ਕਾਪਲਾਨ ਟਰਬਾਈਨ
ਕਾਪਲਾਨ ਟਰਬਾਈਨ ਇੱਕ ਪ੍ਰੋਪੈਲਰ ਤਰ੍ਹਾਂ ਦੀ ਪਣ ਟਰਬਾਈਨ ਹੈ ਜਿਸਦੇ ਬਲੇਡਾਂ ਸਥਿਤੀ ਦੇ ਅਨੁਸਾਰ ਆਪਣੇ-ਆਪ ਬਦਲਦੇ ਹਨ। ਇਸਨੂੰ 1913 ਵਿੱਚ ਆਸਟ੍ਰੀਆ ਦੇ ਇੱਕ ਪ੍ਰੋਫੈਸਰ ਵਿਕਟਰ ਕਾਪਲਾਨ ਨੇ ਤਿਆਰ ਕੀਤਾ ਸੀ,[1] ਜਿਸਨੇ ਆਪਣੇ-ਆਪ ਸਥਿਤੀ ਦੇ ਅਨੁਸਾਰ ਬਦਲਣ ਵਾਲੇ ਪ੍ਰੋਪੈਲਰ ਬਲੇਡਾਂ ਨੂੰ ਆਪਣੇ-ਆਪ ਠੀਕ ਹੋਣ ਵਾਲੇ ਵਿਕਟ ਗੇਟਾਂ ਨਾਲ ਮਿਲਾ ਕੇ ਇਹ ਟਰਬਾਈਨ ਤਿਆਰ ਕੀਤੀ ਸੀ। ਇਸ ਤਰ੍ਹਾਂ ਕਰਨ ਨਾਲ ਵੱਖ-ਵੱਖ ਤਰ੍ਹਾਂ ਦੇ ਵਹਾਅ ਅਤੇ ਪਾਣੀ ਦੀਆਂ ਉਚਾਈਆਂ ਲਈ ਇਸਦੀ ਸਮਰੱਥਾ ਵਿੱਚ ਵਾਧਾ ਹੋਇਆ।
ਕਾਪਲਾਨ ਟਰਬਾਈਨਾਂ ਘੱਟ ਉਚਾਈ ਵਾਲੇ ਡੈਮਾਂ ਵਿੱਚ ਆਮ ਵਰਤੀ ਜਾਂਦੀ ਹੈ ਜਿਹਨਾਂ ਵਿੱਚ ਡੈਮ ਦੇ ਪਾਣੀ ਦਾ ਸਤਰ ਟਰਬਾਈਨ ਤੋਂ ਬਹੁਤਾ ਉੱਚਾ ਨਹੀਂ ਹੁੰਦਾ ਅਤੇ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਹ ਟਰਬਾਈਨਾਂ ਫ਼ਰਾਂਸਿਸ ਟਰਬਾਈਨਾਂ ਦੇ ਵਿਕਾਸ ਵਿੱਚ ਅਗਲਾ ਕਦਮ ਸਨ। ਇਸਦੀ ਖੋਜ ਨਾਲ ਘੱਟ ਉਚਾਈ ਵਾਲੀਆਂ ਹਾਈਡ੍ਰਾਲਿਕ ਚੋਟੀਆਂ ਵਾਲੀਆਂ ਥਾਵਾਂ ਵਿੱਚ ਜ਼ਿਆਦਾ ਊਰਜਾ ਪੈਦਾ ਕਰਨੀ ਸੰਭਵ ਹੋਈ ਜਿਹੜੀ ਕਿ ਫ਼ਰਾਂਸਿਸ ਟਰਬਾਈਨਾਂ ਨਾਲੋਂ ਜ਼ਿਆਦਾ ਸੀ। ਇਸ ਵਿੱਚ ਪਾਣੀ ਦੀ ਉਚਾਈ 10-70 ਮੀਟਰ ਹੁੰਦੀ ਹੈ ਅਤੇ ਇਸਦੀ ਆਊਟਪੁੱਟ 5 ਤੋਂ 200 ਮੈਗਾ ਵਾਟ ਹੈ।
ਹਵਾਲੇ
[ਸੋਧੋ]- ↑ "NEW AUSTRIAN STAMPS". The Sun. No. 1765. Sydney. 24 January 1937. p. 13. Retrieved 10 March 2017 – via National Library of Australia., ...Victor Kaplan, inventor of the Kaplan turbine....