ਕਾਰਲੋਸ ਫਿਊਨਤੇਸ
ਕਾਰਲੋਸ ਫਿਊਨਤੇਸ | |
---|---|
![]() ਕਾਰਲੋਸ ਫਿਊਨਤੇਸ 2002 ਵਿੱਚ | |
ਜਨਮ | ਕਾਰਲੋਸ ਫਿਊਨਤੇਸ ਮਾਸੀਆਸ 11 ਨਵੰਬਰ 1928 ਪਨਾਮਾ ਸ਼ਹਿਰ, ਪਨਾਮਾ |
ਮੌਤ | 15 ਮਈ 2012 ਮੈਕਸੀਕੋ ਸ਼ਹਿਰ, ਮੈਕਸੀਕੋ | (ਉਮਰ 83)
ਕਿੱਤਾ | ਨਾਵਲਕਾਰ, ਲੇਖਕ |
ਰਾਸ਼ਟਰੀਅਤਾ | ਮੈਕਸੀਕਨ |
ਕਾਲ | 1954–2012 |
ਸਾਹਿਤਕ ਲਹਿਰ | ਲਾਤੀਨੀ ਅਮਰੀਕੀ ਬੂਮ |
ਪ੍ਰਮੁੱਖ ਕੰਮ |
|
ਜੀਵਨ ਸਾਥੀ |
|
ਬੱਚੇ |
|
ਵੈੱਬਸਾਈਟ | |
http://www.carlos-fuentes.net |
ਕਾਰਲੋਸ ਫਿਊਨਤੇਸ ਮਾਸੀਆਸ (11 ਨਵੰਬਰ 1928 – 15 ਮਈ 2012) ਲਾਤੀਨੀ ਅਮਰੀਕੀ ਨਾਵਲਕਾਰ ਅਤੇ ਨਿਬੰਧਕਾਰ ਸੀ। ਅਖ਼ਬਾਰ ਦ ਗਾਰਜ਼ੀਅਨ ਦੇ ਮੁਤਾਬਿਕ ਉਹ "ਮੈਕਸੀਕੋ ਦਾ ਮਸ਼ਹੂਰਤਰੀਨ ਨਾਵਲਕਾਰ ਹੈ"।
ਜ਼ਿੰਦਗੀ
[ਸੋਧੋ]ਕਾਰਲੋਸ ਫਿਊਨਤੇਸ 11 ਨਵੰਬਰ 1928 ਨੂੰ ਲਾਤੀਨੀ ਅਮਰੀਕਾ ਦੇ ਪਾਨਾਮਾ ਸ਼ਹਿਰ, ਪਾਨਾਮਾ ਵਿੱਚ ਪੈਦਾ ਹੋਇਆ ਜਿਥੇ ਇਸਦਾ ਪਿਤਾ ਰਾਜਦੂਤ ਸੀ।[1][2] ਪਿਤਾ ਦੀਆਂ ਬਦਲੀਆਂ ਦੇ ਅਨੁਸਾਰ ਇਸ ਦਾ ਬਚਪਨ ਸਾਂਤਿਆਗੋ, ਬਿਊਨਸ ਆਇਰਸ ਅਤੇ ਵਾਸ਼ਿੰਗਟਨ ਜਿਹੇ ਵੱਖ ਵੱਖ ਲਾਤੀਨੀ ਅਮਰੀਕੀ ਸ਼ਹਿਰਾਂ ਵਿੱਚ ਗੁਜ਼ਰਿਆ।[3] ਇਹ ਇੱਕ ਐਸਾ ਅਨੁਭਵ ਸੀ ਜਿਸਨੂੰ ਉਸ ਨੇ ਬਾਅਦ ਵਿੱਚ ਇੱਕ ਆਲੋਚਕੀ ਅਜਨਬੀ ਦੇ ਤੌਰ 'ਤੇ ਲਾਤੀਨੀ ਅਮਰੀਕਾ ਨੂੰ ਵੇਖਣ ਪਰਖਣ ਦੀ ਯੋਗਤਾ ਦੇ ਤੌਰ 'ਤੇ ਬਿਆਨ ਕੀਤਾ।[4] 1934 ਤੋਂ 1940 ਤੱਕ ਫਿਊਨਤੇਸ ਦਾ ਪਿਤਾ ਵਾਸ਼ਿੰਗਟਨ, ਡੀ.ਸੀ. ਵਿਖੇ ਮੈਕਸੀਕੀ ਅੰਬੈਸੀ ਵਿੱਚ ਨਿਯੁਕਤ ਸੀ,[5] ਜਿਥੇ ਕਾਰਲੋਸ ਅੰਗਰੇਜ਼ੀ-ਭਾਸ਼ਾ ਸਕੂਲ ਵਿੱਚ ਪੜ੍ਹਿਆ ਅਤੇ ਰਵਾਂ ਹੋਇਆ।[3][5] ਉਸ ਨੇ ਇਸ ਦੌਰਾਨ ਲਿਖਣ ਦਾ ਕੰਮ ਵੀ ਸ਼ੁਰੂ ਕੀਤਾ, ਆਪਣਾ ਰਸਾਲਾ ਕਢਣਾ ਸ਼ੁਰੂ ਕੀਤਾ ਜਿਸਨੂੰ ਉਹ ਆਪਣੇ ਬਲਾਕ ਦੇ ਅਪਾਰਟਮੈਂਟਾਂ ਵਿੱਚ ਵੰਡਿਆ ਕਰਦਾ ਸੀ।[3] ਵਾਸ਼ਿੰਗਟਨ ਵਿੱਚ ਉਸੇ ਆਪਣੇ ਮੁਲਕ ਦੀ ਤਕਦੀਰ ਅਤੇ ਇਸ ਵਾਬਸਤਗੀ ਦਾ ਅਹਿਸਾਸ ਜਿਸ ਤਰੀਕੇ ਨਾਲ ਹੋਇਆ, ਉਸ ਦਾ ਲੁਤਫ਼ ਭਰਪੂਰ ਹਾਲ ਉਸ ਨੇ ਇੱਕ ਮਜ਼ਮੂਨ ਵਿੱਚ ਲਿਖਿਆ ਹੈ ਕਿ ਸਿਨੇਮਾ ਵਿੱਚ ਇੱਕ ਫ਼ਿਲਮ ਦੇਖਦੇ ਹੋਏ ਜਦ ਨਵ ਉਮਰ ਕਾਰਲੋਸ ਨੇ ਮੈਕਸੀਕੋ ਦੇ ਕੌਮੀ ਹੀਰੋ ਨੂੰ ਪਰਦੇਸ਼ਾਂ ਵਿੱਚ ਅਮਰੀਕੀਆਂ ਹਥੋਂ ਜ਼ਿੱਚ ਹੁੰਦੇ ਹੋਏ ਦੇਖਿਆ ਤਾਂ ਉਹ ਆਪਣੀ ਸੀਟ ਤੇ ਖੜ੍ਹਾ ਹੋ ਕੇ ਨਾਅਰੇ ਲਗਾਉਣ ਲੱਗਿਆ। ਇਸ ਨੂੰ ਫ਼ੌਰਨ ਸਿਨੇਮਾ ਹਾਲ ਤੋਂ ਬਾਹਰ ਕੱਢ ਦਿੱਤਾ ਗਿਆ। ਫਿਊਨਤੇਸ ਨੇ ਜਨੇਵਾ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। 1938 ਵਿੱਚ ਮੈਕਸੀਕੋ ਨੇ ਤੇਲ ਸਰੋਤਾਂ ਦਾ ਕੌਮੀਕਰਨ ਕੀਤਾ, ਤਾਂ ਅਮਰੀਕਾ ਵਿੱਚ ਦੁਹਾਈ ਮਚ ਗਈ ਅਤੇ ਫਿਊਨਤੇਸ ਦਾ ਉਸਦੇ ਅਮਰੀਕੀ ਜਮਾਤੀਆਂ ਨੇ ਹੁੱਕਾ ਪਾਣੀ ਬੰਦ ਕਰ ਦਿੱਤਾ; ਉਸ ਨੇ ਬਾਅਦ ਵਿੱਚ ਉਸ ਨੇ ਇਸ ਘਟਨਾ ਨੂੰ ਉਸ ਵਿੱਚ ਪਲ ਦੇ ਤੌਰ 'ਤੇ ਦੱਸਿਆ ਜਿਸ ਤੋਂ ਉਸਨੇ ਆਪਣੇ ਆਪ ਨੂੰ ਮੈਕਸੀਕਨ ਸਮਝਣਾ ਸ਼ੁਰੂ ਕੀਤਾ।[5] 1940 ਵਿੱਚ ਪਿਤਾ ਦੀ ਬਦਲੀ ਸਾਂਤਿਆਗੋ, ਚਿਲੇ ਦੀ ਹੋ ਗਈ ਜਿਥੇ ਕਾਰਲੋਸ ਦੀ ਪਹਿਲੀ ਵਾਰ ਸਮਾਜਵਾਦ ਵਿੱਚ ਦਿਲਚਸਪੀ ਬਣੀ, ਪਾਬਲੋ ਨੈਰੂਦਾ ਦੀ ਕਵਿਤਾ ਵਿੱਚ ਉਸ ਦੀ ਦਿਲਚਸਪੀ ਦੁਆਰਾ, ਸਮਾਜਵਾਦ ਉਸ ਦੀ ਜ਼ਿੰਦਗੀ ਭਰ ਦੀ ਪ੍ਰੇਰਨਾ ਬਣ ਗਿਆ।[6] ਉਹ 16 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਮੈਕਸੀਕੋ ਵਿੱਚ ਰਹਿਣ ਲੱਗਿਆ ਜਦੋਂ ਉਸ ਨੇ ਇੱਕ ਕੂਟਨੀਤਕ ਵਜੋਂ ਆਪਣੇ ਕੈਰੀਅਰ ਤੇ ਨਿਗਾਹ ਰੱਖ ਕੇ ਮੈਕਸੀਕੋ ਸਿਟੀ ਵਿੱਚ [[ਮੈਕਸੀਕੋ ਦੀ[ਨੈਸ਼ਨਲ ਆਟੋਨੋਮਸ ਯੂਨੀਵਰਸਿਟੀ]] ਵਿਖੇ ਕਾਨੂੰਨ ਦਾ ਅਧਿਐਨ ਕਰਨ ਲਈ ਗਿਆ।[3] ਇਸ ਸਮੇਂ ਦੌਰਾਨ, ਉਸ ਨੇ ਰੋਜ਼ਾਨਾ ਅਖਬਾਰ ਹਾਏ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਿੱਕੀਆਂ ਕਹਾਣੀਆਂ ਵੀ ਲਿਖਣ ਲੱਗਿਆ।[3]