ਸਮੱਗਰੀ 'ਤੇ ਜਾਓ

ਕਾਪੀਰਾਈਟ ਉਲੰਘਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
1906 ਤੋਂ ਕਾਪੀਰਾਈਟ ਅਤੇ ਪੇਟੈਂਟ ਤਿਆਰ ਕਰਨ ਦੀਆਂ ਸੇਵਾਵਾਂ ਲਈ ਇਸ਼ਤਿਹਾਰ, ਜਦੋਂ ਕਾਪੀਰਾਈਟ ਰਜਿਸਟਰੇਸ਼ਨ ਅਮਰੀਕਾ ਵਿੱਚ ਲੋੜੀਂਦੀ ਸੀ

ਕਾਪੀਰਾਈਟ ਉਲੰਘਣਾ, ਕਾਪੀਰਾਈਟ ਕਨੂੰਨ ਦੁਆਰਾ ਸੁਰੱਖਿਅਤ ਕੰਮ ਦੀ ਬਿਨਾਂ ਇਜਾਜ਼ਤ ਲਏ ਵਰਤੋਂ ਨਾ ਕਰਨ ਦੇ ਵਿਸ਼ੇਸ਼ ਅਧਿਕਾਰ ਦਿੰਦਾ ਹੈ, ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ, ਜਿਵੇਂ ਕਿ ਉਹੀ ਤੱਥਾਂ ਨੂੰ ਦੁਬਾਰਾ ਪੇਸ਼ ਕਰਨਾ, ਜਾਣਕਾਰੀ ਬਿਨਾਂ ਆਗਿਆ ਵੰਡਣਾ,  ਸੁਰੱਖਿਅਤ ਕੰਮ ਤੇ ਅਗਾਂਹ ਕੰਮ ਕਰਨਾ ਜਾ ਉਸ ਨੂੰ ਪ੍ਰਦਰਸ਼ਿਤ ਕਰਨ ਜਾਂ ਡੈਰੀਵੇਟਿਵ ਕੰਮ ਕਰਨ ਲਈ ਉਸ ਜਾਣਕਾਰੀ ਦਾ ਇਸਤੇਮਾਲ ਕਰਨਾ, ਤਾਂ ਇਹ ਕਾਪੀਰਾਈਟ ਦੀ  ਉਲੰਘਣਾ ਮੰਨੀ ਜਾਂਦੀ ਹੈ ਅਤੇ ਅਜਿਹਾ ਕਰਨ ਵਾਲਾ ਸਜ਼ਾ ਦਾ ਪਾਤਰ ਹੁੰਦਾ ਹੈ. ਕਾਪੀਰਾਈਟ ਧਾਰਕ ਆਮ ਤੌਰ ਤੇ ਕੰਮ ਦੇ ਸਿਰਜਣਹਾਰ, ਜਾਂ ਇੱਕ ਪ੍ਰਕਾਸ਼ਕ ਜਾਂ ਉਹ ਜਿਸਨੂੰ ਕਾਰੋਬਾਰ ਦੀ ਕਾਪੀਰਾਈਟ ਸੌਂਪ ਦਿੱਤੀ ਗਈ ਹੈ, ਉਹ ਹੁੰਦੇ ਹਨ. ਕਾਪੀਰਾਈਟ ਧਾਰਕ ਨਿਯਮਿਤ ਤੌਰ ਤੇ ਕਾਪੀਰਾਈਟ ਉਲੰਘਣਾ ਨੂੰ ਰੋਕਣ ਅਤੇ ਸਜ਼ਾ ਦੇਣ ਲਈ ਕਾਨੂੰਨੀ ਅਤੇ ਤਕਨੀਕੀ ਉਪਾਵਾਂ ਨੂੰ ਲਾਗੂ ਕਰਦੇ ਹਨ।

ਕਾਪੀਰਾਈਟ ਉਲੰਘਣਾ ਵਿਵਾਦ ਆਮ ਤੌਰ ਸਿੱਧੀ ਗੱਲਬਾਤ, ਇੱਕ ਨੋਟਿਸ ਅਤੇ ਵਾਪਸ ਲੈਣ ਦੀ ਪ੍ਰਕਿਰਿਆ ਨਾਲ, ਜਾਂ ਸਿਵਲ ਕੋਰਟ. ਵਿੱਚ ਮੁਕੱਦਮਾ ਕਰਕੇ ਸੁਲਝਾਏ ਜਾਂਦੇ ਹਨ। ਘੋਰ ਜਾਂ ਵੱਡੇ ਪੈਮਾਨੇ ਦੀ ਵਪਾਰਕ ਉਲੰਘਣਾ, ਖਾਸ ਕਰਕੇ, ਜਾਅਲਸਾਜ਼ੀ ਵਰਗੇ ਮਾਮਲਿਆਂ ਵਿੱਚ ਅਪਰਾਧਿਕ ਜਸਟਿਸ ਸਿਸਟਮ ਵਿੱਚ ਮੁਕੱਦਮਾ ਚਲਾਇਆ ਜਾਂਦਾ ਹੈ। ਜਨਤਕ ਆਸਾਂ ਨੂੰ ਬਦਲਣਾ, ਡਿਜੀਟਲ ਤਕਨਾਲੋਜੀ ਵਿੱਚ ਤਰੱਕੀ ਅਤੇ ਇੰਟਰਨੈਟ ਦੀ ਵਧਦੀ ਪਹੁੰਚ ਨੇ ਅਜਿਹੇ ਵਿਆਪਕ, ਬੇਨਾਮ ਉਲੰਘਣਾ ਦੀ ਅਗਵਾਈ ਕੀਤੀ ਹੈ। ਕਾਪੀਰਾਈਟ ਆਧਾਰਿਤ ਉਦਯੋਗ ਅਜਿਹੇ ਵਿਅਕਤੀਆਂ ਦਾ ਪਿੱਛਾ ਕਰਨ 'ਤੇ ਘੱਟ ਧਿਆਨ ਕੇਂਦਰਤ ਕਰਦੇ ਹਨ ਜੋ ਕਾਪੀਰਾਈਟ-ਸੁਰੱਖਿਅਤ ਸਮੱਗਰੀ ਦੀ ਔਨਲਾਈਨ ਭਾਲ ਕਰਦੇ ਹਨ, ਅਤੇ ਕਾਪੀਰਾਈਟ ਕਾਨੂੰਨ ਨੂੰ ਮਾਨਤਾ ਦਵਾਉਣ ਤੇ ਅਤੇ ਅਸਿੱਧੀ ਉਲੰਘਣਾ ਕਰਨ ਵਾਲੇ, ਸੇਵਾ ਪ੍ਰਦਾਤਾ ਅਤੇ ਸਾਫਟਵੇਅਰ ਵਿਤਰਕ ਜੋ ਦੂਜਿਆਂ ਦੁਆਰਾ ਉਲੰਘਣਾ ਦੇ ਵਿਅਕਤੀਗਤ ਕਾਰਜਾਂ ਦੀ ਸਹੂਲਤ ਅਤੇ ਉਨ੍ਹਾਂ ਨੂੰ ਉਤਸ਼ਾਹਤ ਕਰਨ ਲਈ ਜਿੰਮੇਵਾਰ ਹਨ, ਉਨ੍ਹਾਂ ਨੂੰ ਰੋਕਣ ਅਤੇ ਸਜ਼ਾ ਦਵਾਉਣ ਵੱਲ ਵਧ ਕੇਂਦ੍ਰਿਤ ਹਨ।

ਕਾਪੀਰਾਈਟ ਉਲੰਘਣਾ ਦੇ ਅਸਲ ਆਰਥਿਕ ਪ੍ਰਭਾਵ ਦਾ ਅੰਦਾਜ਼ਾ ਵੱਖਰਾ ਹੈ ਅਤੇ ਕਈ ਕਾਰਕਾਂ 'ਤੇ ਨਿਰਭਰ ਕਰਦਾ ਹੈ. ਫਿਰ ਵੀ, ਕਾਪੀਰਾਈਟ ਧਾਰਕਾਂ, ਉਦਯੋਗ ਦੇ ਪ੍ਰਤੀਨਿਧਾਂ, ਅਤੇ ਵਿਧਾਨਕਾਰਾਂ ਨੇ ਲੰਬੇ ਸਮੇਂ ਤੋਂ ਕਥਿਤ ਤੌਰ 'ਤੇ ਕਾਪੀਰਾਈਟ ਉਲੰਘਣਾ ਦੀ ਅਪਮਾਨਜਨਕ ਜਾਂ ਹੋਰ ਵਿਵਾਦਪੂਰਨ ਮਸਲੇ ਵਜੋਂ ਪਛਾਣ ਕੀਤੀ ਹੈ.[1][2]

ਭਾਸ਼ਾ

[ਸੋਧੋ]

ਸ਼ਬਦ ਦੀ ਚੋਰੀ ਅਤੇ ਨਕਲ ਅਕਸਰ ਕਾਪੀਰਾਈਟ ਉਲੰਘਣਾ ਨਾਲ ਸੰਬੰਧਿਤ ਹੁੰਦੇ ਹਨ।[3]ਪਾਇਰੇਸੀ  ਜਾਂ ਨਕਲ ਦਾ ਅਸਲੀ ਅਰਥ ਹੈ "ਸਮੁੰਦਰ ਵਿੱਚ ਡਕੈਤੀ ਜਾਂ ਗੈਰ ਕਾਨੂੰਨੀ ਹਿੰਸਾ",[4] ਪਰ ਲੰਮੇਂ ਸਮੇਂ ਤੋਂ ਇਹ ਸ਼ਬਦ ਕਾਪੀਰਾਈਟ ਉਲੰਘਣਾ ਲਈ ਵੀ ਵਰਤਿਆ ਜਾਂਦਾ ਹੈ। ਚੋਰੀ, ਹਾਲਾਂਕਿ, ਕਾਪੀਰਾਈਟ ਧਾਰਕਾਂ ਨੂੰ ਉਲੰਘਣਾ ਦੇ ਸੰਭਾਵੀ ਵਪਾਰਕ ਨੁਕਸਾਨ 'ਤੇ ਜ਼ੋਰ ਦਿੰਦਾ ਹੈ। ਪਰ, ਕਾਪੀਰਾਈਟ ਇੱਕ ਕਿਸਮ ਦੀ ਬੌਧਿਕ ਸੰਪਤੀ ਹੈ, ਕਾਨੂੰਨ ਦਾ ਉਹ ਖੇਤਰ ਜਿਸ ਤੋਂ ਲੁੱਟ-ਮਾਰ ਜਾਂ ਚੋਰੀ ਹੁੰਦੀ ਹੈ, ਜੋ ਕਿ ਕੇਵਲ ਠੋਸ ਸੰਪੱਤੀ ਨਾਲ ਸਬੰਧਤ ਅਪਰਾਧ ਹੈ, ਇਹ ਉਸ ਤੋਂ ਵੱਖਰੀ ਹੁੰਦੀ ਹੈ. ਕਾਪੀਰਾਈਟ ਉਲੰਘਣਾ ਦੇ ਸਾਰੇ ਨਤੀਜੇ ਵਪਾਰਕ ਘਾਟੇ ਨਹੀਂ ਹੁੰਦੇ, ਅਤੇ ਯੂ ਐਸ ਸੁਪਰੀਮ ਕੋਰਟ ਨੇ 1985 ਵਿੱਚ ਫੈਸਲਾ ਕੀਤਾ ਸੀ ਕਿ ਉਲੰਘਣਾ ਚੋਰੀ ਦੇ ਬਰਾਬਰ ਨਹੀਂ ਹੁੰਦੀ.[5]

ਇਸ ਨੂੰ ਅੱਗੇ ਐਮਪੀਏਏ ਤੇ ਹੌਟਫਾਇਲ ਦੇ ਕੇਸ ਵਿੱਚ ਵਰਤਿਆ ਗਿਆ ਸੀ, ਜਿੱਥੇ ਜੱਜ ਕੈਥਲੀਨ M. ਵਿਲੀਅਮਜ਼ ਨੇ ਐਮਪੀਏਏ ਨੂੰ ਉਨ੍ਹਾਂ ਸ਼ਬਦਾਂ ਦੀ ਵਰਤੋਂ ਨਾ ਕਰਨ ਦੀ ਹਦਾਇਤ ਦਿੱਤੀ, ਜਿਨ੍ਹਾਂ ਦੇ ਰੂਪ ਮੁੱਖ ਤੌਰ ਤੇ "ਅਪਮਾਨਜਨਕ" ਹੋਣ. ਇਸ ਸੂਚੀ ਵਿੱਚ "ਪਾਈਰੇਸੀ" ਸ਼ਬਦ ਸ਼ਾਮਲ ਹੈ, ਬਚਾਅ ਪੱਖ ਵੱਲੋਂ ਦਿੱਤੀ ਗਏ ਮਤੇ ਅਨੁਸਾਰ, ਜਿਸ ਦੀ ਵਰਤੋਂ, ਅਦਾਲਤ ਦੇ ਕਿਸੇ ਉਦੇਸ਼ ਦੀ ਪੂਰਤੀ ਨਹੀਂ ਕਰਦੀ ਅਤੇ ਇਹ ਸਿਰਫ ਜੂਰੀ ਨੂੰ ਗੁੰਮਰਾਹ ਕਰਨ ਲਈ ਅਤੇ ਉਨ੍ਹਾਂ ਤੇ ਪ੍ਰਭਾਵ ਪਾਉਣ ਲਈ ਕੀਤਾ ਜਾ ਰਿਹਾ ਹੈ.[1][6]

ਹਵਾਲੇ

[ਸੋਧੋ]
  1. 1.0 1.1 "MPAA Banned From Using Piracy and Theft Terms in Hotfile Trial". Archived from the original on 30 November 2013. Retrieved November 30, 2013. {{cite web}}: Unknown parameter |dead-url= ignored (|url-status= suggested) (help)
  2. "MPAA Banned From Using Piracy and Theft Terms in Hotfile Trial". Archived from the original on 3 December 2013. Retrieved November 30, 2013. {{cite web}}: Unknown parameter |dead-url= ignored (|url-status= suggested) (help)
  3. Nick Ross (8 April 2014). "Game of Thrones: Another case for piracy". ABC technology+games. ABC. Retrieved 21 April 2014.
  4. "piracy". Dictionary.com. Dictionary.com, LLC. 2014. Retrieved 21 April 2014.
  5. Dowling v. United States (1985), 473 U.S. 207, pp. 217–218.
  6. https://assets.documentcloud.org/documents/844100/188004334-mpaa-piracy-ban.pdf