ਕਪੂਰ ਸਿੰਘ ਆਈ. ਸੀ. ਐਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰਦਾਰ ਕਪੂਰ ਸਿੰਘ ਆਈ. ਸੀ. ਐਸ
ਡਿਪਟੀ ਕਮਿਸ਼ਨਰ
ਦਫ਼ਤਰ ਵਿੱਚ
1931–1962
ਲੋਕ ਸਭਾ ਦਾ ਮੈਂਬਰ
ਦਫ਼ਤਰ ਵਿੱਚ
1962–1969
ਵਿਧਾਨ ਸਭਾ ਦਾ ਮੈਂਬਰ
ਦਫ਼ਤਰ ਵਿੱਚ
1969–1972
ਨਿੱਜੀ ਜਾਣਕਾਰੀ
ਜਨਮ2 ਮਾਰਚ, 1909
ਜਗਰਾਉ, ਪੰਜਾਬ
ਮੌਤ13 ਅਗਸਤ 1986(1986-08-13) (ਉਮਰ 77)
ਜਗਰਾਉ, ਪੰਜਾਬ
ਸਿਆਸੀ ਪਾਰਟੀਸ੍ਰੋਮਣੀ ਅਕਾਲੀ ਦਲ
ਰਿਹਾਇਸ਼ਜਗਰਾਉ
ਅਲਮਾ ਮਾਤਰਲਾਇਲਪੁਰ ਖਾਲਸਾ ਕਾਲਜ

ਸਰਦਾਰ ਕਪੂਰ ਸਿੰਘ ਆਈ. ਸੀ. ਐਸ (2 ਮਾਰਚ 1909 - 13 ਅਗਸਤ, 1986) ਜੋ ਕਿ ਪ੍ਰਸਿੱਧ ਸਿੱਖ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਾਂਸਦ ਸਨ। ਇਸ ਮਹਾਨ ਬੁੱਧੀਜੀਵੀ ਦਾ ਜਨਮ ਜਗਰਾਉਂ ਜਿਲ੍ਹਾ ਲੁਧਿਆਣਾ ਦੇ ਇੱਕ ਨੇੜਲੇ ਪਿੰਡ ਸਰਦਾਰ ਦੀਦਾਰ ਸਿੰਘ ਧਾਲੀਵਾਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖ ਤੋਂ ਹੋਇਆ। ਥੋੜ੍ਹੇ ਸਮੇਂ ਤੋਂ ਪਿੱਛੋਂ ਇਹ ਪਰਿਵਾਰ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ: 531 ਵਿੱਚ ਜਾ ਵਸਿਆ।

ਮੁਢਲੀ ਸਿੱਖਿਆ[ਸੋਧੋ]

ਸਰਦਾਰ ਕਪੂਰ ਸਿੰਘ ਨੇ ਦਸਵੀਂ ਤੱਕ ਦੀ ਵਿੱਦਿਆ ਲਾਇਲਪੁਰ ਦੇ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਚੇਰੀ ਵਿੱਦਿਆ ਲਈ ਆਪ ਲਾਹੌਰ ਗਏ। ਆਪ ਨੇ ਆਈ. ਸੀ. ਐਸ ਦੀ ਪ੍ਰੀਖਿਆ ਪਾਸ ਕੀਤੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਨਿਯੁਕਤ ਹੋਏ।

ਕਪੂਰ ਸਿੰਘ ਨੂੰ ਕਾਂਗੜਾ ਵਿੱਚ ਡਿਪਟੀ ਕਮਿਸ਼ਨਰ ਰਹਿਣ ਦੇ ਸਮੇਂ ਕੀਤੇ ਗਏ 13000/ਰੁਪਏ ਦੇ ਗਬਨ ਕਾਰਨ ਸਸਪੈਂਡ ਕੀਤਾ ਗਿਆ ਸੀ । ਕਪੂਰ ਸਿੰਘ ਨੇ ਆਪਣੇ ਇਸ ਕੇਸ ਦੀ ਪੈਰਵੀ ਹਾਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਕੀਤੀ ਸੀ । ਪਰ ਪ੍ਰਤੱਖ ਸਬੂਤ ਹੋਣ ਕਰਕੇ ਬਰੀ ਨਹੀਂ ਹੋ ਸਕਿਆ । ਇਸ ਘਟਨਾ ਦੇ ਪੂਰੇ ਵੇਰਵੇ ਕਪੂਰ ਸਿੰਘ ਦੀ ਆਪਣੀ ਕਿਤਾਬ ਸਾਚੀ ਸਾਖੀ ਵਿਚ ਦਰਜ ਕੀਤੇ ਗਏ ਹੋਏ ਹਨ । ਸੁਪਰੀਮ ਕੋਰਟ ਚੋਂ ਆਪਣੇ ਵਿਰੁੱਧ ਹੋਏ ਫ਼ੈਸਲੇ ਤੋਂ ਬਾਅਦ ਕਪੂਰ ਸਿੰਘ ਅਕਾਲੀ ਦਲ ਦਾ ਮੈਂਬਰ ਬਣ ਗਿਆ ਅਤੇ ਪਾਰਲੀਮੈਂਟ ਦਾ ਮੈਂਬਰ ਰਿਹਾ । 1967 ਦੀਆਂ ਪਾਰਲੀਮੈਂਟਰੀ ਚੋਣਾਂ ਵਿੱਚ ਕਪੂਰ ਸਿੰਘ ਦੀ ਸਿੱਖ ਬਹੁਲਤਾ ਵਾਲੇ ਹਲਕੇ ਲੁਧਿਆਣਾ ਤੋਂ ਜ਼ਮਾਨਤ ਜ਼ਬਤ ਹੋ ਗਈ ਸੀ ਅਤੇ ਉਸਤੋਂ ਬਾਅਦ ਉਸਨੂੰ ਕਿਸੇ ਅਕਾਲੀ ਲੀਡਰ ਨੇ ਮੂੰਹ ਨਹੀਂ ਲਾਇਆ ਸੀ । ਉਸ ਸਮੇਂ ਉਸਨੇ ਭਾਰਤ ਸਰਕਾਰ ਖਿਲਾਫ਼ ਆਪਣੇ ਮਨ ਦੀ ਭੜਾਸ ਕੱਢਣ ਲਈ ਮਨਘੜਤ ਦੋਸ਼ ਲਾਇਆ ਕਿ ਸਰਕਾਰ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਐਲਾਨ ਕੀਤਾ ਹੈ ।

ਪਰ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਕੋਈ ਚਿੱਠੀ ਜਾਰੀ ਹੋਣ ਦੇ ਕੋਈ ਸਬੂਤ ਨਹੀਂ ਮਿਲਦੇ ਹਨ । ਅਸਲ ਵਿੱਚ ਕਪੂਰ ਸਿੰਘ ਨੇ ਇਹ ਕਹਾਣੀ ਆਪਣੇ ਭ੍ਰਿਸ਼ਟਾਚਾਰ ਕਾਰਨ ਹੋਈ ਡਿਸਮਿਸਲ ਕਾਰਨ ਘੜ੍ਹੀ ਹੈ । ਕਪੂਰ ਸਿੰਘ ਵੱਲੋਂ ਬੋਲੇ ਗਏ ਇਸ ਝੂਠ ਬਾਰੇ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਹੋ ਚੁੱਕੀ ਹੈ ।

=

ਸਿੱਖਾਂ ਨੂੰ ਸਮਰਪਿਤ[ਸੋਧੋ]

ਆਪ ਨੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਤੇ ਬੇਇਨਸਾਫੀ ਨੂੰ ਖਤਮ ਕਰਨ ਲਈ ਪੂਰਨ ਰੂਪ ਵਿੱਚ ਖੁਦ ਨੂੰ ਸਮਰਪਿਤ ਕਰ ਦਿੱਤਾ। 1973 ਈ: ਵਿੱਚ ਸਿਰਦਾਰ ਕਪੂਰ ਸਿੰਘ ਨੂੰ 'ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ' ਦੀ ਉਪਾਧੀ ਨਾਲ ਪੂਰੇ ਸਿੱਖ ਸੰਸਾਰ ਵੱਲੋਂ ਸਨਮਾਨਿਆ ਗਿਆ।

ਰਾਜਨੀਤਿਕ ਜੀਵਨ[ਸੋਧੋ]

ਉਨ੍ਹਾਂ ਇਸ ਗੱਲ ਨੂੰ ਭਲੀਭਾਂਤ ਅਨੁਭਵ ਕਰ ਲਿਆ ਕਿ ਰਾਜਨੀਤਕ ਵਿਤਕਰੇ ਕਰਕੇ ਸਿੱਖ ਹਰ ਖੇਤਰ ਵਿੱਚ ਮਾਰ ਖਾ ਰਹੇ ਹਨ। ਇਸੇ ਰਾਜਨੀਤਕ ਵਿਤਕਰੇ ਨੂੰ ਦੇਖਦਿਆਂ ਹੀ ਇਸ ਮਹਾਨ ਬੁੱਧੀਜੀਵੀ ਹਸਤੀ ਨੇ 1962 ਈ: ਵਿੱਚ ਲੁਧਿਆਣਾ ਤੋਂ ਅਕਾਲੀ ਦਲ ਦੀ ਟਿਕਟ ਲੈ ਕੇ ਲੋਕ ਸਭਾ ਦੀ ਚੋਣ ਜਿੱਤੀ।

ਬਤੌਰ ਲੇਖਕ[ਸੋਧੋ]

ਸਿਰਦਾਰ ਕਪੂਰ ਸਿੰਘ ਨੇ ਲੇਖਕ ਵਜੋਂ 1952 ਈ: ਵਿੱਚ ਬਹੁ ਵਿਸਥਾਰ ਅਤੇ ਪੁੰਦਰੀਕ ਨਾਂਅ ਦੇ ਲੇਖ ਸੰਗ੍ਰਹਿ ਪ੍ਰਕਾਸ਼ਿਤ ਕੀਤੇ। 'ਸਪਤ ਸ੍ਰਿੰਗ' ਪੁਸਤਕ ਵਿੱਚ ਉਨ੍ਹਾਂ ਵੱਲੋਂ ਸੱਤ ਉੱਚ-ਹਸਤੀਆਂ ਦੀਆਂ ਜੀਵਨੀਆਂ ਬਾਰੇ ਕਿਤਾਬ ਪਾਠਕਾਂ ਦੇ ਸਨਮੁਖ ਪੇਸ਼ ਕੀਤੀਆਂ ਗਈਆਂ। ਅੰਗਰੇਜ਼ੀ ਪੁਸਤਕ [ਪਰਾਸਰ ਪ੍ਰਸ਼ਨਾ-ਵੈਸਾਖੀ ਆਫ ਗੁਰੂ ਗੋਬਿੰਦ ਸਿੰਘ]] ਸਿੱਖ ਫਿਲਾਸਫੀ ਦੀ ਇੱਕ ਸ਼ਾਹਕਾਰ ਰਚਨਾ ਹੈ। ਅੰਗਰੇਜ਼ੀ ਦੀਆਂ ਤਿੰਨ ਪੁਸਤਕਾਂ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਪਿੱਛੋਂ ਛਪੀਆਂ। ਇਹ ਮਹਾਨ ਸ਼ਖ਼ਸੀਅਤ 13 ਅਗਸਤ, 1986 ਈ: ਨੂੰ ਜਗਰਾਉਂ (ਲੁਧਿਆਣਾ) ਵਿਖੇ ਸਦੀਵੀ ਵਿਛੋੜਾ ਦੇ ਗਏ।[1]

ਹਵਾਲੇ[ਸੋਧੋ]