ਕਾਮਨਵੈਲਥ ਆਫ਼ ਨੇਸ਼ਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਸ਼ਟਰਮੰਡਲ, ਜਾਂ ਰਾਸ਼ਟਰਮੰਡਲ ਦੇਸ਼ (ਅੰਗਰੇਜ਼ੀ: ਕਾਮਨਵੈਲਥ ਆਫ਼ ਨੇਸ਼ਨਜ਼) (ਪਹਿਲਾਂ ਨਾਮ ਬਰਿਤਾਨੀ ਰਾਸ਼ਟਰਮੰਡਲ), 53 ਆਜਾਦ ਰਾਜਾਂ ਦਾ ਇੱਕ ਸੰਘ ਹੈ ਜਿਸ ਵਿੱਚ ਸਾਰੇ ਰਾਜ ਅੰਗਰੇਜ਼ੀ ਰਾਜ ਦਾ ਹਿੱਸਾ ਸਨ (ਮੋਜਾਮਬੀਕ ਅਤੇ ਆਪ ਸੰਯੁਕਤ ਰਾਜਸ਼ਾਹੀ ਨੂੰ ਛੱਡ ਕੇ)।[1] ਇਸ ਦਾ ਮੁੱਖ ਦਫ਼ਤਰ ਲੰਦਨ ਵਿੱਚ ਸਥਿਤ ਹੈ। ਇਸ ਦਾ ਮੁੱਖ ਉਦੇਸ਼ ਲੋਕਤੰਤਰ, ਸਾਖਰਤਾ, ਮਾਨਵ ਅਧਿਕਾਰ, ਬਿਹਤਰ ਪ੍ਰਸ਼ਾਸਨ, ਅਜ਼ਾਦ ਵਪਾਰ ਅਤੇ ਸੰਸਾਰ ਸ਼ਾਂਤੀ ਨੂੰ ਬੜਾਵਾ ਦੇਣਾ ਹੈ। ਇੰਗਲੈਂਡ ਦੀ ਮਹਾਰਾਣੀ ਅਲਿਜਾਬੇਥ ਦੂਜੀ ਹਰ ਚਾਰ ਸਾਲ ਬਾਅਦ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਅਤੇ ਬੈਠਕਾਂ ਵਿੱਚ ਭਾਗ ਲੈਂਦੀ ਹਨ। ਇਸ ਦੀ ਸਥਾਪਨਾ 1931 ਵਿੱਚ ਹੋਈ ਸੀ, ਲੇਕਿਨ ਇਸ ਦਾ ਆਧੁਨਿਕ ਸਰੂਪ 1947 ਵਿੱਚ ਭਾਰਤ ਅਤੇ ਪਾਕਿਸਤਾਨ ਦੇ ਆਜਾਦ ਹੋਣ ਦੇ ਬਾਅਦ ਨਿਸ਼ਚਿਤ ਹੋਇਆ।

ਹਵਾਲੇ[ਸੋਧੋ]

  1. "About us". The Commonwealth. Retrieved 2013-10-03.