ਸਮੱਗਰੀ 'ਤੇ ਜਾਓ

ਕਾਰਜਪਾਲਿਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਰਜਪਾਲਿਕਾ ਜਾਂ ਇੰਤਜ਼ਾਮੀਆ ਸਰਕਾਰ ਦਾ ਦੂਜਾ ਮਹੱਤਵਪੂਰਨ ਅੰਗ ਹੈ। ਇਹ ਵਿਧਾਨਪਾਲਿਕਾ ਜਾਂ ਵਿਧਾਨ ਸਭਾ ਦੁਆਰਾ ਬਣਾਏ ਕਾਨੂੰਨਾਂ ਨੂੰ ਲਾਗੂ ਕਰਦੀ ਹੈ ਅਤੇ ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਉਂਦੀ ਹੈ। ਸਧਾਰਨ ਤੌਰ 'ਤੇ ਲੋਕ ਕਾਰਜਪਾਲਿਕਾ ਨੂੰ ਹੀ ਸਰਕਾਰ ਸਮਝਦੇ ਹਨ। ਕਾਰਜਪਾਲਿਕਾ[1] ਸ਼ਬਦ ਬੜੇ ਵਿਆਪਕ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਰਾਜ ਦੇ ਸਰਵ-ਉੱਚ ਅਧਿਕਾਰੀ ਤੋਂ ਲੈ ਕੇ ਛੋਟੇ ਤੋਂ ਛੋਟਾ ਕਰਮਚਾਰੀ ਵੀ ਇਸ ਦਾ ਅੰਗ ਹੁੰਦੇ ਹਨ।

ਕੰਮ

[ਸੋਧੋ]
  • ਕਾਰਜਪਾਲਿਕਾ ਦਾ ਮੁੱਖ ਕੰਮ ਕਾਨੂੰਨਾਂ ਨੂੰ ਲਾਗੂ ਕਰਨਾ, ਦੇਸ਼ ਵਿੱਚ ਅਮਨ ਅਤੇ ਸ਼ਾਂਤੀ ਬਣਾਏ ਰੱਖਣਾ ਅਤੇ ਬਾਹਰਲ ਹਮਲਿਆਂ ਤੋਂ ਦੇਸ਼ ਨੂੰ ਬਚਾਉਣਾ ਹੈ। ਦੇਸ਼ ਦਾ ਪ੍ਰਬੰਧ ਕਰਨ ਲਈ ਸਰਕਾਰੀ ਕਰਮਚਾਰੀਆਂ ਦੀ ਨਿਯੁਕਤੀ ਕਰਦੀ ਹੈ। ਚੰਗਾ ਪ੍ਰਸ਼ਾਸ਼ਨ ਚਲਾਉਣ ਲਈ ਸਾਰੇ ਕੰਮਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਹਰ ਵਿਭਾਗ ਦੀ ਦੇਖ ਰੇਖ ਅਤੇ ਅਗਵਾਈ ਸੰਬੰਧਤ ਮੰਤਰੀ ਦੁਆਰਾ ਕੀਤੀ ਜਾਂਦੀ ਹੈ।
  • ਦੇਸ਼ ਦਾ ਸ਼ਾਸ਼ਨ ਚਲਾਉਣ ਲਈ ਕਾਰਜਪਾਲਿਕਾ ਨੂੰ ਕਈ ਵਿਧਾਨਕ ਕੰਮ ਵੀ ਕਰਨੇ ਪੈਂਦੇ ਹਨ। ਵਿਧਾਨ ਸਭਾ ਵਿੱਚ ਬਿੱਲ ਵਧੇਰੇ ਤੌਰ 'ਤੇ ਮੈਂਬਰ ਮੰਤਰੀਆਂ ਵੱਲੋ ਹੀ ਪੇਸ਼ ਕੀਤੇ ਜਾਂਦੇ ਹਨ। ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲ ਦੇਸ਼ ਦੇ ਮੁੱਖੀ ਦੀ ਮਨਜ਼ੂਰੀ ਪਿਛੋਂ ਕਾਨੂੰਨ ਬਣ ਜਾਂਦੇ ਹਨ। ਜਦੋਂ ਵਿਧਾਨ ਸਭਾ ਦੀ ਬੈਠਕ ਨਾ ਹੋਵੇ ਤਾਂ ਕਾਰਜਪਾਲਿਕਾ ਦਾ ਮੁੱਖੀ ਹੀ ਅਧਿਆਦੇਸ਼ ਜਾਂ ਆਰਡੀਨੈਂਸ ਜਾਰੀ ਕਰ ਸਕਦਾ ਹੈ ਜਿਸ ਨੂੰ ਕਾਨੂੰਨ ਹੀ ਮੰਨਿਆ ਜਾਂਦਾ ਹੈ।
  • ਅਜੋਕੇ ਯੁੱਗ ਵਿੱਚ ਇੱਕ ਦੇਸ਼ ਨੂੰ ਦੂਸਰੇ ਦੇਸ਼ਾਂ ਨਾ ਕਈ ਪ੍ਰਕਾਰ ਦੇ ਸੰਬੰਧ ਸਥਾਪਿਤ ਕਰਨੇ ਪੈਂਦੇ ਹਨ। ਕਾਰਜਪਾਲਿਕਾ ਆਪਣੀ ਵਿਦੇਸ਼ ਨੀਤੀ ਨਿਸ਼ਚਿਤ ਕਰਦੀ ਹੈ ਅਤੇ ਦੂਸਰੇ ਦੇਸ਼ਾਂ ਨਾਲ ਵਪਾਰਕ ਅਤੇ ਰਾਜਨੀਤਿਕ ਸਮਝੌਤੇ ਕਰਦੀ ਹੈ। ਕਾਰਜਪਾਲਿਕਾ ਦਾ ਮੁੱਖੀ ਦੂਜੇ ਦੇਸ਼ਾਂ ਵਿੱਚ ਰਾਜਦੂਤ ਵੀ ਨਿਯੁਕਤ ਕਰਦਾ ਹੈ।
  • ਸੰਸਦੀ ਸਰਕਾਰ ਵਿੱਚ ਧਨ ਬਿੱਲ ਅਤੇ ਬਜਟ ਮੰਤਰੀ-ਮੰਡਲ ਵੱਲੋਂ ਹੀ ਤਿਆਰ ਕੀਤੇ ਜਾਂਦੇ ਹਨ। ਵਿੱਤ ਮੰਤਰੀ ਇਹਨਾਂ ਨੂੰ ਸੰਸਦ ਦੇ ਸਾਹਮਣੇ ਪ੍ਰਵਾਨਗੀ ਲਈ ਪੇਸ਼ ਕਰਦਾ ਹੈ। ਨਵੇਂ ਟੈਕਸ ਲਗਾਉਂਣੇ, ਪੁਰਾਣੇ ਟੈਕਸ਼ਾਂ ਨੂੰ ਵੱਧ-ਘੱਟ ਕਰਨਾ, ਆਦਿ ਸਾਰੇ ਪ੍ਰਸਤਾਵ ਕਾਰਜਪਾਲਿਕਾ ਦੁਆਰਾ ਹੀ ਪੇਸ਼ ਕੀਤੇ ਜਾਂਦੇ ਹਨ।
  • ਦੇਸ਼ ਦੇ ਮੁੱਖੀ ਨੂੰ ਕਿਸੇ ਅਪਰਾਧੀ ਦੀ ਸਜਾ ਨੂੰ ਮਾਫ਼ ਕਰਨਾ ਜਾਂ ਘੱਟ ਕਰਨ ਦੀ ਸ਼ਕਤੀ ਹੁੰਦੀ ਹੈ। ਜੱਜਾਂ ਦੀ ਨਿਯੁਕਤੀ ਵੀ ਕਾਰਜਪਾਲਿਕਾ ਦਾ ਮੁੱਖੀ ਹੀ ਕਰਦਾ ਹੈ।
  • ਕਾਰਜਪਾਲਿਕਾ ਦੇਸ਼ ਨੂੰ ਬਾਹਰਲੇ ਹਮਲਿਆਂ ਤੋਂ ਬਣਾਉਣ ਲਈ ਸੈਨਾ ਦਾ ਪ੍ਰਬੰਧ ਕਰਦੀ ਹੈ। ਫੌਜ ਦਾ ਸੈਨਾਪਤੀ ਅਤੇ ਦੂਜੇ ਅਧਿਕਾਰੀਆਂ ਦੀ ਨਿਯੁਕਤੀ ਵੀ ਕਾਰਜਪਾਲਿਕਾ ਵੱਲੋਂ ਕੀਤੀ ਹੈ। ਲੜਾਈ ਦਾ ਸਾਜੋ-ਸਮਾਨ ਤੇ ਅਸਲੇ ਦਾ ਪ੍ਰਬੰਧ ਵੀ ਕਾਰਜਪਾਲਿਕਾ ਕਰਦੀ ਹੈ।
  • ਅਜੋਕੇ ਸਮੇਂ ਵਿੱਚ ਕਾਰਜਪਾਲਿਕਾ ਦੇਸ਼ ਦੇ ਵਿਕਾਰ ਲਈ ਯੋਜਨਾਵਾਂ ਤਿਆਰ ਕਰਦੀ ਹੈ ਅਤੇ ਸੰਸਦ ਦੀ ਮਨਜ਼ੁਰੀ ਲਈ ਸੰਸਦ ਦੇ ਸਾਹਮਣੇ ਪੇਸ਼ ਕਰਦੀ ਹੈ। ਦੇਸ਼ ਦੀ ਅੰਦਰੂਨੀ ਅਤੇ ਵਿਦੇਸ਼ ਨੀਤੀ ਦਾ ਨਿਰਮਾਣ ਕਰਦੀ ਹੈ।

ਹਵਾਲੇ

[ਸੋਧੋ]
  1. "The Executive Branch". The White House. Retrieved 4 July 2015.