ਸਮੱਗਰੀ 'ਤੇ ਜਾਓ

ਕਾਉਂਕੇ ਕਲਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਉਂਕੇ ਕਲਾਂ
Kaonke Kalan
ਪੰਜਾਬ, ਭਾਰਤ ਵਿੱਚ ਸਥਿਤੀ
ਪੰਜਾਬ, ਭਾਰਤ ਵਿੱਚ ਸਥਿਤੀ
ਕਾਉਂਕੇ ਕਲਾਂ
ਪੰਜਾਬ, ਭਾਰਤ ਵਿੱਚ ਸਥਿਤੀ
ਪੰਜਾਬ, ਭਾਰਤ ਵਿੱਚ ਸਥਿਤੀ
ਕਾਉਂਕੇ ਕਲਾਂ
ਗੁਣਕ: 30°46′24″N 75°23′47″E / 30.773250861789478°N 75.39637579873738°E / 30.773250861789478; 75.39637579873738
ਦੇਸ਼ India
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਤਹਿਸੀਲਜਗਰਾਂਉ
ਬਾਨੀਕਾਹਨ ਚੰਦ
ਬਲਾਕਜਗਰਾਂਉ
ਸਰਕਾਰ
  ਕਿਸਮਪੰਚਾਇਤੀ ਰਾਜ
  ਬਾਡੀਗ੍ਰਾਮ ਪੰਚਾਇਤ
ਉੱਚਾਈ
227 m (745 ft)
ਆਬਾਦੀ
 (2011)
  ਕੁੱਲ
11,081
  ਮਨੁੱਖੀ ਲਿੰਗ ਅਨੁਪਾਤ
5,847/5,234 /
ਭਾਸ਼ਾਵਾਂ
  ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਪਿੰਨ ਕੋਡ
142035
ਡਾਕਖਾਨਾਕਾਉਂਕੇ ਕਲਾਂ
ਵੈੱਬਸਾਈਟludhiana.nic.in//
ਲੁਧਿਆਣਾ ਜ਼ਿਲ੍ਹੇ ਦੀ ਜਗਰਾਂਉ ਤਹਿਸੀਲ ਵਿੱਚ ਕਾਉਂਕੇ ਕਲਾਂ ਪਿੰਡ, 44 ਉੱਤਰੀ ਉੱਤਰੀ ਪੱਛਮੀ ਫਿਰੋਜ਼ਪੁਰ ਲਈ ਭਾਰਤੀ ਭੂਗੋਲਿਕ ਬਲਾਕ-ਨਕਸ਼ਾ (1921)

ਕਾਉਂਕੇ ਕਲਾਂ (ਅੰਗਰੇਜੀ: Kaonke Kalan) ਜਿਸ ਨੂੰ ਕੌਂਕੇ ਕਲਾਂ ਵੀ ਕਿਹਾ ਜਾਂਦਾ ਹੈ, ਪੰਜਾਬ, ਭਾਰਤ ਦੇ ਲੁਧਿਆਣਾ ਜ਼ਿਲ੍ਹੇ ਦੀ ਜਗਰਾਂਓ ਤਹਿਸੀਲ ਦਾ ਇੱਕ ਪਿੰਡ ਹੈ।

ਸਥਿਤੀ

[ਸੋਧੋ]

ਤਹਿਸੀਲ ਜਗਰਾਉਂ ਦਾ ਪਿੰਡ ਕਾਉਂਕੇ ਕਲਾਂ[1] ਜਗਰਾਉਂ ਮੋਗਾ ਰੋਡ ਤੋਂ ਦੋ ਕਿਲੋਮੀਟਰ ਅਤੇ ਨਾਨਕਸਰ ਰੇਲਵੇ ਸਟੇਸਨ ਤੋਂ 4 ਕਿਲੋਮੀਟਰ ਦੇ ਫਾਂਸਲੇ ਤੇ ਸਥਿਤ ਹੈ।

ਇਤਿਹਾਸ਼ਕ ਪਿਛੋਕੜ ਤੇ ਮਹੱਤਤਾ

[ਸੋਧੋ]

ਇਹ ਪਿੰਡ ਪ੍ਰਸਿੱਧ ਸਿੱਖ ਜਰਨੈਲ ਸ. ਸ਼ਾਮ ਸਿੰਘ ਅਟਾਰੀ ਦਾ ਜੱਦੀ ਪਿੰਡ ਹੈ। ਕਿਹਾ ਜਾਂਦਾ ਹੈ ਕਿ ਕਾਹਨ ਚੰਦ[2] ਨਾਂ ਦਾ ਰਾਜਪੂਤ ਜੈਸਲਮੇਰ (ਰਾਜਸਥਾਨ) ਤੋਂ ਇੱਥੇ ਆਇਆ ਸੀ। ਇਸ ਥਾਂ ਤੇ ਕਾਨੇ ਸਰਕੜਾ ਅਤੇ ਕੰਡੇਦਾਰ ਝਾੜੀਆਂ ਸਨ ਜਿਨ੍ਹਾਂ ਨੂੰ ਸਾਫ ਕਰਕੇ ਕਾਹਨ ਚੰਦ ਰਾਜਪੂਤ ਨੇ ਪਿੰਡ ਦਾ ਨਾਮ ਕਾਨੂੰਕੇ ਰੱਖ ਦਿੱਤਾ ਜੋ ਕਿ ਹੌਲੀ ਹੌਲੀ ਵਿਗੜ ਕੇ ਕਾਉਂਕੇ ਬਣ ਗਿਆ।

ਕਾਹਨ ਚੰਦ ਦੇ ਦੋ ਲੜਕੇ ਸਨ ਕੋਰਾ ਅਤੇ ਗੋਰਾ। ਇਸ ਗੋਰੇ ਦੀ ਬੰਸ ਵਿੱਚੋਂ ਹੀ ਸ਼ਾਮ ਸਿੰਘ ਅਟਾਰੀ ਨੇ ਜਨਮ ਲਿਆ। ਇਸ ਪਿੰਡ ਵਿੱਚ ਸ਼ਾਮ ਸਿੰਘ ਪੱਤੀ ਹੈ ਜੋ 990 ਏਕੜ ਭੂਮੀ ਦੀ ਮਾਲਕ ਹੈ। ਪਿੰਡ ਵਿੱਚ ਸ਼ਾਮ ਸਿੰਘ ਅਟਾਰੀ ਟਰਸ਼ਟ ਵੱਲੋਂ ਮੈਮੋਰੀਅਲ ਭਵਨ ਉਸਾਰਿਆ ਹੈ ਅਤੇ ਜਗਰਾਉਂ - ਮੋਗਾ ਤੇ ਕਾਉਂਕਿਆ ਵਾਲੇ ਰਾਹ ਤੇ ਯਾਦਗਾਰੀ ਗੇਟ ਵੀ ਬਣਿਆ ਹੈ। ਪਿੰਡ ਵਿੱਚ ਜਿਆਦਾਤਰ ਕਿਸਾਨ ਵਸਦੇ ਹੋਣ ਕਾਰਣ ਕਿਸਾਨ ਯੂਨੀਅਨ[3] ਵੀ ਸਰਗਰਮ ਹੈ।

ਹਵਾਲੇ

[ਸੋਧੋ]
  1. "Kaunke Village in Jagraon (Ludhiana) Punjab | villageinfo.in". villageinfo.in. Retrieved 2025-08-10.
  2. "ਕਾਉਂਕੇ ਕਲਾਂ ਪਿੰਡ ਦਾ ਇਤਿਹਾਸ | Kaunke Kalan Village History - ਪੰਜਾਬ ਦੇ ਪਿੰਡਾਂ ਦਾ ਇਤਿਹਾਸ" (in ਅੰਗਰੇਜ਼ੀ (ਅਮਰੀਕੀ)). 2024-11-05. Retrieved 2025-08-10.
  3. "ਬੀਕੇਯੂ (ਡਕੌਂਦਾ) ਵੱਲੋਂ ਕਿਸਾਨੀ ਮਸਲਿਆਂ 'ਤੇ ਮੀਟਿੰਗ". Punjabi Tribune. Retrieved 2025-08-10.