ਕਾਲਾ ਸ਼ੱਕਰ ਖੋਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਲਾ ਸ਼ੱਕਰ ਖੋਰਾ
Purple-rumped Sunbird - male.jpg
ਨਰ
Purple-rumped Sunbird (Female) I IMG 7397.jpg
ਮਾਦਾ
ਵਿਗਿਆਨਿਕ ਵਰਗੀਕਰਨ
ਜਗਤ: ਜੰਤੂ
ਸੰਘ: ਕੋਰਡੇਟ
ਵਰਗ: ਪੰਛੀ
ਤਬਕਾ: Passeriformes
ਪਰਿਵਾਰ: ਨੈਕਟੇਰੀਨੀਆ
ਜਿਣਸ: ਲੇਪਟੋਕੋਮਾ
ਪ੍ਰਜਾਤੀ: ਐਲ. ਜ਼ੇਲੋਨੀਕਾ
ਦੁਨਾਵਾਂ ਨਾਮ
ਲੇਪਟੋਕੋਮਾ ਜ਼ੇਲੋਨੀਕਾ
ਕਾਰਲ ਲਿਨਾਅਸ, 1766)
LeptocomaZeylonicaMap.png
" | Synonyms

ਨੈਕਟਾਰੀਨੀਆ ਜ਼ੇਲੋਨੀਕਾ
ਸਰਥੀਆ ਜ਼ੇਲੋਨੀਕਾ
ਚਾਲਕੋਸਟੇਥਾ ਜ਼ੇਲੋਨੀਕਾ
ਸਿਨੀਰਿਸ ਸੋਲਾ
ਆਰਚਨੇਚਥਰਾ ਜ਼ੇਲੋਨੀਕਾ
ਸੀਰਤੋਸਤੋਮਸ ਜ਼ੇਲੋਨੀਕਾ

ਕਾਲਾ ਸ਼ੱਕਰ ਖੋਰਾ ਨੂੰ ਫੁੱਲਾਂ ਦਾ ਰਸ ਚੂਸਣ ਦੀ ਆਦਤ ਅਤੇ ਕਾਲੇ ਰੰਗ ਕਰਕੇ ਕਿਹਾ ਜਾਂਦਾ ਹੈ।ਇਸ ਦਾ ਵਿਗਿਆਨਿਕ ਨਾਮ:ਨੈਕਟੇਰੀਨੀਆ ਏਸੀਆਟਿਕਾ ਹੈ। ਇਨ੍ਹਾਂ ਦੀਆਂ ਸੌ ਤੋਂ ਵੱਧ ਜਾਤੀਆਂ ਦੇ ਪਰਿਵਾਰ ਹੈ। ਇਹ ਪੰਛੀ ਭਾਰਤੀ ਮਹਾਦੀਪ ਦੇ ਉਚਾਈ ਵਾਲੇ ਇਲਾਕਿਆਂ ਵਿਚਲੇ ਬਾਗ਼ਾਂ, ਖੇਤਾਂ, ਜੰਗਲਾਂ ਗੱਲ ਕੀ ਸਭ ਥਾਵਾਂ ਤੇ ਰਿਹੰਦੇ ਹਨ। ਇਹਨਾਂ ਦਾ ਖਾਣਾ ਫੁੱਲਾਂ ਦੇ ਰਸ, ਕੀੜੇ-ਮਕੌੜੇ ਅਤੇ ਮੱਕੜੀਆਂ ਹਨ। ਇਹਨਾਂ ਦੀ ਅਵਾਜ ਚਵੀਟ-ਚਵੀਟ-ਚਵੀਟ ਦੀ ਹੁੰਦੀ ਹੈ।

ਬਣਤਰ[ਸੋਧੋ]

ਇਸ ਦੀ ਲੰਬਾਈ 10 ਸੈਂਟੀਮੀਟਰ ਹੁੰਦੀ ਹੈ। ਇਸ ਪਤਲੀ ਲੰਮੀ ਅਤੇ ਹੌਲੀ-ਹੌਲੀ ਥੱਲੇ ਨੂੰ ਮੁੜੀ ਹੋਈ ਚੁੰਝ ਫੁੱਲਾਂ ਦੇ ਅੰਦਰੋਂ ਰਸ ਚੂਸਦੀ ਦੀ ਮਦਦ ਕਰਦੀ ਹੈ। ਇਸ ਦੀ ਜੀਭ ਲੰਮੀ, ਪਤਲੀ ਅਤੇ ਪਾਈਪ ਵਰਗੀ ਹੁੰਦੀ ਹੈ। ਨਰ ਦਾ ਰੰਗ ਰੰਗ ਗੂੜ੍ਹਾ-ਜੈਤੂਨੀ ਭੂਰਾ ਅਤੇ ਮਾਦਾ ਦਾ ਰੰਗ ਫਿੱਕਾ-ਜੈਤੂਨੀ ਹੁੰਦਾ ਹੈ। ਨਰ ਦੇ ਮੋਢਿਆਂ ਹੇਠ ਇੱਕ ਚਮਕਦਾਰ ਪੀਲਾ-ਲਾਲ ਚੱਟਾਕ ਹੁੰਦਾ ਹੈ ਜਿਹੜਾ ਸਿਰਫ਼ ਉੱਡਣ ਵੇਲੇ ਹੀ ਝਾਤੀਆਂ ਮਾਰਦਾ ਹੈ।[2]

ਅਗਲੀ ਪੀੜ੍ਹੀ[ਸੋਧੋ]

ਇਨ੍ਹਾਂ ਤੇ ਬਹਾਰ ਮਾਰਚ ਤੋਂ ਮਈ ਵਿੱਚ ਆਉਂਦੀ ਹੈ। ਬਹਾਰ ਵਿੱਚ ਨਰ ਦਾ ਰੰਗ ਗੂੜ੍ਹੀ-ਨੀਲੀ ਜਾਮਣੀ ਭਾਹ ਵਾਲਾ ਕਾਲਾ ਹੋ ਜਾਂਦਾ ਹੈ। ਇਸ ਦਾ ਛੋਟੀ ਜਿਹੀ ਥੈਲੀ ਵਰਗਾ ਆਲ੍ਹਣਾ ਜ਼ਮੀਨ ਤੋਂ 2 ਤੋਂ 3 ਮੀਟਰ ਦੀ ਉਚਾਈ ‘ਤੇ ਕਿਸੇ ਕੰਡਿਆਲ਼ੀ ਝਾੜੀ ਜਾਂ ਕੰਧਾਂ ਉੱਤੇ ਚੜ੍ਹੀਆਂ ਫੁੱਲਾਂ ਦੀ ਵੇਲਾਂ ਵਿੱਚ ਹੁੰਦਾ ਹੈ। ਮਾਦਾ ਜੜ੍ਹਾਂ, ਲੀਰਾਂ, ਤੀਲਿਆਂ ਅਤੇ ਹੋਰ ਗੰਦ-ਮੰਦ ਨੂੰ ਮੱਕੜੀਆਂ ਦੇ ਜਾਲੇ ਵਿੱਚ ਬੁਣ ਕੇ ਬਣਾਉਂਦੀਆਂ ਹਨ। ਮਾਦਾ ਦੇ 2 ਤੋਂ 3 ਭੂਸਲ਼ੇ ਫਿੱਕੀ ਹਰੀ ਭਾਹ ਵਾਲੇ ਚਿੱਟੇ ਅੰਡੇ ਹੁੰਦੇ ਹਨ।

ਗੈਲਰੀ[ਸੋਧੋ]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]