ਕਨਵਾਹ ਦੀ ਜੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਨਵਾਹ ਦੀ ਜੰਗ
ਮੁਗ਼ਲ ਸਾਮਰਾਜ ਦਾ ਵਿਸਥਾਰ ਦਾ ਹਿੱਸਾ
Babur’s army in battle against the army of Rana Sanga at.jpg
ਰਾਜਪੂਤ ਸੈਨਾ ਮੁਗਲਾਂ ਵਿਰੁੱਧ ਲੜਨ ਸਮੇਂ
ਮਿਤੀ 1527
ਥਾਂ/ਟਿਕਾਣਾ
ਨਤੀਜਾ ਮੁਗ਼ਲ ਬਾਦਸ਼ਾਹ ਬਾਬਰ ਦੀ ਜਿੱਤ[1][2]
ਰਾਜਖੇਤਰੀ
ਤਬਦੀਲੀਆਂ
ਰਾਜਪੂਤਾਨਾ ਖੇਤਰ ਤੇ ਮੁਗਲ ਬਾਦਸ਼ਾਹ ਦਾ ਅਧਿਕਾਰ
ਲੜਾਕੇ
ਮੁਗ਼ਲ ਸਾਮਰਾਜ[1] Mewar.svgਰਾਜਪੂਤ[1]
ਮੁਸਲਿਮ ਰਾਜਪੂਤ
ਲੋਧੀ ਸੈਨਿਕ
ਫ਼ੌਜਦਾਰ ਅਤੇ ਆਗੂ
ਫਰਮਾ:ਮੁਗ਼ਲ ਰਾਜੇ ਰਾਜਪੂਤ ਰਾਜੇ
ਤਾਕਤ
25,000 ਮੁਗ਼ਲ
500 ਕਾਬਲ ਸੈਨਿਕ
40-50 ਖੇਤਰੀ ਤੀਰਅੰਦਾਜ਼
50,000 ਰਾਜਪੂਤ
30,000 ਪੂਰਬੀਅਨ
10,000 ਅਫ਼ਗਾਨ
12,000 ਮੁਸਲਿਮ ਰਾਜਪੂਤ
500 ਹਾਥੀ ਸੈਨਿਕ[1]

ਕਨਵਾਹ ਦੀ ਲੜਾਈ ਬਾਬਰ ਅਤੇ ਰਾਣਾ ਸਾਂਗਾ ਵਿਚਕਾਰ 17 ਮਾਰਚ, 1527 ਨੂੰ ਕਨਵਾਹ ਵਿਖੇ ਹੋੲੀ ਜੋ ਕਿ ਆਗਰਾ ਤੋਂ 60 ਕਿਲੋਮੀਟਰ ਦੂਰ ਹੈ।[3]

ਲੜਾੲੀ ਦਾ ਸੰਖੇਪ ਸਾਰ[ਸੋਧੋ]

ਪਾਣੀਪਤ ਦੀ ਲੜਾੲੀ ਵਿੱਚ ਬਾਬਰ ਨੇ ਜਿੱਤ ਜਰੂਰ ਪ੍ਰਾਪਤ ਕਰ ਲੲੀ ਸੀ ਪਰੰਤੂ ਉਸਦਾ ਅਜੇ ਭਾਰਤ 'ਤੇ ਕਬਜ਼ਾ ਨਹੀਂ ਹੋੲਿਆ ਸੀ। ਉੱਤਰੀ ਭਾਰਤ ਵਿੱਚ ਉਸਦੇ ਰਾਹ ਵਿੱਚ ਸਭ ਤੋਂ ਵੱਡੀ ਰੋਕ ਮੇਵਾੜ ਦਾ ਰਾਣਾ ਸਾਂਗਾ ਸੀ। ਰਾਣਾ ਸਾਂਗਾ ੲਿੱਕ ਵੀਰ ਯੋਧਾ ਸੀ, ਉਸਦੀ ਸੈਨਿਕ ਸ਼ਕਤੀ ਵੀ ਅਸੀਮ ਸੀ। ਉਂਞ ਵੀ ਬਾਬਰ ਅਤੇ ਰਾਣਾ ਸਾਂਗਾ ੲਿੱਕ-ਦੂਜੇ ਦੇ ਦੁਸ਼ਮਣ ਬਣ ਚੁੱਕੇ ਸਨ, ਕਿਉਂਕਿ ਰਾਣਾ ਸਾਂਗਾ ਨੇ ਪਾਣੀਪਤ ਦੀ ਲੜਾੲੀ ਵਿੱਚ ਬਾਬਰ ਦੀ ਸਹਾੲਿਤਾ ਨਹੀਂ ਕੀਤੀ। ੲਿਸ ਲੲੀ ਦੋਹਾਂ ਵਿੱਚ ਯੁੱਧ ਅਟੱਲ ਸੀ। ਬਾਬਰ ਆਪਣੀਆਂ ਸੈਨਾਵਾਂ ਲੈ ਕੇ ਕਨਵਾਹ ਦੇ ਮੈਦਾਨ ਵਿੱਚ ਆ ਡਟਿਆ।
ਰਾਣਾ ਸਾਂਗਾ ਨਾਲ ਸੁਲਤਾਨ ਮਹਿਮੂਦ ਅਤੇ ਹਸਨ ਖ਼ਾਂ ਮੇਵਾਤੀ ਵੀ ਰਲੇ ਸਨ। ੲਿਸ ਤਰ੍ਹਾਂ ਉਸਦੇ ਸੈਨਿਕਾਂ ਦੀ ਸੰਖਿਆ ਬਾਬਰ ਦੇ ਸੈਨਿਕਾਂ ਤੋਂ ਕਿਤੇ ਜਿਆਦਾ ਹੋ ਗੲੀ ਸੀ। ਅਜੇ ਤੱਕ ਬਾਬਰ ਨੇ ਮੰਗੋਲਾਂ, ਉਜ਼ਬੇਗਾਂ ਅਤੇ ਅਫ਼ਗਾਨਾਂ ਨਾਲ ਹੀ ਯੁੱਧ ਲੜੇ ਸਨ। ਪਰੰਤੂ ਹੁਣ ਉਸਦੇ ਨੇ ਵੀਰ ਰਾਜਪੂਤਾਂ ਦਾ ਸਾਹਮਣਾ ਕਰਨਾ ਸੀ ਜੋ ਜਾਨ ਤੋਂ ਵੱਧ ਸਨਮਾਨ ਨੂੰ ਥਾਂ ਦਿੰਦੇ ਸਨ। ਜਦੋਂ ਮੁਗਲ ਸੈਨਿਕਾਂ ਨੇ ਰਾਜਪੂਤਾਂ ਦੀ ਵੀਰਤਾ ਦੇ ਚਰਚੇ ਸੁਣੇ ਤਾਂ ਉਹ ਹੌਂਸਲਾ ਖੋ ਬੈਠੇ। ਉਹਨੀਂ ਦਿਨੀਂ ਕਾਬਲ ਤੋਂ ਮੁਹੰਮਦ ਸ਼ਰੀਫ਼ ਨਾਂ ਦਾ ੲਿੱਕ ਜੋਤਸ਼ੀ ਭਾਰਤ ਆੲਿਆ। ਉਸਨੇ ੲਿਹ ਭਵਿੱਖਬਾਣੀ ਕੀਤੀ ਕਿ ਰਾਣਾ ਸਾਂਗਾ ਦੇ ਵਿਰੁੱਧ ਯੁੱਧ ਵਿੱਚ ਬਾਬਰ ਦੀ ਹਾਰ ਹੋਵੇਗੀ। ੲਿਸ ਨਾਲ ਮੁਗਲ ਸੈਨਿਕ ਹੋਰ ਵੀ ਹੌਂਸਲਾ ਢਾ ਗੲੇ। ਉਹਨੀਂ ਦਿਨੀਂ ਸੀਕਰੀ ਨਾਂਮਕ ਸਥਾਨ 'ਤੇ ਰਾਜਪੂਤਾਂ ਨੇ ਮੁਸਲਮਾਨਾਂ ਨੂੰ ਹਰਾ ਦਿੱਤਾ। ਮੁਗਲ ਸੈਨਿਕਾਂ ਨੂੰ ਹੁਣ ਵਿਸ਼ਵਾਸ਼ ਹੋ ਗਿਆ ਕਿ ਮੁਹੰਮਦ ਦੀ ਭਵਿੱਖਬਾਣੀ ਸੱਚੀ ਸਿੱਧ ਹੋ ਕੇ ਰਹੇਗੀ। ਪਰੰਤੂ ਬਾਬਰ ਨੇ ਆਪਣੇ ਸੈਨਿਕਾਂ ਨੂੰ ੲਿਸਲਾਮ ਦੇ ਨਾਂਮ 'ਤੇ ਲੜਨ ਲਈ ਪ੍ਰੇਰਿਤ ਕੀਤਾ। ਬਾਬਰ ਨੇ ਆਪ ਸ਼ਰਾਬ ਨੂੰ ਕਦੇ ਨਾ ਛੂਹਣ ਦੀ ਕਸਮ ਖਾਦ੍ਹੀ। ਉਸਨੇ ਸ਼ਰਾਬ ਦੇ ਸਾਰੇ ਬਰਤਨ ਭਣਵਾ ਸੁੱਟੇ। ਨਾਲ ਹੀ ਉਸਨੇ ਮੁਸਲਮਾਨਾਂ ਤੋਂ ਤਮਗਾ ਨਾਂਮਕ ਕਰ ਲੈਣਾ ਬੰਦ ਕਰ ਦਿੱਤਾ। ਉਸਦੀ ਪ੍ਰਾਰਥਨਾ ਦਾ ਸੈਨਿਕਾਂ 'ਤੇ ਪੂਰਾ ਅਸਰ ਹੋੲਿਆ ਅਤੇ ਉਹ ਯੁੱਧ ਵਿੱਚ ਮਰ ਮਿਟਣ ਲੲੀ ਤਿਆਰ ਹੋ ਗੲੇ।
17 ਮਾਰਚ, 1527 ਨੂੰ ਠੀਕ 9 ਵਜੇ ਦੇ ਲਗਭਗ ਮੁਗਲ ਅਤੇ ਰਾਜਪੂਤ ਸੈਨਾਵਾਂ ਕਨਵਾਹ ਦੇ ਰਣਖੇਤਰ ਵਿੱਚ ਆਪਸ ਵਿੱਚ ਭਿੜ ਪਈਆਂ। ੲਿਸ ਯੁੱਧ ਵਿੱਚ ਵੀ ਬਾਬਰ ਨੇ ਆਪਣੀ ਸੈਨਾ ਦਾ ਸੰਗਠਨ ਪਾਣੀਪਤ ਦੀ ਲੜਾਈ ਵਾਂਗ ਰੱਖਿਆ। ਦੂਜੇ ਪਾਸੇ ਰਾਣਾ ਸਾਂਗਾ ਦੀ ਸੈਨਾ 2 ਲੱਖ ਦੇ ਲਗਭਗ ਸੀ। ੲਿਸ ਵਿੱਚ ਰਾਜਪੂਤ, ਮਹਿਮੂਦ ਲੋਧੀ ਅਤੇ ਹਸਨ ਖ਼ਾਂ ਮੇਵਾਤੀ ਦੀਆਂ ਸੈਨਾਵਾਂ ਸ਼ਾਮਿਲ ਸਨ। ਕਿਹਾ ਜਾਂਦਾ ਹੈ ਕਿ ਕੇਵਲ ਭੀਲਸਾ ਦੇ ਸਰਦਾਰ ਹੀ ੲਿਸ ਯੁੱਧ ਵਿੱਚ 30,000 ਘੋੜੇ ਲਿਆੲੇ ਸਨ। ੲਿਹ ਸਾਰੀ ਸੈਨਾ ਚਾਰ ਭਾਗਾਂ ਵਿੱਚ ਵੰਡੀ ਹੋੲੀ ਸੀ।
ਯੁੱਧ ਦਾ ਆਰੰਭ ਰਾਜਪੂਤਾਂ ਨੇ ਕੀਤਾ। ਉਨ੍ਹਾਂ ਨੇ ਬਾਬਰ ਦੇ ਸੱਜੇ ਪਾਸੇ ਤੇ ਹਮਲਾ ਕੀਤਾ। ਕੁਝ ਸਮੇਂ ਲੲੀ ਅਜਿਹਾ ਪ੍ਰਤੀਤ ਹੋਣ ਲੱਗਾ ਕਿ ਰਾਜਪੂਤਾਂ ਦੀ ਜਿੱਤ ਹੋਵੇਗੀ। ਪਰੰਤੂ ਉਸਤਾਦ ਅਲੀ ਦੇ ਤੋਪਖਾਨੇ ਦੇ ਗੋਲਿਆਂ ਨੇ ਉਨ੍ਹਾਂ ਵਿੱਚ ਹਫੜਾ-ਦਫੜੀ ਮਚਾ ਦਿੱਤੀ। ਤੋਪਾਂ ਦੇ ਵਾਰ ਤੋਂ ਬਚਣ ਲੲੀ ਦੁਸ਼ਮਣ ਦੇ ਸੈਨਿਕ ਸਾਰੀਆਂ ਦਿਸ਼ਾਵਾਂ ਵਿੱਚ ਨੱਠ ਗੲੇ। ਰਾਣਾ ਸਾਂਗਾ ਵੀ ਜਖ਼ਮੀ ਹੋ ਕੇ ਰਣ-ਖੇਤਰ ਵਿੱਚੋਂ ਭੱਜ ਗਿਆ। ੲਿਸ ਤਰ੍ਹਾਂ ਬਾਬਰ ਜੇਤੂ ਰਿਹਾ।

ਹਵਾਲੇ[ਸੋਧੋ]

  1. 1.0 1.1 1.2 1.3 A History of India Under the Two First Sovereigns of the House of Taimur, Báber and Humáyun, by William Erskine, Published by Longman, Brown, Green, and Longmans, 1854, Public Domain
  2. An Advanced History of India, Dr K.K.Datta,p.429
  3. An Advanced History of India, Dr K.K.Datta,p.429

ਬਾਹਰੀ ਕੜੀਆਂ[ਸੋਧੋ]