ਸਮੱਗਰੀ 'ਤੇ ਜਾਓ

ਕਿਰਿਆਸ਼ੀਲਤਾ ਲੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿਰਿਆਸ਼ੀਲ ਲੜੀ ਜਾਂ ਪ੍ਰਤੀਕਾਰਤਾ ਸੂਚੀ ਜਿਸ ਵਿੱਚ ਧਾਤਾਂ ਦੀ ਅਜਿਹੀ ਸੂਚੀ ਹੈ ਜੋ ਇਹ ਦੱਸੇ ਕਿ ਧਾਤਾਂ ਕਿਤਨੀਆਂ ਪ੍ਰਤੀਕਾਰਕ ਜਾਂ ਕਿਰਿਆਸ਼ੀਲ ਹਨ। ਹਰੇਕ ਧਾਤ ਦਾ ਦਰਜਾ ਇਹ ਪਰਖ ਕੇ ਤਹਿ ਹੁੰਦਾ ਹੈ ਕਿ ਉਹ ਦੂਜੀਆਂ ਧਾਤਾਂ ਦੇ ਸੰਪਰਕ ਵਿੱਚ ਆਉਣ ਨਾਲ ਕਿਸ ਹੱਦ ਤੱਕ ਪ੍ਰਤੀਕਾਰ ਕਰਦੀਆਂ ਹਨ। ਉਦਾਹਰਨ ਵਜੋਂ ਵੱਧ ਕਿਰਿਆਸ਼ੀਲ ਧਾਤਾਂ, ਘੱਟ ਕਿਰਿਆਸ਼ੀਲ ਧਾਤਾਂ ਵਿੱਚੋਂ ਆਕਸੀਜਨ ਖਿੱਚ ਲੈਂਦੀਆਂ ਹਨ। ਕਿਰਿਆਸ਼ੀਲ ਧਾਤਾਂ ਨੂੰ ਉਹਨਾਂ ਦੇ ਖਣਿਜ ਪਦਾਰਥਾਂ ਵਿੱਚ ਲੱਭਣਾ ਬਹੁਤ ਮੁਸ਼ਕਲ ਹੁੰਦਾ ਹੈ ਜਿਹਨਾਂ ਵਿੱਚ ਉਹ ਪਾਈਆਂ ਜਾਂਦੀਆਂ ਹਨ ਇਸ ਦੇ ਉਲਟ ਬਹੁਤ ਘੱਟ ਕਿਰਿਆਸ਼ੀਲ ਧਾਤਾਂ ਨੂੰ ਸ਼ੁੱਧ ਰੂਪ ਵਿੱਚ ਹਾਸਿਲ ਕੀਤਾ ਜਾ ਸਕਦਾ ਹੈ।

ਜਿਵੇਂ ਤਾਂਬਾ ਬਹੁਤ ਘੱਟ ਕਿਰਿਆਸ਼ੀਲ ਹੋਣ ਕਾਰਨ ਬਹੁਤ ਘੱਟ ਮਿਹਨਤ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਜਦੋਂ ਕਿ ਪੋਟਾਸ਼ੀਅਮ ਅਤੇ ਸੋਡੀਅਮ ਨੂੰ ਸੰਭਾਲਣ ਲਈ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕੇ ਇਹ ਹਵਾ ਅਤੇ ਪਾਣੀ ਨਾਲ ਕਿਰਿਆ ਕਰ ਜਾਂਦਾ ਹੈ। ਕਿਰਿਆਸ਼ੀਲ ਲੜੀ ਵਿੱਚ ਵੱਧ ਕਿਰਿਆਸ਼ੀਲ ਧਾਤਾਂ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਐਲਮੀਨੀਅਮ, ਜਿਸਤ, ਲੋਹਾ, ਟਿੰਨ, ਸਿੱਕਾ (ਧਾਤ), ਸੋਨਾ, ਚਾਂਦੀ, ਪਲੈਟੀਨਮ ਧਾਤਾਂ ਘੱਟ ਕਿਰਿਆਸ਼ੀਲ ਹਨ।

ਸਾਰਣੀ[ਸੋਧੋ]

ਧਾਤ ਆਇਨ ਕਿਰਿਆਸ਼ੀਲਤਾ ਨਿਰਕਰਸ਼ਣ
ਸੀਜ਼ੀਅਮ Cs Cs+ ਠੰਡੇ ਪਾਣੀ ਨਾਲ ਵੀ ਕਿਰਿਆ ਕਰਦੀ ਹੈ। ਬਿਜਲੀ ਨਿਖੇੜ
ਫ਼ਰਾਂਸੀਅਮ Fr Fr+
ਰੁਬੀਡੀਅਮ Rb Rb+
ਪੋਟਾਸ਼ੀਅਮ K K+
ਸੋਡੀਅਮ Na Na+
ਲੀਥੀਅਮ Li Li+
ਬੇਰੀਅਮ Ba Ba2+
ਰੇਡੀਅਮ Ra Ra2+
ਸਟਰੌਂਸ਼ਮ Sr Sr2+
ਕੈਲਸ਼ੀਅਮ Ca Ca2+
ਮੈਗਨੀਸ਼ੀਅਮ Mg Mg2+ ਠੰਡੇ ਪਾਣੀ ਨਾਲ ਬਹੁਤ ਹੌਲੀ ਕਿਰਿਆ ਕਰਦੀ ਹੈ ਪਰ ਤਿਜ਼ਾਬ ਨਾਲ ਬਹੁਤ ਤੇਜ ਕਿਰਿਆ ਹੁੰਦੀ ਹੈ।
ਬੇਰਿਲੀਅਮ Be Be2+ ਤੇਜਾਬ ਨਾਲ ਕਿਰਿਆਸ਼ੀਲ
ਐਲਮੀਨੀਅਮ Al Al3+
ਟਾਈਟੇਨੀਅਮ Ti Ti4+ ਸੰਘਣੇ ਤੇਜਾਬਾਂ ਨਾਲ ਕਿਰਿਆ ਕਰਦੀ ਹੈ। ਮੈਗਨੀਸ਼ੀਅਮ ਦੀ ਵਰਤੋਂ ਕਰ ਕੇ ਇਸ ਦਾ ਨਿਰਕਰਸ਼ਣ ਲਈ ਪਾਈਰੋਮੈਟਾਲਰਜੀਕਲ ਵਿਧੀ ਅਤੇ ਜਾਂ ਅਲਕਲੀ ਧਾਤਾਂ, ਹਾਈਡਰੋਜਨ, ਕੈਲਸ਼ੀਅਮ ਦੀ ਵਰਤੋਂ ਕਰ ਕੇ ਕਰੋਲ ਵਿਧੀ ਰਾਹੀ।
ਮੈਂਗਨੀਜ਼ Mn Mn2+ ਤੇਜਾਬ ਨਾਲ ਕਿਰਿਆ ਕੋਕ ਦੀ ਕਿਰਿਆ ਨਾਲ ਨਿਖੇੜਣ
ਜਿਸਤ Zn Zn2+
ਕਰੋਮੀਅਮ Cr Cr3+ ਐਲਮੀਨੋਥਰਮਿਕ ਕਿਰਿਆ
ਲੋਹਾ Fe Fe2+ ਕੋਕ ਨਾਲ ਕਿਰਿਆ
ਕੈਡਮੀਅਮ Cd Cd2+
ਕੋਬਾਲਟ Co Co2+
ਨਿਕਲ Ni Ni2+
ਟਿੰਨ Sn Sn2+
ਸਿੱਕਾ (ਧਾਤ) Pb Pb2+
ਐਂਟੀਮਨੀ Sb Sb3+ ਤੇਜ ਆਕਸੀਡਾਈਜ ਤੇਜਾਬ ਨਾਲ ਕਿਰਿਆ ਗਰਮ ਕਰਨ ਨਾਲ ਜਾਂ
ਭੌਤਿਕ ਨਿਖੇੜਣ
ਬਿਸਮਥ Bi Bi3+
ਤਾਂਬਾ Cu Cu2+
ਟੰਗਸਟਨ W W3+
ਪਾਰਾ Hg Hg2+
ਚਾਂਦੀ Ag Ag+
ਸੋਨਾ Au Au3+
ਪਲੈਟੀਨਮ Pt Pt4+[1]

ਥੱਲੇ ਤੋਂ ਉੱਪਰ ਵੱਲ ਧਾਤਾਂ ਦਾ ਕਰਮ

  • ਕਿਰਿਆਸ਼ੀਲਤਾ ਵਧਦੀ ਜਾਂਦੀ ਹੈ।
  • ਧਨ ਆਇਨ ਬਨਣ ਲਈ ਛੇਤੀ ਨਾਲ ਇਲੈਕਟਰਾਨ ਛੱਡ ਦਿੱਦੇ ਹਨ।
  • ਖਰਾਬ ਹੋਣ ਦੀ ਕਿਰਿਆ
  • ਆਪਣੀ ਖਣਿਜ ਤੋਂ ਵੱਖ ਹੋਣ ਲਈ ਜਿਆਦਾ ਉਰਜਾ ਦੀ ਜਰੂਰਤ ਹੈ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2015-04-29. Retrieved 2015-09-21. {{cite web}}: Unknown parameter |dead-url= ignored (|url-status= suggested) (help)