ਕਲਿਆਣ ਮੱਲਕਾ
ਕਲਿਆਣ ਮੱਲਕਾ | |
|---|---|
| ਕਲਿਆਣ ਮੱਲਕਾ | |
| ਗੁਣਕ: 30°23′53″N 75°05′07″E / 30.3979954°N 75.0852903°E | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਬਠਿੰਡਾ |
| ਤਹਿਸੀਲ | ਨਥਾਣਾ |
| Established | 1723 ਈਸਵੀ |
| ਬਾਨੀ | ਮੱਲ ਸਿੰਘ |
| ਨਾਮ-ਆਧਾਰ | ਕਲਿਆਣ ਦਾਸ |
| ਸਰਕਾਰ | |
| • ਕਿਸਮ | ਪੰਚਾਇਤੀ ਰਾਜ |
| • ਬਾਡੀ | ਗ੍ਰਾਮ ਪੰਚਾਇਤ |
| ਆਬਾਦੀ (2011) | |
• ਕੁੱਲ | 1,778 |
| • ਮਨੁੱਖੀ ਲਿੰਗ ਅਨੁਪਾਤ | 938/840 ♂/♀ |
| ਭਾਸ਼ਾਵਾਂ | |
| • ਦਫ਼ਤਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 |
| ਪਿੰਨ ਕੋਡ | 151102 |
| ਵਾਹਨ ਰਜਿਸਟ੍ਰੇਸ਼ਨ | PB 03, PB 40 |
| ਡਾਕਖਾਨਾ | ਨਥਾਣਾ |
| ਵੈੱਬਸਾਈਟ | bathinda |

ਕਲਿਆਣ ਮੱਲਕਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਨਥਾਣਾ ਦੇ ਅਧੀਨ ਆਉਂਦਾ ਹੈ।[1] ਇਹ ਪਿੰਡ ਨਥਾਣੇ ਤੋਂ ਪਹਾੜ ਵਾਲੀ ਸਾਈਡ ਸੱਤ ਕੁ ਕਿਲੋਮੀਟਰ ਦੂਰ ਹੈ।[2] ਪਿੰਡ ਦਾ ਨਾਮ ਇੱਕ ਤਪੱਸਵੀ ਬਾਬਾ ਕਲਿਆਣ ਦਾਸ ਅਤੇ ਪਿੰਡ ਦੇ ਮੋੜੀਗੱਡ ਦੇ ਨਾਮ ਨਾਲ ਸਾਂਝਾ ਹੈ।
ਇਤਿਹਾਸ
[ਸੋਧੋ]ਕਲਿਆਣ ਮੱਲਕਾ[3] ਪਿੰਡ 1723 ਈਸਵੀ ਦੇ ਜੇਠ ਮਹੀਨੇ ਵਿੱਚ ਬੰਨ੍ਹਿਆ ਗਿਆ। ਇਸ ਪਿੰਡ ਵੱਡ ਵਡੇਰਿਆਂ ਦੀ ਪਿਛੋਕੜ ਭੂਮੀ ਜੈਸਲਮੇਰ (ਰਾਜਸਥਾਨ) ਹੈ। ਮੱਲ ਦੇ ਵੱਡ ਵਡੇਰੇ ਚੱਕਰਵਰਤੀ ਮਹਾਰਾਜੇ ਸਨ। ਉਹ ਕਬਜ਼ਿਆਂ ਦੀ ਖਾਤਰ ਅਕਸਰ ਲੜਦੇ ਰਹਿੰਦੇ ਸਨ। ਇਕ ਵੱਡ ਵਡੇਰੇ ਨੇ ਰਾਜੇ ਬੀਕੇ ਦਾ ਨੱਕ ਵੱਢ ਕੇ ਉਮਰਾਂ ਲਈ ਵੈਰ ਸਹੇੜ ਲਿਆ ਸੀ। ਇਸ ਭੱਜ ਨੱਠ ਵਿੱਚ ਪੁਰਖਿਆਂ ਨੇ ਆਪਣਾ ਜੱਦੀ ਇਲਾਕਾ ਛੱਡ ਕੇ ਬੀਦੋਵਾਲੀ ਪਿੰਡ ਵਸਾ ਲਿਆ ਸੀ। ਫਿਰ ਇਸ ਦੇ ਵਸਨੀਕਾਂ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੀ ਮੱਦਦ ਦੇ ਨਾਲ ਮਹਿਰਾਜ ਪਿੰਡ ਵਸਾ ਲਿਆ। ਜਿਉਂ ਜਿਉਂ ਪਰਿਵਾਰ ਵੱਡੇ ਹੁੰਦੇ ਗਏ ਤੇ ਫਿਰ ਆਪੋ ਆਪਣੇ ਟਿਕਾਣੇ ਮੱਲਣ ਲੱਗੇ। ਮੱਲ ਸਿੰਘ ਦੇ ਬਾਪ ਸੰਗਤ ਸਿੰਘ ਨੇ ਆਪਣੇ ਦੋਵਾਂ ਭਰਾਵਾਂ ਸੱਦਾ ਸਿੰਘ (ਜੋ ਕਿ ਸੰਗਤ ਸਿੰਘ ਦਾ ਸਾਢੂ ਵੀ ਸੀ) ਅਤੇ ਸੁੱਖਾ ਸਿੰਘ ਨੂੰ ਨਾਲ ਲੈ ਕੇ ਉੱਤਰ ਪੱਛਮ ਦੀ ਦਿਸ਼ਾ ਦੇ ਵਿੱਚ ਰੌੜਾਂ ਦੇ ਵਿੱਚ ਆ ਕੇ ਆਪਣੇ ਟਿਕਾਣੇ ਬਣਾ ਲਏ। ਸੱਦਾ ਸਿੰਘ ਨੇ ਕੋਠਾ ਗੁਰੂ ਕੇ ਵਾਲੇ ਕੱਚੇ ਰਾਹ ਤੇ ਸੱਦੇ ਕਾ ਬੁਰਜ ਪਿੰਡ ਬਣਾਇਆ ਅਤੇ ਸੁੱਖਾ ਸਿੰਘ ਨੇ ਲਾਹੌਰ ਤੋਂ ਬਠਿੰੰਡਾ ਜਾਣ ਵਾਲੇ ਸ਼ਾਹੀ ਰਾਹ ਦੇ ਨੇੜੇ ਆਪਣਾ ਪਿੰਡ ਜਾਗੋਆਣਾ ਬੰਨ੍ਹ ਲਿਆ। ਸੰਗਤ ਸਿੰਘ ਜੀ ਨੇ ਦੋਨਾਂ ਭਰਾਵਾਂ ਦੇ ਵਿਚਕਾਰ ਚੰਗੀ ਜਿਹੀ ਜਗ੍ਹਾ ਵੇਖ ਕੇ ਪੁਰਾਣੇ ਰਸਤੇ ਦੇ ਉੱਪਰ ਆਪਣਾ ਮੁਕਾਮ ਬਣਾਉਣਾ ਸ਼ੁਰੂ ਕਰ ਦਿੱਤਾ। ਪੰਜ ਸੱਤ ਸਾਲ ਬਸਣ ਤੋਂ ਬਾਅਦ ਸੱਦਾ ਸਿੰਘ ਅਤੇ ਸੁੱਖਾ ਸਿੰਘ ਤੇ ਨੇ ਰੈਅ ਕਰਕੇ ਡਾਕੂਆਂ ਚੋਰਾਂ ਦੇ ਡਰ ਨੂੰ ਵੇਖਦੇ ਹੋਏ ਇੱਕ ਢਾਬ ਦੇ ਕਿਨਾਰੇ ਸਾਂਝਾ ਪਿੰਡ ਵਸਾਉਣਾ ਸ਼ੁਰੂ ਕੀਤਾ। ਉਸ ਢਾਬ ਦੇ ਕਿਨਾਰੇ ਇੱਕ ਤਪੱਸਵੀ ਕਲਿਆਣ ਦਾਸ ਆਪਣੀ ਤਪੱਸਿਆ ਕਰ ਰਹੇ ਸਨ। ਇਸ ਸਮੇਂ ਤੱਕ ਸੰਗਤ ਸਿੰਘ ਦੀ ਇੱਕ ਭਿਆਨਕ ਬਿਮਾਰੀ ਦੇ ਕਾਰਨ ਮੌਤ ਹੋ ਚੁੱਕੀ ਸੀ, ਤੇ ਮੱਲ ਸਿੰਘ ਦੀ ਮਾਤਾ ਨੇ ਉਸਨੂੰ ਆਪਣੇ ਚਾਚੇ ਤਾਇਆਂ ਦੇ ਕੋਲ ਹੀ ਪਿੰਡ ਵਸਾਉਣ ਦੀ ਸਲਾਹ ਦਿੱਤੀ। ਮੱਲ ਸਿੰਘ ਆਪਣਾ ਕਿਲਾ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਚੋਰਾਂ ਡਾਕੂਆਂ ਤੋਂ ਬਚਾਅ ਬਣਿਆ ਰਹੇ। ਸੁੱਖਾ ਸਿੰਘ ਨੂੰ ਇਹ ਗੱਲ ਚੰਗੀ ਨਾ ਲੱਗੀ ਕਿ ਸ਼ਰੀਕ ਦਾ ਪੁੱਤ ਉਹਨਾਂ ਦੇ ਵਿਚਕਾਰ ਰੋੜਾ ਬਣੇ। ਉਸ ਨੇ ਮੱਲ ਸਿੰਘ ਨੂੰ ਦੋ ਤਿੰਨ ਵਾਰ ਉਜਾੜਿਆ। ਮੱਲ ਸਿੰਘ ਦੇ ਬਾਪ ਸੰਗਤ ਸਿੰਘ ਦੇ ਇੱਕ ਮੁਸਲਮਾਨ ਪੱਗਵੱਟ ਭਰਾ ਨੇ, ਮੱਲ ਸਿੰਘ ਦੀ ਮਦਦ ਕੀਤੀ। ਅੰਤ ਮੱਲ ਸਿੰਘ ਸੱਦਾ ਸਿੰਘ ਦੀ ਸੂਝ ਬੂਝ ਦੇ ਨਾਲ ਆਪਣਾ ਕਿਲਾ ਜਾਂ ਆਪਣੀ ਅਟਾਰੀ ਬਣਾਉਣ ਵਿੱਚ ਸਫਲ ਹੋ ਗਿਆ ਜਿਸ ਨੂੰ ਬਾਅਦ ਵਿੱਚ ਮੱਲ ਕਾ ਕਿਲਾ ਕਿਹਾ ਜਾਣ ਲੱਗਿਆ। ਆਪਣੇ ਕਿਲੇ ਦੇ ਨੇੜੇ ਹੀ ਚਾਰੇ ਬੁਰਜਾਂ ਦੀ ਉਸਾਰੀ ਕਰਵਾਈ ਅਤੇ ਚੜ੍ਹਦੇ ਵਾਲੇ ਪਾਸੇ ਵਿੱਚ ਇੱਕ ਖੂਹ ਦੀ ਪੁਟਾਈ ਕਰਕੇ ਆਪਣੇ ਪਰਿਵਾਰ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ। ਮੱਲ ਸਿੰਘ ਚਾਰ ਪੁੱਤਰ ਖੁਸ਼ਹਾਲ ਸਿੰਘ, ਥਰਾਜ ਸਿੰਘ, ਸਾਧੂ ਸਿੰਘ ਤੇ ਜਿਉਣ ਸਿੰਘ ਸਨ, ਜਿਨਾਂ ਦੇ ਨਾਵਾਂ ਤੇ ਬਾਅਦ ਵਿੱਚ ਪਿੰਡ ਦੀਆਂ ਚਾਰ ਪੱਤੀਆਂ ਬਣੀਆਂ। ਪਿੰਡ ਦਾ ਮੁਖ ਗੋਤ ਸਿੱਧੂ ਹੈ ਕਿਉਂਕਿ ਇਹਨਾਂ ਵੱਡ ਵਡੇਰਾ ਰਾਜੇ ਜੈਸਲ ਦੀ ਦਸਵੀਂ ਪੀੜ੍ਹੀ ਦੇ ਵਿੱਚ ਸਿੱਧੂ ਹੋਇਆ ਸੀ। ਪਿੰਡ ਦਾ ਕਿਲ੍ਹਾ 1723 ਦੇ ਵਿੱਚ ਬਣਾਉਣਾ ਸ਼ੁਰੂ ਕੀਤਾ ਸੀ ਜੋ ਕਿ 1752 ਤੱਕ ਪੂਰਾ ਮੁਕੰਮਲ ਹੋ ਗਿਆ ਸੀ ਅਤੇ ਚੋਰਾਂ ਡਾਕੂਆਂ ਤੋਂ ਰੱਖਿਆ ਵੀ ਬਣ ਗਈ ਸੀ। ਪਿੰਡ ਜਮੀਨ ਦੀ ਜੂਹ ਦਿਆਲਪੁਰਾ ਮਿਰਜ਼ਾ, ਕੋਠਾ ਗੁਰੂ ਕਾ, ਮਲੂਕਾ ,ਘਣੀਆ ਅਤੇ ਨਿਉਰ ਪਿੰਡਾਂ ਤੱਕ ਜਾ ਲੱਗਦੀ ਹੈ। ਇਸ ਪਿੰਡ ਦੇ ਵਸਨੀਕ ਪਰਦੱਮਣ ਸਿੰਘ ਨੇ ਅੰਗਰੇਜ਼ੀ ਸਰਕਾਰ ਦੀ ਜੈਲਦਾਰੀ ਨੂੰ ਲੱਤ ਮਾਰ ਦਿੱਤੀ ਪਰ ਆਪਣੇ ਭਰਾਵਾਂ ਨਾਲ, ਆਪਣੇ ਪਿੰਡ ਵਾਸੀਆਂ ਨਾਲ ਗਦਾਰੀ ਨਹੀਂ ਸੀ ਕੀਤੀ।
ਸਰਪੰਚ
[ਸੋਧੋ]ਜਦੋਂ ਤੋਂ ਕਲਿਆਣ ਮੱਲਕਾ ਬਠਿੰਡਾ ਦੀ ਪੰਚਾਇਤ ਵੱਖਰੀ ਹੋਈ ਹੈ, ਉਦੋਂ ਤੋਂ ਸਰਪੰਚਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
- ਸਵ.ਸ.ਚੰਦ ਸਿੰਘ ਸਪੁੱਤਰ ਸਵ ਕੇਹਰ ਸਿੰਘ
- ਸਵ.ਸ.ਕਰਨੈਲ ਸਿੰਘ ਸਪੁੱਤਰ ਸਵ ਕੇਹਰ ਸਿੰਘ
- ਸਵ. ਸ ਕਾਹਨ ਸਿੰਘ ਸਪੁੱਤਰ ਸਵ ਕੇਹਰ ਸਿੰਘ
- ਸਵ.ਸ. ਕਰਨੈਲ ਸਿੰਘ ਕੂਕਾ ਸਪੁੱਤਰ ਸਵ ਜਮੇਰ ਸਿੰਘ
- ਸਵ.ਸ. ਜੋਗਾ ਸਿੰਘ ਸਪੁੱਤਰ ਸਵ ਸੱਗੜ ਸਿੰਘ
- ਸ. ਪਾਲ ਸਿੰਘ ਸਪੁੱਤਰ ਸਵ ਪੂਰਨ ਸਿੰਘ
- ਸਵ. ਬਲਜਿੰਦਰ ਪਾਲ ਕਾਕਾ ਸਪੁੱਤਰ ਸਵ ਜਗਤ ਰਾਮ
- ਸ.ਬਲਵੀਰ ਸਿੰਘ ਮਾਣਕ ਸਪੁੱਤਰ ਸਵ ਗੰਧਾਰਾ ਸਿੰਘ
- ਸਰਦਾਰਨੀ ਅਮਰਜੀਤ ਕੌਰ ਪਤਨੀ ਸਵ. ਸ. ਜੱਗਪਾਲ ਸਿੰਘ
- ਸ.ਬਲਜਿੰਦਰ ਸਿੰਘ ਸਪੁੱਤਰ ਸਵ ਗੁਰਦੇਵ ਸਿੰਘ
- ਸ. ਦਰਸ਼ਨ ਸਿੰਘ ਸਪੁੱਤਰ ਸ. ਬੂਟਾ ਸਿੰਘ
ਸਿੱਖਿਆ
[ਸੋਧੋ]ਕਲਿਆਣ ਮੱਲਕਾ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹੈ।
ਹਵਾਲੇ
[ਸੋਧੋ]- ↑ "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
- ↑ Villages in Bathinda District, Punjab state
- ↑ ਇਤਿਹਾਸ ਪਿੰਡ ਕਲਿਆਣ ਸੁੱਖਾ ਕਲਿਆਣ ਮੱਲਕਾ History of Village Kalyan Sukha | ਰਾਮ ਸਿੰਘ ਕਲਿਆਣ Ram Singh Kalyan, retrieved 2026-07-13
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |