ਕਾਵਿ ਅਭਿਆਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Deletion icon.svg
ਇਹ ਸਫ਼ਾ ਛੇਤੀ ਮਿਟਾਏ ਜਾਣ ਲਈ ਨਾਮਜ਼ਦ ਕੀਤਾ ਗਿਆ ਹੈ ਕਿਉਂਕਿ “ਲੇਖ ਦੀ ਸਮੱਗਰੀ ਦੇ ਨਾਲ ਨਾਲ ਪ੍ਰਮਾਣਿਕ ​​ਹਵਾਲਾ ਨਹੀਂ ਹੈ ਅਤੇ ਸਟਾਈਲ ਐਂਸ਼ੀਲੋਪੀਡੀਆ ਦੇ ਵਿਕੀਪੀਡੀਆ ਮਿਆਰਾਂ ਦੀ ਪਾਲਣਾ ਨਹੀਂ ਕਰਦੀ //ਉਦਾਹਰਣ "ਵੱਖ6ਵੱਖ" ਅਤੇ ਬੇਲੋੜੀ ਸਪੇਸ ਅਤੇ ਅਰਥਹੀਣ ਲਾਈਨਾਂ ਜਿੱਦਾਂ ਕਿ"

ਕਿ ਸ਼ਕਤੀ ਵਿਉਤਪੱਤੀ ਤੇ ਅਭਿਆਸ ਦੀ ਤਿਕੜੀ ਹੀ ਕਾਵਿ-ਕ੍ਰਿਤ ਦਾ ਹੇਤੂ ਪ੍ਰੇਰਕ ਤੱਤ ਹੈ।"// ਇਸਦੀ ਭਾਸ਼ਾ ਕਾਵਿਕ ਹੈ ਅਤੇ //"ਹੇਤੂ ਪ੍ਰੇਰਕ ਤੱਤ"// ਵਰਗੇ Puffer ਸ਼ਬਦਾਂ ਦਾ ਉਪਯੋਗ ਨਾਲ ਸਾਰਾ ਲੇਖ ਇਸ ਤਰ੍ਹਾਂ ਦੇ ਸ਼ਬਦਾਂ ਨਾਲ ਭਰੇ ਹੋਏ ਹੁੰਦਾ ਹੈ ਜਿਸ ਨਾਲ ਸਾਰਾ ਲੇਖ ਨਿਰਪੱਖਤਾ ਤੋਂ ਦੂਰ ਹੁੰਦਾ ਹੈ”।


ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਸਫ਼ਾ ਮਿਟਾਉਣ ਦੀ ਕਸੌਟੀ ਨਾਲ਼ ਮੇਲ ਨਹੀਂ ਖਾਂਦਾ ਜਾਂ ਤੁਸੀਂ ਇਸਦੀਆਂ ਕਮੀਆਂ ਦੂਰ ਕਰਕੇ ਇਸਨੂੰ ਬਿਹਤਰ ਬਣਾ ਸਕਦੇ ਹੋ ਅਤੇ ਫਿਰ ਇਹ ਅਰਧ-ਸੂਚਨਾ ਹਟਾ ਸਕਦੇ ਹੋ, ਪਰ ਮਿਹਰਬਾਨੀ ਕਰਕੇ ਆਪਣੇ ਬਣਾਏ ਸਫ਼ਿਆਂ ਤੋਂ ਇਸਨੂੰ ਨਾ ਹਟਾਓ।


ਜੇ ਤੁਸੀਂ ਇਸਨੂੰ ਮਿਟਾਉਣ ਦੇ ਖ਼ਿਲਾਫ਼ ਹੋ ਤਾਂ ਇਸਦੇ ਗੱਲ-ਬਾਤ ਸਫ਼ੇ ’ਤੇ ਆਪਣੇ ਵਿਚਾਰ ਪੇਸ਼ ਕਰੋ।

ਜ਼ਿੰਮੇਵਾਰ ਵਰਤੋਂਕਾਰ ਇਸਨੂੰ ਮਿਟਾਉਣ ਤੋਂ ਪਹਿਲਾਂ ਇਸਦਾ ਅਤੀਤ (ਆਖ਼ਰੀ ਤਬਦੀਲੀ), ਕਿਹੜੇ ਸਫ਼ੇ ਇੱਥੇ ਜੋੜਦੇ ਹਨ ਅਤੇ ਇਸਦਾ ਗੱਲ-ਬਾਤ ਸਫ਼ੇ ਦੀ ਜਾਂਚ ਜ਼ਰੂਰ ਕਰੋ।ਇਸ ਸਫ਼ੇ ਵਿਚ ਆਖ਼ਰੀ ਤਬਦੀਲੀ Wikilover90 (ਯੋਗਦਾਨ| ਚਿੱਠੇ) ਨੇ 07 ਦਸੰਬਰ 2018 ਨੂੰ 07:11 (UTC) ’ਤੇ ਕੀਤੀ। (ਤਾਜ਼ਾ ਕਰੋ)

ਭਾਰਤੀ ਆਲੋਚਕਾਂ ਨੇ  ਅਭਿਆਸ ਨੂੰ ਕਾਵਿ ਕਾਰਣਾਂ ਵਿਚ ਗਿਣਕੇ ਇਹ ਪ੍ਰਗਟ ਕੀਤਾ ਹੈ ਕਿ ਸਾਹਿਤਕਾਰ ਲਈ ਆਪਣੀ ਕਲਾ ਦਾ ਵਿਹਾਰਕਾਰੀ ਗਿਆਨ ਅਤੇ ਵਰਤੋਂ ਦੋਵੇਂ ਬਿਲਕੁਲ ਹੀ ਜ਼ਰੂਰੀ ਹਨ। ਅਭਿਆਸ ਦਾ ਵਿਸ਼ਲੇਸ਼ਣ ਕਰਦਿਆਂ ਮੰਮਟ ਨੇ ਸਪਸ਼ਟ ਕੀਤਾ ਹੈ। ਕਿ ਕਾਵਿ ਦੇ ਰਚਣ ਤੇ ਸੁਆਦ ਮਾਨਣ ਵਿਚ ਲਗਾਤਾਰ ਪ੍ਰੈਕਟਿਸ ਜਾਂ ਉਪਰਾਲਾ ਹੀ ਅਭਿਆਸ ਹੈ। ਜਿਹੜਾ ਮਹਾਂਕਵੀਆਂ ਤੇ ਕਾਵਿ-ਆਲੋਚਕਾ ਦੇ ਉਪਦੇਸ਼ਾ ਦੀ ਸਹੀ-ਸਹੀ ਵਰਤੋਂ ਨਾਲ ਕੀਤਾ ਜਾਂਦਾ ਹੈ। ਸੰਸਕ੍ਰਿਤ ਵਿਦਵਾਨਾਂ ਨੇ ਉਪਰੋਕਤ ਤਿੰਨੇ ਸਾਧਨਾ ਨੂੰ ਕਾਵਿ-ਰਚਨਾ ਦੇ ਮੁੱਖ ਕਾਰਣ ਮੰਨਿਆ ਹੈ। ਪਰੰਤੂ ਏਥੇ ਇਕ ਗੱਲ ਹੋਰ ਵੀ ਵਰਣਨ-ਯੋਗ ਹੈ ਕਿ ਮੰਮਟ ਦੀ ਧਾਰਣਾ ਅਨੁਸਾਰ ਇਨ੍ਹਾਂ ਤਿੰਨਾ ਹੇਤੂਡਾਂ ਵਿਚੋਂ ਪ੍ਰਤਿਭਾ ਹੀ ਬੁਨਿਆਦੀ ਹੈ ਨਿਪੁਣਤਾ ਅਤੇ ਅਭਿਆਸ ਇਸਦੇ ਕੇਵਲ ਸਹਾਇਕ ਜਾਂ ਉਪਕਾਰਕ ਤੱਤ ਹੀ ਹਨ।

ਆਚਾਰੀਆ ਢੰਡੀ ਦਾ ਵਿਚਾਰ: ਕਾਵਿ ਦਾ ਨਿਰਮਾਣ ਸਹਿਜ ਸੁਭਾ ਪ੍ਰਗਟ ਕੋਈ ਪ੍ਰਤਿਭਾ, ਵਿਉਤਪੱਤੀ ਅਤੇ ਲਗਾਤਾਰ ਅਭਿਆਸ ਇਨ੍ਹਾਂ ਤਿੰਨਾ ਉਤੇ ਨਿਰਭਰ ਹੈ।

ਆਚਾਰੀਆ ਰੁਦ੍ਰਟ ਦਾ ਵਿਚਾਰ[ਸੋਧੋ]

ਕਿ ਸ਼ਕਤੀ ਵਿਉਤਪੱਤੀ ਤੇ ਅਭਿਆਸ ਦੀ ਤਿਕੜੀ ਹੀ ਕਾਵਿ-ਕ੍ਰਿਤ ਦਾ ਹੇਤੂ ਪ੍ਰੇਰਕ ਤੱਤ ਹੈ। ਆਨੰਦ ਵਰਧਨ ਅਨੁਸਾਰ ਕਾਵਿ ਦੇ ਨਿਰਮਾਣ ਵਿਚ ਪ੍ਰਤਿਭਾ ਦਾ ਹੀ ਵਿਸ਼ੇਸ ਹੱਥ ਹੈ।

ਆਚਾਰੀਆ ਮੰਮਟ ਦਾ ਕਥਨ[ਸੋਧੋ]

ਕਾਵਿ-ਰਚਨਾ ਦੇ ਤਿੰਨ ਮੂਲ ਕਾਰਣ ਹਨ ਕਵੀ ਦੀ ਪ੍ਰਤਿਭਾ ਜਾਂ ਸ਼ਕਤੀ ਨਿਪੁਣਤਾਂ  ਜਾਂ ਵਿਉਤਪਤੀ ਅਤੇ ਅਭਿਆਸ ਜਾਂ ਲਗਨ। ਪ੍ਰੰਤੂ ਇਹ ਤਿੰਨੇ ਸਮੂਹਿਕ ਰੂਪ ਵਿਚ ਹੀ ਕਾਵਿ ਸਿਰਜਣ ਦੀ ਸ਼ਕਤੀ ਰੱਖਦੇ ਹਨ। ਇਸ ਤਰ੍ਹਾਂ ਉਪਰਲੀਆਂ ਸਤਰਾਂ ਵਿਚ ਦੋਂ ਸਭ ਦ੍ਰਸ਼ਟੀਗੋਚਰ ਹੁੰਦੇ ਹਨ। ਇਕ ਦੇ ਅਨੁਸਾਰ ਕਾਵਿ ਦਾ ਹੇਤੂ ਕੇਵਲ ਪ੍ਰਤਿਭਾ ਹੈ ਅਤੇ ਦੂਜੇ ਮਤ ਦੇ ਅਨੁਸਾਰ ਪ੍ਰਤਿਭਾ ਦੇ ਨਾਲ ਵਿਉਤਪਤੀ ਅਤੇ ਅਭਿਆਸ ਵੀ ਕਾਰਣ ਹੈ।

ਕਾਵਿ ਦੀ ਪਰਿਭਾਸ਼ਾ[ਸੋਧੋ]

       ਕਾਵਿ ਦੀ ਆਤਮਾ ਦੇ ਪ੍ਰਸ਼ਨ ਦੇ ਹਲ ਲੱਭਣ ਲਈ ਆਪੋ ਆਪੋ ਆਪਣੇ ਖਿਆਲ ਦਲੀਲਾਂ ਲੈ ਕੇ ਅੱਗੇ ਆਏ ਵੱਖ6ਵੱਖ ਆਚਾਰੀਆਂ ਨੇ ਆਪਣੇ ਜ਼ਿਹਨ ਵਿਚ ਕਾਵਿ ਦੇ ਸਰੂਪ ਨੂੰ ਉਲੀਕਣ ਦੀ ਜਿਹੜੀ ਪਰੰਪਰਾ ਥਾਪੀ ਉਸਦਾ ਵਰਣਨ ਅਸੀ ਪਿਛੇ ਕਰ ਚੁੱਕੇ ਹਾਂ। ਸਾਨੂੰ ਇਸਦੀ ਵਾਕਫੀ ਹੋ ਗਈ ਹੈ ਕਿ ਭਾਰਤੀ ਆਲੋਚਨਾ ਵਿੱਚ ਕਿਹੜੇ-ਕਿਹੜੇ ਪ੍ਰਮੁੱਖ ਕਾਵਿ ਸਿਧਾਂਤ ਹਨ।

ਆਚਾਰੀਆ ਭਾਮਹ: ਸ਼ਬਦ ਅਤੇ ਅਰਥ ਦੇ ਸਹਿਭਾਵ ਨੂੰ ਕਾਵਿ ਕਿਹਾ ਜਾਂਦਾ ਹੈ।ੳਸਦਾ ਮਤਲਬ ਇਹੋ ਹੈ ਕਿ ਸ਼ਬਦ ਅਤੇ ਜਦੋਂ ਇਕਮਿਕ ਜਾ ਇਕਜਾਨ ਹੋ ਜਾਂਦੇ ਹਨ ਅਤੇ ਆਪੋ ਆਪਣੀ ਵਿੱਥ ਤੇ ਵਖਰਤਾ ਛੱਡ ਕੇ ਆਪਸ ਵਿਚ ਪਰਸਪਰ ਲੀਨ ਹੋਂ ਜਾਂਦੇ ਹਨ। ਤਾਂ ਕਾਵਿ ਰਚਨਾ ਹੁੰਦੀ ਹੈ।

ਦੰਡੀ: ਆਚਾਰੀਆ ਦੰਡੀ ਨੇ ਕਾਵਿ ਦੀ ਪਰਿਭਾਸ਼ਾ ਅੰਲਕਾਰਿਕ ਢੰਗ ਨਾਲ ਬਿਆਨ ਕੀਤੀ ਹੈ। ਉਸਦਾ ਕਹਿਣਾ ਹੈ ਕਿ ‘ਮਨ-ਭਾਉਦੇ  ਆਰਥਾਂ ਨੂੰ ਰਸ ਪ੍ਰਗਟ ਕਰਨ ਵਾਲੀ ਰਸਾਤਮਕ ਪਦਾਵਲੀ ਹੀ ਕਾਵਿ-ਸਰੀਰ ਹੈ। ਦੰਡੀ ਏਥੇ ਸ਼ਬਦਾਵਲੀ ਨੁੰ ਕਾਵਿ ਦਾ ਸਰੀਰ ਮਨ ਕੇ ਦੇਹਵਾਦੀ ਨੁਕਤੇ ਤੋਂ ਕਾਵਿ ਦੀ ਸ਼ੈਲੀ ਤੇ ਕਲਾ ਪੱਖ ਦੀ ਉੱਤਮਤਾ ਦੀ ਪ੍ਰੋੜਤਾ ਕਰਦੇ ਹਨ।

ਆਨੰਦ ਵਰਧਨ[ਸੋਧੋ]

ਇਹ ਆਚਾਰਿਆ ਧੁਨੀ ਸਿਧਾਂਤ ਦੇ ਸਮਰਥਕ ਸਨ। ਇਨ੍ਹਾਂ ਦੇ ਅਨੁਸਰ ‘‘ਕਾਵਿ ਕੀ ਹੈ ਸ਼ਬਦ ਤੇ ਅਰਥ ਕਾਵਿ ਦਾ ਸਰੀਰ ਹੈ ਅਤੇ ਧੁਨੀ, ਕਾਵਿ ਦੀ ਆਤਮਾ ਹੈ ਆਨੰਦ ਵਰਧਨ ਧੁਨੀ-ਸਰੂਪ ਸ਼ਬਦਾਰਥ ਨੂੰ ਕਾਵਿ ਦੀ ਪਰਿਭਾਸ਼ਾ ਮੰਨਦੇ ਹਨ। ਆਨੰਦ ਵਰਧਨ ਆਤਮਵਾਦੀ ਵਰਗ ਵਿਚ ਸ਼ਾਮਲ ਹੁੰਦੇ ਹਨ।

ਹਵਾਲੇ[ਸੋਧੋ]

ਭਾਰਤੀ ਕਾਵਿ ਸ਼ਾਸਤਰ, ਲੇਖਕ ਡਾ. ਪ੍ਰੇਮ ਪ੍ਰਕਾਸ਼ ਸਿੰਘ, ਲਾਹੋਰ ਬੁਕ ਸ਼ਾਪ, ਲੁਧਿਆਣਾ, ਪਹਿਲੀ ਵਾਰ ਮਈ 1963, ਦੂਜੀ ਵਾਰ ਜਨਵਰੀ 1976, ਪ੍ਰਕਾਸ਼ਕ: ਸ. ਜੀਵਨ ਸਿੰਘ, ਐਮ.ਏ. ਲਾਹੋਰ ਬੁਕ ਸਾਪ ਘੰਟਾ ਘਰ ਲੁਧਿਆਣਾ।

ਭਾਰਤੀ ਕਾਵਿ ਸ਼ਾਸਤਰ, ਸਨ-ਐਡੀਸ਼ਨ ਨੰ. 1998 ਰੀਪ੍ਰਿੰਟ-2001, ਲੇਖਕ ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ, ਪ੍ਰਕਾਸ਼ਕ ਐਸ.ਚੰਦ ਐਂਡ ਕੰਪਨੀ, ਰਾਮਨਗਰ ਨਵੀਂ ਦਿੱਲੀ, ਪੇਜ.8

ਭਾਰਤੀ ਕਾਵਿ ਸ਼ਾਸਤਰ, ਸਨ-ਐਡੀਸ਼ਨ ਨੰ. 1998 ਰੀਪ੍ਰਿੰਟ-2001, ਲੇਖਕ ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ, ਪ੍ਰਕਾਸ਼ਕ ਐਸ.ਚੰਦ ਐਂਡ ਕੰਪਨੀ, ਰਾਮਨਗਰ ਨਵੀਂ ਦਿੱਲੀ, ਪੇਜ.8

ਭਾਰਤੀ ਕਾਵਿ ਸ਼ਾਸਤਰ, ਪ੍ਰੋ. ਸ਼ੁਕਦੇਵ ਸ਼ਰਮਾ, ਡਾ. ਮਨਜੀਤ ਸਿੰਘ ਨਿੱਜਰ, ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪਬਲੀਕੇਸ਼ਨ ਬਿਉਰੋ, ਪੰਜਾਬੀ, ISBN 978-81-302-0462-8 ਪੰਨਾ ਨੰ. 51