ਕਲਪਨਾ ਸਰੋਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਲਪਨਾ ਸਰੋਜ

ਕਲਪਨਾ ਸਰੋਜ (Kalpana Saroj)[1] ਪਿੰਡ ਰੋਪੜਖੇੜਾ, ਮਹਾਰਾਸ਼ਟਰ ਵਿੱਚ ਇੱਕ ਦਲਿਤ ਪਰਿਵਾਰ ਵਿੱਚ ਪੈਦਾ ਹੋਈ, ਇੱਕ ਸਿਪਾਹੀ ਦੀ ਬੇਟੀ ਹੈ। ਕਲਪਨਾ ਸਰੋਜ ਸਲਮਡਾਗ ਮਿਲਿਅਨੇਇਰ ਦੇ ਨਾਂ ਨਾਲ ਜਾਂਦੀ, ਇੱਕ ਮਹਿਲਾ ਉਦਯੋਗਪਤੀ ਹੈ। ਇਸ ਮਹਿਲਾ ਉਦਯੋਗਪਤੀ ਨੂੰ ਪਦਮਸ਼੍ਰੀ ਨਾਲ ਵੀ ਸਨਮਾਨਤ ਕੀਤਾ ਗਿਆ ਹੈ। ਕਲਪਨਾ ਦਾ 12 ਸਾਲ ਦੀ ਉਮਰ ਵਿੱਚ ਆਪਣੇ ਤੋਂ 10 ਸਾਲ ਵੱਡੇ ਲੜਕੇ ਨਾਲ ਵਿਆਹ ਕਰ ਦਿਤਾ ਗਿਆ ਸੀ। ਕਲਪਨਾ ਸਰੋਜ ਕਮਾਨੀ ਟਿਊਬਸ ਦੀ ਚੇਅਰਪਰਸਨ ਹੈ।[2]

ਜੀਵਨ[ਸੋਧੋ]

ਕਲਪਨਾ ਸਰੋਜ ਇੱਕ ਦਲਿਤ ਪਰਿਵਾਰ ਵਿੱਚ ਜਨਮੀ। ਕਲਪਨਾ ਦਾ ਵਿਆਹ 12 ਸਾਲ ਦੀ ਉਮਰ ਵਿੱਚ ਹੀ ਹੋ ਗਿਆ ਸੀ ਅਤੇ ਉਹ ਆਪਣੇ ਪਤੀ ਅਤੇ ਉਸਦੇ ਪਰਿਵਾਰ ਨਾਲ ਮੁੰਬਈ ਦੀ ਬਸਤੀ ਵਿੱਚ ਰਹਿੰਦੀ ਸੀ। ਉਸਦੇ ਪਤੀ ਅਤੇ ਸੋਹਰੇ ਪਰਿਵਾਰ ਵੱਲੋਂ ਸ਼ਰੀਰਕ ਤੌਰ ਤੇ ਸ਼ੋਸ਼ਿਤ ਹੋਣ ਉਪਰੰਤ ਓਹ ਆਪਣੇ ਪਤੀ ਨੂੰ ਛੱਡ ਆਪਣੇ ਮਾਤਾ ਪਿਤਾ ਦੇ ਘਰ ਵਾਪਿਸ ਚਲੀ ਗਈ। ਉਥੇ ਉਸਨੇ ਆਤਮ ਹਤਿਆ ਕਰਨ ਦੀ ਕੋਸ਼ਿਸ਼ ਕੀਤੀ। 16 ਸਾਲ ਦੀ ਉਮਰ ਵਿੱਚ ਓਹ ਮੁੜ ਮੁੰਬਈ ਚਲੀ ਗਈ। ਆਪਣੇ ਪਰਿਵਾਰ ਦਾ ਸਹਾਰਾ ਬਣਨ ਲਈ ਇੱਕ ਕੱਪੜਾ ਮਿਲ ਵਿੱਚ ਕੰਮ ਕਰਨ ਲੱਗੀ। ਅਨੁਸੂਚਿਤ ਜਾਤੀਆਂ ਲਈ ਮਿਲਦੇ ਲੋਨ ਦੀ ਸਹਾਇਤਾ ਨਾਲ ਦਰਜੀ ਅਤੇ ਫਰਨੀਚਰ ਦੇ ਕੰਮ ਨੂੰ ਕਾਮਯਾਬ ਬਣਾਉਣ ਵਿੱਚ ਸਫਲ ਹੋਈ

ਆਰਥਿਕ ਜੋਖਿਮ[ਸੋਧੋ]

ਕਲਪਨਾ ਸਰੋਜ ਨੇ ਕੇਐਸ ਫਿਲਮਸ ਪ੍ਰੋਡ੍ਕ੍ਸ਼ਨ ਵਿੱਚ ਆਪਣੀ ਪਹਿਲੀ ਫਿਲਮ ਵਿੱਚ ਕੰਮ ਕੀਤਾ ਜੋ ਅੰਗ੍ਰਜੀ,ਹਿੰਦੀਅਤੇ ਤੇਲਗੂ ਵਿੱਚ ਅਨੁਵਾਦਿਤ ਹੋਈ। ਕਲਪਨਾ ਇੱਕ ਕਾਮਯਾਬ ਉਦ੍ਯੋਗਪਤੀ ਦੇ ਤੌਰ ਤੇ ਇਸ ਖੇਤਰ ਵਿੱਚ ਨਾਮ ਕਮਾਇਆ। ੨੦੦੧ ਵਿੱਚ ਕੁਝ ਉਦਯੋਗਿਕ ਨਿਘਾਰ ਆਉਣ ਤੋ ਬਾਅਦ ਮੁੜ ਆਪਣਾ ਬਿਜਨਸ ਸ਼ੁਰੂ ਕੀਤਾ ਅਤੇ ਉਸਦੇ ਆਪਨੇ ਅੰਦਾਜ਼ੇ ਨੁਸਾਰ ਔਸ ਕੋਲ ੧੧੨ ਮਿਲੀਆਂ ਡਾਲਰ ਦੀ ਮਲਕੀਅਤ ਹੈ।

ਪੁਰਸ਼ਕਾਰ[ਸੋਧੋ]

ਕਲਪਨਾ ਸਰੋਜ ਨੂੰ ੨੦੧੩ ਵਿੱਚ ਪਦਮ ਸ਼੍ਰੀ ਪੁਰਸ਼ਕਾਰ ਮਿਲਿਆ।

ਹਵਾਲੇ[ਸੋਧੋ]

  1. http://www.bbc.co.uk/news/world-asia-india-18186908
  2. http://punjabipost.ca/%E0%A8%95%E0%A8%BF%E0%A8%B8%E0%A8%AE%E0%A8%A4-%E0%A8%A8%E0%A9%87-%E0%A8%B2%E0%A8%BF%E0%A8%86-%E0%A8%A8%E0%A8%B5%E0%A8%BE-%E0%A8%AE%E0%A9%8B%E0%A9%9C/