ਕਸ਼ੇਮੇਂਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਸ਼ੇਮੇਂਦਰ (IAST: Kṣemendra; ਅੰ. 990 – ਅੰ. 1070 CE) 11 ਵੀਂ ਸਦੀ ਦਾ ਸੰਸਕ੍ਰਿਤ ਕਵੀ ਸੀ। ਉਹ ਕਸ਼ਮੀਰ ਦੇ ਵਸਨੀਕ ਸੀ। ਕਸ਼ਮੀਰ ਨੇ ਅਜਿਹੇ ਲੇਖਕ ਪੈਦਾ ਕੀਤੇ ਜਿੰਨ੍ਹਾਂ ਨੂੰ ਗੌਰਵਮਈ ਸਥਾਨ ਪ੍ਰਾਪਤ ਹੈ। ਕਸ਼ੇਮੇਂਦਰ ਉਹਨਾਂ ਪ੍ਰਸਿੱਧ ਲੇਖਕਾਂ ਦੀ ਕਤਾਰ ਵਿੱਚ ਆਉਂਦਾ ਹੈ। ਉਸਦੀ ਜ਼ਿੰੰਦਗੀ ਬਾਰੇ ਬਹੁਤੀ ਸਪਸ਼ਟ ਜਾਣਕਾਰੀ ਨਹੀਂ ਮਿਲਦੀ।[1]

ਕਸ਼ੇਮੇਂਦਰ ਦਾ ਕਾਲ[ਸੋਧੋ]

ਕਸ਼ੇਮੇਂਦਰ ਦਾ ਸਮਾਂ 11ਵੀ.ਸਦੀ ਈਸਵੀ ਵਿੱਚ (1025ਈ. ਤੋਂ 1075ਈ. ਦੇ ਵਿਚਕਾਰ) ਮੰਨਿਆ ਜਾਂਦਾ ਹੈ। ਪੰਡਿਤ ਮਾਧੁਸੁਦਨ ਕੌਲ ਸ਼ਾਸਤਰੀ ਅਨੁਸਾਰ:-"ਕਸ਼ੇਮੇਂਦਰ ਦਾ ਜਨਮ ਲਗਪਗ 990ਈ. ਵਿੱਚ ਹੋਇਆ ਅਤੇ ਮੌਤ 1065ਈ.ਪਿੱਛੋਂ ਹੋਈ।"[2]

ਕਸ਼ੇਮੇਂਦਰ ਦੀ ਵੰਸ਼ ਪਰੰਪਰਾ[ਸੋਧੋ]

ਕਸ਼ੇਮੇਂਦਰ ਸਿੰਧੂ ਦੇ ਪੋਤਰੇ ਅਤੇ ਪ੍ਰਕਾਸ਼ੇਂਦ੍ਰ ਦੇ ਪੁੱਤਰ ਸਨ।ਇਹ ਲੋਕ ਤਤਕਾਲੀਨ ਰਾਜਾ ਦੇ ਮੰਤਰੀ ਪਦ ਤੇ ਵਿਰਾਜਮਾਨ ਸਨ। ਕਸ਼ੇਮੇਂਦਰ ਦਾ ਪੁੱਤਰ ਸੋਮੇੇਂਦ੍ਰ ਯੋਗ ਪਿਤਾ ਦਾ ਯੋਗ ਪੁੱਤਰ ਸੀ।[3] ਉਸਦੇ ਪਰਿਵਾਰ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ।ਫਿਰ ਵੀ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਸਦੇ ਪਿਤਾ ਇੱਕ ਅਮੀਰ ਅਤੇ ਦਾਨੀ ਪੁਰਸ਼ ਸਨ।ਜਿਸ ਕਾਰਨ ਕਸ਼ੇਮੇਂਦਰ ਨੂੰ ਘਰ ਵਿੱਚ ਚੰਗਾ ਵਾਤਾਵਰਨ ਅਤੇ ਉਸ ਸਮੇਂ ਦੇ ਚੰਗੇ ਅਧਿਆਪਕ ਮਿਲੇ।[4]

ਕਸ਼ੇਮੇਂਦਰ ਦੀ ਸਿੱਖਿਆ[ਸੋਧੋ]

ਅਚਾਰੀਆ ਅਭਿਨਵਗੁਪਤ ਇਹਨਾਂ ਦੇ ਸਾਹਿਤਕ ਗੁਰੂ ਸਨ। ਅਭਿਨਵਗੁਪਤ ਅਤੇ ਸੋੋਮਾਚਾਰਯ ਤੋਂ ਇਹਨਾਂ ਨੇ ਅਧਿਆਤਮਕ ਵਿੱਦਿਆ ਪ੍ਰਾਪਤ ਕੀਤੀ।ਇਹ ਪਹਿਲਾਂ ਸ਼ਿਵ ਮਤ ਦੇ ਅਨੁਯਾਯੀ ਸਨ, ਪਰ ਸੋਮਾਚਾਰਯ ਤੋਂ ਪ੍ਰਭਾਵਿਤ ਹੋ ਕੇ ਵੈਸ਼ਣਵ ਮਤ ਦੇ ਅਨੁਯਾਯੀ ਬਣ ਗਏ। ਜਾਪਦਾ ਹੈ ਕਿ ਕਸ਼ੇਮੇਂਦਰ ਨੇ ਕਾਵਿ-ਰਚਨਾ ਕਰਨ ਲਈ ਮਹਾਰਿਸ਼ੀ ਵੇਦਵਿਆਸ ਨੂੰ ਆਪਣਾ ਆਦਰਸ਼ ਮੰਨਿਆ ਅਤੇ ਇਹਨਾਂ ਨੇ ਆਪਣੇ ਅਨੇਕ ਗ੍ਰੰਥਾਂ 'ਚ ਆਪਣਾ ਉਪਨਾਮ 'ਵਿਆਸਦਾਸ' ਲਿਖਿਆ ਹੈ।[5] ਇਹਨਾਂ ਤੋਂ ਇਲਾਵਾ ਉਸਦੇ ਹੋੋਰ ਵੀ ਬਹੁਤ ਸਾਰੇ ਗੁੁਰੂ ਹੋੋਣਗੇ।ਜਿਹਨਾਂ ਤੋਂ ਉਸ ਨੇ ਹੋੋੋਰ ਮਤਾ ਦਾ ਗਿਆਨ ਪ੍ਰਾਪਤ ਕੀਤਾ ਹੋਵੇਗਾ।ਉਹ ਆਪਣੇ ਆਪ ਨੂੰ ਸਾਰੇੇ ਗੁੁੁਰੂਆਂਂ ਦਾ ਚੇੇੇਲਾ ਸਮਝਦਾ ਸੀ।[6]==

ਕਸ਼ੇਮੇਂਦਰ ਦਾ ਜੀਵਨ ਅਤੇ ਰਚਨਾ[ਸੋਧੋ]

ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਅਚਾਰੀਆ ਕਸ਼ੇਮੇਂਦਰ ਦਾ ਨਾਮ, ਜ਼ਿਆਦਾਤਰ ਇਹਨਾਂ ਦੇ ਕਾਵਿ-ਸ਼ਾਸਤਰੀ ਗ੍ਰੰਥ 'ਔਚਿਤਯਵਿਚਾਰਚਰਚਾ' ਦੇ ਕਾਰਣ,ਪ੍ਰਸਿੱਧ ਹੈ। ਇਹਨਾਂ ਨੇ 'ਔਚਿਤਯ-ਸਿੱਧਾਂਤ' ਦੀ ਸਥਾਪਨਾ ਕਰਕੇ 'ਔਚਿਤਯ' ਨੂੰ ਹੀ ਕਾਵਿ ਦੀ ਆਤਮਾ ਮੰਨਿਆ ਹੈ।[7] ਬੇਸ਼ੱਕ ਔਚਿਤਯ ਦਾ ਵਿਚਾਰ ਭਰਤਮੁੁੁਨੀ ਦੇ ਮਨ ਵਿੱਚ ਸੀ। ਪਰ ਉਹ ਔਚਿਤਯ ਸ਼ਬਦ ਦੀ ਵਰਤੋਂ ਨਹੀਂ ਕਰਦਾ। ਆਨੰਦਵਰਧਨ ਨੇ ਤਾਂ 'ਔਚਿਤਯ' ਸ਼ਬਦ ਦੀ ਸਪਸ਼ਟ ਵਰਤੋਂ ਵੀ ਕੀਤੀ ਹੈ। ਪਰ ਇਸ ਦੇ ਬਾਵਜੂਦ ਔਚਿਤਯ ਸਿਧਾਂਤ ਨੂੰ ਸਥਾਪਿਤ ਕਰਨ ਦਾ ਕੰੰਮ ਕਸ਼ੇਮੇਂਦਰ ਨੇ ਹੀ ਕੀਤਾ ਹੈ।[8] ਰਾਜਸ਼ੇੇਖਰ ਅਤੇ ਭੋੋਜ ਤੋੋਂ ਬਾਅਦ ਇਹੋ ਇੱੱਕ ਅਚਾਰੀਆ ਹਨ ਜਿਹਨਾਂ ਨੂੰ ਬਹੁੁੁਮੁਖੀ(ਸਰਬਪੱਖੀ) ਪ੍ਰਤਿਭਾ ਦੇ ਮਾਲਿਕ ਕਿਹਾ ਜਾ ਸਕਦਾ ਹੈ।ਇਹਨਾਂਂ ਨੇ ਸ਼ਾਸਤਰੀ ਗ੍ਰੰਥਾਂ ਤੋਂ ਇਲਾਵਾ ਅਨੇਕ ਕਾਵਿਆਂ ਅਤੇ ਗਦਕਾਵਿਆਂ ਦੀ ਵੀ ਰਚਨਾ ਕੀਤੀ ਹੈ, ਜਿਸ ਲਈ ਇਹਨਾਂ ਨੂੰ ਅਚਾਰੀਆ ਅਤੇੇ ਕਵੀ ਦੇ ਪਦ 'ਤੇ ਪ੍ਰਤਿਸ਼ਠਿਤ ਕੀਤਾ ਜਾ ਸਕਦਾ ਹੈ।[7] ਕਸ਼ੇਮੇਂਦਰ ਨੇ ਲੱੱਗਭਗ 1015 ਈ. ਤੋਂ 1066 ਈ. ਤੱੱਕ ਰਚਨਾ ਕੀਤੀ।ਉਸਨੇ ਆਪਣੀ ਕਲਮ ਨਾਲ ਹਰ ਤਰ੍ਹਾਂ ਦੇ ਵਿਸ਼ੇੇ ਨੂੰ ਛੋਹਿਆ।[9] ਸੰਸਕ੍ਰਿਤ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਡਾ.ਪੀ.ਵੀ.ਕਾਣੇ ਨੇ ਕਸ਼ੇਮੇਂਦਰ ਦੀਆਂ ਚਾਲੀ ਕਿਰਤਾਂ ਦਾ ਉਲੇੇੇਖ ਕੀਤਾ ਹੈ ਜਿਹਨਾਂ ਵਿੱਚੋਂ ਕੁੁੱਝ ਪ੍ਰਕਾਸ਼ਿਤ, ਅਪ੍ਰਕਾਸ਼ਿਤ ਅਤੇ ਕੁੁੱਝ ਅਪ੍ਰਾਪਤ ਹਨ।ਇਹਨਾਂ ਦੀ ਕਾਵਿਸ਼ਾਸਤਰੀ-ਔਚਿਤਯਵਿਚਾਰਚਰਚਾ,ਸੁੁਵ੍ਰਿੱਤਤਿਲਕ,ਕਵੀਕੰੰਠਾਭਰਣ- ਤਿੰਨ ਰਚਨਾਵਾਂ ਪ੍ਰਾਪਤ ਹਨ। ਕੱੱਲਹਣ ਦੀ 'ਰਾਜਤਰੰੰਗਿਣੀ' ਵਿੱਚ ਇਹਨਾਂ ਦੀ 'ਨ੍ਰਿ੍ਪਾਵਲੀ'(ਰਾਜਾਵਲੀ) ਨਾਮ ਦੀ ਇੱਕ ਰਚਨਾ ਦਾ ਉੱਲੇੇਖ ਹੈ (ਹੋ ਸਕਦਾ ਹੈ) ਕਿ ਪਹਿਲੀ ਕਿਰਤ ਕਸ਼ਮੀਰੀ ਰਾਜਿਆਂਂ ਦੇ ਇਤਿਹਾਸ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਮਹਤੱੱਵਪੂੂਰਣ ਹੋੋਵੇ) ਅਤੇ ਇੱੱਕ ਹੋੋੋਰ ਅਲੰੰਕਾਰਾਂ 'ਤੇ ਲਿਖੀ 'ਕਵੀਕਰਣਿਕਾ' ਰਚਨਾ ਦਾ ਇਹਨਾਂ ਨੇ ਆਪਣੇ-ਆਪ ਅੰੰਕਨ ਕੀਤਾ ਹੈ; ਪਰ ਇਹ ਦੋੋਨੋਂ ਰਚਨਾਵਾਂ ਅਪ੍ਰਾਪਤ ਹੀ ਹਨ।ਉਕਤ ਕਾਵਿਸ਼ਾਸਤਰੀ ਰਚਨਾਵਾਂ ਤੋਂ ਇਲਾਵਾ ਇਹਨਾਂ ਦੀਆਂਂ ਚੌੌਂਤੀ ਹੋੋਰ ਸਾਹਿਤਕ ਰਚਨਾਵਾਂ ਹਨ।[10]'ਬ੍ਰਿਹਤਕਥਾਮੰਜਰੀ' ਉਸਦੀ ਇੱਕ ਪ੍ਰਸਿੱਧ ਰਚਨਾ ਹੈ।ਇਹ ਭਾਰਤੀ ਕਹਾਣੀ ਨਾਲ ਸੰਬੰਧ ਰੱਖਦੀ ਹੈ।ਉਸਨੇ ਕਈ ਕਹਾਣੀਆਂ ਬੁੱਧ ਦੇੇ ਜਨਮ ਬਾਰੇ ਲਿਖੀਆਂ ਜੋ ਬਾਅਦ ਵਿੱਚ ਕਈ ਲੇਖਕਾਂ,ਚਿੱਤਰਕਾਰਾਂ,ਮੁਰਤੀਕਾਰਾਂ ਆਦਿ ਨੇ ਸਰੋੋਤ ਦੇ ਤੌਰ 'ਤੇ ਵਰਤੀਆਂ।'ਦਸ਼ਾਵਤਾਰਚਰਿਤ' ਉਸਦੀ ਇੱਕ ਅਨੋਖੀ ਰਚਨਾ ਹੈ। ਇਹ ਨਾ ਹੀ ਧਾਰਮਿਕ ਅਤੇ ਨਾ ਹੀ ਕਲਾ ਦਾ ਨਮੂਨਾ ਹੈ।ਇਹ ਕਿਤਾਬ ਵਿਸ਼ਨੂੰ ਦੇ ਦਸ ਅਵਤਾਰਾਂ ਬਾਰੇ ਦੱਸਦੀ ਹੈ।[11]

ਕਸ਼ੇਮੇਂਦਰ ਦਾ ਸ਼ਬਦ-ਭੰਡਾਰ[ਸੋਧੋ]

ਕਸ਼ੇਮੇਂਦਰ ਦਾ ਸ਼ਬਦ-ਭੰਡਾਰ ਬਹੁਤ ਵਿਸ਼ਾਲ ਸੀ।ਉਸਦੀਆਂ ਰਚਨਾਵਾਂ ਵਿੱਚ ਢੁੱਕਵੇੇਂ ਸ਼ਬਦਾਂ ਦੀ ਵਰਤੋਂ ਤੋਂ ਪਤਾ ਲੱਗਦਾ ਹੈ ਕਿ ਉਸਨੇ ਆਪਣੇ ਸਮੇਂ ਦੇ ਕੋਸ਼ ਗ੍ਰੰਥਾਂ ਦਾ ਗਹਿਰਾਈ ਨਾਲ ਅਧਿਐਨ ਕੀਤਾ ਸੀ।ਉਸਨੇ ਅਪ੍ਰਸਿਧ ਤੋਂ ਅਪ੍ਰਸਿੱਧ ਸ਼ਬਦ ਵੀ ਆਪਣੀ ਰਚਨਾ ਵਿੱਚ ਵਰਤਿਆ।ਕਿਸੇ ਵੀ ਦ੍ਰਿਸ਼ ਜਾਂ ਭਾਵ ਨੂੰ ਉਹ ਆਪਣੇ ਸ਼ਬਦ-ਭੰਡਾਰ ਰਾਹੀਂ ਆਸਾਨੀ ਨਾਲ ਚਿੱਤ੍ਰਰ ਦਿੰਦੇ ਸਨ।[12]

  1. DATTARAY, RAJATBARAN. A CRITICAL SURELY OF THE LIFE AND WORKS OF KSEMENDRA. CULCUTTA: SANSKRIT BHANDAR: CALCUTTA. p. 2.
  2. DATTARAY, RAJATBARAN. A CRITICAL SURELY OF THE LIFE AND WORKS OF KSEMENDRA. CALCUTTA: SANSKRIT BHANDAR: CALCUTTA. p. 34.
  3. Tripathi, Dr. Rama shankar. AUCITYAVICARACARCA OF MAHAKAVI KSEMENDRA. Varanasi: KRISHNADAS ACADEMY Oriental publisher & Book-Sellers k.37/118, Gopal Mandir Lane post Box 118, Varanasi-221001(India). p. 10.
  4. DATTARAY, RAJATBARAN. A CRITICAL SURVEY OF THE LIFE AND WORKS OF KESMENDRA. CALCUTTA: SANSKRIT BHANDAR: CALCUTTA. p. 1.
  5. ਸ਼ਰਮਾ, ਪ੍ਰੋ.ਸ਼ਕਦੇਵ. ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 348. ISBN 978-81-302-0462-8.
  6. Shankar Tripathi, Dr.Rama. AUCITYAVICARACRCA OF MAHAKAVI KSEMENDRA. VARANASI: KRISHNADAS ACADEMY, VARANASI. p. 13.
  7. 7.0 7.1 ਸ਼ਰਮਾ, ਪ੍ਰੋ.ਸ਼ੁਕਦੇਵ. ਭਾਰਤੀ ਕਾਵਿ-ਸ਼ਾਸਤਰ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ. p. 348. ISBN 978-81-302-0462-8.
  8. ਸਿੰਘ ਸੇਖੋਂ, ਡਾ.ਰਾਜਿੰਦਰ. ਭਾਰਤੀ ਕਾਵਿ-ਸ਼ਾਸਤਰ. p. 31.
  9. DATTARAY, RAJATBARAN. A CRITICAL SURVEY OF THE LIFE AND WORKS OF KSEMENDRA. CALCUTTA: SANSKRIT BHANDAR : CALCUTTA. p. 2.
  10. ਸ਼ਰਮਾ, ਪ੍ਰੋ.ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ. p. 349. ISBN 9788130204628.
  11. DATTARAY, RAJATBARAN. A CRITICAL SURVEY OF THE LIFE AND WORKS OF KSEMENDRA. CALCUTTA: SANSKRIT BHANDAR: CALCUTTA. pp. 2, 3.
  12. Tripathi, Dr. RamaShankar. AUCITYAVICARACRCA OF MAHAKAVI KSEMENDRA. VARANASI: KRISHNADAS ACADEMY, VARANASI. p. 14.