਆਂ ਪੰਜ ਭਾਗਾਂ ਵਿੱਚ ਵੰਡੀਆਂ ਹੁੰਦੀਆਂ ਹਨ। ਕੱਲੀ ਇੱਕ ਛਿੱਲੇ ਹੋਏ ਕੇਲੇ ਵਾਂਗ ਦਿਖਦੀ ਹੈ। ਹਰੇਕ ਫੁੱਲ ਸਿਰਫ ਇੱਕ ਰਾਤ ਲਈ ਹੀ ਖਿੜਦਾ ਹੈ। ਮਿੱਠੇ ਅਤੇ ਖੁਸ਼ਬੂਦਾਰ ਹੋਣ ਕਾਰਨ ਚਮਗਿੱਦੜ ਇਸ ਦੇ ਫੁੱਲਾਂ ਪ੍ਰਤੀ ਆਕਰਸ਼ਿਤ ਹੁੰਦੇ ਹਨ। ਇਸ ਦੇ ਪੱਤੇ ਅਤੇ ਸੱਕ ਚੇਚਕ ਅਤੇ ਖਾਜ ਦੀ ਦਵਾਈਆਂ ਬਣਾਉਣ ਲਈ ਵਰਤੇ ਜਾਂਦੇ ਹਨ। ਇਸ ਦੀ ਲੱਕੜ ਨਾਲ ਤਖਤ ਬਣਾਏ ਜਾਂਦੇ ਹਨ।ਹੁਨ। ਇਹ ਰੁੱਖ ਪੱਛਮੀ ਘਾਟ ਅਤੇ ਭਾਰਤ ਦੇ ਪਤਝੜ ਵਾਲੇ ਜੰਗਲਾਂ ਵਿੱਚ ਪਾਇਆ ਜਾਂਦਾ ਹੈ। ਸਮੁੰਦਰੀ ਖਾਰਾ ਪਾਣੀ ਇਸ ਰੁੱਖ ਲਈ ਬਹੁਤ ਢੁਕਵਾਂ ਹੈ।