ਕਾਕੜਾਸਿੰਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਕੜਾਸਿੰਗੀ
Pistacia khinjuk Bra22.png
ਵਿਗਿਆਨਿਕ ਵਰਗੀਕਰਨ
ਜਗਤ: ਪੌਦਾ
(unranked): ਐਗਿਓਸਪਰਮਜ਼
(unranked): ਇਓਡਿਕੋਟ
(unranked): ਰੋਸਿਡਜ਼
ਤਬਕਾ: ਸਪਿੰਦੇਲਜ਼
ਪਰਿਵਾਰ: ਅੰਕਾਰਡੀਆਸੇਅ
ਜਿਣਸ: ਪਿਸਟਾਸਿਆ
ਪ੍ਰਜਾਤੀ: ਪੀ. ਇੰਟੇਗੇਰਿਮਾ
ਦੁਨਾਵਾਂ ਨਾਮ
ਪਿਸਟਾਸਿਆ ਇੰਟੇਗੇਰਿਮਾ

ਕਾਕੜਾਸਿੰਗੀ ਦਰੱਖਤ ਹੈ ਜੋ ਹਿਮਾਲਿਆ ਦੀਆਂ ਥੱਲੇ ਵਾਲੀਆਂ ਪਹਾੜੀਆਂ ਵਿੱਚ ਮਿਲਦਾ ਹੈ। ਇਸ ਦਰੱਖ਼ਤ ਦੀ ਲੰਬਾਈ 25 ਤੋਂ 40 ਫੁੱਟ ਹੁੰਦੀ ਹੈ। ਇਦ ਦੀ ਛਿੱਲ ਕਾਲੇ ਮਿਟੀਰੰਗੀ ਹੁੰਦੀ ਹੈ। ਇਸ ਦੇ ਪੱਤੇ ਪੰਜ ਤੋਂ ਸੱਤ ਇੰਚ ਲੰਬੇ ਅਤੇ ਇੱਕ ਤੋਂ ਤਿੰਨ ਇੰਚ ਚੌੜੇ ਹੁੰਦੇ ਹਨ। ਗੁੱਛਿਆਂ 'ਚ ਲੱਗਣ ਵਾਲੇ ਫੁੱਲ ਲਾਲ ਰੰਗ ਦੇ ਛੋਟੇ ਅਕਾਰ ਦੇ ਹੁੰਦੇ ਹਨ। ਇਸ ਨੂੰ ਫਲ ਇੱਕ ਚੌਥਾਈ ਅਕਾਰ ਦੇ ਗੋਲ ਲਗਦੇ ਹਨ।[1]

ਹੋਰ ਭਾਸ਼ਾ 'ਚ ਨਾਮ[ਸੋਧੋ]

ਗੁਣ[ਸੋਧੋ]

ਇਸ ਦਾ ਰਸ ਕੌੜਾ, ਤੇਜ, ਪੌਸ਼ਟਿਕ, ਗਰਮ ਤਸੀਰ ਵਾਲਾ ਹੁੰਦਾ ਹੈ। ਇਹ ਖੰਘ, ਸਾਹ, ਖੂਨ ਦੀਆਂ ਬਿਮਾਰੀਆਂ, ਹਿਚਕੀ ਮਸੂੜਿਆਂ 'ਚ ਖੂਨ ਆਉਣਾ ਆਦਿ ਬਿਮਾਰੀਆਂ ਲਈ ਲਾਹੇਬੰਦ ਹੈ।

ਰਸਾਇਣਿਕ[ਸੋਧੋ]

ਕਾਕੜਸਿੰਗੀ ਦੇ ਪੱਤੇ ਵਿੱਚ 16 ਪ੍ਰਤੀਸ਼ਤ ਅਤੇ ਫਲ ਵਿੱਚ 8 ਪ੍ਰਤੀਸ਼ਤ ਟੈਨਿਕ ਹੁੰਦਾ ਹੈ। ਇਸ 'ਚ 20 ਤੋਂ 75 ਪ੍ਰਤੀਸ਼ਤ ਟੈਨਿਨ, 1.3 ਪ੍ਰਤੀਸ਼ਤ ਉਡਣਸ਼ੀਲ ਤੇਲ, 3.4 ਪ੍ਰਤੀਸ਼ਤ ਸਫਟਕੀਏ ਹਾਈਡ੍ਰੋਕਾਰਬਨ ਅਤੇ 5 ਪ੍ਰਤੀਸ਼ਤ ਰਾਲ ਹੁੰਦੀ ਹੈ। ਉਤਣਸ਼ੀਲ ਤੇਲ ਬਹੁਤ ਪੀਲੇ ਰੰਗ ਦਾ ਤੇਜ ਖੁਸ਼ਬੂ ਵਾਲ ਹੁੰਦਾ ਹੈ।

ਹਵਾਲੇ[ਸੋਧੋ]

  1. "USDA GRIN Taxonomy". Archived from the original on 29 ਨਵੰਬਰ 2014. Retrieved 21 November 2014.  Check date values in: |archive-date= (help)