ਸਮੱਗਰੀ 'ਤੇ ਜਾਓ

ਕਿਆਰਾ ਅਡਵਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਿਅਾਰਾ ਅਡਵਾਨੀ ਤੋਂ ਮੋੜਿਆ ਗਿਆ)
ਕਿਆਰਾ ਅਡਵਾਨੀ
2018 ਵਿੱਚ ਅਡਵਾਨੀ
ਜਨਮ
ਆਲੀਆ ਅਡਵਾਨੀ[1]

(1991-07-31) 31 ਜੁਲਾਈ 1991 (ਉਮਰ 32)[2][3]
ਅਲਮਾ ਮਾਤਰਜੈ ਹਿੰਦ ਕਾਲਜ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2014–ਵਰਤਮਾਨ
ਜੀਵਨ ਸਾਥੀ
ਰਿਸ਼ਤੇਦਾਰਸਈਦ ਜਾਫ਼ਰੀ (ਗ੍ਰੇਟ-ਅੰਕਲ)

ਕਿਆਰਾ ਅਡਵਾਨੀ (ਜਨਮ ਆਲੀਆ ਅਡਵਾਨੀ; 31 ਜੁਲਾਈ 1991)[4][5][6][7] ਇੱਕ ਭਾਰਤੀ ਫਿਲਮ ਅਭਿਨੇਤਰੀ ਹੈ, ਜੋ ਹਿੰਦੀ ਫਿਲਮਾਂ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕਰਦੀ ਹੈ।

ਸਾਲ 2014 ਵਿੱਚ ਕਾਮੇਡੀ ਫਿਲਮ ਫੁਗਲੀ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ, ਕਿਆਰਾ ਨੇ ਆਪਣੀ ਪਹਿਲੀ ਵਪਾਰਕ ਸਫਲਤਾ 2016 ਦੀ ਖੇਡ ਬਾਇਓਪਿਕ ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ ਵਿੱਚ ਇੱਕ ਛੋਟੀ ਭੂਮਿਕਾ ਅਤੇ ਉਸ ਤੋਂ ਬਾਅਦ 2018 ਦੀ ਨੈੱਟਫਲਿਕਸ ਐਨਥੋਲੋਜੀ ਫਿਲਮ ਲਸਟ ਸਟੋਰੀਜ਼ ਵਿੱਚ ਨਾਲ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸਨੇ ਤੇਲਗੂ ਰਾਜਨੀਤਿਕ ਫਿਲਮ ਭਾਰਤ ਅਨੇ ਨੇਨੂ (2018), ਜੋ ਕਿ ਸਭ ਤੋਂ ਵੱਧ ਕਮਾਈ ਕਰਨ ਵਾਲੀ ਤੇਲਗੂ ਫਿਲਮਾਂ ਵਿਚੋਂ ਇੱਕ ਸੀ, ਅਤੇ ਰੋਮਾਂਟਿਕ ਡਰਾਮਾ ਕਬੀਰ ਸਿੰਘ (2019), ਜੋ ਕਿ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮਾਂ ਵਿਚੋਂ ਇੱਕ ਸੀ, ਵਿੱਚ ਅਦਾਕਾਰ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾਈ।

ਮੁੱਢਲਾ ਜੀਵਨ ਅਤੇ ਪਿਛੋਕੜ

[ਸੋਧੋ]

ਕਿਆਰਾ ਅਡਵਾਨੀ ਦਾ ਜਨਮ ਇੱਕ ਸਿੰਧੀ ਹਿੰਦੂ ਕਾਰੋਬਾਰੀ ਜਗਦੀਪ ਅਡਵਾਨੀ ਅਤੇ ਸਿੰਧੀ, ਸਕਾਟਿਸ਼, ਆਇਰਿਸ਼, ਪੁਰਤਗਾਲੀ, ਅਤੇ ਸਪੈਨਿਸ਼ ਵੰਸ਼ਵਾਦ ਦੇ ਅਧਿਆਪਕ ਜੇਨੀਵੀ ਜਾਫਰੀ ਦੇ ਘਰ ਹੋਇਆ ਸੀ।[8][9][10][11] ਆਲੀਆ ਅਡਵਾਨੀ ਨਾਮ ਨਾਲ ਜਨਮੀ, ਕਿਆਰਾ ਨੇ ਆਪਣੀ ਪਹਿਲੀ ਫਿਲਮ ਫਗਲੀ ਦੀ ਰਿਲੀਜ਼ ਤੋਂ ਪਹਿਲਾਂ ਆਪਣਾ ਪਹਿਲਾ ਨਾਮ ਕਿਆਰਾ ਰੱਖ ਲਿਆ ਸੀ।[12] ਸਾਲ 2019 ਵਿੱਚ ਫਿਲਮਫੇਅਰ ਨੂੰ ਇੱਕ ਇੰਟਰਵਿਊ ਵਿੱਚ, ਕਿਆਰਾ ਅਡਵਾਨੀ ਨੇ ਕਿਹਾ ਕਿ ਉਸਨੇ "ਕਿਆਰਾ" ਨਾਮ ਫਿਲਮ ਅੰਜਨਾ ਅੰਜਨੀ ਤੋਂ ਪ੍ਰਿਅੰਕਾ ਚੋਪੜਾ ਦੇ ਨਾਮਕਿਆਰਾ ਤੋਂ ਪ੍ਰੇਰਿਤ ਹੋ ਕੇ ਰੱਖਿਆ ਹੈ।[13][14] ਦੋ ਬੱਚਿਆਂ ਵਿੱਚੋਂ ਵੱਡੀ, ਕਿਆਰਾ ਦਾ ਇੱਕ ਛੋਟਾ ਭਰਾ, ਮਿਸ਼ਾਲ ਹੈ। ਉਸਦੇ ਨਾਨਕੇ ਪਰਿਵਾਰ ਵਿੱਚ ਕਈ ਮਸ਼ਹੂਰ ਹਸਤੀਆਂ ਹਨ। ਅਦਾਕਾਰ ਅਸ਼ੋਕ ਕੁਮਾਰ ਅਤੇ ਸਈਦ ਜਾਫਰੀ ਕ੍ਰਮਵਾਰ ਉਸ ਦੇ ਮਤਰੇਏ-ਪੜਨਾਨਾ ਅਤੇ ਅੰਕਲ ਹਨ, ਜਦਕਿ ਮਾਡਲ ਸ਼ਾਹੀਨ ਜਾਫਰੀ ਅਤੇ ਅਭਿਨੇਤਰੀ ਜੂਹੀ ਚਾਵਲਾ ਉਸ ਦੀਆਂ ਮਾਸੀਆਂ ਹਨ।

ਕਰੀਅਰ

[ਸੋਧੋ]

ਮੁੱਢਲਾ ਕੰਮ (2014-2017)

[ਸੋਧੋ]
2016 ਵਿੱਚ ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ ਦੇ ਪ੍ਰੋਗਰਾਮ ਦੌਰਾਨ ਕਿਆਰਾ
ਅਡਵਾਨੀ 2018 ਵਿੱਚ ਲਕਮੇ ਫ਼ੈਸ਼ਨ ਹਫਤੇ ਤੇ

ਕਿਆਰਾ ਨੇ ਕਬੀਰ ਸਦਾਨੰਦ ਦੇ ਕਾਮੇਡੀ-ਡਰਾਮਾ ਫਿਲਮ ਫਗਲੀ (2014) ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਸ ਨਾਲ ਮੋਹਿਤ ਮਾਰਵਾਹ, ਅਰਫੀ ਲਾਂਬਾ, ਵਿਜੇਂਦਰ ਸਿੰਘ, ਅਤੇ ਜਿੰਮੀ ਸ਼ੇਰਗਿੱਲ ਸਨ। ਉਸ ਦੀ ਕਾਰਗੁਜ਼ਾਰੀ ਸਕਾਰਾਤਮਕ ਟਿਪਣੀਆਂ ਮਿਲੀਆਂ; ਬਾਲੀਵੁੱਡ ਹੰਗਾਮਾ ਦੇ ਤਰਨ ਆਦਰਸ਼ ਨੇ ਕਿਹਾ: “ਕਿਆਰਾ ਅਡਵਾਨੀ ਤੁਹਾਡਾ ਧਿਆਨ ਪੂਰੀ ਤਰ੍ਹਾਂ ਪਕੜ ਕੇ ਰੱਖਦੀ ਹੈ” ਅਤੇ “ਦਿੱਖ ਅਤੇ ਪ੍ਰਤਿਭਾ ਦਾ ਸੁਮੇਲ” ਹੈ[15] ਜਦੋਂ ਕਿ ਡੇਕਨ ਕ੍ਰੋਨਿਕਲ ਦੇ ਮੇਹੁਲ ਐਸ ਠੱਕਰ ਨੇ ਉਸ ਦੀ ਕਾਰਗੁਜ਼ਾਰੀ ਨੂੰ "ਬਹੁਤ ਹੀ ਪ੍ਰਭਾਵਸ਼ਾਲੀ" ਵਜੋਂ ਦਰਸਾਇਆ ਅਤੇ ਕਿਹਾ ਕਿ ਉਹ ਇੱਕ ਅਦਾਕਾਰਾ ਦੇ ਤੌਰ 'ਤੇ ਵੰਨਗੀ ਅਤੇ ਸ਼੍ਰੇਣੀ ਦੀ ਪ੍ਰਸ਼ੰਸਾ ਕਰਨ ਦੇ ਨਾਲ "ਬਹੁਤ ਵਾਅਦੇ ਪੇਸ਼ ਕਰਦੀ ਹੈ"।[16] ਹਾਲਾਂਕਿ, ਫਿਲਮ ਨੂੰ ਮਿਸ਼ਰਤ ਸਮੀਖਿਆਵਾਂ ਪ੍ਰਾਪਤ ਹੋਈਆਂ, ਅਤੇ ਇਸ ਦੇ ਬਾਵਜੂਦ, ਇਹ ਇੱਕ ਵਪਾਰਕ ਤੌਰ 'ਤੇ ਨਿਰਾਸ਼ਾਜਨਕ ਰਹੀ ਅਤੇ 180 ਮਿਲੀਅਨ ਦੇ ਬਜਟ ਵਿੱਚੋਂ 148 ਮਿਲੀਅਨ ਦੀ ਕਮਾਈ ਕੀਤੀ।

ਕਿਆਰਾ ਦੀ ਅਗਲੀ ਫਿਲਮ ਨੀਰਜ ਪਾਂਡੇ ਦੁਆਰਾ ਨਿਰਦੇਸ਼ਤ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬਾਇਓਗ੍ਰਾਫੀਕਲ ਸਪੋਰਟਸ ਡਰਾਮਾ ਐਮ.ਐੱਸ. ਧੋਨੀ: ਦਿ ਅਨਟੋਲਡ ਸਟੋਰੀ (2016) ਸੀ। ਕਿਆਰਾ ਨੇ ਫਿਲਮ ਵਿੱਚ ਸਾਕਸ਼ੀ ਰਾਵਤ (ਇਕ ਹੋਟਲ ਮੈਨੇਜਰ ਜੋ ਅਤੇ ਧੋਨੀ ਪਿਆਰ ਵਿੱਚ ਪੈ ਜਾਂਦੀ ਹੈ ਅਤੇ ਬਾਅਦ ਵਿੱਚ ਦੋਨੋਂ ਵਿਆਹ ਕਰਵਾ ਲੈਂਦੇ ਹਨ) ਦੀ ਅਸਲ ਜ਼ਿੰਦਗੀ ਦਾ ਕਿਰਦਾਰ ਨਿਭਾਇਆ ਅਤੇ ਉਹ ਸੁਸ਼ਾਂਤ ਸਿੰਘ ਰਾਜਪੂਤ (ਜਿਸ ਨੇ ਫਿਲਮ ਵਿੱਚ ਧੋਨੀ ਦਾ ਕਿਰਦਾਰ ਨਿਭਾਇਆ ਸੀ) ਨਾਲ ਮੁੱਖ ਭੂਮਿਕਾ ਵਿੱਚ ਸੀ। ਸੁਸ਼ਾਂਤ ਨਾਲ ਉਸ ਦੀ ਅਦਾਕਾਰੀ ਅਤੇ ਜੋੜੀ ਦੀ ਆਲੋਚਕਾਂ ਦੁਆਰਾ ਚੰਗੀ ਪ੍ਰਸ਼ੰਸਾ ਕੀਤੀ ਗਈ ਅਤੇ ਫਿਲਮ ਤੋਂ ਬਹੁਤ ਜ਼ਿਆਦਾ ਉਮੀਦ ਕੀਤੀ ਜਾ ਰਹੀ ਸੀ। ਵਿਸ਼ਵਵਿਆਪੀ ਕੁੱਲ ਕਮਾਈ 2.16 ਬਿਲੀਅਨ ਨਾਲ, ਐਮ.ਐੱਸ. ਧੋਨੀ: ਦਿ ਅਨਟੋਲਡ ਸਟੋਰੀ ਇੱਕ ਵੱਡੀ ਆਰਥਿਕ ਸਫਲਤਾ ਸਾਬਤ ਹੋਈ, ਅਤੇ ਉਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮਾਂ ਵਿਚੋਂ ਇੱਕ ਸੀ।

ਉਭਰਨਾ (2019-ਅੱਜ)

[ਸੋਧੋ]

ਅਦਵਾਨੀ ਨੂੰ 2019 ਦੇ ਅਖੀਰ ਵਿੱਚ ਵਿਸਤਾਰਿਤ ਧਿਆਨ ਮਿਲੇਆ ਸੰਦੀਪ ਰੈਡੀ ਵੰਗਾ ਦੀ ਆਸ਼ਕੀ ਨਾਟਕ ਕਬੀਰ ਸਿੰਘ ਲਈ।[17] ਉਸ ਫ਼ਿਲਮ ਨੇ ₹378 ਕਰੋੜ ਤੋਂ ਵੱਧ ਕਮਾਈ ਕੀਤੀ, ਅਤੇ ਉਹ ਅਡਵਾਨੀ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫ਼ਿਲਮ ਹੈ। ਕਈ ਆਲੋਚਕਾਂ ਨੇ ਫ਼ਿਲਮ ਦੇ ਵਿਰੁੱਧ ਬੋਲੇਆ ਕਿਉਂਕਿ ਫ਼ਿਲਮ ਦੇ ਵਿੱਚ ਔਰਤਾਂ ਦਾ ਦੁਰਵਿਹਾਰ ਅਤੇ ਜ਼ਹਿਰੀਲੇ ਮਰਦਾਨਗੀ ਸੀ।

ਫਿਲਮਾਂ

[ਸੋਧੋ]
ਸਾਲ ਫਿਲਮ ਭੂਮਿਕਾ ਨਾਮ ਭਾਸ਼ਾ
2014 ਫਗਲੀ ਦੇਵੀ ਹਿੰਦੀ
2016 ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ ਸਾਕਸ਼ੀ ਸਿੰਘ ਧੋਨੀ ਹਿੰਦੀ
2017 ਮਸ਼ੀਨ ਸਾਰਾ ਥਾਪਰ ਹਿੰਦੀ
2018 ਲਸਟ ਸਟੋਰੀਜ਼ ਮੇਘਾ ਹਿੰਦੀ
ਭਾਰਤ ਅਨੇ ਨੇਨੂ ਵਾਸੂਮਤੀ ਤੇਲਗੂ ਫਿਲਮ
2019 ਵਿਨਾਯਾ ਵਿਧਯਾ ਰਾਮ ਸੀਤਾ ਤੇਲਗੂ ਫਿਲਮ
ਕਲੰਕ ਲਾਜੋ ਵਿਸ਼ੇਸ਼ ਰੂਪ
ਕਬੀਰ ਸਿੰਘ ਪ੍ਰੀਤੀ ਸਿੱਕਾ
ਗੁਡ ਨਿਊਜ਼ ਮੋਨਿਕਾ ਬੱਤਰਾ ਪੋਸਟ-ਪ੍ਰੋਡਕਸ਼ਨ[18]
2020 ਲਕਸ਼ਮੀ ਬੌਂਬ ਗੀਤਾ ਵਰਮਾ ਫਿਲਮਾਂਕਣ[19]
ਸ਼ੇਰ ਸ਼ਾਹ ਡਿੰਪਲ ਚੀਮਾ ਫਿਲਮਾਂਕਣ[20]
ਇੰਦੂ ਕੀ ਜਵਾਨੀ ਇੰਦੂ ਫਿਲਮਾਂਕਣ[19]
ਭੂਲ ਭੁਲਈਆ 2 ਟੀ ਬੀ ਏ ਫਿਲਮਾਂਕਣ[21]

ਹਵਾਲੇ

[ਸੋਧੋ]
 1. "Salman Khan renamed Fugly actress as Kiara Advani". India Today. 3 June 2014. Archived from the original on 26 June 2019. Retrieved 7 August 2018.
 2. "Kiara Advani's post for her 25th birthday in 2016". Instagram. 31 July 2016. Archived from the original on 6 October 2022. Retrieved 4 August 2022.
 3. "Kiara Advani's post for her 24th birthday in 2015". Instagram. 31 July 2015. Archived from the original on 6 October 2022. Retrieved 4 August 2022.
 4. "Kiara Alia Advani on Twitter". Retrieved 2015-09-22.
 5. Kiara Advani (23 July 2014). "hey guys, so I believe it's been misprinted on wiki.. My birthday is on the 31st of July! :)". Twitter. Retrieved 29 July 2014.
 6. Singh, Prashant (2 June 2014). "Salman Khan ensures Bollywood doesn't get another Alia". Hindustan Times. Archived from the original on 3 ਜੂਨ 2014. Retrieved 2 June 2014. {{cite web}}: Unknown parameter |dead-url= ignored (|url-status= suggested) (help)CS1 maint: numeric names: authors list (link)
 7. Kiara Advani to play Sakshi Dhoni in MS Dhoni-The Untold Story!
 8. "Kiara Advani's Unknown Facts Photos". indiatimes.com (in ਅੰਗਰੇਜ਼ੀ). 27 September 2016. Archived from the original on 11 ਸਤੰਬਰ 2019. Retrieved 16 June 2019.
 9. Agrawal, Stuti (26 May 2014). "Having a film background can only get you to meet the right people: Kiara Advani". Times of India. Retrieved 1 June 2014.{{cite web}}: CS1 maint: numeric names: authors list (link)
 10. "Yeh Fugly Fugly kya hai? | The Lucknow Observer". lucknowobserver.com. Archived from the original on 22 ਨਵੰਬਰ 2015. Retrieved 22 September 2015. {{cite web}}: Unknown parameter |dead-url= ignored (|url-status= suggested) (help)
 11. "Gene Junction: Kiara Alia Advani". Verve Magazine. 2 February 2016. Retrieved 2 February 2016.
 12. "Salman Khan renamed Fugly actress as Kiara Advani". India Today. 3 June 2014. Retrieved 7 August 2018.
 13. "Kiara Advani says her name is inspired by Priyanka Chopra's character in Anjana Anjani". Hindustan Times (in ਅੰਗਰੇਜ਼ੀ). 24 July 2019. Retrieved 27 July 2019.
 14. Deshmukh, Ashwini (23 July 2019). "Kiara Advani on rejection, love and upcoming films". Filmfare. Retrieved 27 July 2019.
 15. Taran Adarsh (13 June 2014). "Movie Review: 'Fugly' (2014)". Bollywood Hungama. Retrieved 15 June 2014.
 16. Mehul S Thakkar (13 June 2014). "Movie Review 'Fugly': Raises disturbing and thought provoking questions". Deccan Chronicle. Retrieved 15 June 2014.
 17. "Kabir Singh is a blockbuster. But still a terrible remake of Arjun Reddy". India Today (in ਅੰਗਰੇਜ਼ੀ). Retrieved 2023-03-18.
 18. "Dharma Productions on Twitter". Twitter. 30 November 2018. Retrieved 30 November 2018.
 19. 19.0 19.1 "Akshay Kumar and Raghava Lawrence begin shooting of Kanchana Hindi remake Lakshmi". India Today. 30 November 2018. Retrieved 26 April 2019.
 20. "Sidharth Malhotra and Kiara Advani... #Shershaah goes on floors, filming begins... Directed by Vishnu Varadhan". Retrieved 7 May 2019.
 21. "'Bhool Bhulaiyaa 2': Kartik Aaryan and Kiara Advani kick-start shooting for the much-awaited sequel". The Times of India. 9 October 2019. Retrieved 9 October 2019.

ਬਾਹਰੀ ਕੜੀਆਂ

[ਸੋਧੋ]