ਕਿਊਬਾਈ ਮਿਜ਼ਾਈਲ ਸੰਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਊਬਾਈ ਮਿਜ਼ਾਈਲ ਸੰਕਟ
ਠੰਡੀ ਜੰਗ ਦਾ ਹਿੱਸਾ

ਲਾਲ ਚੌਕ, ਮਾਸਕੋ ਵਿੱਚ ਸੀਆਈਏ ਹਵਾਲਾ ਤਸਵੀਰ: R-12 ਮੱਧਵਰਤੀ-ਰੇਂਜ ਵਾਲੀ ਪਰਮਾਣੂ ਬੈਲਿਸਟਿਕ ਮਿਜ਼ਾਈਲ (ਨੈਟੋ ਨਾਮ SS-4)
ਮਿਤੀ14–28 ਅਕਤੂਬਰ 1962
(20 ਨਵੰਬਰ 1962 ਨੂੰ ਕਿਊਬਾ ਦੀ ਨੇਵਲ ਨਾਕਾਬੰਦੀ ਖਤਮ ਹੋ ਗਈ)
ਥਾਂ/ਟਿਕਾਣਾ
ਨਤੀਜਾ
Belligerents
 ਸੰਯੁਕਤ ਰਾਜ ਅਮਰੀਕਾ
 ਤੁਰਕੀ
 ਇਟਲੀ
ਸਮਰਥਨ:
ਫਰਮਾ:Country data ਨਾਟੋ
ਫਰਮਾ:Country data ਸੋਵੀਅਤ ਯੂਨੀਅਨ
ਫਰਮਾ:Country data ਕਿਊਬਾ
ਸਮਰਥਨ:
ਵਾਰਸਾ ਸੰਧੀ

ਕਿਊਬਾਈ ਮਿਜ਼ਾਈਲ ਸੰਕਟ (ਕਿਊਬਾ ਵਿੱਚ ਅਕਤੂਬਰ ਸੰਕਟ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ) ਸੀਤ ਯੁੱਧ ਦੇ ਦੌਰਾਨ ਅਕਤੂਬਰ 1962 ਵਿੱਚ ਸੋਵੀਅਤ ਯੂਨੀਅਨ, ਕਿਊਬਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਇੱਕ ਟਕਰਾਓ ਸੀ। ਸਤੰਬਰ 1962 ਵਿੱਚ, ਕਿਊਬਾ ਅਤੇ ਸੋਵੀਅਤ ਯੂਨੀਅਨ ਦੀਆਂ ਸਰਕਾਰਾਂ ਨੇ ਚੋਰੀ-ਛਿਪੇ ਕਿਊਬਾ ਵਿੱਚ ਮਹਾਦੀਪੀ ਸੰਯੁਕਤ ਰਾਜ ਅਮਰੀਕਾ ਦੇ ਸਾਰੇ ਭਾਗਾਂ ਤੇ ਮਾਰ ਕਰ ਸਕਣ ਦੀ ਸਮਰੱਥਾ ਵਾਲੀਆਂ ਅਨੇਕ ਮੱਧ ਅਤੇ ਦਰਮਿਆਨੀ ਦੂਰੀ ਦੀਆਂ ਪ੍ਰਾਖੇਪਿਕ ਮਿਜ਼ਾਈਲਾਂ (MRBMs ਅਤੇ IRBMs) ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। 1958 ਵਿੱਚ ਯੂਕੇ (UK) ਵਿੱਚ ਥੋਰ ਆਈਆਰਬੀਐਮ (IRBM) ਅਤੇ 1961 ਵਿੱਚ ਇਟਲੀ ਅਤੇ ਤੁਰਕੀ ਵਿੱਚ ਜੁਪੀਟਰ ਆਈਆਰਬੀਐਮ (IRBM) - ਮਾਸਕੋ ਤੇ ਨਾਭਿਕੀ ਹਥਿਆਰਾਂ ਨਾਲ ਹਮਲਾ ਕਰਨ ਦੀ ਸਮਰੱਥਾ ਵਾਲੀਆਂ ਇਸ 100 ਤੋਂ ਜਿਆਦਾ ਅਮਰੀਕਾ-ਨਿਰਮਿਤ ਮਿਜ਼ਾਈਲਾਂ ਦੀ ਤੈਨਾਤੀ ਦੀ ਪ੍ਰਤੀਕਰਿਆ ਵਜੋਂ ਇਹ ਕਾਰਵਾਈ ਕੀਤੀ ਗਈ। 14 ਅਕਤੂਬਰ 1962 ਨੂੰ ਇੱਕ ਸੰਯੁਕਤ ਰਾਜ ਅਮਰੀਕੀ ਯੂ-2 ਫੋਟੋਆਵਿਕਸ਼ਣ ਜਹਾਜ਼ ਨੇ ਕਿਊਬਾ ਵਿੱਚ ਨਿਰਮਾਣਾਧੀਨ ਸੋਵੀਅਤ ਮਿਜ਼ਾਈਲ ਠਿਕਾਣਿਆਂ ਦੇ ਫੋਟੋਗਰਾਫਿਕ ਪ੍ਰਮਾਣ ਜਮਾਂ ਕੀਤੇ।ਸੋਵੀਅਤ ਸਰਕਾਰ ਨੇ ਕਿਊਬਾ ਨੂੰ ਸੁਚੇਤ ਕੀਤਾ ਸੀ ਕਿ ਉਹਨਾਂ ਦੀ ਜਾਣਕਾਰੀ ਮੁਤਾਬਕ ਅਮਰੀਕਾ ਫੋਜੀ ਦਖਲ ਦੇਣ ਦੀ ਵਿਓਂਤ ਬਣਾ ਚੁੱਕਿਆ ਹੈ ਤੇ ਹਮਲਾ ਕਿਸੇ ਵੀ ਸਮੇਂ ਸੰਭਵ ਹੈ |ਇਹ ਜਾਣਕਾਰੀ ਦੇਣ ਦੇਣ ਲਈ ਉਜਬੇਕੇਸਤਾਨ ਦੇ ਪਾਰਟੀ ਸੈਕਟਰੀ ਸ਼ਰਫ ਰਸ਼ਿਦੋਵ ਤੇ ਯੁਧਨੀਤਕ ਰੋਕਟ ਫੋਜਾਂ ਦੇ ਮੁੱਖੀ ਮਾਰਸ਼ਲ ਸਰਗੇਈ ਬਿਰ੍ਯੁਜ਼ੋਵ ਨੂੰ ਉਚੇਚਾ ਕਿਊਬਾ ਭੇਜਿਆ ਗਿਆ ਸੀ|ਪਹਿਲੀ ਮੀਟਿੰਗ ਵਿੱਚ ਕਿਊਬਾ ਵਲੋਂ ਫੀਡਲ ਕਾਸਤਰੋ ਤੇ ਰਾਹੁਲ ਕਾਸਤਰੋ ਸ਼ਾਮਲ ਹੋਏ ਸਨ|ਸੋਵੀਅਤ ਆਗੂਆਂ ਵਲੋਂ ਇਹ ਪੁਛੇ ਜਾਣ ਤੇ ਕਿ ਅਜੇਹੀ ਸਥਿਤੀ ਨੂੰ ਕਿਵੇਂ ਸੰਭਾਲਿਆ ਜਾਵੇ ਦੇ ਜਵਾਬ ਵਿੱਚ ਕਾਸਟਰੋ ਨੇ ਕਿਹਾ ਕਿ ਇਸ ਦਾ ਇੱਕ ਹੀ ਹੱਲ ਹੈ ਕਿ ਸੋਵੀਅਤ ਸਰਕਾਰ ਇਹ ਐਲਾਨ ਕਰੇ ਕਿ ਕਿਊਬਾ ਤੇ ਹਮਲਾ,ਸੋਵੀਅਤ ਦੇਸ਼ ਤੇ ਹਮਲਾ ਸਮਝਿਆ ਜਾਵੇਗਾ|ਸੋਵੀਅਤ ਆਗੂਆ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਸਿਰਫ ਬਿਆਨ ਨਾਲ ਨਹੀਂ ਸਰਣਾ,ਇਸ ਨੂੰ ਹਕੀਕਤ ਦਰਸਾਉਣ ਲਈ ਕਾਫੀ ਕੁਝ ਕਰਨਾ ਪਵੇਗਾ|ਇਸ ਲਈ ਦੂਰ ਮਾਰ ਕਰਣ ਵਾਲੀਆਂ ਕੁਝ ਮਿਜਾਇਲਾ ਦਾ ਕਿਊਬਾ ਵਿੱਚ ਤੈਨਾਤ ਕਰਣਾ ਜਰੂਰੀ ਹੈ|ਕਾਸਟਰੋ ਭਰਾਵਾਂ ਸਮੇਤ ਦੂਜੀ ਮੀਟਿੰਗ ਵਿੱਚ ਚੀ-ਗਵੇਰਾ,ਬ੍ਲਾਸ-ਰੋਕਾ,ਡੋਰਤੀਕੋਸ ਤੇ ਕਾਰਲਸ ਰਾਇਫ਼ਲ ਵੀ ਸ਼ਾਮਲ ਹੋਏ ਤੇ ਇਸ ਅਹਿਮ ਮੀਟਿੰਗ ਵਿੱਚ ਹੀ ਮਿਜਾਇਲਾ ਦੀ ਤੈਨਾਤੀ ਦਾ ਫੈਸਲਾ ਲਿਆ ਗਿਆ|੨੬ ਅਕਤੂਬਰ ੧੯੬੨ ਨੂੰ ਫੀਡਲ ਕਾਸਤਰੋ ਨੇ ਸੋਵੀਅਤ ਆਗੂ ਕਾਮਰੇਡ ਖਰੁਸ਼ਚੇਵ ਨੂੰ ਇੱਕ ਪੱਤਰ ਲਿੱਖ ਕੇ ਸੰਕਟ ਬਾਰੇ ਆਪਣੇ ਵਿਚਾਰ ਦੱਸੇ ਸਨ |

ਹਵਾਲੇ[ਸੋਧੋ]