ਕਲਾਸਿਕ ਕੀ ਹੈ?

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਲਾਸਿਕ ਕੀ ਹੈ?[ਸੋਧੋ]

ਕਲਾਸਿਕ ਕੀ ਹੈ? ਲੇਖ ਦਾ ਮੂਲ ਲੇਖਕ ਟੀ. ਐੱਸ. ਈਲੀਅਟ ਹੈ। ਇਸ ਨੂੰ ਪੰਜਾਬੀ ਵਿਚ ਅਨੁਵਾਦ ਪਰਮਜੀਤ ਸਿੰਘ ਤੇ ਹਰਵਿੰਦਰ ਸਿੰਘ ਨੇ ਕੀਤਾ ਹੈ। ਇਹ ਦੋਵੇਂ ਅਨੁਵਾਦਕ ਮੈਰੀਟੋਰੀਅਸ ਸਕੂਲ, ਪਟਿਆਲਾ ਵਿਚ ਪੰਜਾਬੀ ਲੈਕਚਰਾਰ ਹਨ। ਇਸ ਲੇਖ ਦਾ ਇੱਕ ਅਨੁਵਾਦ ਪ੍ਰੋ. ਗੁਲਵੰਤ ਸਿੰਘ ਦੁਆਰਾ ਕੀਤਾ ਮਿਲਦਾ ਹੈ। ਜਿਸ ਤੋਂ ਇਸ ਲੇਖ ਨੂੰ ਦੁਬਾਰਾ ਅਨੁਵਾਦ ਕਰਨ ਲਈ ਅਨੁਵਾਦਕਾ ਨੇ ਮਦਦ ਲਈ ਹੈ।

=ਜਾਣ - ਪਛਾਣ =ਕਲਾਸਿਕ ਕੀ ਹੈ?

ਮੇਰੇ ਵਿਸ਼ੇ ਦਾ ਆਰੰਭ ਇੱਕ ਸਧਾਰਨ ਸਵਾਲ ਨਾਲ ਹੁੰਦਾ ਹੈ, ਕਿ ਕਲਾਸਿਕ ਕੀ ਹੈ? ਇਹ ਕੋਈ ਨਵਾਂ ਪ੍ਰਸ਼ਨ ਨਹੀਂ ਹੈ। ਉਦਾਹਰਣ ਵਜੋਂ ਸੇਂਟ ਬੋਵ (St. Beauve) ਦਾ ਇੱਕ ਪ੍ਰਸਿੱਧ ਲੇਖ ਇਸੇ ਸਿਰਲੇਖ ਅਧੀਨ ਮੌਜੂਦ ਹੈ। ਇਸ ਪ੍ਰਸ਼ਨ ਦੀ ਪ੍ਰਸ਼ੰਗਿਕਤਾ ਉਚੇਚੇ ਤੌਰ ਤੇ ਵਰਜਿਲ ਨੂੰ ਜਿਹਨ ਵਿੱਚ ਰੱਖਦੇ ਹੋਏ ਸਪੱਸ਼ਟ ਹੁੰਦੀ ਹੈ। ਅਸੀਂ ਕਲਾਸਿਕ ਦੀ ਜੋ ਵੀ ਪਰਿਭਾਸ਼ਾ ਤੈਅ ਕਰੀਏ ਉਸ ਵਿੱਚੋਂ ਵਰਜਿਲ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹ ਪਰਿਭਾਸ਼ਾ ਉਸ 'ਤੇ ਵਧੇਰੇ ਢੁੱਕਦੀ ਹੋਵੇਗੀ। ਪਰ ਅੱਗੇ ਤੁਰਨ ਤੋਂ ਪਹਿਲਾਂ ਮੈਂ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਜਾਂ ਼ਗਲਤ- ਼ਫਹਿਮੀ ਦਾ ਹੱਲ ਕਰ ਦਿਆਂ। ਮੇਰਾ ਮੰਤਵ ਕਲਾਸਿਕ ਸ਼ਬਦ ਦੇ ਮੇਰੇ ਪੂਰਵ - ਵਰਤੀਆਂ ਦੁਆਰਾ ਤੈਅ ਕੀਤੇ ਯੋਗ ਅਰਥਾਂ ਤੋਂ ਤੋੜਨਾ ਜਾਂ ਅਲੱਗ ਕਰਨਾ ਨਹੀਂ ਹੈ। ਇਸ ਸ਼ਬਦ ਦਾ ਪ੍ਰਯੋਗ ਵਿਭਿੰਨ ਪ੍ਰਸੰਗਾਂ ਅਨੁਸਾਰ ਵੱਖੋ-ਵੱਖਰੇ ਅਰਥਾਂ ਵਿਚ ਹੁੰਦਾ ਰਿਹਾ ਹੈ ਅਤੇ ਹੁੰਦਾ ਰਹੇਗਾ। ਮੈਂ ਇਸ ਸ਼ਬਦ ਦੇ ਇੱਕ ਵਿਸ਼ੇਸ਼ ਪ੍ਰਸੰਗ ਵਿਚਲੇ ਵਿਸ਼ੇਸ਼ ਅਰਥਾਂ ਨਾਲ ਜੁੜਿਆ ਹਾਂ। ਇਸ ਸ਼ਬਦ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰਨ ਤੋਂ ਮੇਰਾ ਭਾਵ ਇਹ ਨਹੀਂ ਹੈ ਕਿ ਮੈਂ ਇਸ ਪਰਿਭਾਸ਼ਾ ਨਾਲ ਼ਖੁਦ ਨੂੰ ਭਵਿੱਖ ਲਈ ਪਾਬੰਦ ਕਰ ਲਿਆ ਹੈ, ਅਤੇ ਕਿਸੇ ਵੀ ਹੋਰ ਅਰਥਾਂ ਵਿਚ ਇਸ ਸ਼ਬਦ ਦਾ ਪ੍ਰਯੋਗ ਨਹੀਂ ਕਰਾਂਗਾ। ਉਦਾਹਰਣ ਵਜੋਂ ਜੇ ਤੁਸੀਂ ਮੈਨੂੰ ਅੱਗੋਂ ਕਦੀ ਕਿਸੇ ਲੇਖ, ਭਾਸ਼ਣ ਅਤੇ ਵਾਰਤਾਲਾਪ ਵਿਚ ਕਲਾਸਿਕ ਸ਼ਬਦ ਦਾ ਪ੍ਰਯੋਗ ਕਰਦੇ ਵੇਖੋਂ, ਤਾਂ ਉਦੋਂ ਮੈਂ ਉਸ ਸ਼ਬਦ ਦੀ ਵਰਤੋਂ ਕਿਸੇ ਭਾਸ਼ਾ ਦੇ ਮਿਆਰੀ ਲੇਖਕ ਦੇ ਅਰਥ ਵਿਚ ਕਰ ਰਿਹਾ ਹੋਵਾਂਗਾ ਜਾਂ ਇਸ ਨੂੰ ਸਿਰਫ਼ ਵਿਸ਼ਿਸ਼ਟਤਾ ਹਿਤ ਵਰਤ ਰਿਹਾ ਹੋਵਾਂਗਾ, ਕਿਸੇ ਲੇਖਕ ਦੀ ਮਹੱਤਤਾ ਅਤੇ ਸਦੀਵਤਾ ਦੇ ਪ੍ਰਗਟਾਅ ਲਈ ਵਰਤ ਰਿਹਾ ਹੋਵਾਂਗਾ। ਜਿਵੇਂ 'The fifth at St. Dominic' ਨੂੰ ਬੱਚਿਆਂ ਦਾ ਕਲਾਸਿਕ ਗਲਪ ਕਿਹਾ ਜਾਂਦਾ ਹੈ ਜਾਂ Handley crass ਨੂੰ ਸ਼ਿਕਾਰਬਾਜ਼ੀ ਦਾ ਕਲਾਸਿਕ ਕਿਹਾ ਜਾਂਦਾ ਹੈ, ਤਾਂ ਇਸ ਸੂਰਤ ਵਿਚ ਮੇਰੇ ਤੋਂ ਕਿਸੇ ਤਰ੍ਹਾਂ ਦੀ ਮੁਆਫ਼ੀ ਦੀ ਉਮੀਦ ਨਾ ਰੱਖਣਾ ਅਤੇ ਇਸੇ ਤਰ੍ਹਾਂ ਇੱਕ ਹੋਰ ਰੌਚਿਕ ਕਿਤਾਬ 'A Guide to the classic' ਹੈ, ਜਿਹੜੀ ਤੁਹਾਨੂੰ ਦੱਸਦੀ ਹੈ ਕਿ ਘੋੜ - ਦੋੜ ਜਿੱਤਣ ਲਈ ਘੋੜੇ ਦੀ ਚੋਣ ਕਿਵੇਂ ਕਰਨੀ ਹੈ। ਹੋਰ ਮੌਕਿਆਂ 'ਤੇ ਵੀ ਮੈਨੂੰ ਅਜ਼ਾਦੀ ਹੈ ਕਿ ਮੈਂ ਸ਼ਬਦ ਕਲਾਸਿਕ ਨੂੰ ਸਾਰੇ ਲਾਤੀਨੀ ਅਤੇ ਯੂਨਾਨੀ ਸਾਹਿਤ ਜਾਂ ਇਹਨਾਂ ਭਾਸ਼ਾਵਾਂ ਦੇ ਮਹਾਨਤਮ ਲੇਖਕਾਂ ਲਈ ਵਰਤ ਲਵਾਂ। ਅੰਤ ਵਿਚ ਇਹ ਵੀ ਜ਼ਰੂਰੀ ਹੈ ਕਿ ਮੈਂ ਕਲਾਸਿਕ ਦੀ ਜੋ ਵਿਆਖਿਆ ਦੇਣੀ ਹੈ ਉਸਨੂੰ ਕਲਾਸਿਕ ਅਤੇ ਰੁਮਾਂਟਿਕ ਦੇ ਮੱਤਭੇਦਾਂ ਤੋਂ ਵੱਖ ਸਮਝਿਆ ਜਾਵੇ। ਕਿਉਂਕਿ ਇਹ ਦੋਵੇਂ ਸ਼ਬਦ ਸਾਹਿਤਕ ਸਿਆਸਤ ਨਾਲ ਸਬੰਧਿਤ ਹਨ ਅਤੇ ਅਜਿਹੇ ਭਾਵਾਂ (ਗੁੱਸਾ, ਜੋਸ਼, ਰੋਸਾ, ਸੰਤਾਪ, ਤੀਬਰ ਲਾਲਸਾ, ਸ਼ੋਕ, ਕਾਮ) ਨੂੰ ਉਤੇਜ਼ਿਤ ਕਰਦੇ ਹਨ, ਜਿਨ੍ਹਾਂ ਨੂੰ ਮੈਂ ਚਾਹੁੰਦਾ ਹਾਂ ਕਿ ਅਜਿਹੇ ਮੌਕੇ ਵਾਯੂ ਦੇਵਤਾ ਆਪਣੀ ਜ਼ੰਬੀਲ(ਉਸਦੇ ਮੋਢੇ ਨਾਲ਼ ਲਟਕਦਾ ਥੈਲਾ, ਜਿਸ ਵਿਚ ਉਹ ਵਾਯੂ/ਹਵਾ ਨੂੰ ਕੈਦ ਕਰਕੇ ਰੱਖਦਾ ਹੈ) ਵਿਚ ਹੀ ਰੱਖੇ।

ਇਹ ਚਰਚਾ ਮੈਨੂੰ ਆਪਣੀ ਅਗਲੀ ਗੱਲ ਲਈ ਦਿਸ਼ਾ ਪ੍ਰਦਾਨ ਕਰਨੀ ਹੈ। ਕਲਾਸਿਕ - ਰੋਮਾਂਟਿਕ ਵਿਵਾਦ ਦੀ ਧਾਰਨਾ ਅਨੁਸਾਰ ਕਿਸੇ ਕਲਾਕ੍ਰਿਤ ਨੂੰ ਕਲਾਸਿਕ ਕਹਿਣ ਦਾ ਭਾਵ ਹੈ, ਅਤਿਕਥਨੀ ਪੂਰਕ ਪ੍ਰਸੰਸਾ ਜਾਂ ਘਿਰਣਾ ਪੂਰਕ ਨਿੰਦਿਆ। ਇਹ ਕਹਿਣ ਵਾਲੇ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਧਿਰ ਨਾਲ ਸਬੰਧਿਤ ਹੈ। ਇਹ ਸ਼ਬਦ ਵਿਸ਼ੇਸ਼ ਗੁਣਾਂ ਦੋਸ਼ਾ ਦਾ ਧਾਰਨੀ ਹੈ, ਜਿਵੇਂ ਇੱਕ ਪਾਸੇ ਤਾਂ ਰੂਪ ਦੇ ਪੱਧਰ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਧਿਰ ਨਾਲ ਸਬੰਧਿਤ ਹੈ। ਇਹ ਸ਼ਬਦ ਵਿਸ਼ੇਸ਼ ਗੁਣਾਂ ਦੋਸ਼ਾਂ ਦਾ ਧਾਰਨੀ ਹੈ, ਜਿਵੇਂ ਇੱਕ ਪਾਸੇ ਤਾਂ ਰੂਪ ਦੇ ਪੱਧਰ 'ਤੇ ਪੂਰਨ ਹੋਣਾ ਜਾਂ ਫਿਰ ਵਿਸ਼ੇ ਦੇ ਪੱਧਰ 'ਤੇ ਨਿਸ਼ਕ੍ਰਿਆ ਹੋਣਾ। ਪਰ ਮੈਂ ਕਲਾ ਦੇ ਇੱਕ ਰੂਪ ਨੂੰ ਹੀ ਪਰਿਭਾਸ਼ਿਤ ਕਰਨਾ ਚਾਹੁੰਦਾ ਹਾਂ। ਅਤੇ ਮੇੈਂ ਇਸ ਗੱਲ ਲਈ ਚਿੰਤਤ ਨਹੀਂ ਹਾ ਕਿ ਇਹ ਕਲਾ ਦੀਆਂ ਹੋਰ ਵੰਨਗੀਆਂ ਨਾਲੋਂ ਹਰ ਲਿਹਾਜ ਨਾਲ ਬਿਹਤਰ ਜਾਂ ਘਟੀਆ ਹੈ ਕਿ ਨਹੀਂ। ਮੈਂ ਕੁਝ ਅਜਿਹੇ ਅਜਿਹੇ ਪੈਮਾਨਿਆਂ ਦੀ ਨਿਸ਼ਾਨਦੇਹੀ ਕਰਾਂਗਾ ਜਿਹੜੇ ਕਿਸੇ ਰਚਨਾ ਨੂੰ ਕਲਾਸਿਕ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪਰ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਸਾਹਿਤ ਤਦ ਹੀ ਮਹਾਨ ਹੋਵੇਗਾ ਜਿਸ ਦੇ ਕਿਸੇ ਲੇਖਕ ਦੀਆਂ ਰਚਨਾਵਾਂ ਵਿਚ ਜਾਂ ਫਿਰ ਕਿਸੇ ਦੌਰ ਦੀਆਂ ਰਚਨਾਵਾਂ ਵਿਚ ਕਲਾਸਿਕ ਹੋਣ ਦੇ ਪੈਮਾਨੇ ਨਜ਼ਰ ਆਉਂਦੇ ਹੋਣਗੇ। ਜਿਹੋ ਜਿਹੇ ਪੈਮਾਨਿਆਂ ਬਾਰੇ ਮੈਂ ਸੋਚਦਾ ਹਾਂ ਜੇਕਰ ਇਹ ਸਾਰੇ ਸਵਾਲ ਵਰਜਿਲ ਵਿਚ ਮੌਜੂਦ ਹਨ, ਤਾਂ ਵੀ ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਉਹ ਸਾਰੀਆਂ ਕਵੀਆਂ ਤੋਂ ਮਹਾਨ ਹੈ। ਮੇਰੇ ਮਤ ਅਨੁਸਾਰ ਅਜਿਹਾ ਦਾਅਵਾ ਕਿਸੇ ਵੀ ਕਵੀ ਬਾਰੇ ਕਰਨਾ ਵਿਅਰਥ ਹੈ ਅਤੇ ਨਿਸ਼ਚਿਤ ਰੂਪ ਵਿਚ ਇਹ ਦਾਅਵਾ ਵੀ ਨਹੀਂ ਕੀਤਾ ਜਾ ਸਕਦਾ ਕਿ ਲਾਤੀਨੀ ਦੂਸਰੇ ਸਾਹਿਤਾਂ ਦੇ ਮੁਕਾਬਲੇ ਮਹਾਨਤਮ ਹੈ। ਜੇਕਰ ਕਿਸੇ ਸਾਹਿਤ ਵਿਚ ਕੋਈ ਇੱਕ ਲੇਖਕ ਜਾਂ ਇੱਕ ਦੌਰ ਪੂਰਨ ਰੂਪ ਵਿਚ ਕਲਾਸੀਕਲ ਨਹੀਂ ਹੈ ਤਾ ਸਾਨੂੰ ਇਹ ਗੱਲ ਕਿਸੇ ਵੀ ਸਾਹਿਤ ਦੇ ਦੋਸ਼ /ਘਾਟ ਵਜੋਂ ਨਹੀਂ ਲੈਣੀ ਚਾਹੀਦੀ ;ਜਾਂ ਜਿਵੇਂ ਅੰਗਰੇਜ਼ੀ ਸਾਹਿਤ ਨਾਲ ਵਾਪਰਦਾ ਹੈ, ਉਹ ਵਿਸ਼ੇਸ਼ ਦੌਰ ਜਿਹੜਾ ਕਲਾਸੀਕਲ ਦੀ ਪਰਿਭਾਸ਼ਾ ਦੇ ਤਕਰੀਬਨ ਨੇੜੇ ਵਿਚਰਦਾ ਪ੍ਰਤੀਤ ਹੁੰਦਾ ਹੈ, ਉਹ ਬਹੁਤ ਮਹਾਨਤਮ ਨਹੀਂ ਹੈ। ਮੈਂ ਸੋਚਦਾ ਹਾਂ ਕਿ ਉਹ ਸਾਹਿਤ (ਜਿਨ੍ਹਾਂ ਵਿਚੋਂ ਅੰਗਰੇਜ਼ੀ ਸਾਹਿਤ ਸ਼੍ਰੇਸ਼ਟ ਹੈ) ਜਿਨ੍ਹਾਂ ਵਿਚ ਕਲਾਸੀਕਲ ਦੇ ਮਾਪਦੰਡ ਵਿਭਿੰਨ ਲੇਖਕਾਂ ਅਤੇ ਕਾਲ ਖੰਡਾਂ ਵਿਚ ਫੈਲੇ ਹੋਏ ਹੋਣ, ਉਹ ਬਹੁਤ ਜ਼ਿਆਦਾ ਅਮੀਰ ਸਾਹਿਤ ਹਨ। ਹਰੇਕ ਭਾਸ਼ਾ ਦੇ ਆਪਣੇ ਸਰੋਤ ਅਤੇ ਸੀਮਾਵਾਂ ਹੁੰਦੀਆਂ ਹਨ। ਕਿਸੇ ਭਾਸ਼ਾ ਦੇ ਹਾਲਾਤ ਅਤੇ ਉਸ ਨੂੰ ਬੋਲਣ ਵਾਲਿਆਂ ਦੀਆਂ ਇਤਿਹਾਸਕ ਪਰਿਸਥਿਤੀਆਂ ਅਜਿਹੀਆਂ ਹੋ ਸਕਦੀਆਂ ਹਨ ਕਿ ਉਸ ਵਿਚ ਕਿਸੇ ਕਲਾਸੀਕਲ ਦੌਰ ਜਾਂ ਕਲਾਸੀਕਲ ਲੇਖਕ ਦੇ ਪੈਦਾ ਹੋਣ ਦਾ ਸਵਾਲ ਹੀ ਖ਼ਤਮ ਹੋ ਜਾਵੇ।ਇਹ ਮਸਲਾ ਬਹੁਤ ਜ਼ਿਆਦਾ ਖੁਸ਼ੀ ਮਨਾਉਣ ਜਾਂ ਅਫ਼ਸੋਸ ਕਰਨ ਵਾਲਾ ਨਹੀਂ ਹੈ।

ਰੋਮ ਵਿਚ ਜੇ ਅਜਿਹਾ ਵਾਪਰਦਾ ਹੈ, ਜਦੋਂ ਉਥੋਂ ਦੇ ਇਤਿਹਾਸ ਅਤੇ ਲਾਤੀਨੀ ਭਾਸ਼ਾ ਵਿਚ ਕਲਾਸਿਕ ਕਵੀ ਪੈਦਾ ਹੋਣ ਦੀ ਸੰਭਾਵਨਾ ਬਣਦੀ ਹੈ। ਵਰਜਿਲ ਇਹ ਨਹੀਂ ਜਾਣਦਾ ਸੀ ਕਿ ਉਹ ਅਜਿਹੇ ਵਿਸ਼ੇਸ਼ ਕਾਰਜ ਕਰ ਰਿਹਾ ਹੈ। ਵਰਜਿਲ ਜਾਂ ਕੋਈ ਵੀ ਹੋਰ ਕਵੀ ਭਾਵੇਂ ਇਸ ਗੱਲ ਪ੍ਰਤੀ ਸੁਚੇਤ ਹੋਵੇ ਕਿ ਉਹ ਕਿਸ ਤਰ੍ਹਾਂ ਦੇ ਸਾਹਿਤ ਦੀ ਸਿਰਜਣਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਵੀ ਉਹ ਤੈਅ ਨਹੀਂ ਕਰ ਸਕਦਾ ਹੈ ਅਤੇ ਨਾ ਹੀ ਉਹ ਇਹ ਜਾਣ ਸਕਦਾ ਹੈ ਕਿ ਉਸ ਦੁਆਰਾ ਸਿਰਜਣ ਇੱਕ ਕਲਾਸਿਕ ਨੂੰ ਜਨਮ ਦੇਵੇਗੀ। ਇਸ ਦਾ ਕਾਰਨ ਇਹ ਹੈ ਕਿ ਕਿਸੇ ਰਚਨਾ /ਸਾਹਿਤ ਨੂੰ ਇਤਿਹਾਸਕ ਪਰਿਪੇਖ ਵਿਚ ਵੇਖਣ ਤੋਂ ਹੀ ਉਸਨੂੰ ਕਲਾਸਿਕ ਦਾ ਦਰਜਾ ਦਿੱਤਾ ਜਾਂਦਾ ਹੈ।

ਵਿਚ ਅਜਿਹਾ ਵਾਪਰਦਾ ਹੈ, ਜਦੋਂ ਉੱਥੋਂ ਦੇ ਇਤਿਹਾਸ ਅਤੇ ਲਾਤੀਨੀ ਭਾਸ਼ਾ ਵਿਚ ਕਲਾਸਿਕ ਕਵੀ ਪੈਦਾ ਦੀ ਸੰਭਾਵਨਾ ਬਣਦੀ ਹੈ। ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਕਾਰਜ ਲਈ ਉਸੇ ਵਿਸ਼ੇਸ਼ ਕਵੀ ਦੀ ਸਾਹਿਤ ਅਤੇ ਉਸ ਕਵੀ ਦੀ ਸਾਹਿਤ ਸਿਰਜਣਾ ਵਿਚ ਜੀਵਨ ਭਰ ਕੀਤੀ ਮਿਹਨਤ ਦੀ ਜ਼ਰੂਰਤ ਸੀ, ਜਿਸ ਸਾਹਿਤ ਸਿਰਜਣ ਵਿਚੋਂ ਕਲਾਸਿਕ ਪੈਦਾ ਹੋ ਸਕੇ ਅਤੇ ਯਕੀਨਨ ਵਰਜਿਲ ਇਹ ਨਹੀਂ ਜਾਣਦਾ ਸੀ ਕਿ ਉਹ ਅਜਿਹਾ ਵਿਸ਼ੇਸ਼ ਕਾਰਜ ਕਰ ਰਿਹਾ ਹੈ। ਵਰਜਿਲ ਜਾਂ ਕੋਈ ਵੀ ਹੋਰ ਕਵੀ ਭਾਵੇਂ ਇਸ ਗੱਲ ਪ੍ਰਤੀ ਸੁਚੇਤ ਹੋਵੇ ਕਿ ਉਹ ਕਿਸ ਤਰ੍ਹਾਂ ਦੇ ਸਾਹਿਤ ਦੀ ਸਿਰਜਣਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਵੀ ਉਹ ਨਾ ਇਹ ਤੈਅ ਕਰ ਸਕਦਾ ਹੈ ਕਿ ਉਸ ਦੁਆਰਾ ਕੀਤੀ ਸਿਰਜਣਾ ਇੱਕ ਕਲਾਸਿਕ ਨੂੰ ਜਨਮ ਦੇਵੀਗੀ। ਇਸ ਦਾ ਕਾਰਨ ਇਹ ਹੈ ਕਿ ਕਿਸੇ ਰਚਨਾ/ਸਾਹਿਤ ਨੂੰ ਇਤਿਹਾਸਕ ਪਰਿਪੇਖ ਵਿਚ ਵੇਖਣ ਤੋਂ ਬਾਅਦ ਹੀ ਉਸਨੂੰ ਕਲਾਸਿਕ ਦਾ ਦਰਜਾ ਦਿੱਤਾ ਜਾਂਦਾ ਹੈ।

ਜੇ ਕਲਾਸਿਕ ਤੋਂ ਮੇਰੇ ਭਾਵ ਨੂੰ ਇੱਕ ਸ਼ਬਦ ਰਾਂਹੀ ਪ੍ਰਗਟ ਕਰਨਾ ਹੋਵੇ ਤਾਂ ਇਸ ਦੇ ਸਭ ਤੋਂ ਨੇੜੇ ਦਾ ਸ਼ਬਦ ਪ੍ਰੌਢਤਾ /ਪਰਿਪੱਕਤਾ (Maturity) ਹੈ। ਮੈਂ ਕਲਾਸਿਕ ਦੀਆਂ ਦੋ ਕਿਸਮਾਂ ਵਿਚ ਨਿਖੇੜਾ ਕਰਨਾ ਚਾਹੁੰਦਾ ਹਾਂ,1. ਇੱਕ ਵਰਜਿਲ ਜਿਹੇ ਵਿਸ਼ਵ - ਵਿਆਪੀ ਕਲਾਸਿਕ ਹੁੰਦੇ ਹਨ। ਉਦਾਹਰਣ ਵਜੋਂ :-ਹੀਰ - ਵਾਰਿਸ਼ ਅਤੇ 2.ਦੂਜੇ ਇੱਕ ਵਿਸ਼ੇਸ਼ ਭਾਸ਼ਾ ਦੇ ਕਲਾਸਿਕ ਹੁੰਦੇ ਹਨ, ਜੋ ਕਿ ਆਪਣੀ ਭਾਸ਼ਾ ਦੀਆਂ ਦੂਜੀਆਂ ਰਚਨਾਵਾਂ ਦੇ ਸੰਦਰਭ ਵਿਚ ਅਤੇ ਆਪਣੇ ਵਿਸ਼ੇਸ਼ ਕਾਲ - ਖੰਡ ਦੇ ਨਜ਼ਰੀਏ ਤੋਂ ਕਲਾਸਿਕ ਦਾ ਦਰਜਾ ਪ੍ਰਾਪਤ ਕਰਦੇ ਹਨ। ਉਦਾਹਰਣ ਵਜੋਂ :-ਕਿ ਸ਼ਿਵ ਕੁਮਾਰ ਬਟਾਲਵੀ। ਇੱਕ ਕਲਾਸਿਕ ਉਦੋਂ ਪੈਦਾ ਹੁੰਦਾ ਹੈ ਜਦੋਂ ਕੋਈ ਸੱਭਿਅਤਾ ਪਰਿਪੱਕ /ਪ੍ਰੋਢ ਅਵਸਥਾ ਵਿਚ ਪਹੁੰਚਦੀ ਹੈ ਉਦਹਾਰਣ ਵਜੋਂ ਬੁੱਢਾ ਅਤੇ ਸਮੁੰਦਰ। ਜਦੋਂ ਉਥੋਂ ਦਾ ਸਾਹਿਤ ਅਤੇ ਭਾਸ਼ਾ ਪ੍ਰੋਢ ਹੁੰਦੇ ਹਨ, ਅਤੇ ਇਸ ਦੀ ਸਿਰਜਣਾ ਪ੍ਰੋਢ ਬੁੱਧੀ ਹੀ ਕਰ ਸਕਦੀ ਹੈ। ਕਿਸੇ ਰਚਨਾ ਦੇ ਕਲਾਸਿਕ ਬਣਨ ਵਿਚ ਕਿਸੇ ਲੇਖਕ ਦੀ ਸੱਭਿਅਤਾ ਅਤੇ ਉਸਦੀ ਭਾਸ਼ਾ ਦੀ ਮਹੱਤਤਾ ਦੇ ਨਾਲ-ਨਾਲ ਇੱਕ ਕਵੀ /ਲੇਖਕ ਦੀ ਵਿਆਪਕ /ਵਿਸਤ੍ਰਿਤ ਸਮਝ ਵੀ ਕਾਰਜਸ਼ੀਲ ਹੁੰਦੀ ਹੈ, ਜਿਸ ਨੇ ਉਸ ਰਚਨਾ ਨੂੰ ਸਰਵ - ਵਿਆਪਕਤਾ ਪ੍ਰਦਾਨ ਕਰਨੀ ਹੈ।ਪ੍ਰੋਢਤਾ ਬਾਰੇ ਸ੍ਰੋਤੇ ਦੀ ਸਮਝ ਦਾ ਅੰਦਾਜ਼ਾ ਲਗਾਏ ਬਗੈਰ ਇਸ ਸ਼ਬਦ ਨੂੰ ਪਰਿਭਾਸ਼ਿਤ ਕਰਨਾ ਲਗਭਗ ਅਸੰਭਵ ਹੈ। ਇਸ ਨੂੰ ਇਵੇਂ ਕਿਹਾ ਜਾ ਸਕਦਾ ਹੈ ਕਿ ਜੇਕਰ ਅਸੀਂ ਸਹੀ ਮਾਅਨੇ ਵਿਚ ਪ੍ਰੌਢ ਹਾਂ, ਨਾਲ ਦੀ ਨਾਲ ਸਿੱਖਿਅਤ ਵੀ ਹਾਂ, ਤਾਂ ਅਸੀਂ ਕਿਸੇ ਸੱਭਿਅਤਾ ਅਤੇ ਸਾਹਿਤ ਵਿਚਲੀ ਪ੍ਰੋਢਤਾ ਨੂੰ ਪਛਾਣ ਸਕਦੇ ਹਾਂ, ਜਿਵੇਂ ਅਸੀਂ ਦੂਜੇ ਇਨਸਾਨਾਂ ਨੂੰ ਮਿਲ ਕੇ ਉਨ੍ਹਾਂ ਨੂੰ ਪਛਾਣ ਲੈਂਦੇ ਹਾਂ। ਅਪ੍ਰੌਢ ਵਿਅਕਤੀ ਦੇ ਸਨਮੁੱਖ ਪ੍ਰੋਢਤਾ ਦੇ ਅਰਥ ਸਮਝਣਯੋਗ ਅਤੇ ਮੰਨਣਯੋਗ ਬਣਾਉਣਾ ਲਗਭਗ ਅਸੰਭਵ ਹੈ। ਪਰ ਜੇਕਰ ਅਸੀਂ ਆਪ ਪ੍ਰੌਢ ਹਾਂ ਤਾਂ ਅਸੀਂ ਪ੍ਰੋਢਤਾ ਨੂੰ ਤੁਰੰਤ ਪਛਾਣ ਲੈਂਦੇ ਹਾਂ ਜਾਂ ਫਿਰ ਕੁਝ ਸੋਚ ਵਿਚਾਰ ਕਰਨ ਤੋਂ ਬਾਅਦ ਉਸ ਦੀ ਪ੍ਰੋਢਤਾ ਬਾਰੇ ਵਾਕਫ਼ ਹੋ ਜਾਂਦੇ ਹਾਂ। ਉਦਾਹਰਣ ਲਈ, ਸ਼ੇਕਸਪੀਅਰ ਦਾ ਕੋਈ ਵੀ ਅਜਿਹਾ ਪਾਠਕ ਨਹੀਂ ਹੈ, ਜੋ ਉਸਨੂੰ ਪਛਾਣਨ ਵਿਚ ਅਸਫ਼ਲ ਹੋ ਜਾਵੇ ;ਕਿਉਂਕਿ ਜਿਉਂ - ਜਿਉਂ ਪਾਠਕ ਪਰਿਪੱਕ ਹੁੰਦਾ ਜਾਂਦਾ ਹੈ, ਉਹ ਸ਼ੇਕਸਪੀਅਰ ਦੀ ਬੌਧਿਕ ਪ੍ਰੋਢਤਾ ਨੂੰ ਸਮਝਣ ਲੱਗ ਪੈਂਦਾ ਹੈ। ਇੱਥੋਂ ਤੱਕ ਕਿ ਸਾਹਿਤ ਦਾ ਅਲਪ ਸਿੱਖਿਅਤ ਪਾਠਕ ਵੀ ਐਲਜਾ਼ਬੈੱਥ ਯੁੱਗ ਦੇ ਸਾਹਿਤ ਅਤੇ ਖ਼ਾਸਕਰ ਨਾਟਕ ਦੇ ਤੇਜ਼ ਰਫ਼ਤਾਰ ਵਿਕਾਸ ਨੂੰ ਵੇਖ ਸਕਦਾ ਹੈ। ਇਹੀ ਨਹੀਂ ਟਿਊਟਰ ਦੌਰ ਦੀ ਅਪ੍ਰੌਢਤਾ ਤੋਂ ਲੈ ਕੇ ਸ਼ੇਕਸਪੀਅਰ ਤੱਕ ਦੇ ਨਾਟਕਾਂ ਦਾ ਵਿਕਾਸ ਅਤੇ ਉਸ ਦੇ ਉੱਤਰਾਅਧਿਕਾਰੀਆਂ ਦਾ ਨਿਘਾਰ ਵੀ ਪਛਾਣ ਸਕਦਾ ਹੈ। ਅਸੀਂ ਸਧਾਰਨ ਵਾਕਫ਼ੀਅਤ ਅਤੇ ਪੜਚੋਲ ਤੋਂ ਬਾਅਦ ਇਹ ਸਹਿਜੇ ਹੀ ਅਨੁਭਵ ਕਰਦੇ ਹਾਂ ਕਿ ਸ਼ੇਕਸਪੀਅਰ ਦੇ ਸਮਕਾਲੀ ਕ੍ਰਿਸਟੋਫਰ ਮਾਰਲੋ ਦੇ ਨਾਟਕ ਆਪਣੇ ਸੰਕਲਪ ਅਤੇ ਸ਼ੈਲੀ ਵਜੋਂ ਸ਼ੇਕਸਪੀਅਰ ਦੇ ਮੁਕਾਬਲੇ ਜਿਆਦਾ ਪ੍ਰੌਢਤਾ ਦੇ ਧਾਰਨੀ ਹਨ।ਇਹ ਅੰਦਾਜ਼ਾ ਲਗਾਉਣਾ ਬਹੁਤ ਰੌਚਿਕ ਹੋਵੇਗਾ ਕਿ ਜੇਕਰ ਮਾਰੋ ਸ਼ੇਕਸਪੀਅਰ ਜਿੰਨਾ ਸਮਾਂ ਜਿਉਦਾ ਰਹਿੰਦਾ ਤਾਂ ਕੀ ਉਸਦੀ ਕਲਾ ਦੀ ਵਿਕਾਸ ਦੀ ਗਤੀ ਦਾ ਰੁਖ਼ ਉਸੇ ਤਰ੍ਹਾਂ ਕਾਇਮ ਰਹਿਣਾ ਸੀ? ਟੀ. ਐੱਸ. ਈਲੀਅਟ ਕਹਿੰਦਾ ਹੈ ਕਿ ਮੈਨੂੰ ਇਸ ਤੇ ਛੱਕ ਹੈ। ਕਿਉਂਕਿ ਕਿ ਅਸੀਂ ਵੇਖਦੇ ਹਾਂ ਕਿ ਕੁਝ ਸ਼ਖ਼ਸੀਅਤਾਂ ਦੂਜੀਆਂ ਦੇ ਮੁਕਾਬਲੇ ਛੇਤੀ ਪ੍ਰੌਢ ਹੋ ਜਾਂਦੀਆਂ ਹਨ ਅਤੇ ਇਹ ਵੇਖਦੇ ਹਾਂ ਕਿ ਸਮੇ ਤੋਂ ਪਹਿਲਾਂ ਪ੍ਰੌਢ ਹੋਣ ਵਾਲੀ ਸ਼ਖ਼ਸੀਅਤ ਆਪਣੀ ਵਿਕਾਸ ਗਤੀ ਨੂੰ ਕਾਇਮ ਨਹੀਂ ਰੱਖ ਪਾਉਂਦੀ ਹੈ। ਮੈਂ ਇਸ ਗੱਲ ਨੂੰ ਤਾਕੀਦ ਵਜੋਂ ਪੇਸ਼ ਕਰ ਚੁੱਕਿਆ ਹਾਂ, ਪਹਿਲਾ, ਪ੍ਰੋਢਤਾ ਦਾ ਮੁੱਲ ਪ੍ਰੌਢ ਹੋਣ ਵਾਲੇ ਦੇ ਸੰਦਰਭ ਵਿਚ ਹੁੰਦਾ ਹੈ ;ਦੂਜਾ, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਵੇਲੇ ਸਾਡਾ ਸਰੋਕਾਰ ਲੇਖਕ ਦੀ ਵਿਅਕਤੀਗਤ ਪ੍ਰੋਢਤਾ ਨਾਲ ਹੈ ਅਤੇ ਕਦੋਂ ਸਾਹਿਤਕ ਯੁੱਗਾਂ ਦੀ ਪ੍ਰੋਢਤਾ ਨਾਲ ਹੈ। ਜਦੋਂ ਇੱਕ ਵਧੇਰੇ ਪ੍ਰੌਢ ਲੇਖਕ ਦੂਜੇ ਯੁੱਗਾਂ ਦੇ ਮੁਕਾਬਲੇ ਘੱਟ ਪ੍ਰੌਢ ਯੁੱਗ ਨਾਲ ਸਬੰਧ ਰੱਖਦਾ ਹੈ ਤਾਂ ਇਸ ਸੰਦਰਭ ਵਿਚ ਉਸਦੀ ਲਿਖਤ ਘੱਟ ਪ੍ਰੌਢ ਹੁੰਦੀ ਹੈ। ਸਾਹਿਤ ਦੀ ਪ੍ਰੌਢਤਾ ਆਪਣੇ ਸਮਾਜ ਦੀ ਪ੍ਰੋਢਤਾ ਪ੍ਰਤਿਬਿੰਬਤ ਕਰਦੀ ਹੈ ਜਿਸ ਜਿਸ ਵਿਚ ਉਹ ਪੈਦਾ ਹੋਇਆ ਹੈ। ਸ਼ੇਕਸਪੀਅਰ ਅਤੇ ਵਰਜਿਲ ਜਿਹੇ ਲੇਖਕ ਆਪਣੀ ਭਾਸ਼ਾ ਨੂੰ ਵਿਕਸਿਤ ਕਰਨ ਵਿਚ ਬਹੁਤ ਕੁਝ ਕਰ ਸਕਦੇ ਹਨ ;ਪਰ ਉਹ ਆਪਣੀ ਭਾਸ਼ਾ ਨੂੰ ਉਸ ਵਕਤ ਤੱਕ ਪ੍ਰੌਢਤਾ ਤੱਕ ਨਹੀਂ ਪਹੁੰਚਾ ਸਕਦੇ ਜਦ ਤੱਕ ਉਹਨਾਂ ਦੇ ਪੂਰਵ - ਵਰਤੀ ਲੇਖਕਾਂ ਦੀਆਂ ਰਚਨਾਵਾਂ ਨੇ ਪ੍ਰੋਢਤਾ ਤੱਕ ਲਈ ਸਾਜਗਾਰ ਮਾਹੌਲ ਨਾ ਬਣਾਇਆ ਹੋਵੇ, ਜਿਸ ਨੂੰ ਉਹ ਆਖਰੀ ਛੋਹ ਨਾ ਦੇ ਸਕਣ।ਇਸੇ ਲਈ ਪ੍ਰੌਢ ਸਾਹਿਤ ਦੀ ਪਿੱਠ - ਭੂਮੀ ਵਿਚ ਇੱਕ ਇਤਿਹਾਸਕ ਕਾਰਜਸ਼ੀਲ ਹੁੰਦੀ ਹੈ। ਇਹ ਇਤਿਹਾਸ ਨਾ ਸਿਰਫ਼ ਘਟਨਾਵਾਂ ਦੀ ਕਾਲ - ਕ੍ਰਮਿਕ ਤਰਤੀਬ ਹੁੰਦਾ ਹੈ ਅਤੇ ਨਾ ਹੀ ਤਰ੍ਹਾਂ-ਤਰ੍ਹਾਂ ਦੀਆਂ ਹੱਥ ਲਿਖਤਾਂ ਅਤੇ ਦਸਤਾਵੇਜ਼ਾਂ ਦਾ ਸੰਗ੍ਰਹਿ ਹੁੰਦਾ ਹੈ। ਸਗੋਂ ਇਹ ਕਿਸੇ ਭਾਸ਼ਾ ਦੇ ਅਚੇਤ ਵਿਕਾਸ ਦਾ ਅਜਿਹਾ ਸੰਗਠਿਤ ਰੂਪ ਹੁੰਦਾ ਹੈ ਜੋ ਉਸਦੀਆਂ ਸੰਭਾਵਨਾਵਾਂ ਨੂੰ ਸੀਮਾਵਾਂ ਸਮੇਤ ਜਾਣੂ/ਅਨੁਭਵ ਕਰਵਾਉਂਦਾ ਹੈ।

ਇੱਥੇ ਇਹ ਵੀ ਦੇਖਣਯੋਗ ਹੈ ਕਿ ਇੱਕ ਸਮਾਜ ਅਤੇ ਸਾਹਿਤ ਲਈ ਇਹ ਜ਼ਰੂਰੀ ਨਹੀਂ ਕਿ ਉਹ ਇੱਕ ਵਿਅਕਤੀ ਦੀ ਸ਼ਖ਼ਸੀਅਤ ਵਾਂਗ ਹਰੇਕ ਪੱਖ ਤੋਂ ਸਮਾਨਾਂਤਰ ਰੂਪ ਵਿੱਚ ਪ੍ਰੌਢ ਹੁੰਦੇ ਹੋਣ। ਵਕਤ ਤੋਂ ਪਹਿਲਾਂ ਵਿਕਾਸ ਕਰਨ ਵਾਲਾ ਬੱਚਾ ਬਹੁਤ ਵਾਰੀ ਸਪਸ਼ਟ ਰੂਪ ਵਿਚ ਆਪਣੇ ਸਮਕਾਲੀ ਬੱਚਿਆਂ ਦੇ ਮੁਕਾਬਲੇ ਜਿਆਦਾ ਸੂਝਵਾਨ ਪ੍ਰਤੀਤ ਹੁੰਦਾ ਹੈ। ਕੀ ਅੰਗਰੇਜ਼ੀ ਸਾਹਿਤ ਦਾ ਕੋਈ ਅਜਿਹਾ ਦੌਰ ਹੈ ਜਿਸ ਨੂੰ ਅਸੀਂ ਵਿਆਪਕ ਅਤੇ ਸੰਤੁਲਿਤ ਰੂਪ ਵਿਚ ਪ੍ਰੌਢ ਆਖ ਸਕੀਏ?ਮੈਂ ਅਜਿਹਾ ਨਹੀਂ ਸੋਚਦਾ ਹਾਂ ਜਿਵੇਂ ਕਿ ਪਹਿਲਾਂ ਕਿਹਾ ਹੈ, ਮੈਂ ਆਸ ਕਰਦਾ ਹਾਂ ਕਿ ਇਹ ਇਸ ਤਰ੍ਹਾਂ ਨਹੀਂ ਹੋਇਆ ਹੋਵੇਗਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਅੰਗਰੇਜ਼ੀ ਸਾਹਿਤ ਦਾ ਕੋਈ ਵੀ ਕਵੀ ਆਪਣੇ ਸਮੁੱਚੇ ਜੀਵਨ ਵਿਚ ਸ਼ੇਕਸਪੀਅਰ ਦੀ ਤੁਲਨਾ ਵਿਚ ਵਧੇਰੇ ਪ੍ਰੌਢ ਹੋਇਆ ਹੋਵੇਗਾ। ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਕਿਸੇ ਕਵੀ ਨੇ ਆਪਣੇ ਸਾਹਿਤਕ ਕਾਰਜ ਰਾਹੀਂ ਅੰਗਰੇਜ਼ੀ ਭਾਸ਼ਾ ਨੂੰ ਅਤਿ ਸੂਖਮ ਵਿਚਾਰਾਂ ਜਾਂ ਭਾਵਨਾਵਾਂ ਨੂੰ ਸਭ ਤੋਂ ਨਿੱਖਰੇ ਹੋਏ ਰੂਪ ਵਿਚ ਪੇਸ਼ ਕਰਨ ਦੇ ਸਮਰੱਥ ਬਣਾਇਆ ਹੋਵੇ। ਇਸਦੇ ਬਾਵਜੂਦ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਕਾਂਗ੍ਰੇਵ (Congreve) ਦੇ ਨਾਟਕ Way to the World ਵਿਚ ਕਈ ਅਜਿਹੇ ਅੰਸ਼ /ਜੁਗਤਾਂ ਮੌਜੂਦ ਹਨ। ਜੋ ਸ਼ੇਕਸਪੀਅਰ ਦੇ ਨਾਟਕਾਂ ਤੋਂ ਵਧੇਰੇ ਪ੍ਰੌਢ ਹਨ। ਪਰ ਸਿਰਫ਼ ਇਸੇ ਸੰਦਰਭ ਵਿਚ ਕਿ ਉਹ ਵਧੇਰੇ ਪ੍ਰੌਢ ਸਮਾਜ ਨੂੰ ਪ੍ਰਤੀਬਿੰਬਤ ਕਰਦਾ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਉਹ ਵਿਵਹਾਰ ਦੀ ਸ਼੍ਰੇਸ਼ਟ ਪ੍ਰੌਢਤਾ ਦਾ ਲਖਾਇਕ ਹੈ। ਇਸ ਤਰ੍ਹਾਂ ਈਲੀਅਟ ਪੁਰਾਤਨ ਲਾਤੀਨੀ ਤੇ ਯੂਰਪ ਦੀਆਂ ਸੱਭਿਅਤਾ ਨੂੰ ਪ੍ਰੌਢਤਾ ਦੇ ਰੂਪ ਵਜੋਂ ਦੇਖਦਾ ਹੈ। ਸਾਡੇ ਮਤ ਅਨੁਸਾਰ ਜਿਸ ਸਮਾਜ ਵਿਚ ਕਾਂਗ੍ਰੇਵ ਲਿਖ ਰਿਹਾ ਸੀ ਉਹ ਕਾਫ਼ੀ ਹੱਦ ਤੱਕ ਸੱਭਿਅਕ ਸੀ। ਇਹ ਦੌਰ ਟਿਊਡਰ ਦੇ ਦੌਰ ਨਾਲੋਂ ਸਾਡੇ ਵਧੇਰੇ ਨੇੜੇ ਹੈ, ਸ਼ਾਇਦ ਇਸ ਕਰਕੇ ਅਸੀਂ ਇਸ ਸਮਾਜ ਕਰੜਾਈ ਨਾਲ ਪਰਖ ਕਰਦੇ ਹਾਂ। ਫੇਰ ਵੀ ਉਹ ਸਮਾਜ ਮੁਕਾਬਲਤਨ ਸਿਆਣਾ ਅਤੇ ਘੱਟ ਪਛੜਿਆ /ਖੇਤਰੀ (Provincial) ਸੀ। ਉਸਦੀ ਬੁੱਧੀ ਘੱਟ ਗੰਭੀਰ ਅਤੇ ਸੰਵੇਦਨਸ਼ੀਲਤਾ ਵਧੇਰੇ ਬੰਧੇਜੀ ਸੀ, ਇਹ ਪ੍ਰੌਢਤਾ ਦੇ ਕੁਝ ਪੈਮਾਨੇ ਗੁਆ ਚੁੱਕਾ ਸੀ ਅਤੇ ਕੁਝ ਹੋਰ ਨਵੇਂ ਧਾਰਨ ਕਰ ਰਿਹਾ ਸੀ। ਇਸ ਲਈ ਅਸੀਂ ਬੁੱਧੀ ਦੀ ਪ੍ਰੌਢਤਾ ਦੇ ਨਾਲ- ਨਾਲ ਵਿਵਹਾਰ (Manners) ਦੀ ਪ੍ਰੌਢਤਾ ਵੀ ਇਸ ਵਿਚ ਸ਼ਾਮਿਲ ਕਰ ਲਈਏ।

ਮੇਰੇ ਵਿਚਾਰ ਅਨੁਸਾਰ ਇੱਕ ਭਾਸ਼ਾ ਦੀ ਪ੍ਰੌਢਤਾ ਵੱਲ ਵਿਕਾਸ ਗਤੀ ਨੂੰ ਕਵਿਤਾ ਦੇ ਮੁਕਾਬਲੇ ਗੱਦ ਵਿਚ ਬਹੁਤ ਸੌਖਿਆਂ ਹੀ ਪਛਾਣਿਆ ਅਤੇ ਪ੍ਰਵਾਨ ਕੀਤਾ ਜਾ ਸਕਦਾ ਹੈ। ਗੱਦ ਬਾਰੇ ਵਿਚਾਰ ਕਰਦੇ ਹੋਏ ਅਸੀਂ ਵਿਅਕਤੀਗਤ ਵਿਲੱਖਣਤਾ /ਵਿਸ਼ਿਸ਼ਟਾ ਦੇ ਅੰਤਰ ਤੋਂ ਘੱਟ ਪ੍ਰਭਾਵਿਤ ਹੁੰਦੇ ਹਾਂ ਅਤੇ ਇੱਕ ਸਮਾਨ ਮਾਪਦੰਡ, ਸਮਾਨ ਭਾਸ਼ਾ ਅਤੇ ਇਕ ਸਮਾਨ ਵਾਕ ਬਣਤਰ ਵੱਲ ਕੇਂਦਰਤ ਹੋਣ ਦੀ ਵਧੇਰੇ ਮੰਗ ਕਰਦੇ ਹਾਂ। ਉਹ ਗੱਦ ਜੋ ਨਿੱਜੀ ਤੌਰ 'ਤੇ ਇਨ੍ਹਾਂ ਸਾਂਝੇ ਮਾਪਦੰਡਾਂ ਤੋਂ ਦੂਰ ਅਤੇ ਅਤਿ ਵਿਲੱਖਣ ਹੋਵੇ। ਉਸ ਨੂੰ ਅਸੀਂ 'ਕਾਵਿਕ - ਗੱਦ' ਦੀ ਕੋਟੀ ਵਿਚ ਰੱਖਦੇ ਹਾਂ। ਜਿਸ ਸਮੇਂ ਤੱਕ ਇੰਗਲੈਂਡ ਕਵਿਤਾ ਦੇ ਖੇਤਰ ਵਿਚ ਹੈਰਾਨੀਜਨਕ ਵਿਕਾਸ ਕਰ ਚੁੱਕਾ ਸੀ, ਉਸ ਸਮੇਂ ਉਥੋਂ ਦੀ ਗੱਦ ਮੁਕਾਬਲਤਨ ਅਪ੍ਰੌਢ ਸੀ, ਇਹ ਗੱਦ ਕੁਝ ਨਿਸ਼ਚਿਤ ਉਦੇਸ਼ਾਂ ਲਈ ਜਰੂਰ ਵਿਕਸਿਤ ਸੀ, ਪਰ ਸਾਰਿਆਂ ਲਈ ਨਹੀਂ ਸੀ। ਇਸੇ ਹੀ ਸਮੇਂ ਜਦੋਂ ਫਰਾਂਸੀਸੀ ਕਵਿਤਾ ਅੰਗਰੇਜ਼ੀ ਕਵਿਤਾ ਦੇ ਮੁਕਾਬਲੇ ਘੱਟ ਵਿਕਸਿਤ ਸੀ, ਤਦ ਫਰਾਂਸੀਸੀ ਗੱਦ ਅੰਗਰੇਜ਼ੀ ਗੱਦ ਨਾਲੋਂ ਵਧੇਰੇ ਵਿਕਸਿਤ ਸੀ। ਉਦਾਹਰਣ ਲਈ ਤੁਸੀਂ ਟਿਊਡਰ (Tudor) ਕਾਲ ਦੇ ਕਿਸੇ ਵੀ ਲੇਖਕ ਦਾ ਮੁਕਾਬਲਾ ਮੌਂਟੇਨੀਆ (Montaigne) ਨਾਲ ਕਰਕੇ ਵੇਖ ਸਕਦੇ ਹੋ। ਮੌਂਟੇਨੀਆ ਖੁਦ ਵੀ ਇੱਕ ਲੇਖਕ /ਸ਼ੈਲੀਕਾਰ ਵਜੋਂ ਮੋਹਰੀ ਦੀ ਭੂਮਿਕਾ ਨਿਭਾਉਂਦਾ ਹੈ। ਪਰ ਉਸ ਦੀ ਸ਼ੈਲੀ ਏਨੀ ਪ੍ਰੌਢ ਨਹੀਂ ਸੀ ਕਿ ਉਹ ਕਲਾਸਿਕ ਬਣਨ ਲਈ ਫਰਾਂਸੀਸੀ ਭਾਸ਼ਾ ਦੀ ਜਮੀਨ ਤਿਆਰ ਕਰ ਸਕੇ। ਸਾਡੀ ਗੱਦ ਹੋਰਨਾਂ ਦੇ ਮੁਕਾਬਲਾ ਕਰਨ ਤੋਂ ਪਹਿਲਾਂ ਕੁਝ ਕਾਰਜ ਕਰਨ ਦੇ ਸਮਰੱਥ ਹੋ ਚੁੱਕੀ ਸੀ, ਇਹ ਤਾਂ ਸੰਭਵ ਹੋਇਆ ਕਿ ਐਡੀਸਨ (Addison) ਤੋਂ ਪਹਿਲਾਂ ਹੌਬਸ (Hobbes), ਹੌਬਸ ਤੋਂ ਪਹਿਲਾਂ ਹੂਕਰ (Hooker) ਅਤੇ ਹੂਕਰ ਤੋਂ ਪਹਿਲਾਂ ਮੈਲੋਰੀ (Malory) ਇਸ ਖੇਤਰ ਵਿਚ ਆਪਣਾ ਯੋਗਦਾਨ ਪਾ ਚੁੱਕੇ ਸਨ।

Malory ਮੈਲੋਰੀ

Hooker ਹੂਕਰ

Hobbes ਹੌਬਸ

Addison ਐਡੀਸਨ.

ਕਵਿਤਾ ਦੇ ਸੰਦਰਭ ਵਿਚ ਇਹ ਮਾਪਦੰਡ ਲਾਗੂ ਕਰਨ ਵਿਚ ਸਮੱਸਿਆ ਆਉਂਦੀਆਂ ਹਨ ਪਰ ਗੱਦ ਦੇ ਮਾਮਲੇ ਵਿਚ ਇਹ ਮੁਮਕਿਨ ਹੈ ਕਿ ਕਲਾਸਿਕ ਗੱਦ ਦਾ ਵਿਕਾਸ ਸਰਵਸਾਂਝੀ ਸ਼ੈਲੀ ਵੱਲ ਅਗਰਸਰ ਹੁੰਦਾ ਹੈ। ਪਰ ਇਸ ਤੋਂ ਮੇਰਾ ਭਾਵ ਇਹ ਨਹੀਂ ਕਿ ਮਹਾਨ ਲੇਖਕ ਇੱਕ ਦੂਸਰੇ ਤੋਂ ਵੱਖਰਤਾ ਨਹੀਂ ਰੱਖਦੇ ਹਨ। ਉਹਨਾਂ ਵਿੱਚ ਮੂਲ ਅਤੇ ਸੁਭਾਅਗਤ (ਨਿਖੇੜਣਯੋਗ) ਅੰਤਰ ਜਰੂਰ ਰਹਿੰਦੇ ਹਨ, ਇਹ ਨਹੀਂ ਕਿ ਇਹ ਅੰਤਰ ਥੋੜ੍ਹੇ ਹੁੰਦੇ ਹਨ, ਸਗੋਂ ਇਹ ਕਿ ਉਹ ਬਹੁਤ ਬਾਰੀਕ /ਸੂਖਮ ਅਤੇ ਨਿੱਤਰੇ ਹੋਏ ਹੁੰਦੇ ਹਨ। ਸੂਖਮ ਦ੍ਰਿਸ਼ਟੀ ਤੋਂ ਦੇਖਦਿਆਂ ਐਡੀਸਨ ਰਚਿਤ ਗੱਦ ਅਤੇ ਸਵਿਫਟ (Swift) ਦੀ ਗੱਦ ਵਿਚਕਾਰ ਅੰਤਰ ਬਿਲਕੁਲ ਉਸੇ ਤਰ੍ਹਾਂ ਪਛਾਣਿਆ ਜਾ ਸਕਦਾ ਹੈ ਜਿਵੇਂ ਇੱਕ ਹੰਢਿਆ ਹੋਇਆ ਸ਼ਰਾਬੀ ਦੋ ਅੰਗੂਰੀ ਸ਼ਰਾਬਾਂ ਵਿਚਲਾ ਫ਼ਰਕ ਪਛਾਣ ਲੈਂਦਾ ਹੈ। ਅਸੀਂ ਕੀ ਵੇਖਦੇ ਹਾਂ ਕਿ ਕਲਾਸਿਕ ਗੱਦ ਦੇ ਦੌਰ ਦੀਆਂ ਲਿਖਤਾਂ ਵਾਂਗ ਇੱਕ ਸਮਾਨ ਸ਼ੈਲੀ ਨਹੀਂ ਹੁੰਦੀ, ਪਰ ਸੁਹਜ ਸਵਾਦ ਦਾ ਸਾਂਝਾਪਣ ਹੁੰਦਾ ਹੈ। ਕਲਾਸਿਕ ਤੋਂ ਪਹਿਲਾਂ ਦੇ ਯੁੱਗ ਵਿਚ ਵਿਕੇਂਦਰਤਾ (Eccentrcity) ਅਤੇ ਇਕਸਾਰਤਾ /ਇਕਰੂਪਤਾ (Monotony) ਦਾ ਹੋਣਾ ਸੰਭਵ ਹੈ, ਇਕਸਾਰਤਾ /ਇਕਰੂਪਤਾ ਇਸ ਲਈ ਕਿਉਂਕਿ ਭਾਸ਼ਾ ਦੇ ਸਰੋਤ ਪੂਰੀ ਤਰ੍ਹਾਂ ਨਾਲ ਵਿਸਤਾਰਿਤ ਨਹੀਂ ਹੋਏ ਹੁੰਦੇ ਵਿਕੇਂਦਰਤਾ ਇਸ ਇਸ ਲਈ ਕਿਉਂਕਿ ਸਰਵ - ਪ੍ਰਮਾਣਿਤ ਮਾਪਦੰਡ ਮੌਜੂਦ ਨਹੀਂ ਹੁੰਦੇ, ਦਰਅਸਲ ਜਿੱਥੇ ਕੋਈ ਕੇਂਦਰ ਨਹੀਂ ਹੁੰਦਾ ਉੱਥੇ ਵਿਕੇਂਦਰਤਾ ਦਾ ਨਾਮ ਦੇ ਦਿੱਤਾ ਜਾਂਦਾ ਹੈ। ਇਸ ਸਮੇਂ ਦੀਆਂ ਰਚਨਾਵਾਂ ਵੀ ਪੰਡਤਾਊ (Pandantic) ਅਤੇ ਮਨੋਰਥਹੀਣ /ਆਪਹੁਦਰੀਆਂ (licentious) ਹੋਣਗੀਆਂ। ਇਸੇ ਪ੍ਰਕਾਰ ਉੱਤਰ - ਕਲਾਸਿਕੀ ਯੁੱਗ ਵਿਚ ਵੀ ਵਿਕੇਂਦਰਤਾ ਅਤੇ ਇਕਰੂਪਤਾ ਦਾ ਪ੍ਰਗਟਾਵਾ ਹੋਣਾ ਸੰਭਵ ਨਹੀਂ ਹੈ। ਇਕਰੂਪਤਾ ਇਸ ਲਈ, ਕਿਉਂਕਿ ਇਸ ਸਮੇਂ ਤੱਕ ਭਾਸ਼ਾ ਦੇ ਸਾਰੇ ਸਰੋਤ ਲਗਭਗ ਵਰਤ ਲਏ ਗਏ ਹੁੰਦੇ ਹਨ। ਵਿਕੇਂਦਰਤਾ ਇਸ ਲਈ ਕਿ ਮੌਲਿਕਤਾ ਨੂੰ ਯਥਾਰਥਕਤਾ /ਵਾਜਬੀਅਤ (correctness) ਤੋਂ ਜਿਆਦਾ ਮਹੱਤਵ ਦਿੱਤਾ ਜਾਂਦਾ ਹੈ, ਪਰ ਜਿਸ ਯੁੱਗ ਵਿਚ ਅਸੀਂ ਸਰਵਸਾਂਝੀ ਸ਼ੈਲੀ ਵੇਖਦੇ ਹਾਂ, ਇਹ ਉਹ ਯੁੱਗ ਹੋਵੇਗਾ ਜਿਸ ਵਿਚ ਸਮਾਜ ਨੇ ਸੰਤੁਲਨ ਅਤੇ ਇਕਸੁਰਤਾ ਵਾਲੀ ਵਿਵਸਥਾ ਤੇ ਉਸਦੀ ਸਥਿਰਤਾ ਨੂੰ ਪ੍ਰਾਪਤ ਕਰ ਲਿਆ ਹੁੰਦਾ ਹੈ, ਕਿਉਂਕਿ ਉਹ ਅਪ੍ਰੌਢਤਾ ਦਾ ਯੁੱਗ ਹੋਵੇਗਾ ਜਾਂ ਵੇਲ਼ਾ ਵਿਹਾਅ ਚੁੱਕਾ ਯੁੱਗ ਹੋਵੇਗਾ।

ਭਾਸ਼ਾ ਦੀ ਪ੍ਰੌਢਤਾ ਬਾਰੇ ਸੁਭਾਵਿਕ ਹੀ ਸਵੀਕਾਰ ਕਰ ਲਿਆ ਜਾਂਦਾ ਹੈ ਕਿ ਇਸ ਵਿਚ ਬੁੱਧੀ ਅਤੇ ਆਚਾਰ - ਵਿਹਾਰ ਦੀ ਪ੍ਰੌਢਤਾ ਦਾ ਸੁਮੇਲ ਹੁੰਦਾ ਹੈ। ਅਸੀਂ ਇਹ ਉਮੀਦ ਕਰ ਸਕਦੇ ਹਾਂ ਕਿ ਭਾਸ਼ਾ ਦੀ ਪ੍ਰੌਢਤਾ ਵੱਲ ਪਹੁੰਚ ਉਸ ਵਕਤ ਹੁੰਦੀ ਹੈ, ਜਦੋਂ ਵਿਅਕਤੀ ਕੋਲ ਭੂਤਕਾਲ ਦੀ ਆਲੋਚਨਾਤਮਕ ਸਮਝ, ਵਰਤਮਾਨ ਵਿਚ ਵਿਸ਼ਵਾਸ ਅਤੇ ਭਵਿੱਖ ਸਬੰਧੀ ਕੋਈ ਚੇਤੰਨ ਸੰਦੇਹ ਨਾ ਹੋਵੇ। ਸਾਹਿਤ ਵਿਚ ਇਸ ਦਾ ਅਰਥ ਇਹ ਹੈ ਕਿ ਕਵੀ /ਲੇਖਕ ਆਪਣੇ ਪੂਰਵ - ਵਰਤੀ ਲੇਖਕਾਂ ਤੋਂ ਵਾਕਿਫ਼ ਹੈ ਅਤੇ ਅਸੀਂ ਵੀ ਉਸ ਦੀ ਰਚਨਾ ਦੀ ਪਿੱਠਭੂਮੀ ਵਿਚ ਉਸਦੇ ਪੂਰਵ-ਵਰਤੀ ਲੇਖਕਾਂ ਦੀ ਸਾਹਿਤਕ ਘਾਲਣਾ ਦਾ ਪ੍ਰਤੀਬਿੰਬਿ ਵੇਖ ਸਕਦੇ ਹਾਂ, ਜਿਵੇਂ ਅਸੀਂ ਇੱਕ ਆਦਮੀ ਦੇ ਵਿਅਕਤਿੱਤਵ ਅਤੇ ਵਿਅਕਤੀਗਤ ਵਿਲੱਖਣਤਾ ਦੇ ਬਾਵਜੂਦ ਉਸਦੇ ਖ਼ਾਨਦਾਨੀ /ਪੁਸ਼ਤੈਨੀ ਲੱਛਣਾਂ /ਚਿੰਨ੍ਹਾਂ ਦਾ ਅੰਦਾਜ਼ਾ ਲਗਾ ਸਕਦੇ ਹਾਂ। ਪੂਰਵ - ਵਰਤੀ ਲੇਖਕਾਂ ਦਾ ਆਪਣੇ ਤੌਰ 'ਤੇ ਮਹਾਨ ਅਤੇ ਵਿਲੱਖਣ ਹੋਣਾ ਲਾਜ਼ਮੀ ਹੈ, ਪਰ ਉਨ੍ਹਾਂ ਦੀ ਉਪਲਵਧੀ (ਸੁਹਜ-ਗਿਆਨ) ਅਜਿਹੀ ਹੋਣੀ ਚਾਹੀਦੀ ਹੈ ਜੋ ਭਾਸ਼ਾ ਦੇ ਦੇ ਅਜੇ ਅਵਿਕਸਿਤ ਰਹੇ ਸਰੋਤਾਂ ਸਬੰਧੀ ਅਗਵਾਈ ਕਰ ਸਕੇ;ਅਤੇ ਨਵੇਂ ਲੇਖਕਾਂ ਵਿਚ ਇਹ ਡਰ ਹਾਵੀ ਨਾ ਕਰੇ ਕਿ ਉਹ ਮਹਿਸੂਸ ਕਰਨ ਲੱਗ ਜਾਣ ਕਿ ਉਨ੍ਹਾਂ ਦੀ ਭਾਸ਼ਾ ਆਪਣੀ ਰਚਨਾਤਮਕ ਸਮਰੱਥਾ ਦੀਆਂ ਸਾਰੀਆਂ ਸੰਭਾਵਨਾਵਾਂ ਹੰਢਾ ਚੁੱਕੀ ਹੈ।ਕਵੀ ਆਪਣੀ ਪ੍ਰੌਢ ਉਮਰ ਵਿਚ ਯਕੀਨਨ ਇਸ ਵਿਚਾਰ ਤੋਂ ਪ੍ਰੋਤਸਾਹਿਤ ਹੋ ਸਕਦਾ ਹੈ ਕਿ ਕੋਈ ਅਜਿਹਾ ਰਚਨਾਤਮਕ ਕਾਰਜ ਕਰ ਸਕਦਾ ਹੈ ਜੋ ਉਸਦੇ ਪੂਰਵ - ਵਰਤੀ ਨਹੀਂ ਕਰ ਸਕੇ।

ਅਸੀਂ ਐਲਜਾਬੈੱਥ ਯੁੱਧ ਦੇ ਸਾਹਿਤ ਨੂੰ ਮਹਾਨ ਹੋਣ ਦੇ ਬਾਵਜੂਦ ਪੂਰਨ ਰੂਪ ਵਿਚ ਪ੍ਰੌਢ ਨਹੀਂ ਕਹਿ ਸਕਦੇ। ਅਸੀਂ ਇਸ ਨੂੰ ਕਲਾਸੀਕਲ ਵੀ ਨਹੀਂ ਕਹਿ ਸਕਦੇ। ਯੂਨਾਨੀ ਅਤੇ ਲਾਤੀਨੀ ਸਾਹਿਤ ਦੇ ਵਿਕਾਸ ਵਿਚਕਾਰ ਕੋਈ ਗੂੜ੍ਹੀ ਸਮਾਨਾਂਤਰ ਰੇਖਾ ਨਹੀਂ ਖਿੱਚ ਸਕਦੇ, ਕਿਉਂਕਿ ਲਾਤੀਨੀ ਸਾਹਿਤ ਦੀ ਪਿੱਠ-ਭੂਮੀ ਵਿਚ ਯੂਨਾਨੀ ਸਾਹਿਤ ਵਿਦਮਾਨ ਸੀ। ਇਸੇ ਪ੍ਰਕਾਰ ਅਸੀਂ ਇਹਨਾਂ ਦੋਵੇਂ ਸਾਹਿਤਕ ਪਰੰਪਰਾਵਾਂ ਅਤੇ ਕਿਸੇ ਵੀ ਆਧੁਨਿਕ ਸਾਹਿਤ ਵਿਚਕਾਰ ਵੀ ਕੋਈ ਸਮਾਨਾਂਤਰ ਰੇਖਾ ਨਹੀਂ ਅੰਕਿਤ ਕਰ ਸਕਦੇ ਕਿਉਂਕਿ ਯੂਨਾਨੀ ਅਤੇ ਲਾਤੀਨੀ ਸਾਹਿਤ ਪਰੰਪਰਾਵਾਂ ਆਧੁਨਿਕ ਸਾਹਿਤ ਦੀ ਪਿੱਠ-ਭੂਮੀ ਵਿਚ ਮੌਜੂਦ ਹਨ।

ਜੇਕਰ ਅੰਗਰੇਜ਼ੀ ਸਾਹਿਤ ਦੀ ਭੂਤਕਾਲ ਦੀ ਸਮਝ ਦੀ ਗੱਲ ਕਰੀਏ ਤਾਂ ਮਿਲਟਨ ਆਪਣੇ ਪੂਰਵ - ਵਰਤੀ ਲੇਖਕਾਂ ਤੋਂ ਵਧੇਰੇ ਆਲੋਚਨਾਤਮਕ ਸਮਝ ਰੱਖਦਾ ਸੀ। ਮਿਲਟਨ ਦੇ ਅਧਿਐਨ ਤੋਂ ਉਸਦੀ ਪਿੱਠ - ਭੂਮੀ ਵਿਚ ਕਾਰਜਸ਼ੀਲ ਸਪੈਂਸਰ ਦੀ ਵਿਲੱਖਣ ਪ੍ਰਤੀਭਾ ਦਾ ਆਭਾਸ ਹੁੰਦਾ ਹੈ, ਜਿਸ ਤੋਂ ਇਹ ਪ੍ਰਤੀਕ ਵੀ ਹੁੰਦਾ ਹੈ ਕਿ ਸਪੈਂਸਰ ਨੇ ਮਿਲਟਨ ਦੀ ਕਾਵਿ ਸਿਰਜਣਾ ਲਈ ਲੋੜੀਂਦੀ ਜ਼ਮੀਨ ਤਿਆਰ ਕਰ ਦਿੱਤੀ ਸੀ। ਫਿਰ ਵੀ ਮਿਲਟਨ ਦੀ ਸ਼ੈਲੀ ਕਲਾਸਿਕ ਨਹੀਂ ਹੈ ;ਇਹ ਇੱਕ ਅਜਿਹੀ ਭਾਸ਼ਾ ਦੀ ਸ਼ੈਲੀ ਹੈ ਜੋ ਅਜੇ ਬਣ ਰਹੀ ਸੀ, ਇਹ ਇੱਕ ਅਜਿਹੇ ਲੇਖਕ ਦੀ ਸ਼ੈਲੀ ਹੈ, ਜਿਸ ਦੇ ਉਸਤਾਦ ਅੰਗਰੇਜ਼ੀ ਭਾਸ਼ਾ ਨਾਲ ਸੰਬੰਧਿਤ ਨਹੀਂ, ਸਗੋਂ ਲਾਤੀਨੀ ਜਾਂ ਕੁਝ ਹੱਦ ਤੱਕ ਯੂਨਾਨੀ ਸਨ। ਮੇਰਾ ਵਿਚਾਰ ਹੈ ਕਿ ਇਹ ਗੱਲ ਕਹਿ ਕੇ ਮੈਂ ਵੀ ਉਹੀ ਗੱਲ ਕਰ ਰਿਹਾ ਹਾਂ, ਜੋ ਜੌਨਸਨ (Johnson) ਨੇ ਅਤੇ ਆਪਣੇ ਸਮੇਂ ਵਿਚ ਲੈਂਡਰ (Landor) ਨੇ ਜਿਹੜੀ ਸ਼ਿਕਾਇਤ ਕੀਤੀ ਸੀ ਕਿ ਮਿਲਟਨ ਦੀ ਸ਼ੈਲੀ ਪੂਰਣ ਰੂਪ ਵਿਚ ਅੰਗਰੇਜ਼ੀ ਨਹੀਂ ਹੈ। ਫਿਰ ਵੀ ਮਿਲਟਨ ਨੇ ਭਾਸ਼ਾ ਦੇ ਵਿਕਾਸ ਵਿਚ ਬਹੁਤ ਯੋਗਦਾਨ ਪਾਇਆ ਹੈ। ਕਲਾਸਿਕ ਸ਼ੈਲੀ ਵੱਲ ਵਧਣ ਦਾ ਇੱਕ ਚਿਨ੍ਹ ਭਾਸ਼ਾ ਵਿਚ ਵਾਕ - ਬਣਤਰ ਦੀ ਜਟਿਲਤਾ ਅਤੇ ਮਿਸ਼ਰਤ ਵਾਕਾਂ ਦੇ ਨਿਰਮਾਣ ਦੀ ਰੁਚੀ ਵਧਣਾ ਹੈ। ਜਦ ਅਸੀਂ ਸ਼ੇਕਸਪੀਅਰ ਦੇ ਮੁਢਲੇ ਨਾਟਕਾਂ ਤੋਂ ਆਰੰਭ ਕਰਕੇ ਅਗਲੇਰੇ ਨਾਟਕਾਂ ਤੱਕ ਦਾ ਅਧਿਐਨ ਕਰਦੇ ਹਾਂ ਤਾਂ ਉਸਦੀ ਸ਼ੈਲੀ ਵਿਚ ਅਜਿਹੀ ਰੁਚੀ ਦਾ ਵਿਕਾਸ ਪ੍ਰਤੱਖ ਨਜ਼ਰ ਆਉਂਦਾ ਹੈ।

ਜਦੋਂ ਕੋਈ ਲੇਖਕ ਲੋੜ ਤੋਂ ਵਧੇਰੇ ਗੁੰਝਲਦਾਰ ਸੰਰਚਨਾ ਦੀ ਵਰਤੋਂ ਕਰਨ ਲੱਗਦਾ ਹੈ ਤਾਂ ਉਹ ਸੌਖੇ ਤਰੀਕੇ ਨਾਲ ਗੱਲ ਕਹਿਣ ਦੀ ਆਪਣੀ ਸਮਰੱਥਾ ਗੁਆ ਬੈਠਦਾ ਹੈ। ਜਦੋਂ ਕੋਈ ਲੇਖਕ ਰੂਪ ਵਿਧਾਨ ਦੀ ਲੋੜ ਤੋਂ ਵਧੇਰੇ (Addiction) ਵਰਤੋਂ ਕਰਨ ਲੱਗ ਜਾਵੇ ਅਤੇ ਜਦੋਂ ਉਹ ਸੌਖੇ ਤਰੀਕੇ ਨਾਲ ਕਹਿਆ ਗੱਲਾਂ ਨੂੰ ਵੀ ਗੁੰਝਲਦਾਰ ਤਰੀਕੇ ਨਾਲ ਕਹਿਣ ਲੱਗ ਜਾਂਦਾ ਹੈ ਤਾਂ ਅਜਿਹਾ ਕਰਨ ਉਹ ਆਪਣੀ ਭਾਸ਼ਾ ਵਿਚਲੀ ਗੁੰਝਲਤਾ ਨੂੰ ਵਧਾ ਰਿਹਾ ਹੁੰਦਾ ਹੈ ਅਤੇ ਆਪਣੀ ਪੇਸ਼ਕਾਰੀ ਦੀ ਸਮਰੱਥਾ ਨੂੰ ਘਟਾ ਰਿਹਾ ਹੁੰਦਾ ਹੈ, ਅਜਿਹੀ ਸਥਿਤੀ ਵਿਚ ਲੇਖਕ ਬੋਲਚਾਲ ਦੀ ਭਾਸ਼ਾ ਤੋਂ ਦੂਰ ਹੋ ਰਿਹਾ ਹੁੰਦਾ ਹੈ। ਜਿਵੇਂ ਜਿਵੇਂ ਕਵਿਤਾ ਇੱਕ ਕਵੀ ਤੋਂ ਦੂਸਰੇ ਕਵੀ ਦੇ ਹੱਥਾਂ ਵਿਚ ਵਿਕਾਸ ਕਰਦੀ ਜਾਂਦੀ ਹੈ ਤਾਂ ਉਹ ਇਕਰੂਪਤਾ ਤੋਂ ਬਹੁਰੂਪਤਾ ਅਤੇ ਸਾਦਗੀ ਤੋਂ ਜਟਿਲਤਾ ਵੱਲ ਵਧਦੀ ਹੈ ਅਤੇ ਉਹ ਫੇਰ ਇਕਰੂਪਤਾ ਵੱਲ ਵਧਦੀ ਹੈ ਤਾਂ ਨਿਘਾਰ ਦੀ ਸ਼ਿਕਾਰ ਹੋ ਜਾਂਦੀ ਹੈ। ਭਾਵੇਂ ਕਿ ਉਹ ਕਿਸੇ ਅਜਿਹੇ ਰੂਪ - ਵਿਧਾਨ ਨੂੰ ਚਿਰ - ਸਥਾਈ ਕਰਦੀ ਹੈ ਜਿਸਨੂੰ ਕਿਸੇ ਪ੍ਰਤਿਭਾ ਸੰਪੰਨ ਲੇਖਕ ਨੇ ਸਜੀਵਤਾ ਅਤੇ ਅਰਥ ਪ੍ਰਦਾਨ ਕੀਤਾ ਹੁੰਦਾ ਹੈ। 18ਵੀਂ ਸਦੀ ਵਿਚ ਇਸ ਤਰ੍ਹਾਂ ਦੀ ਇਕਰੂਪਤਾ ਮਿਲਟਨ ਦਾ ਅਨੁਕਰਣ ਕਰਨ ਵਾਲੇ ਕਵੀਆਂ ਵਿਚ ਵੇਖੀ ਜਾ ਸਕਦੀ ਹੈ, ਭਾਵੇਂ ਕਿ ਮਿਲਟਨ ਵਿਚ ਇਹ ਨਿਰਸਤਾ ਨਜ਼ਰ ਨਹੀਂ ਆਉਂਦੀ। ਇਹ ਦੂਸਰੀ ਤਰ੍ਹਾਂ ਦੀ ਨਿਰਸਤਾ 18ਵੀਂ ਸਦੀ ਦੇ ਉਨ੍ਹਾਂ ਲੇਖਕਾਂ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ ਜਿਨ੍ਹਾਂ ਨੇ ਮਿਲਟਨ ਦਾ ਅਨੁਕਰਣ ਕੀਤਾ।

ਟੀ. ਐੱਸ. ਈਲੀਅਟ ਕਹਿੰਦਾ ਹੈ ਕਿ ਤੁਸੀਂ ਉਨ੍ਹਾਂ ਸਿੱਟਿਆਂ ਦਾ ਅਨੁਮਾਨ ਜ਼ਰੂਰ ਲਗਾ ਸਕਦੇ ਹੋ ਜਿਨ੍ਹਾਂ ਦੀ ਨਿਸ਼ਾਨਦੇਹੀ ਮੈਂ ਕਰ ਰਿਹਾ ਹਾਂ। ਬੁੱਧੀ ਦੀ ਪ੍ਰੌਢਤਾ, ਭਾਸ਼ਾਈ ਪ੍ਰੌਢਤਾ ਅਤੇ ਸਰਬ - ਸਾਂਝੀ ਸ਼ੈਲੀ ਦੀ ਪਰਿਪੱਕਤਾ ਜਿਹੇ ਕਲਾਸਿਕ ਰਚਨਾ ਹੋਂਦ ਵਿਚ ਆਉਣ ਲਈ ਲੋੜੀਂਦੇ ਉਹ ਗੁਣ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਚੁੱਕਿਆ ਹਾਂ। ਇਹ ਗੁਣ 18ਵੀਂ ਸਦੀ ਦੇ ਅੰਗਰੇਜ਼ੀ ਸਾਹਿਤ ਵਿਚ, ਵਿਸ਼ੇਸ਼ ਤੌਰ 'ਤੇ ਪੋਪ ਦੇ ਕਾਵਿ ਵਿਚ ਵਧੇਰੇ ਦ੍ਰਿਸ਼ਟੀਗੋਚਰ ਹੁੰਦੇ ਹਨ।

ਇਸ ਵਿਸ਼ੇ ਸੰਬੰਧੀ ਮੈਂ ਜੇ ਸਿਰਫ਼ ਏਨਾ ਹੀ ਕਹਿਣਾ ਹੁੰਦਾ ਤਾਂ ਇਹ ਕੋਈ ਅਜਿਹੀ ਨਵੀਂ ਗੱਲ ਨਹੀਂ ਸੀ ਅਤੇ ਇਸਦੇ ਕਹਿਣ ਦੀ ਮੈਨੂੰ ਲੋੜ ਵੀ ਨਹੀਂ ਸੀ। ਉਸ ਸੂਰਤ ਵਿੱਚ ਸਾਰੀ ਚਰਚਾ ਉਹਨਾਂ ਦੋ ਗ਼ਲਤੀਆਂ ਚੋ ਚੋਣ ਕਰਨ ਦੀ ਸਲਾਹ ਬਣ ਕੇ ਰਹਿ ਜਾਂਦੀ ਜੋ ਹੁਣ ਤੱਕ ਲੋਕ ਕਰਦੇ ਆਏ ਹਨ। ਇੱਕ ਗਲਤੀ ਤਾਂ ਇਹ ਕਿ 18ਵੀ ਸਦੀ ਅੰਗਰੇਜ਼ੀ ਸਾਹਿਤ ਦੇ ਇਤਿਹਾਸ ਵਿੱਚ ਇੱਕ ਬਿਹਤਰੀਨ ਯੁੱਗ ਹੈ ਅਤੇ ਦੂਜੀ ਇਹ ਕਿ ਆਦਰਸ਼ਕ ਕਲਾਸੀਕਲ ਦੀ ਮਾਨਤਾ ਨੂੰ ਬਿਲਕੁਲ ਰੱਦ ਦੇਣਾ ਚਾਹੀਦਾ ਹੈ। ਮੇਰੀ ਆਪਣੀ ਰਾਏ ਤਾਂ ਇਹ ਹੈ ਕਿ ਅੰਗਰੇਜੀ ਸਾਹਿਤ ਵਿੱਚ ਨਾ ਤਾਂ ਕੋਈ ਕਲਾਸੀਕਲ ਦੌਰ ਹੈ ਅਤੇ ਨਾ ਕੋਈ ਕਲਾਸੀਕਲ ਕਵੀ ਹੈ ਅਤੇ ਜਦ ਅਸੀਂ ਦੇਖਦੇ ਹਾਂ ਕਿ ਆਖਿਰ ਅਜਿਹਾ ਕਿਉਂ ਹੈ ਤਾਂ ਸਾਡੇ ਕੋਲ ਇਸ ਵਿਚਾਰ ਤੋ ਮੁਨਕਰ ਹੋਣ ਦਾ ਕੋਈ ਮਾਮੂਲੀ ਕਾਰਨ ਵੀ ਨਹੀਂ ਹੈ। ਪਰ ਇਸ ਦੇ ਬਾਵਜੂਦ ਸਾਨੂੰ ਕਲਾਸਿਕ ਹੋਣ ਦਾ ਆਦਰਸ਼ ਸਦਾ ਸਨਮੁਖ ਰੱਖਣਾ ਚਾਹੀਦਾ ਹੈ ਕਿਉਕਿ ਅਸੀਂ ਇਸ ਆਦਰਸ਼ ਨੂੰ ਬਰਕਰਾਰ ਰੱਖਣਾ ਹੈ, ਅੰਗਰੇਜੀ ਭਾਸ਼ਾ ਦੇ ਪ੍ਰਤਿਭਾਸ਼ਾਲੀ ਵਿਅਕਤੀਆਂ ਨੇ ਇਸ ਨੂੰ ਸਾਕਾਰ ਕਰਨ ਤੋਂ ਬਗੈਰ ਹੋਰ ਵੀ ਬਹੁਤ ਕੁੱਝ ਕਰਨਾ ਹੈ। ਇਸ ਲਈ ਅਸੀਂ ਪੋਪ ਦੇ ਦੌਰ ਨੂੰ ਨਾ ਤਾਂ ਬਿਲਕੁਲ ਰੱਦ ਕਰ ਸਕਦੇ ਹਾਂ ਅਤੇ ਨਾ ਹੀ ਜ਼ਰੂਰਤ ਤੋ ਵਧੇਰੇ ਮਹੱਤਵ ਦੇ ਸਕਦੇ ਹਾਂ। ਪੋਪ ਦੇ ਸਿਰਜਣਾਤਮਕ ਕਾਰਜ਼ ਵਿਚ ਕਲਾਸਿਕ ਦੇ ਤੱਤਾਂ ਦੀ ਮਾਤਰਾ ਬਾਰੇ ਆਲੋਚਨਾਤਮਕ ਪਹੁੰਚ ਤੋ ਬਗੈਰ ਨਾ ਅਸੀਂ ਅੰਗਰੇਜੀ ਸਾਹਿਤ ਨੂੰ ਸਮੁੱਚੇ ਰੂਪ  ਵਿੱਚ ਸਮਝ ਸਕਦੇ  ਹਾਂ ਅਤੇ ਨਾ ਹੀ ਭਵਿੱਖ ਬਾਰੇ ਕੋਈ ਠੀਕ ਉਦੇਸ਼ ਮਿੱਥ ਸਕਦੇ ਹਾਂ। ਜਿਸ ਦਾ ਅਰਥ ਇਹ ਹੈ ਕਿ ਜਦ ਤੱਕ ਅਸੀਂ ਪੋਪ ਦੀਆਂ ਰਚਨਾਵਾਂ ਨੂੰ ਠੀਕ ਤਰੀਕੇ ਨਾਲ਼ ਮਾਨਣ ਦੀ ਯੋਗਤਾ ਨਹੀਂ ਕਰਦੇ, ਤਦ ਤੱਕ ਅਸੀਂ ਅੰਗਰੇਜੀ ਕਾਵਿ ਨੂੰ ਪੂਰੇ ਤੌਰ ਤੇ ਸਮਝਣੋ ਅਸਮਰੱਥ ਰਹਾਂਗੇ।

ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਕਲਾਸਿਕੀ ਗੁਣਾਂ ਨੂੰ ਧਾਰਨ ਕਰਨ ਲਈ ਪੋਪ ਨੂੰ ਅੰਗਰੇਜ਼ੀ ਕਵਿਤਾ ਦੀਆ ਕੁਝ ਵੱਡੀਆਂ ਸੰਭਾਵਨਾਵਾਂ ਨੂੰ ਆਪਣੀ ਰਚਨਾ ਵਿੱਚੋਂ ਖਾਰਜ ਕਰਨ ਦਾ ਭਾਰੀ ਮੁੱਲ ਅਦਾ ਕਰਨਾ ਪਿਆ। ਕਿਸੇ ਹੱਦ ਤੱਕ ਕਿਹਾ ਜਾ ਸਕਦਾ ਹੈ ਕਿ ਕੁਝ ਸਮੱਰਥਾਵਾਂ ਦਾ ਤਿਆਗ ਨਵੀਆਂ ਸਮੱਰਥਾਵਾਂ ਨੂੰ ਧਾਰਨ  ਕਰਨ ਦੀ ਗਤੀਸ਼ੀਲਤਾ ਵਿੱਚ ਹੁੰਦਾ ਹੈ। ਇਹ ਕਲਾਤਮਿਕ ਸਿਰਜਣਾਤਮਿਕਤਾ ਦੀ ਅਵਸਥਾ ਹੈ, ਜਿਵੇਂ ਕਿ ਆਮ ਜੀਵਨ ਵਿੱਚ ਵਾਪਰਦਾ ਹੈ। ਆਮ ਜੀਵਨ ਵਿੱਚ ਜਿਹੜਾ ਵਿਅਕਤੀ ਕੁਝ ਪ੍ਰਾਪਤ ਕਰਨ ਲਈ ਅਪਣੀ ਜ਼ਿੰਦਗੀ ਵਿਚੋ ਕੁਝ ਵੀ ਨਹੀਂ ਤਿਆਗਦਾ, ਉਹ ਅੰਤ ਵਿੱਚ ਔਸਤ ਦਰਜੇ ਦਾ ਜਾਂ ਨਾਕਾਮ ਵਿਅਕਤੀ ਹੁੰਦਾ ਹੈ। ਇਸ ਦੇ ਵਿਪਰੀਤ ਕੁਝ ਅਜਿਹੇ ਮਾਹਿਰ ਵੀ ਹੁੰਦੇ ਹਨ ਜੋ ਬਹੁਤ ਥੋੜ੍ਹੀ ਪ੍ਰਾਪਤੀ ਲਈ ਬਹੁਤ ਜਿਆਦਾ ਤਿਆਗ ਦਿੰਦੇ ਹਨ। ਫਿਰ ਕਈ ਵਿਅਕਤੀ ਪੂਰਨ ਮਾਹਿਰ ਬਣਨ ਲਈ ਪੈਦਾ ਹੁੰਦੇ ਹਨ ਜੋ ਕਿਸੇ ਵੀ ਚੀਜ਼ ਦਾ ਤਿਆਗ ਕਰ ਸਕਦੇ ਹਨ। ਪਰ 18ਵੀ ਸਦੀ ਦੀ ਅੰਗਰੇਜ਼ੀ ਬਾਰੇ ਇਸ ਤਰ੍ਹਾਂ ਸੋਚਣ ਦੇ ਕੁਝ ਕਾਰਨ ਹਨ ਕਿ ਇਸ ਵਿਚੋ ਬਹੁਤ ਕੁਝ ਬਾਹਰ ਰੱਖਿਆ ਗਿਆ ਹੈ। ਇਸ ਸਮੇਂ ਪ੍ਰੋ ਬੁੱਧੀ ਸੀ, ਪਰ ਉਹ ਬਹੁਤ ਸੰਕੁਚਿਤ ਸੀ। ਅੰਗਰੇਜ਼ੀ ਸਮਾਜ ਅਤੇ ਅੰਗਰੇਜ਼ੀ ਅੱਖਰ ਨਹੀਂ ਸਨ ਅਤੇ ਇਨ੍ਹਾਂ ਦੀ ਸਮਝ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਯੂਰਪੀ ਸਮਾਜ ਅਤੇ ਅੱਖਰਾਂ ਵਾਂਗ ਦੀਰਘਕਾਲੀ ਅਨੁਭਵ ਇਹਨਾਂ ਪਿੱਛੇ ਸੀ। ਅੰਗਰੇਜ਼ੀ ਸਮਾਜ ਅਤੇ ਭਾਸ਼ਾ ਪੱਛੜੀ/ਸੰਕੀਰਣ /ਖੇਤਰੀ (provincial) ਨਹੀਂ ਸੀ ਕਿਉਂਕਿ ਉਹ ਯੂਰਪ  ਦੇ ਸ਼੍ਰੇਸ਼ਟ ਸਮਾਜ ਅਤੇ ਭਾਸ਼ਾ ਤੋ ਵੱਖਰੇ ਅਤੇ ਪਿੱਛੇ ਨਹੀਂ ਰਹੇ ਸਨ। ਜਦੋਂਕਿ ਇਹ ਦੌਰ ਆਪਣੇ ਆਪ ਵਿੱਚ ਭਾਸ਼ਾਈ ਵਿਵਹਾਰ ਪੱਖੋ ਦਿਹਾਤੀ ਸੀ। ਪਰ ਜਦੋ ਅਸੀਂ 17ਵੀ  ਸਦੀ ਵਿੱਚ ਇੰਗਲੈਂਡ ਵਿੱਚ ਸ਼ੇਕਸਪੀਅਰ, ਜੈਰੇਮੀ ਟੇਲਰ(jeremy ਟੇਲਰ) ਜਾ ਮਿਲਟਨ(Milton) ਨੂੰ ਜਾ ਫਰਾਂਸ ਵਿਚ ਰੇਸਿਨ (Racine),ਮੌਲ਼ੀਅਰ(Moliere) ਤੇ ਪਾਸਕਲ(Pascal) ਨੂੰ ਵੇਖਦੇ ਹਾਂ ਤਾਂ ਅਸੀਂ ਇਹ ਕਹਿਣ ਲਈ ਮਜ਼ਬੂਰ ਹੋ ਜਾਂਦੇ ਹਾਂ ਕਿ 18ਵੀ ਸਦੀ ਲਈ ਉਪਚਾਰਿਕ/ਲੋੜੀਦੀਆਂ ਸੰਭਾਵਨਾਵਾਂ ਲਈ ਜਮੀਨ ਤਿਆਰ ਹੋ ਚੁੱਕੀ ਸੀ ਪਰ ਇਸ ਸਦੀ ਨੇ ਆਪਣੇ ਆਪ ਨੂੰ ਕੁਝ ਖ਼ਾਸ ਖੇਤਰਾਂ ਨਾਲ਼ ਪਾਬੰਦ ਕਰ ਲਿਆ ਸੀ। ਅਸੀਂ ਮਹਿਸੂਸ ਕਰਦੇ ਹਾਂ ਕਿ ਜੇ ਕਲਾਸਿਕ ਕੋਈ ਯੋਗ ਆਦਰਸ਼ ਹੈ ਤਾਂ ਇਸ ਵਿੱਚ ਨਿਰਪੱਖਤਾ ਨਾਲ਼ ਪ੍ਰਦਰਸ਼ਿਤ ਕਰਨ ਅਤੇ ਸਰਵ - ਵਿਆਪੀਕਰਨ ਦੀ ਤਾਕਤ ਹੋਣੀ ਚਾਹੀਦੀ ਹੈ, ਜਿਸਦਾ ਦਾਅਵਾ 18ਵੀ ਸਦੀ ਦਾ ਸਾਹਿਤ ਨਹੀਂ ਕਰ ਸਕਦਾ। ਕੁਝ ਅਜਿਹੀਆਂ ਵਿਸ਼ੇਸ਼ਤਾਵਾਂ ਹਨ ਜਿਹੜੀਆਂ ਦਾਂਤੇ ਦੀ ਮੱਧਕਾਲੀ ਸਮਝ ਵਿੱਚ ਵੀ ਨਜ਼ਰ ਆਉਂਦੀਆਂ ਹਨ ਅਤੇ ਉਹ ਚੌਸਰ ਵਰਗੇ ਕੁਝ ਅੰਗਰੇਜੀ ਦੇ ਮਹਾਨ ਲੇਖਕਾਂ ਵਿੱਚ ਵੀ ਮੌਜੂਦ ਹਨ। ਮੇਰੀ ਸਮਝ ਮੁਤਾਬਕ ਇਹ ਯੋਗਤਾਵਾਂ ਕਿਸੇ ਵੀ ਪੱਖ ਤੋਂ ਅੰਗਰੇਜ਼ੀ ਸਾਹਿਤ ਦਾ ਕਲਾਸਿਕ ਨਹੀਂ ਹੈ। ਆਧੁਨਿਕ ਯੂਰਪੀ ਭਾਸ਼ਾ ਵਿਚ ਕਿਤੇ ਕੋਈ ਕਲਾਸਿਕਤਾਂ ਨਜ਼ਰ ਆਉਂਦੀ ਹੈ ਤਾਂ ਉਹ 'ਡਿਵਾਇਨ ਕਾਮੇਡੀ' ਹੈ। ਅਸੀਂ 18ਵੀ  ਸਦੀ ਵਿੱਚ ਸੰਵੇਦਨਸ਼ੀਲਤਾ ਦੇ ਸੀਮਿਤ ਖੇਤਰ ਅਤੇ ਖ਼ਾਸ ਤੌਰ ਤੇ ਧਾਰਮਿਕ ਭਾਵਨਾਵਾਂ ਦੁਆਰਾ ਤੈਅ ਕੀਤੇ ਪੈਮਾਨਿਆਂ ਕਰਕੇ ਦਬਾਏ ਜਾ ਰਹੇ ਸੀ। ਘੱਟੋ- ਘੱਟ ਇਸ ਦਾ ਇਹ ਅਰਥ ਨਹੀਂ ਕਿ ਇੰਗਲੈਂਡ ਦੀ ਕਵਿਤਾ ਈਸਾਈਅਤ ਤੋ ਪ੍ਰਭਾਵਿਤ ਨਹੀਂ ਹੈ, ਇਸਦਾ ਅਰਥ ਇਹ ਵੀ ਨਹੀਂ ਕਿ ਕਵੀ ਸ਼ਰਧਾਵਾਨ ਈਸਾਈ ਨਹੀਂ ਸਨ। ਸਨਾਨਤੀ ਸਿਧਾਂਤਾਂ ਦੀ ਕੱਟੜਤਾ ਅਤੇ ਸੁਹਿਰਦ ਪੂਰਣ ਭਾਵਨਾਵਾਂ ਦੀ ਪਵਿੱਤਰਤਾ ਲਈ ਪਹਿਲਾਂ ਤੁਹਾਨੂੰ ਦੂਰ ਤੱਕ ਨਜ਼ਰ ਆ ਸਕੇਗਾ। ਪਰ ਇਸਦੇ ਨਾਲ-ਨਾਲ ਸ਼ੇਕਸਪੀਅਰ ਦੀ ਕਵਿਤਾ ਵਿਚ ਸਾਨੂੰ ਗਹਿਰੀ ਧਾਰਮਿਕ ਸੰਵੇਦਨਸ਼ੀਲਤਾ ਦੇ ਪ੍ਰਮਾਣ ਦਿਖਦੇ ਹਨ। ਭਾਵੇਂ ਕਿ ਉਸਦੀ ਸ਼ਰਧਾ ਅਤੇ ਸਾਧਨਾ ਬਾਰੇ ਸਿਰਫ਼ ਅਨੁਮਾਨ ਹੀ ਲਗਾਏ ਜਾ ਸਕਦੇ ਹਨ। ਧਾਰਮਿਕ ਸੰਵੇਦਨਸ਼ੀਲਤਾ ਦੀ ਬੰਧੇਜ ਆਪਣੇ ਆਪ ਵਿੱਚ ਪੱਛੜੇਪਣ/ਸੰਕੀਰਣਤਾ/ਦਿਹਾਤੀਪੁਣਾ ਹੋਣ ਦੀ ਨਿਸ਼ਾਨੀ ਹੈ। (ਭਾਵੇਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇੰਨ੍ਹਾਂ ਅਰਥਾਂ ਵਿੱਚ 19ਵੀ ਸਦੀ ਵਧੇਰੇ ਸੰਕੀਰਣ/ਦਿਹਾਤੀ ਸੀ) ਇਹ ਪੱਛੜਿਆਪਣ/ਸੰਕੀਰਣਤਾ/ਦਿਹਾਤੀਪੁਣਾ ਈਸਾਈਅਤ ਦੇ ਵਿਭਾਜਨ ਨੂੰ ਦਰਸਾਉਂਦੇ ਹਨ ਅਤੇ ਸਰਵ-ਸਾਂਝੇ ਵਿਸ਼ਵਾਸਾਂ ਤੇ ਸਰਵ-ਸਾਂਝੇ ਸੱਭਿਆਚਾਰ ਦੇ ਪਤਨ ਨੂੰ ਪ੍ਰਮਾਣਿਤ ਕਰਦੇ ਹਨ। ਇਸ ਗੱਲ ਤੋਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ 18ਵੀ ਸਦੀ ਆਪਣੀਆਂ ਕਲਾਸੀਕਲ ਪ੍ਰਾਪਤੀਆਂ (ਜਿਹੜੀਆਂ ਪ੍ਰਾਪਤੀਆਂ ਭਵਿੱਖ ਲਈ ਮਿਸਾਲ ਦੀ ਹੈਸੀਅਤ ਤੋਂ ਵਧੇਰੇ ਸ਼੍ਰੇਸ਼ਟ ਮਹੱਤਵ ਰੱਖਦੀਆਂ ਹਨ) ਦੇ ਬਾਵਜੂਦ ਅਜਿਹੀਆਂ ਸਥਿਤੀਆਂ ਤੋ ਸੱਖਣੀ ਹੈ, ਜਿਹੜੀਆਂ ਅਸਲ ਕਲਾਸਿਕ ਦੀ ਸਿਰਜਣਾ ਕਰਦੀਆਂ ਹਨ। ਉਹ ਸਥਿਤੀਆਂ ਕੀ ਹਨ? ਉਹਨਾਂ ਦੀ ਭਾਲ ਵਿਚ ਸਾਨੂੰ ਵਰਜਿਲ ਵੱਲ ਪਰਤਣਾ ਪਵੇਗਾ।

ਮੈ ਸਭ ਤੋ ਪਹਿਲਾ ਵਰਜਿਲ  ਦੀ ਭਾਸ਼ਾ, ਸੱਭਿਅਤਾ, ਇਤਿਹਾਸ ਵਿੱਚ ਉਸਦੀ ਭਾਸ਼ਾ ਦੇ ਵਿਸ਼ੇਸ਼  ਕਾਲ ਅਤੇ ਉਹਨਾਂ ਦੀ ਸੱਭਿਅਤਾ ਦੇ ਵਿਕਾਸ ਦੇ ਹਵਾਲੇ ਨਾਲ਼ ਕਲਾਸਿਕ ਦੀਆ ਪਹਿਲਾਂ ਨਿਰਧਾਰਿਤ ਕੀਤੀਆਂ ਵਿਸ਼ੇਸ਼ਤਾਵਾਂ ਨੂੰ ਮੁੜ ਦੁਹਰਾਵਾਂਗਾ। ਬੌਧਿਕ ਪ੍ਰੌਢਤਾ ਲਈ ਇਤਿਹਾਸ ਅਤੇ ਇਤਿਹਾਸਕ - ਚੇਤਨਾ ਦੀ ਜ਼ਰੂਰਤ ਹੁੰਦੀ ਹੈ। ਕਵੀ /ਲੇਖਕ ਦੀ ਇਤਿਹਾਸਕ ਚੇਤਨਾ ਉਸ ਵਕਤ ਤੱਕ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀ ਜਦੋਂ ਤੱਕ ਅਪਣੀ ਕੌਮ ਤੋ ਇਲਾਵਾ ਦੂਜੀਆਂ  ਕੌਮਾਂ ਦਾ ਇਤਿਹਾਸ ਵੀ ਉਸਦੇ ਸਨਮੁਖ ਨਹੀਂ ਹੁੰਦਾ। ਦੂਜੀਆਂ ਕੌਮਾਂ ਦੇ ਇਤਿਹਾਸ ਬਾਰੇ ਜਾਣੂ ਹੋਣਾ ਇਸ ਲਈ ਜ਼ਰੂਰੀ ਹੈ ਕਿ ਇਸ ਸਮਝ ਰਾਹੀਂ ਅਸੀਂ ਵਿਸ਼ਵ ਇਤਿਹਾਸ ਵਿਚ ਆਪਣੀ ਕੌਮ ਦਾ ਸਥਾਨ ਤੈਅ ਕਰ ਪਾਉਂਦੇ ਹਾਂ। ਕਵੀ ਨੂੰ ਘੱਟੋ - ਘੱਟ ਇੱਕ ਅਜਿਹੀ ਵਧੇਰੇ ਵਿਕਸਿਤ ਸੱਭਿਅਤਾ ਦੇ ਇਤਿਹਾਸ ਦਾ ਗਿਆਨ ਹੋਵੇ ਜਿਸਦੇ ਪ੍ਰਭਾਵ ਕਵੀ ਦੀ ਆਪਣੀ ਸੱਭਿਅਤਾ ਵਿੱਚ ਜਜ਼ਬ ਹੋ ਚੁੱਕੇ ਹੋਣ। ਇਹ ਇਤਿਹਾਸਿਕ ਚੇਤਨਾ ਰੋਮਨਾਂ ਵਿੱਚ ਮੌਜੂਦ ਸੀ ਪਰ  ਯੂਨਾਨੀ (ਅਸੀਂ ਜਿਨ੍ਹਾਂ ਦੀਆ ਉਪਲੱਬਧੀਆਂ ਦਾ ਕਿੰਨਾਂ ਹੀ ਵਧਾ-ਚੜ੍ਹਾ ਕੇ ਅਨੁਮਾਨ ਲਾਉਂਦੇ ਹੋਈਏ ਅਤੇ ਇਸ ਸੰਦਰਭ ਵਿੱਚ ਉਹਨਾਂ ਦਾ ਸਤਿਕਾਰ ਹੋਰ ਵੀ ਵਧ ਜਾਂਦਾ ਹੈ) ਇਸ ਚੇਤਨਾ ਤੋ ਵੰਚਿਤ ਸਨ। ਇਹ ਇਕ ਅਜਿਹੀ ਚੇਤਨਾ ਸੀ, ਜਿਸ ਨੂੰ ਖੁਦ ਵਰਜਿਲ ਨੇ ਕਾਫੀ ਵਿਕਸਿਤ ਕੀਤਾ ਸੀ। ਵਰਜਿਲ ਆਪਣੇ ਸਮਕਾਲੀ ਅਤੇ ਨਿਕਟ ਪੂਰਵ-ਵਰਤੀ ਲੇਖਕਾਂ ਵਾਂਗ ਸ਼ੁਰੂ ਤੋਂ ਯੂਨਾਨੀ ਕਵਿਤਾ ਦੀਆਂ ਪਰੰਪਰਾਵਾਂ, ਪ੍ਰਾਪਤੀਆਂ ਅਤੇ ਪ੍ਰਯੋਗਾਂ ਨੂੰ ਲਗਾਤਾਰ ਆਤਮਸਾਤ ਕਰਕੇ ਵਰਤੋਂ ਵਿਚ ਲਿਆ ਰਿਹਾ ਸੀ। ਇਸ ਪ੍ਰਕਾਰ ਆਪਣੀ ਸੱਭਿਅਤਾ ਦੀਆਂ ਸ਼ੁਰੂਆਤੀ ਪ੍ਰਾਪਤੀਆਂ ਤੋਂ ਅਗਾਂਹ ਜਾ ਕਿਸੇ ਵਿਦੇਸ਼ੀ ਸਾਹਿਤ ਤੋ ਸੇਧ ਲੈਣਾ ਸੱਭਿਅਤਾ ਦੇ ਅਗਲੇਰੇ ਵਿਕਾਸ ਪੜਾਅ ਵੱਲ ਕਦਮ ਵਧਾਉਣ ਦੀ ਨਿਸ਼ਾਨੀ ਹੈ। ਹਾਲਾਂਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਯੂਨਾਨੀ ਅਤੇ ਆਰੰਭਿਕ ਲਾਤੀਨੀ ਕਵਿਤਾ ਦੀ ਵਰਤੋਂ ਵਰਜਿਲ ਤੋਂ ਵਧੇਰੇ ਕਿਸੇ ਵੀ ਕਵੀ ਨੇ ਨਹੀਂ ਕੀਤੀ। ਇਹ ਉਹ ਵਿਕਾਸ ਹੈ ਜੋ ਇਕ ਸਾਹਿਤ ਜਾ ਸਭਿਅਤਾ ਨੂੰ ਕਿਸੇ ਦੂਸਰੇ ਸਾਹਿਤ ਅਤੇ ਸਭਿਅਤਾ ਨਾਲ ਸੰਬੰਧਾਂ ਦੁਆਰਾ ਪ੍ਰਾਪਤ ਹੁੰਦਾ ਹੈ।

ਇਹ ਵਰਜਿਲ ਦੁਆਰਾ ਰਚਿਤ ਮਹਾਂਕਾਵਿ ਦੇ ਵਿਸ਼ਾ - ਵਸਤੂ ਨੂੰ ਵਿਸ਼ੇਸ ਪ੍ਰੌਢਤਾ ਪ੍ਰਦਾਨ ਕਰਦਾ ਹੈ। ਹੋਮਰ ਦੀ ਰਚਨਾ ਵਿੱਚ ਯੂਨਾਨੀਆ  ਅਤੇ ਟਰੌਏ ਦੇ ਵਾਸੀਆਂ ਵਿਚਲੇ ਟਕਰਾਅ ਦਾ ਮਹੱਤਵ ਇਕ. ਸ਼ਹਿਰੀ ਰਿਆਸਤ ਅਤੇ ਦੂਜੀਆਂ ਸੰਯੁਕਤ ਸਹਿਰੀ ਰਿਆਸਤਾਂ ਵਿਚਲੀ ਜੱਦੀ ਦੁਸ਼ਮਣੀ ਤੋ ਵੱਧ ਕੁਝ ਨਹੀਂ ਹੈ। ਈਨੀਅਸ(ਏ ਐੱਸ) ਦੀ ਕਹਾਣੀ ਦੇ ਪਿੱਛੇ ਬੁਨਿਆਦੀ ਵਖਰੇਵੇਂ ਦੀ ਚੇਤਨਾ ਪਈ ਹੈ। ਇਹ ਅਜਿਹੀ ਵੱਖਰੀ ਚੇਤਨਾ ਹੈ ਜੋ ਇੱਕ ਹੀ ਸਮੇਂ ਦੋ ਮਹਾਨ ਸਭਿਅਤਾਵਾਂ ਦੇ ਸੰਪਰਕ /ਸੰਬੰਧਤਾ(Relatedness) ਦਾ ਪ੍ਰਗਟਾ ਹੈ ਅਤੇ ਅੰਤਿਮ ਰੂਪ ਵਿੱਚ ਉਹਨਾਂ ਦੇ ਆਪਸ ਵਿੱਚ ਸੰਮਿਲਿਤ ਹੋ ਕੇ ਮੁੜ - ਸਥਾਪਿਤ (Reconciliation) ਹੋਣ ਨੂੰ ਉਜਾਗਰ ਕਰਦੀ ਹੈ। [1]

  1. (ਆਧੁਨਿਕ ਪੱਛਮੀ ਆਲੋਚਨਾ ਦੇ ਚੋਣਵੇਂ ਲੇਖਾਂ ਦਾ ਅਨੁਵਾਦ ਅਤੇ ਜਾਣ - ਪਛਾਣ), ਸੰਪਾਦਕ ਸੁਰਜੀਤ ਸਿੰਘ, ਪਰਮਜੀਤ ਸਿੰਘ (2020). ਆਧੁਨਿਕ ਪੱਛਮੀ ਕਾਵਿ - ਸਿਧਾਂਤ. ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ. ISBN 978-93-90603-28-2.