ਕਾਰਲਾ ਗੁਫ਼ਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Karla Caves
KarlaCavesExtView.jpg
Karla Caves, Maharashtra
ਪਤਾ Karli, India Maharashtra, India
ਭੂ-ਵਿਗਿਆਨ Basalt
ਪ੍ਰਵੇਸ਼ 16
ਮੁਸ਼ਕਲਾਂ easy
Worship at Karli in the days of Christ A.D. 20

ਕਾਰਲਾ ਦੀਆਂ ਗੁਫ਼ਾਵਾਂ ਮਹਾਰਾਸ਼ਟਰ ਦੇ ਲੋਨਾਵਾਲਾ ਸ਼ਹਿਰ ਦੇ ਕਾਰਲੀ ਇਲਾਕੇ ਵਿੱਚ ਸਥਿਤ ਹੈ। ਕਾਰਲਾ ਦੀਆਂ ਗੁਫ਼ਾਵਾਂ ਸੰਜੇ ਗਾਂਧੀ ਨੇਸ਼ਨਲ ਪਾਰਕ ਵਿੱਚ ਸਥਿਤ ਹੈ। ਪਹਾੜੀ ਨੂੰ ਕੱਟ ਕੇ ਬਣਾਇਆਂ ਗਈਆਂ ਇਨ੍ਹਾਂ ਗੁਫਾਵਾਂ ਵਿੱਚ ਬੁੱਧ ਧਰਮ ਦੇ ਪਸਾਰ ਸਮੇਂ ਬੋਧੀ ਭਿਖਸ਼ੂਆ ਦੇ ਜੀਵਨ ਨੂੰ ਰੂਪਮਾਨ ਕੀਤਾ ਗਿਆ ਹੈ। ਪਹਾੜੀ ਨੂੰ ਕੱਟ ਕੇ ਬਣਾਈਆਂ ਪੌੜੀਆਂ ਸਾਨੂੰ ਉਨ੍ਹਾਂ ਅਨੇਕਾਂ ਗੁਫ਼ਾਵਾਂ ’ਚ ਲੈ ਜਾਂਦੀਆਂ ਹਨ ਜਿਨ੍ਹਾਂ ਵਿੱਚ ਬੋਧੀ ਭਿਖਸ਼ੂਆਂ ਦੇ ਰਹਿਣ ਅਤੇ ਸਾਧਨਾ ਕਰਨ ਜਾਂ ਪੜ੍ਹਨ-ਲਿਖਣ ਦੇ ਕਮਰੇ ਹਨ। ਕੁਝ ਵੱਡੇ-ਵੱਡੇ ਚੈਤਯ (ਸਭਾ ਮੰਡਪ) ਵੀ ਹਨ ਜਿਸ ’ਚ ਖੜ੍ਹ ਕੇ ਭਿਖਸ਼ੂ ਅਾਚਾਰੀਆ ਆਪਣੇ ਚੇਲਿਆਂ ਨੂੰ ਉਪਦੇਸ਼ ਦਿੰਦੇ ਸਨ। ਕਈ ਗੁਫ਼ਾਵਾਂ ਵਿੱਚ ਮਹਾਤਮਾ ਬੁੱਧ ਦੇ ਬੁੱਤ ਵੀ ਵੇਖਣ ਨੂੰ ਮਿਲਦੇ ਹਨ। ਕੁੱਲ ਮਿਲਾ ਕੇ ਇੱਥੇ 70 ਦੇ ਕਰੀਬ ਛੋਟੀਆਂ-ਵੱਡੀਆਂ ਗੁਫ਼ਾਵਾਂ ਹਨ।ਕਹਿਣ ਨੂੰ ਹੀ ਇਹ ਗੁਫ਼ਾ ਹੈ ਕਿਉਂਕਿ ਇਸ ਨੂੰ ਇੱਕ ਪਹਾੜ ਦੀ ਚੱਟਾਨ ’ਚੋਂ ਛੈਣੀਆਂ ਨਾਲ ਕੱਟ-ਕੱਟ ਕੇ ਘੜਿਆ ਗਿਆ ਹੈ, ਪਰ ਅੰਦਰੋਂ ਇਸ ਦਾ ਆਕਾਰ ਬਹੁਤ ਵੱਡਾ ਹੈ। ਫਰਸ਼ ਤੋਂ ਲੈ ਕੇ ਘੋੜੇ ਦੇ ਖੁਰ ਦੀ ਸ਼ਕਲ ਦੀ ਛੱਤ ਦੀ ਉਚਾਈ 46 ਫੁੱਟ, ਲੰਬਾਈ 124 ਫੁੱਟ ਅਤੇ ਚੌਡ਼ਾਈ ਤਕਰੀਬਨ 50 ਫੁੱਟ ਹੈ। ਇਸ ਚੈਤਯ (ਸਭਾ ਮੰਡਪ) ਦੇ ਦੋਵੇਂ ਪਾਸੇ ਅਨੇਕਾਂ ਸਤੰਭ ਹਨ ਅਤੇ ਸਤੰਭਾਂ ਦੇ ਉਪਰਲੇ ਹਿੱਸੇ ’ਤੇ ਹਾਥੀਆਂ ਉੱਤੇ ਬੈਠੇ ਸਵਾਰਾਂ ਨੂੰ ਚੱਟਾਨਾਂ ਵਿੱਚੋਂ ਕੱਟ ਕੇ ਘੜੀਆਂ ਗਿਆ। ਕਾਰਲਾ ਦੀਆਂ ਦੋ ਮੁੱਖ ਵਿਸ਼ੇਸ਼ਤਾਵਾਂ ’ਚੋਂ ਇੱਕ ਗੁਫ਼ਾ ਦੇ ਦੁਆਰ ਕੋਲ ਇੱਕ ਪਤੀ-ਪਤਨੀ ਦੀ ਆਦਮ ਕੱਦ ਮੂਰਤੀ ਕੰਧ ਵਿੱਚ ਖੁਣੀ ਦਿੱਸਦੀ ਹੈ। ਸ਼ਾਇਦ ਇਸ ਗੁਫ਼ਾ ਦੇ ਨਿਰਮਾਣ ਲਈ ਇਨ੍ਹਾਂ ਨੇ ਸਭ ਤੋਂ ਵੱਧ ਯੋਗਦਾਨ ਦਿੱਤਾ ਸੀ। ਦੂਜੀ ਵਿਸ਼ੇਸ਼ਤਾ ਇਸ ਗੁਫ਼ਾ ਦੇ ਬਾਹਰ ਇੱਕ ਸਤੰਭ ਹੈ ਜਿਸ ਦੇ ਸਿਖਰ ’ਤੇ ਚਾਰ ਸ਼ੇਰਾਂ ਦੇ ਮੂੰਹ ਤਰਾਸੇ ਦਿਸਦੇ ਹਨ। [1]

ਸ਼ਿਲਪਕਾਰੀ[ਸੋਧੋ]

ਹੋਰ ਵੇਖੋ[ਸੋਧੋ]

  • Bhaja Caves
  • Bedse Caves

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]