ਕਾਲ਼ਾ ਛੇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਲ਼ਾ ਛੇਕ
BH LMC.png
"ਬਲੈਕ ਹੋਲ ਦਾ ਦ੍ਰਿਸ਼ ਵਿਚਕਾਰ ਚੁਬਕੀ ਬੱਦਲ"
ਪਦਵੀਆਂ
ਬਦਲਵੇਂ ਨਾਮ ਕਾਲਾ ਛੇਕ
ਗ੍ਰਹਿ-ਪਥੀ ਵਿਸ਼ੇਸ਼ਤਾਵਾਂ
ਭੌਤਿਕ ਵਿਸ਼ੇਸ਼ਤਾਵਾਂ
ਔਸਤ ਘਣਤਾ

ਕਾਲ਼ਾ ਛੇਕ (ਅੰਗਰੇਜੀ: Black Hole, ਬਲੈਕ ਹੋਲ) ਜਾਂ ਕਾਲਾ ਸੁਰਾਖ ਅੰਤਰਿਕਸ਼ ਵਿੱਚ ਅਜਿਹੇ ਖੇਤਰਾਂ ਨੂੰ ਆਖਦੇ ਹਨ ਜਿੱਥੇ ਮਾਦਾ ਦਾ ਬੇਇੰਤਹਾ ਇੱਕਠ ਇਨ੍ਹੀ ਤਾਕਤਵਰ ਗਰੈਵਟੀ ਪੈਦਾ ਕਰਦਾ ਹੈ ਕਿ ਉੱਥੋਂ ਦੀ ਕਿਸੇ ਦਾ ਵੀ ਵਾਪਸ ਬਾਹਰ ਆਉਣਾ ਨਾਮੁਮਕਿਨ ਹੈ। ਬਲੈਕ ਹੋਲ ਦੀ ਪਹਿਲੀ ਪੇਸ਼ੀਨਗੋਈ 1783 ਵਿੱਚ ਕੀਤੀ ਗਈ ਸੀ। ਕਾਫੀ ਅਰਸੇ ਤੱਕ ਬਲੈਕ ਹੋਲ ਕੇਵਲ ਇੱਕ ਕਿਆਸ ਹੀ ਸਨ ਲੇਕਿਨ ਪਿਛਲੇ ਕੁਝ ਦਹਾਕਿਆਂ ਵਿੱਚ ਜਮ੍ਹਾ ਹੋਏ ਸਬੂਤ ਨਾ ਕੇਵਲ ਬਲੈਕ ਹੋਲ ਦੀ ਹੋਂਦ ਵੱਲ ਇਸ਼ਾਰਾ ਕਰਦੇ ਹਨ, ਬਲਕਿ ਇਹ ਵੀ ਦੱਸਦੇ ਹਨ ਕਿ ਇਹ ਕਾਲੇ ਸੁਰਾਖ ਅੰਤਰਿਕਸ਼ ਵਿੱਚ ਆਮ ਹਨ।[1] ਬਲੈਕ ਹੋਲ ਅਸਲ ’ਚ ਕੋਈ ਛੇਕ ਨਹੀਂ ਹੈ, ਇਹ ਤਾਂ ਮਰੇ ਹੋਏ ਤਾਰਿਆਂ ਦੇ ਅਵਸ਼ੇਸ਼ ਹਨ। ਕਰੋੜਾਂ, ਅਰਬਾਂ ਸਾਲ ਬੀਤਣ ਪਿੱਛੋਂ ਕਿਸੇ ਤਾਰੇ ਦਾ ਜੀਵਨ ਸਮਾਪਤ ਹੁੰਦਾ ਹੈ ਅਤੇ ਫਿਰ ਬਲੈਕ ਹੋਲ ਦਾ ਜਨਮ ਹੁੰਦਾ ਹੈ।

ਵਿਸ਼ਾਲ ਧਮਾਕਾ[ਸੋਧੋ]

ਇਹ ਤੇਜ ਅਤੇ ਚਮਕਦੇ ਸੂਰਜ ਜਾਂ ਕਿਸੇ ਦੂਜੇ ਤਾਰੇ ਦੇ ਜੀਵਨ ਦਾ ਆਖਰੀ ਪਲ ਹੁੰਦਾ ਹੈ ਅਤੇ ਉਦੋਂ ਇਸ ਨੂੰ ਸੁਪਰਨੋਵਾ ਕਿਹਾ ਜਾਂਦਾ ਹੈ। ਤਾਰੇ 'ਚ ਹੋਇਆ ਵਿਸ਼ਾਲ ਧਮਾਕਾ ਇਸ ਨੂੰ ਤਬਾਹ ਕਰ ਦਿੰਦਾ ਹੈ ਅਤੇ ਉਸ ਦੇ ਪਦਾਰਥ ਪੁਲਾੜ 'ਚ ਫੈਲ ਜਾਂਦੇ ਹਨ। ਇਨ੍ਹਾਂ ਪਲਾਂ ਦੀ ਚਮਕ ਕਿਸੇ ਗਲੈਕਸੀ ਵਰਗੀ ਹੁੰਦੀ ਹੈ।

ਸਿਮਟਿਆ ਤਾਰਾ[ਸੋਧੋ]

ਮਰਨ ਵਾਲੇ ਤਾਰੇ 'ਚ ਇੰਨਾ ਆਕਰਸ਼ਣ ਹੁੰਦਾ ਹੈ ਕਿ ਉਸ ਦਾ ਸਾਰਾ ਪਦਾਰਥ ਆਪਸ 'ਚ ਬਹੁਤ ਸੰਘਣਤਾ ਨਾਲ ਸਿਮਟ ਜਾਂਦਾ ਹੈ ਅਤੇ ਇੱਕ ਛੋਟੇ ਕਾਲੇ ਬਾਲ ਦੀ ਆਕ੍ਰਿਤੀ ਲੈ ਲੈਂਦਾ ਹੈ। ਇਸ ਪਿੱਛੋਂ ਇਸ ਦਾ ਕੋਈ ਆਇਤਨ ਨਹੀਂ ਹੁੰਦਾ ਪਰ ਘਣਤਾ ਬੇਅੰਤ ਹੁੰਦੀ ਹੈ। ਇਹ ਘਣਤਾ ਇੰਨੀ ਜ਼ਿਆਦਾ ਹੈ ਕਿ ਇਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਸਿਰਫ ਸਾਪੇਖਤਾ ਦੇ ਸਿਧਾਂਤ ਨਾਲ ਹੀ ਇਸ ਦੀ ਵਿਆਖਿਆ ਹੋ ਸਕਦੀ ਹੈ।

ਬਲੈਕ ਹੋਲ ਦਾ ਜਨਮ[ਸੋਧੋ]

ਇਹ ਬਲੈਕ ਹੋਲ ਇਸ ਪਿੱਛੋਂ ਗ੍ਰਹਿ, ਚੰਦਰਮਾ, ਸੂਰਜ ਸਮੇਤ ਸਾਰੇ ਪੁਲਾੜੀ ਪਿੰਡਾਂ ਨੂੰ ਆਪਣੇ ਵੱਲ ਖਿੱਚਦਾ ਹੈ, ਜਿੰਨੇ ਜਿਆਦਾ ਪਦਾਰਥ ਇਸ ਦੇ ਅੰਦਰ ਜਾਂਦੇ ਹਨ, ਇਸ ਦਾ ਆਕਰਸ਼ਣ ਵਧਦਾ ਜਾਂਦਾ ਹੈ। ਇਥੋਂ ਤੱਕ ਕਿ ਇਹ ਪ੍ਰਕਾਸ਼ ਨੂੰ ਵੀ ਸੋਖ ਲੈਂਦਾ ਹੈ।

ਦ੍ਰਵਮਾਨ ਬਣਾਉਂਦਾ ਹੈ ਇਸ ਨੂੰ[ਸੋਧੋ]

ਸਾਰੇ ਤਾਰੇ ਮਰਨ ਪਿੱਛੋਂ ਬਲੈਕ ਹੋਲ ਨਹੀਂ ਬਣਦੇ। ਧਰਤੀ ਜਿੰਨੇ ਛੋਟੇ ਤਾਰੇ ਤਾਂ ਬਸ ਸਫੈਦ ਛੋਟੇ-ਛੋਟੇ ਕਣ ਬਣ ਕੇ ਹੀ ਰਹਿ ਜਾਂਦੇ ਹਨ। 'ਮਿਲਕੀ ਵੇਅ' ਗਲੈਕਸੀ 'ਚ ਨਜ਼ਰ ਆਉਣ ਵਾਲੇ ਵੱਡੇ ਤਾਰੇ ਨਿਊਟ੍ਰਾਨ ਤਾਰੇ ਹਨ, ਜੋ ਬਹੁਤ ਜ਼ਿਆਦਾ ਦ੍ਰਵਮਾਨ ਵਾਲੇ ਪਿੰਡ ਹਨ।

ਵਿਸ਼ਾਲ ਦੁਨੀਆ[ਸੋਧੋ]

ਪੁਲਾੜ ਵਿਗਿਆਨੀ ਬਲੈਕ ਹੋਲ ਨੂੰ ਉਨ੍ਹਾਂ ਦੇ ਅਕਾਰ ਦੇ ਅਧਾਰ 'ਤੇ ਵੱਖ ਕਰਦੇ ਹਨ। ਛੋਟੇ ਬਲੈਕ ਹੋਲ 'ਸਟੇਲਰ ਬਲੈਕ ਹੋਲ' ਕਹੇ ਜਾਂਦੇ ਹਨ ਜਦਕਿ ਵੱਡੇ ਵਾਲਿਆਂ ਨੂੰ ਸੁਪਰਮੈਸਿਵ ਬਲੈਕ ਹੋਲ ਕਿਹਾ ਜਾਂਦਾ ਹੈ। ਇਨ੍ਹਾਂ ਦਾ ਭਾਰ ਇੰਨਾ ਜਿਆਦਾ ਹੁੰਦਾ ਹੈ ਕਿ ਇਕ-ਇਕ ਬਲੈਕ ਹੋਲ ਲੱਖਾਂ-ਕਰੋੜਾਂ ਸੂਰਜਾਂ ਦੇ ਬਰਾਬਰ ਹੋ ਜਾਏ।

ਬਲੈਕ ਹੋਲ ਲੁਕੇ ਰਹਿੰਦੇ ਹਨ[ਸੋਧੋ]

ਬਲੈਕ ਹੋਲ ਦੇਖੇ ਨਹੀਂ ਜਾ ਸਕਦੇ, ਇਨ੍ਹਾਂ ਦਾ ਕੋਈ ਆਇਤਨ ਨਹੀਂ ਹੁੰਦਾ ਅਤੇ ਇਹ ਕੋਈ ਪਿੰਡ ਨਹੀਂ ਹੁੰਦੇ। ਇਨ੍ਹਾਂ ਦੀ ਸਿਰਫ ਕਲਪਨਾ ਕੀਤੀ ਜਾਂਦੀ ਹੈ ਕਿ ਪੁਲਾੜ 'ਚ ਕੋਈ ਥਾਂ ਕਿਹੋ ਜਿਹੀ ਹੈ। ਬਲੈਕ ਹੋਲ ਨੂੰ ਸਿਰਫ ਉਸ ਦੇ ਆਲੇ-ਦੁਆਲੇ ਚੱਕਰ ਲਗਾਉਂਦੇ ਭੰਵਰ ਵਰਗੀਆਂ ਚੀਜ਼ਾਂ ਤੋਂ ਪਛਾਣਿਆ ਜਾਂਦਾ ਹੈ।

ਤਾਰਾ ਜਾਂ ਛੇਕ[ਸੋਧੋ]

1972 'ਚ ਐਕਸ-ਰੇਅ 'ਬਾਇਨਰੀ ਸਟਾਰ' 'ਸਿਗਨਸ ਐਕਸ-1' ਦੇ ਹਿੱਸੇ ਦੇ ਰੂਪ 'ਚ ਸਾਹਮਣੇ ਆਇਆ ਬਲੈਕ ਹੋਲ ਸਭ ਤੋਂ ਪਹਿਲਾ ਸੀ, ਜਿਸ ਦੀ ਪੁਸ਼ਟੀ ਹੋਈ। ਸ਼ੁਰੂਆਤ 'ਚ ਤਾਂ ਰਿਸਰਚਰ ਇਸ 'ਤੇ ਇਕਮੱਤ ਹੀ ਨਹੀਂ ਸਨ ਕਿ ਇਹ ਕੋਈ ਬਲੈਕ ਹੋਲ ਹੈ ਜਾਂ ਫਿਰ ਬਹੁਤ ਜਿਆਦਾ ਦ੍ਰਵਮਾਨ ਵਾਲਾ ਕੋਈ ਨਿਊਟ੍ਰਾਨ ਸਟਾਰ।

ਪੁਖਤਾ ਹੋਈ ਧਾਰਨਾ[ਸੋਧੋ]

'ਸਿਗਨਸ ਐਕਸ-1' ਦੇ 'ਬੀ ਸਟਾਰ' ਦੀ ਬਲੈਕ ਹੋਲ ਦੇ ਰੂਪ ’ਚ ਪਛਾਣ ਹੋਈ। ਇਸ ਦਾ ਦ੍ਰਵਮਾਨ ਨਿਊਟ੍ਰਾਨ ਸਟਾਰ ਦੇ ਦ੍ਰਵਮਾਨ ਤੋਂ ਵਧੇਰੇ ਨਿਕਲਿਆ। ਇਥੇ ਭੌਤਿਕੀ ਦੇ ਰੁਟੀਨ ਦੇ ਸਿਧਾਂਤ ਲਾਗੂ ਨਹੀਂ ਹੁੰਦੇ।

ਸਭ ਤੋਂ ਵੱਡਾ ਬਲੈਕ ਹੋਲ[ਸੋਧੋ]

ਵਿਗਿਆਨੀਆਂ ਨੇ ਪਿਛਲੇ ਦਿਨੀਂ ਹੁਣ ਤੱਕ ਦਾ ਸਭ ਤੋਂ ਵਿਸ਼ਾਲ ਬਲੈਕ ਹੋਲ ਲੱਭਿਆ ਹੈ। ਇਹ ਆਪਣੀ ਮੇਜ਼ਬਾਨ ਗਲੈਕਸੀ 'ਏ. ਡੀ. ਸੀ. 1277' ਦਾ 14 ਫੀਸਦੀ ਦ੍ਰਵਮਾਨ ਆਪਣੇ ਅੰਦਰ ਲੈਂਦਾ ਹੈ।

ਬਲੈਕ ਹੋਲਾਂ ਅਤੇ ਹੋਰ ਠੋਸ ਚੀਜ਼ਾਂ[ਸੋਧੋ]

ਜਦੋਂ ਕਿਸੇ ਚੀਜ਼ ਦੇ ਮਾਸ (ਪੁੰਜ/ਮਾਦੇ) ਦਾ ਉਸਦੇ ਰੇਡੀਅਸ ਨਾਲ ਅਨੁਪਾਤ ਬਹੁਤ ਜਿਆਦਾ ਵਿਸ਼ਾਲ ਹੋ ਜਾਂਦਾ ਹੈ, ਤਾਂ ਜਨਰਲ ਰਿਲੇਟੀਵਿਟੀ ਬਲੈਕ ਹੋਲਾਂ ਦੀ ਰਚਨਾ ਦਾ ਅਨੁਮਾਨ ਲਗਾਉਂਦੀ ਹੈ, ਜੋ ਸਪੇਸ ਦਾ ਅਜਿਹਾ ਖੇਤਰ ਹੁੰਦੀਆਂ ਹਨ ਜਿਸਤੋਂ ਕੋਈ ਵੀ ਚੀਜ਼, ਇੱਥੋਂ ਤੱਕ ਕਿ ਪ੍ਰਕਾਸ਼ ਵੀ, ਬਚ ਨਹੀਂ ਸਕਦਾ । ਸਟੈੱਲਰ ਐਵੋਲੀਊਸ਼ਨ ਦੇ ਤਾਜ਼ਾ ਸਵੀਕ੍ਰਿਤ ਮਾਡਲਾਂ ਵਿੱਚ, ਸੂਰਜ ਦੇ ਪੁੰਜ ਤੋਂ 1.4 ਗੁਣਾ ਦੇ ਲੱਘਭੱਗ ਵੱਡੇ ਮਾਸ ਵਾਲੇ ਨਿਊਟ੍ਰੌਨ ਸਟਾਰ, ਅਤੇ ਕੁੱਝ ਦਰਜਣ ਸੋਲਰ ਮਾਸਾਂ ਵਾਲੀਆਂ ਸਟੈੱਲਰ ਬਲੈਕ ਹੋਲਾਂ ਨੁੰ ਭਾਰੀ ਮਾਸ ਵਾਲੇ ਸਟਾਰਾਂ (ਤਾਰਿਆਂ) ਦੀ ਉਤਪੱਤੀ ਦਾ ਅੰਤਿਮ ਪੜਾਓ ਮੰਨਿਆ ਗਿਆ ਹੈ। ਆਮ ਤੌਰ ਤੇ ਇੱਕ ਗਲੈਕਸੀ ਵਿੱਚ ਇੱਕ ਬਹੁਤ ਭਾਰੀ (ਸੁਪਰਮੈੱਸਿਵ) ਬਲੈਕਹੋਲ ਹੁੰਦੀ ਹੈ ਜਿਸਦਾ ਕੇਂਦਰੀ ਮਾਸ ਕੁੱਝ ਮਿਲੀਅਨ ਤੋਂ ਲੈ ਕੇ ਕੁੱਝ ਬਿਲੀਅਨ ਸੋਲਰ ਮਾਸਾਂ ਬਰਾਬਰ ਹੁੰਦਾ ਹੈ, ਅਤੇ ਇਸਦੀ ਹੋਂਦ ਨੂੰ ਗਲੈਕਸੀ ਦੀ ਫੌਰਮੇਸ਼ਨ (ਬਣਤਰ) ਅਤੇ ਵਿਸ਼ਾਲ ਬ੍ਰਹਿਮੰਡੀ ਬਣਤਰਾਂ ਦੀ ਫੌਰਮੇਸ਼ਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਸੋਚਿਆ ਜਾਂਦਾ ਹੈ।

ਜਨਰਲ ਰਿਲੇਟੀਵਿਟੀ ਦੀਆਂ ਇਕੁਏਸ਼ਨਾਂ ਤੇ ਅਧਾਰਿਤ ਬਣਾਵਟ : ਗਰੈਵੀਟੇਸ਼ਨਲ ਤਰੰਗਾਂ ਬਾਹਰ ਕੱਢ ਰਿਹਾ ਬਲੈਕ ਹੋਲ ਬਣਦਾ ਜਾ ਰਿਹਾ ਇੱਕ ਇਕੱਠਾ ਹੋ ਰਿਹਾ ਤਾਰਾ

ਅਸਟ੍ਰੌਨੋਮੀਕਲੀ (ਖਗੋਲ ਭੌਤਿਕ ਵਿਗਿਆਨ ਦੇ ਤਰੀਕੇ ਨਾਲ), ਠੋਸ ਸੰਘਣੀਆਂ ਚੀਜ਼ਾਂ ਦੀ ਸਭ ਤੋਂ ਜਿਆਦਾ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਉਹ ਗਰੈਵੀਟੇਸ਼ਨਲ ਐਨਰਜੀ ਨੂੰ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਵਿੱਚ ਤਬਦੀਲ ਕਰਨ ਲਈ ਸ਼ਾਨਦਾਰ ਕਾਬਲੀਅਤ ਵਾਲਾ ਮਕੈਨਿਜ਼ਮ (ਯੰਤਰ ਤਰੀਕਾ) ਮੁੱਹਈਆ ਕਰਵਾਉਂਦੇ ਹਨ । ਐਕਸਰਸ਼ਨ, ਜੋ ਸਟੈੱਲਰ ਜਾਂ ਸੁਪਰਮੈੱਸਿਵ ਬਲੈਕ ਹੋਲਾਂ ਵਿੱਚ ਗੈਸੀ ਪਦਾਰਥ ਜਾਂ ਧੂੜ ਦੇ ਕਣਾਂ ਦਾ ਡਿੱਗਣਾ ਹੈ, ਕੁੱਝ ਖਾਸ ਤੌਰ ਤੇ ਚਮਕੀਲੀਆਂ ਖਗੋਲੀ ਚੀਜ਼ਾਂ ਲਈ ਜਿਮੇਵਾਰ ਮੰਨਿਆ ਜਾਂਦਾ ਹੈ, ਜਿਹਨਾਂ ਵਿੱਚ ਨੋਟ ਕਰਨ ਯੋਗ ਹਨ; ਭਿੰਨ ਪ੍ਰਕਾਰ ਦੇ ਕ੍ਰਿਅਸ਼ੀਲ ਗਲੈਕਟਿਕ ਨਿਊਕਲੀਆਈ ਦਾ ਗਲੈਕਟਿਕ ਪੈਮਾਨੇ ਉੱਤੇ ਹੋਣਾ, ਅਤੇ ਸਟੈੱਲਰ ਦੇ ਅਕਾਰ ਦੀਆਂ ਚੀਜ਼ਾਂ ਜਿਵੇਂ ਮਾਈਕ੍ਰੋਕੁਆੱਸਰਾਂ ਦਾ ਹੋਣਾ । ਖਾਸ ਕਰ ਕੇ , ਏਕਸਰਸ਼ਨ ਰਿਲੇਟੀਵਿਸਟਿਕ ਜੈੱਟਸ ਦੀ ਅਗਵਾਈ ਕਰ ਸਕਦੇ ਹਨ, ਜੋ ਉੱਚ ਊਰਜਾ ਕਣਾਂ ਤੇ ਬੀਮ ਫੋਕਸ ਕਰਦੇ ਹਨ ਜੋ ਪ੍ਰਕਾਸ਼ ਦੀ ਸਪੀਡ ਦੇ ਲੱਗਭੱਗ ਬਰਾਬਰ ਸਪੇ ਵਿੱਚ ਦੂਰ ਦਰਾਜ ਹੁੰਦੇ ਹਨ । ਜਨਰਲ ਰਿਲੇਟੀਵਿਟੀ ਇਹਨਾਂ ਸਾਰੇ ਘਟਨਾਕ੍ਰਮਾਂ ਦੇ ਮਾਡਲ ਬਣਾਉਣ ਵਿੱਚ ਕੇਂਦਰੀ ਰੋਲ ਅਦਾ ਕਰਦੀ ਹੈ, ਅਤੇ ਨਿਰੀਖਣਾਂ (ਔਬਜ਼ਰਵੇਸ਼ਨਾਂ) ਨੇ ਥਿਊਰੀ ਰਾਹੀਂ ਅਨੁਮਾਨਿਤ ਵਿਸ਼ੇਸ਼ਤਾਵਾਂ ਵਾਲੀਆਂ ਬਲੈਕ ਹੋਲਾਂ ਦੀ ਹੋਂਦ ਲਈ ਸ਼ਕਤੀਸ਼ਾਲੀ ਸਬੂਤ ਮੁੱਹਈਆ ਕਰਵਾਏ ਹਨ ।

ਬਲੈਕ ਹੋਲਾਂ ਦੀ ਗਰੈਵੀਟੇਸ਼ਨਲ ਤਰੰਗਾਂ ਲਈ ਖੋਜ ਵਿੱਚ ਨਿਸ਼ਾਨਿਆਂ ਵਿੱਚ ਵੀ ਮੰਗ ਹੈ। ਇੱਕ ਦੂਜੇ ਵਿੱਚ ਸੁੰਗੜ ਰਹੀਆਂ ਬਲੈਕ ਹੋਲ ਬਾਇਨਰੀਆਂ ਇੱਥੇ ਧਰਤੀ ਉੱਤੇ ਡਿਟੈਕਟਰਾਂ ਤੱਕ ਪਹੁੰਚਣ ਵਾਲੇ ਸ਼ਕਤੀਸ਼ਾਲੀ ਗਰੈਵੀਟੇਸ਼ਨਲ ਤਰੰਗਾਂ ਦੇ ਸਿਗਨਲਾਂ ਵਿੱਚੋਂ ਕੁੱਝ ਵੱਲ ਲੈ ਕੇ ਜਾ ਸਕਦੀਆਂ ਹਨ , ਅਤੇ ਇੱਕਠਾ ਹੋਣ ਤੋਂ ਪਹਿਲਾਂ ਦੀ ਅਵਸਥਾ ਦੇ ਫੇਜ਼ (ਚਰਪ) ਨੂੰ ਮਰਜਰ ਇਵੈਂਟਸ (ਇਕੱਠਾ ਹੋਣ ਦੀਆਂ ਘਟਨਾਵਾਂ) ਦੀ ਦੂਰੀ ਨਾਪਣ ਲਈ ਇੱਕ ਸਟੈਂਡਰਡ ਕੈਂਡਲ (ਮੋਮਬੱਤੀ) ਦੇ ਤੌਰ ਤੇ ਵਰਤਿਆ ਜਾ ਸਕਦਾ ਹੈ- ਅਤੇ ਇਸਤਰਾਂ ਜਿਆਦਾ ਦੂਰੀ ਉੱਤੇ ਕੌਸਮਿਕ (ਬ੍ਰਹਿਮੰਡੀ) ਫੈਲਾਓ ਦੀ ਖੋਜ ਵਜੋਂ ਵਰਤਿਆ ਜਾ ਸਕਦਾ ਹੈ। ਇੱਕ ਸਟੈੱਲਰ ਬਲੈਕ ਹੋਲ ਦੇ ਰੂਪ ਵਿੱਚ ਪੈਦਾ ਕੀਤੀ ਗਈ ਗਰੈਵੀਟੇਸ਼ਨਲ ਤਰੰਗ ਦਾ ਇੱਕ ਸੁਪਰਮੈੱਸਿਵ ਵਿੱਚ ਮਿਲ ਜਾਣਾ ਇਹ ਸਿੱਧੀ ਜਾਣਕਾਰੀ ਦਿੰਦਾ ਹੋਣਾ ਚਾਹੀਦਾ ਹੈ ਕਿ ਸੁਪਰਮਏੱਸਿਵ ਬਲੈਕ ਹੋਲ ਦੀ ਜੀਓਮੈਟਰੀ (ਰੇਖਾਗਣਿਤ) ਕੀ ਹੈ।


ਹਵਾਲੇ[ਸੋਧੋ]

  1. "Black Holes and Quasars". Ask an Astronomer.