ਕਾਰਟੀਅਰ (ਜੌਹਰੀ)
![]() | |
![]() ਕਾਰਟੀਅਰ ਫਲੈਗਸ਼ਿਪ ਸਟੋਰ, ਮੈਨਹੈਟਨ | |
ਕਿਸਮ | ਸਹਾਇਕ |
---|---|
ਉਦਯੋਗ | ਪਰਚੂਨ (ਰੀਟੇਲ) |
ਸਥਾਪਨਾ | 1847 |
ਸੰਸਥਾਪਕ | ਲੁਈ-ਫ਼੍ਰਾਂਸ੍ਵਾ ਕਾਰਟੀਅਰ |
ਮੁੱਖ ਦਫ਼ਤਰ | ਪੈਰਿਸ , ਫ਼੍ਰਾਂਸ |
ਸੇਵਾ ਦਾ ਖੇਤਰ | ਸੰਸਾਰਭਰ |
ਮੁੱਖ ਲੋਕ | ਸੀਰੀਲ ਵੀਨਰੌਂ (ਸੀਈਓ) |
ਉਤਪਾਦ |
|
ਕਮਾਈ | $6.2 ਬਿਲੀਅਨ (2020)[1] |
ਹੋਲਡਿੰਗ ਕੰਪਨੀ | ਰਿਸ਼ਮੌਂ |
ਵੈੱਬਸਾਈਟ | www |
ਕਾਰਟੀਅਰ ਇੰਟਰਨੈਸ਼ਨਲ ਐਸਐਨਸੀ, ਜਾਂ ਸਿਰਫ਼ ਕਾਰਟੀਅਰ, ਇੱਕ ਫ਼੍ਰਾਂਸੀਸੀ ਲਗਜ਼ਰੀ-ਵਸਤੂ ਕੰਪਨੀ ਹੈ, ਜੋ ਕਿ ਗਹਿਣੇ, ਘੜੀਆਂ, ਚਮੜੇ ਦੀਆਂ ਵਸਤੂਆਂ ਤੋਂ ਲੈ ਕੇ ਐਨਕਾਂ ਤੱਕ ਬਣਾਉਂਦੀ ਅਤੇ ਵੇਚਦੀ ਹੈ। ਲੁਈ-ਫ਼੍ਰਾਂਸ੍ਵਾ ਕਾਰਟੀਅਰ (1819-1904) ਵੱਲੋਂ 1847 ਵਿੱਚ ਇਸ ਨੂੰ ਪੈਰਿਸ ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਕੰਪਨੀ 1964 ਤੱਕ ਕਾਰਟੀਅਰ ਟੱਬਰ ਦੇ ਅਧੀਨ ਹੀ ਰਹੀ। ਕੰਪਨੀ ਦਾ ਮੁੱਖ ਦਫ਼ਤਰ ਪੈਰਿਸ, ਫ਼੍ਰਾਂਸ ਵਿੱਚ ਹੈ, ਅਤੇ ਮੌਜੂਦਾ ਸਮੇਂ ਵਿੱਚ ਸ੍ਵਿੱਸ ਰਿਸ਼ਮੌਂ ਗਰੁੱਪ ਦੀ ਇੱਕ ਸਹਾਇਕ ਕੰਪਨੀ ਹੈ। ਕਾਰਟੀਅਰ ਦੇ ਕੁੱਲ 125 ਮੁਲਕਾਂ ਵਿੱਚ 200 ਤੋਂ ਵੱਧ ਸਟੋਰ ਹਨ, ਜਿਨ੍ਹਾਂ ਵਿੱਚੋਂ ਤਿੰਨ ਪ੍ਰਮੁੱਖ ਸਟੋਰ ਪੈਰਿਸ, ਲੰਡਨ ਅਤੇ ਨਿਊ ਯਾਰਕ ਸਿਟੀ ਵਿੱਚ ਹਨ।
ਕਾਰਟੀਅਰ ਨੂੰ ਸੰਸਾਰ ਦੀਆਂ ਸਭ ਤੋਂ ਵੱਧ ਲਗਜ਼ਰੀ ਕੰਪਨੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 2020 ਦੇ ਹਵਾਲਿਆਂ ਮੁਤਾਬਕ ਬ੍ਰੈਂਡ-ਕੀਮਤ 12.2 ਬਿਲੀਅਨ ਅਮਰੀਕੀ ਡਾਲਰ ਅਤੇ ਆਮਦਨ 6.2 ਬਿਲੀਅਨ ਅਮਰੀਕੀ ਡਾਲਰ ਹੈ।
ਅੱਜ ਤੱਕ ਦਾ ਸਭ ਤੋਂ ਵੱਡਾ ਆਰਡਰ, ਪਟਿਆਲੇ ਦੇ ਮਹਾਰਾਜੇ ਵੱਲੋਂ ਕਾਰਟੀਅਰ ਨੂੰ ਦਿੱਤਾ ਗਿਆ ਸੀ, ਜੋ ਕਿ ਪਟਿਆਲਾ ਹਾਰ (ਨੈੱਕਲੇਸ) ਦਾ ਸੀ। ਜਿਸ ਦਾ 1925 ਵਿੱਚ ਮੁੱਲ ਉਦੋਂ ਦੇ 100 ਕਰੋੜ ਰੁਪਈਏ ਦੱਸੀ ਜਾਂਦੀ ਹੈ, ਜੋ ਕਿ ਅੱਜ ਦੇ 21,000 ਕਰੋੜ ਰੁਪਈਏ ਜਾਂ 2.5 ਬਿਲੀਅਨ ਅਮਰੀਕੀ ਡਾਲਰ ਜਾਂ 2.2 ਬਿਲੀਅਨ ਯੂਰੋ ਦੇ ਬਰਾਬਰ ਹੈ।
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedForbes_Cartier