ਕਾਮੇਡੀ (ਡਰਾਮਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਕਾਮੇਡੀ ਹਾਸਾ ਪੈਦਾ ਕਰਨ ਲਈ ਕੀਤੀ ਕੋਈ ਪੇਸ਼ਕਾਰੀ ਹੁੰਦੀ ਹੈ। ਪ੍ਰਾਚੀਨ ਯੂਨਾਨੀ ਅਤੇ ਰੋਮਨ ਲੋਕਾਂ ਲਈ ਇੱਕ ਕਾਮੇਡੀ ਇੱਕ ਖੁਸ਼ ਅੰਤ ਵਾਲਾ ਮੰਚ-ਨਾਟਕ ਹੁੰਦਾ ਸੀ। ਮੱਧ ਯੁਗ ਵਿੱਚ, ਇਸ ਪਦ ਦੇ ਅਰਥ ਖੇਤਰ ਦਾ ਵਿਸਥਾਰ ਹੋ ਗਿਆ ਅਤੇ ਹਾਸਰਸੀ ਤੇ ਖੁਸ਼ ਅੰਤ ਵਾਲੀਆਂ ਵਾਰਤਾ ਕਵਿਤਾਵਾਂ ਵਿੱਚ ਇਸ ਦੇ ਦਾਇਰੇ ਵਿੱਚ ਸ਼ਾਮਲ ਹੋ ਗਈਆਂ। ਇਸ ਭਾਵ ਵਿੱਚ ਇਸ ਪਦ ਨੂੰ ਦਾਂਤੇ ਨੇ ਆਪਣੀ ਕਵਿਤਾ, ਲਾ ਡਿਵਾਈਨਾ ਕਾਮੇਡੀਆ ਦੇ ਸਿਰਲੇਖ ਲਈ ਵਰਤਿਆ।