ਕਾਲ਼ਾ ਸਿਰ ਚੰਡੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਲ਼ਾ ਸਿਰ ਚੰਡੋਲ
Black-crowned Sparrow Lark small.jpg
ਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Passeriformes
ਪਰਿਵਾਰ: Alaudidae
ਜਿਣਸ: Eremopterix
ਪ੍ਰਜਾਤੀ: E. nigriceps
Binomial name
Eremopterix nigriceps
(Gould, 1841)

ਕਾਲ਼ਾ ਸਿਰ ਚੰਡੋਲ,(en:black-crowned sparrow-lark:) ਕਾਲ਼ਾ ਸਿਰ ਚੰਡੋਲ - ਕਾਲ਼ਾ ਸਿਰ ਚੰਡੋਲ ਦਾ ਇਲਾਕਾ ਅਫ਼ਰੀਕਾ ਮਹਾਂਦੀਪ ਦੇ ਚੜ੍ਹਦੇ ਪਾਸੇ ਮਰਤਾਨੀਆ ਦੇਸ ਤੋਂ ਲੈ ਕੇ ਮੱਧ ਏਸ਼ੀਆ ਤੋਂ ਹੁੰਦੇ ਹੋਏ ਭਾਰਤ ਦੇ ਲਹਿੰਦੇ ਪਾਸੇ ਤੇ ਪਹਾੜ ਦੀ ਬਾਹੀ ਤੱਕ ਹੈ। ਇਹ ਚੰਡੋਲ ਚਿੜੀਆਂ ਮੀਂਹ ਰੁੱਤੇ ਉੱਤਰ ਵੱਲ ਪਰਵਾਸ ਕਰ ਜਾਂਦੀਆਂ ਹਨ। ਜਿਸ ਵਿਚ ਅਫ਼ਰੀਕਾ ਦਾ ਸਾਹੇਲ ਇਲਾਕਾ ਅਤੇ ਅਰਬ ਦਾ ਉੱਤਰੀ ਹਿੱਸਾ ਆਉਂਦਾ ਏ ਪਰ ਚੰਡੋਲ ਚਿੜੀਆਂ ਦੀ ਕੁਝ ਵਸੋਂ ਬਦਲਦੀਆਂ ਰੁੱਤਾਂ ਵਿਚ ਵੀ ਆਪਣੀ ਥਾਂ ਟਿਕੀ ਰਹਿੰਦੀ ਏ।

ਜਾਣ ਪਛਾਣ[ਸੋਧੋ]

ਇਸਦੀ ਲੰਮਾਈ 10-11 ਸੈਮੀ ਅਤੇ ਵਜ਼ਨ 12-16 ਗ੍ਰਾਮ ਹੁੰਦਾ ਹੈ। ਨਰ ਦਾ ਸਿਰ ਤੇ ਧੌਣ ਕਾਲ਼ਾ-ਚਿੱਟਾ ਪੱਟੀਦਾਰ ਹੁੰਦੇ ਹਨ। ਬਾਕੀ ਦਾ ਸਰੀਰ ਕਾਲ਼ਾ ਤੇ ਪਰ ਮਿੱਟੀ ਰੰਗੇ ਹੁੰਦੇ ਹਨ। ਮਾਦਾ ਦੇ ਮਿੱਟੀ ਰੰਗੇ ਸਰੀਰ 'ਤੇ ਭੂਰੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ।

ਖ਼ੁਰਾਕ[ਸੋਧੋ]

ਇਸਦੀ ਖ਼ੁਰਾਕ ਮੁੱਖ ਤੌਰ 'ਤੇ ਘਾਹ ਜਾਂ ਬੂਟਿਆਂ ਦੇ ਬੀਅ ਹੁੰਦੇ ਹਨ ਪਰ ਇਹ ਕੀਟ-ਪਤੰਗੇ ਵੀ ਖਾ ਲੈਂਦਾ ਹੈ। ਬੋਟਾਂ ਨੂੰ ਜ਼ਿਆਦਾਤਰ ਪੌਸ਼ਟਿਕ ਭੋਜਨ ਵਜੋਂ ਕੀਟ-ਪਤੰਗੇ ਹੀ ਖਵਾਉਂਦੇ ਹਨ। ਬਹੁਤਾਤ ਵਿਚ ਚੋਗਾ ਚੁਗਣ ਦਾ ਵੇਲਾ ਸੁਵਖਤੇ ਤੇ ਤਕਾਲਾਂ ਦਾ ਹੁੰਦਾ ਹੈ ਅਤੇ ਚੋਗਾ ਜ਼ਿਆਦਾਤਰ ਭੌਂ ਤੋਂ ਹੀ ਚੁਗਦੇ ਹਨ। ਇਹ ਕੀਟ-ਪਤੰਗਿਆਂ  ਦਾ ਸ਼ਿਕਾਰ ਹਵਾ ਵਿੱਚੋ ਵੀ ਕਰ ਲੈਂਦੇ ਹਨ। ਗਰਮੀਆਂ ਵਿਚ ਇਹ ਛਾਂ ਵਾਲੀਆਂ ਥਾਵਾਂ 'ਤੇ ਅਰਾਮ ਕਰਦੀ ਹੈ ਤਾਂ ਜੁ ਪਾਣੀ ਦੀ ਘਾਟ ਤੋਂ ਬਚਿਆ ਜਾ ਸਕੇ। ਪਰਸੂਤ ਦੇ ਦਿਨਾਂ ਵਿਚ ਇਹ 50 ਦੀ ਗਿਣਤੀ ਦੇ ਝੁੰਡ ਵਿਚ ਚੋਗਾ ਚੁਗਦੇ ਹਨ।

ਪਰਸੂਤ[ਸੋਧੋ]

ਆਮ ਤੌਰ 'ਤੇ ਇਸ ਚੰਡੋਲ ਚਿੜੀ ਦੇ ਪਰਸੂਤ ਦਾ ਵੇਲਾ ਗਰਮੀਆਂ ਦੇ ਮਹੀਨੇ ਹੁੰਦੇ ਹਨ। ਨਰ ਚੰਡੋਲ ਮਾਦਾ ਨੂੰ ਰਿਝਾਉਣ ਲਈ ਹਵਾ ਵਿਚ ਕਲਾਬਾਜ਼ੀਆਂ ਵਿਖਾਉਂਦਾ ਹੈ। ਇਸਦੇ ਆਲ੍ਹਣੇ ਹਮੇਸ਼ਾ ਕਿਸੇ ਛਾਂ ਵਾਲੀ ਥਾਂ 'ਤੇ ਹੁੰਦੇ ਹਨ ਜੋ ਇਸ ਕਿਸੇ ਨਿੱਕੇ ਬੂਟੇ ਜਾਂ ਘਾਹ 'ਤੇ ਬਣਾਇਆ ਹੁੰਦਾ ਹੈ। ਮਾਦਾ ਇੱਕ ਵੇਰਾਂ 2-3 ਆਂਡੇ ਦੇਂਦੀ ਹੈ, ਜਿਹਨਾਂ 'ਤੇ ਮਾਦਾ ਤੇ ਨਰ ਦੋਵੇਂ ਵਾਰੋ-ਵਾਰੀ ਬਹਿੰਦੇ ਹਨ। 11-12 ਦਿਨ ਆਂਡਿਆਂ 'ਤੇ ਬਹਿਣ ਮਗਰੋਂ ਬੋਟ ਨਿਕਲਦੇ ਹਨ। ਆਂਡਿਆਂ ਵਿਚੋਂ ਬੋਟ ਨਿਕਲਣ ਤੋਂ ਬਾਅਦ ਨਰ ਤੇ ਮਾਦਾ ਦੇ ਹਿੱਸੇ 1-1 ਬੋਟ ਆ ਜਾਂਦਾ ਹੈ ਤੇ ਉਹ ਵੱਖੋ-ਵੱਖਰੇ ਹੋ ਕੇ ਆਵਦੇ ਬੋਟ ਨੂੰ ਪਾਲਦੇ ਹਨ। ਇਸ ਤਰਾਂ ਕਰਨ ਨਾਲ ਜਦ ਵੀ ਕਦੇ 3 ਬੋਟ ਨਿਕਲਦੇ ਹਨ ਤਾਂ ਤੀਸਰੇ ਬੋਟ ਲਈ ਜ਼ਿੰਦਗੀ ਦੇ ਰਾਹ ਬੰਦ ਹੁੰਦੇ ਹਨ ਤੇ ਉਸਦੀ ਮੌਤ ਹੋ ਜਾਂਦੀ ਏ। ਬੋਟ ਆਪਣੀ ਜ਼ਿੰਦਗੀ ਦੀ ਪਹਿਲੀ 'ਡਾਰੀ ਤਿੰਨ ਹਫ਼ਤਿਆਂ ਦੀ ਉਮਰੇ ਲਾਉਂਦੇ ਹਨ ਅਤੇ 1 ਸਾਲ ਦੀ ਉਮਰ ਪਰਸੂਤ ਲਈ ਤਿਆਰ ਹੋ ਜਾਂਦੇ ਹਨ।[2]

ਹਵਾਲੇ[ਸੋਧੋ]