ਕਾਰਲ ਯਾਸਪਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਾਰਲ ਜੈਸਪਰਸ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਾਰਲ ਯਾਸਪਰਸ
ਜਨਮ 23 ਫ਼ਰਵਰੀ 1883(1883-02-23)
ਓਲਡਨਬਰਗ, ਜਰਮਨੀ
ਮੌਤ 26 ਫ਼ਰਵਰੀ 1969(1969-02-26) (ਉਮਰ 86)
ਬੇਸਲ, ਸਵਿਟਜ਼ਰਲੈਂਡ
ਕਾਲ 20ਵੀਂ-ਸਦੀ ਦਾ ਦਰਸ਼ਨ
ਇਲਾਕਾ ਪੱਛਮੀ ਦਰਸ਼ਨ
ਸਕੂਲ ਅਸਤਿਤਵਵਾਦ, ਨਵ-ਕਾਂਤਵਾਦ
ਮੁੱਖ ਰੁਚੀਆਂ
ਮਨੋਰੋਗਵਿਗਿਆਨ, ਧਰਮ ਸ਼ਾਸਤਰ, ਇਤਿਹਾਸ ਦਾ ਦਰਸ਼ਨ
ਮੁੱਖ ਵਿਚਾਰ
Axial Age,
coining the term Existenzphilosophie, Dasein and Existenz as the two states of being, subject–object split (Subjekt-Objekt-Spaltung)

ਕਾਰਲ ਟੀਓਡੋ ਯਾਸਪਰਸ (23 ਫਰਵਰੀ 1883 – 26 ਫਰਵਰੀ 1969) ਜਰਮਨ ਮਨੋਵਿਸ਼ਲੇਸ਼ਕ ਅਤੇ ਦਾਰਸ਼ਨਿਕ ਸੀ, ਜਿਸਦਾ ਆਧੁਨਿਕ ਧਰਮ-ਸਾਸ਼ਤਰ, ਮਨੋਚਕਿਤਸਾ ਅਤੇ ਦਰਸ਼ਨ ਤੇ ਤਕੜਾ ਪ੍ਰਭਾਵ ਸੀ।

ਜੀਵਨੀ[ਸੋਧੋ]

ਕਾਰਲ ਯਾਸਪਰਸ 1910 ਵਿੱਚ

ਕਾਰਲ ਯਾਸਪਰਸ ਦਾ ਜਨਮ 23 ਫਰਵਰੀ 1883 ਨੂੰ ਓਲਡਨਬਰਗ, ਜਰਮਨੀ ਵਿੱਚ ਹੋਇਆ ਸੀ। ਉਸਦੀ ਮਾਤਾ ਇਕ ਸਥਾਨਕ ਕਿਸਾਨੀ ਭਾਈਚਾਰੇ ਤੋਂ ਸੀ ਅਤੇ ਪਿਤਾ ਇੱਕ ਕਾਨੂੰਨਦਾਨ ਸੀ। ਉਸ ਨੇ ਦਰਸ਼ਨ ਵਿੱਚ ਬਚਪਨ ਵਿੱਚ ਹੀ ਦਿਲਚਸਪੀ ਲਈ, ਪਰ ਕਾਨੂੰਨੀ ਸਿਸਟਮ ਨਾਲ ਉਸ ਦੇ ਪਿਤਾ ਦੇ ਤਜਰਬੇ ਨੇ ਬਿਨਾਂ ਸ਼ੱਕ ਹਾਇਡਲਬਰਗ ਯੂਨੀਵਰਸਿਟੀ ਵਿਖੇ ਕਾਨੂੰਨ ਦਾ ਅਧਿਐਨ ਕਰਨ ਲਈ ਉਸ ਦੇ ਫੈਸਲੇ ਨੂੰ ਪ੍ਰਭਾਵਿਤ ਕੀਤਾ। ਇਹ ਛੇਤੀ ਹੀ ਸਾਫ ਹੋ ਗਿਆ ਕਿ ਖਾਸ ਤੌਰ ਤੇ ਕਾਨੂੰਨ ਦੀ ਪੜ੍ਹਾਈ ਉਸ ਲਈ ਰੁੱਖੀ ਸੀ, ਅਤੇ ਉਸਨੇ 1902 ਵਿਚ ਬਦਲ ਕੇ ਡਾਕਟਰੀ ਕਰਨ ਦਾ ਫੈਸਲਾ ਲੈ ਲਿਆ ਅਤੇ ਉਸ ਨੇ ਕਰਿਮਨੋਲੋਜੀ ਬਾਰੇ ਇੱਕ ਥੀਸਸ ਲਿਖਿਆ।