ਕਾਲਮੇਘ
ਕਾਲੇਮਘ ਕਈ ਸਾਲ ਜੀਵਿਤ ਰਹਿਣ ਵਾਲੀ ਸਾਗ ਕਿਸਮ ਦੀ ਜੜੀ-ਬੂਟੀ ਹੈ। ਇਸ ਦਾ ਵਿਗਿਆਨਕ ਨਾਮ ਐਂਡੋਗ੍ਰੈਫਿਸ ਪੈਨੀਕੁਲਾਟਾ (Andrographis paniculata) ਹੈ।
ਇਸ ਦੇ ਪੱਤਿਆਂ ਵਿੱਚ ਐਂਡਰੋਗ੍ਰਾਫੋਲਾਈਡ ਨਾਮਕ ਅਲਕਾਲੋਇਡ ਹੁੰਦਾ ਹੈ, ਜੋਕਿ ਸੁਆਦ ਵਿੱਚ ਬਹੁਤ ਕੌੜਾ ਹੁੰਦਾ ਹੈ। ਇਸ ਅਲਕਾਲੋਇਡ ਵਿੱਚ ਸਾੜ ਰੋਧੀ, ਸੂਜਨ ਰੋਧੀ, ਜੀਵਾਣੂ ਰੋਧੀ ਅਤੇ ਹੋਰ ਔਸ਼ਧੀ ਗੁਣ ਹੁੰਦੇ ਹਨ।ਹਨ। ਇਹ ਪੌਦਾ ਭਾਰਤ ਅਤੇ ਸ਼੍ਰੀਲੰਕਾ ਦਾ ਮੂਲ ਨਿਵਾਸੀ ਹੈ ਅਤੇ ਦੱਖਣੀ ਏਸ਼ੀਆ ਵਿੱਚ ਵੱਡੇ ਪੱਧਰ ਤੇ ਉਗਾਇਆ ਜਾਂਦਾ ਹੈ। ਇਸ ਦਾ ਤਣਾ ਸਿੱਧਾ ਹੁੰਦਾ ਹੈ, ਜਿਸ ਵਿੱਚ ਚਾਰ ਸ਼ਾਖਾਵਾਂ ਹੁੰਦੀਆਂ ਹਨ ਅਤੇ ਫਿਰ ਹਰੇਕ ਸ਼ਾਖਾ ਵਿਚੋਂ ਚਾਰ ਸ਼ਾਖਾਵਾਂ ਫੁੱਟਦੀਆਂ ਹਨ। ਇਸ ਪੌਦੇ ਦੇ ਪੱਤੇ ਹਰੇ ਅਤੇ ਸਧਾਰਨ ਹੁੰਦੇ ਹਨ। ਇਸ ਦੇ ਫੁੱਲਾਂ ਦਾ ਰੰਗ ਗੁਲਾਬੀ ਹੁੰਦਾ ਹੈ। ਇਸ ਦੇ ਪੌਦੇ ਬੀਜਾਂ ਰਾਹੀਂ ਤਿਆਰ ਕੀਤੇ ਜਾਂਦੇ ਹਨ। ਮਈ-ਜੂਨ ਦੇ ਮਹੀਨੇ ਵਿੱਚ ਬੀਜ ਬੀਜਣ ਦਾ ਸਮਾਂ ਹੁੰਦਾ ਹੈ। ਖੇਤ ਵਿੱਚ ਬੀਜਾਂ ਦਾ ਛਿੜਕਾਅ ਕਰ ਕੇ ਫਸਲ ਬੀਜੀ ਜਾਂਦੀ ਹੈ। ਇਹ ਪੌਦਾ ਛੋਟੇ ਕੱਦ ਦਾ ਹੁੰਦਾ ਹੈ ਅਤੇ ਛਾਂਦਾਰ ਥਾਵਾਂ ਤੇ ਜ਼ਿਆਦਾ ਹੁੰਦਾ ਹੈ। ਪੌਦੇ ਦੀ ਛਾਂਟੀ ਅਗਸਤ-ਨਵੰਬਰ ਵਿੱਚ ਕਰਕੇ ਫਸਲ ਪ੍ਰਾਪਤ ਕੀਤੀ ਜਾਂਦੀ ਹੈ। ਬੀਜ ਪ੍ਰਾਪਤ ਕਰਨ ਲਈ ਫਰਵਰੀ-ਮਾਰਚ ਵਿੱਚ ਪੌਦਿਆਂ ਦੀ ਕਟਾਈ ਕੀਤੀ ਜਾਂਦੀ ਹੈ। ਪੌਦਿਆਂ ਨੂੰ ਕੱਟ ਕੇ ਅਤੇ ਸੁੱਕਾ ਕੇ ਵੇਚਿਆ ਜਾਂਦਾ ਹੈ। ਔਸਤਨ 60-70 ਕਿੱਲੋ ਸੁੱਕੀ ਫਸਲ ਪ੍ਰਤੀ ਹੈਕਟਰ ਫਸਲ ਪ੍ਰਾਪਤ ਹੁੰਦੀ ਹੈ।[1]
- ↑ "पौध रोगों के जैविक नियन्त्रण में प्रभावी भूमिका एवं रसायन का विकल" (एचटीएमएल). कृषि विज्ञान केंद्र. Retrieved २१ मई २००९.
{{cite web}}
: Check date values in:|access-date=
(help)[permanent dead link]