ਕਿਲ੍ਹਾ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਲਾ
First edition (1926)
ਲੇਖਕਫਰਾਂਜ਼ ਕਾਫ਼ਕਾ
ਮੂਲ ਸਿਰਲੇਖDas Schloss
ਅਨੁਵਾਦਕsee individual articles
ਦੇਸ਼Czechoslovakia
ਭਾਸ਼ਾਜਰਮਨ
ਵਿਧਾPhilosophical fiction, dystopian novel, political fiction
ਪ੍ਰਕਾਸ਼ਕMunich
ਪ੍ਰਕਾਸ਼ਨ ਦੀ ਮਿਤੀ
1926
ਆਈ.ਐਸ.ਬੀ.ਐਨ.NAerror

ਕਿਲ੍ਹਾ (German: Das Schloss ਜਰਮਨ ਉਚਾਰਨ: [das ʃlɔs]; ਬਦਲਵੇਂ ਸਪੈਲਿੰਗ Das Schloß) 1926 ਦਾ ਕਾਫ਼ਕਾ ਦਾ ਅਧੂਰੇਪਣ, ਪਰਾਇਆਪਣ (Alienation) ਦੇ ਵਿਸ਼ੇ ਨਾਲ ਸਬੰਧਤ ਨਾਵਲ ਹੈ ਜਿਸ ਨੂੰ ਉਸਨੇ 1922 ਵਿੱਚ ਆਪਣੇ ਦੋਸਤ ਮਾਕਸ ਬ੍ਰੋਡ ਨੂੰ ਅਧੂਰਾ ਹੀ ਦੇ ਦਿੱਤਾ ਸੀ ਕਿਉਂਕਿ ਫ੍ਰੈੰਕ ਕਾਫ਼ਕਾ ਦੀ ਟੀ. ਬੀ. ਨਾਲ ਮੋਤ ਹੋ ਗਈ ਸੀ। ਪਰ ਇਹ ਤੋਂ ਪਹਿਲਾਂ ਨਾਵਲ ਦੇ ਪਾਤਰ ਬਾਰੇ ਕਾਫ੍ਕਾ ਨੇ ਇਹ ਕਿਹਾ ਕਿ "ਉਹ ਪਿੰਡ ਵਿੱਚ ਹੀ ਰਹੇਗਾ ਅਤੇ ਪਿੰਡ ਵਿੱਚ ਹੀ ਮਰੇਗਾ "|ਨਾਵਲ ਦਾ ਪਾਤਰ ਦਾ ਨਾਂ "ਕੇ " ਹੈ ਜੋ ਇੱਕ ਸਰਵੇਅਰ ਕੰਪਨੀ ਵਿੱਚ ਸਰਵੇਕਾਰ ਹੈ ਅਤੇ ਉਸ ਦਾ ਕੰਮ ਪਿੰਡ ਦਾ ਸਰਵੇ ਕਰਨਾ ਹੈ ਇਹ ਪਿੰਡ ਅਜੀਬ ਤਰਾਂ ਦਾ ਹੈ ਜਿਥੇ ਦੁਕਾਨਦਾਰ ਤੇ ਦਸਤਕਾਰ ਰਹਿੰਦੇ ਹਨ ਅਤੇ ਨੇੜੇ ਹੀ ਪਹਾੜੀ ਤੇ ਜਗੀਰਦਾਰ ਇੱਕ ਕਿਲ੍ਹੇ ਵਿੱਚ ਰਹਿ ਰਿਹਾ ਹੈ ਪਰ ਨਾਵਲ ਵਿੱਚ ਉਸ ਦਾ ਜਿਕਰ ਕੀਤੇ ਵੀ ਨਹੀਂ ਮਿਲਦਾ |ਕਿਲ੍ਹਾ ਅਫਸਰਾਂ ਨੇ ਘੇਰਿਆ ਹੋਇਆ ਹੈ ਅਤੇ "ਕੇ" ਦੀ ਸਮੱਸਿਆ ਉਸ ਕਿਲ੍ਹੇ ਤਕ ਪਹੁੰਚਣ ਦੀ ਹੈ ਕਿਉਕੀ ਕੇ ਉਸ ਨੇ ਸਰਵੇ ਕਰਨਾ ਹੈ। ਬੇਸ਼ਕ ਇਹ ਇੱਕ ਸਧਾਰਨ ਕੰਮ ਹੈ ਪਰ ਸਰਵੇ ਕਰਨ ਵਿੱਚ "ਕੇ" ਨੂੰ ਅਜੀਬ ਅੜਚਨਾ ਦਾ ਸਾਮਣਾ ਕਰਨਾ ਪੈ ਰਿਹਾ ਹੈ |ਹਰ ਥਾਂ ਤੇ ਤਲਾਸ਼ੀ ਅਤੇ ਪੁਛਗਿਛ ਅਓਕੜਾ ਵਿੱਚ ਵਾਧਾ ਕਰ ਰਹੀਆਂ ਹਨ। 'ਕੇ" ਨੂੰ ਆਪਣੇ ਟੀਚੇ ਤੱਕ ਪਹੁਚਣ ਅਤੇ ਕੰਮ ਮੁਕੰਮਲ ਦੀ ਸਮਸਿਆ ਹੀ ਨਾਵਲ ਦੀ ਮੁਖ ਕਹਾਣੀ ਹੈ।

ਸਰਦੀਆਂ ਦੀ ਸਾਂਮ ਨੂੰ ਆਕੇ "ਕੇ" ਇੱਕ ਸਰਾਂ ਬਾਰੇ ਪੁਛਗਿਛ ਕਰਦਾ ਹੈ ਪਿੰਡ ਦੇ ਲੋਕ ਉਸ ਨੂੰ ਸੱਕ ਨਾਲ ਮਿਲਦੇ ਹਨ ਤੇ ਸਵਾਲਾਂ ਦਾ ਜੁਆਬ ਵੀ ਟਾਲਮ ਟੋਲ ਜਿਹਾ ਦਿੰਦੇ ਹਨ। 'ਕੇ ' ਪੈਦਲ ਹੀ ਕਿਲ੍ਹੇ ਵੱਲ ਚਲਣ ਦਾ ਸੋਚ ਲੈਦਾ ਹੈ ਪਰ ਉਹ ਰਸਤਾ ਭੁੱਲ ਜਾਂਦਾ ਹੈ ਕਿਲ੍ਹਾ ਦੂਰ ਹੁੰਦਾ ਲਗਦਾ ਅਤੇ ਸੜਕ ਵੀ ਉਸ ਦਿਸਾ ਵਲ ਨਹੀਂ ਜਾ ਰਹੀ ਜਾਪਦੀ| ਇੱਕ ਡਰਾਇਵਰ ਨੂੰ ਰੋਕਦਾ ਹੈ ਜੋ ਕਿਲ੍ਹੇ ਵਲ ਜਾਣ ਤੋਂ ਮਨਾਂ ਕਰਦਾ ਹੈ ਪਰ "ਕੇ" ਨੂੰ ਸਰਾਂ ਵੱਲ ਲੈ ਕੇ ਜਾਣ ਲਈ ਰਾਜ਼ੀ ਹੋ ਜਾਂਦਾ ਹੈ। ਪਰ ਦੋ ਆਦਮੀ "ਕੇ' ਦੇ ਸਹਾਇਕ ਬਣਨ ਲਈ ਰਾਜ਼ੀ ਹੋ ਜਾਂਦੇ ਹਨ। ਇਹ ਦੋਵੇਂ ਬੇਤੁਕੇ,ਹਾਸੋਹੀਣੇ,ਸਵਾਂਗੀ ਹਨ ਤੇ "ਕੇ' ਦੀ ਮਦਦ ਕਰਨ ਦੀ ਉਤਸੁਕਤਾ ਦੇ ਤੌਰ ਤੇ ਇੱਕ ਦੂਜੇ ਉਪਰ ਗਿਰਦੇ ਰਹਿੰਦੇ ਹਨ। ਫਿਰ "ਕੇ' ਹਦਾਇਤਾਂ ਲਈ ਕਿਲ੍ਹੇ ਨੂੰ ਟੇਲੀਫ਼ੋਨ ਕਰਦਾ ਹੈ ਪ੍ਰਤੂ ਓਲਝਾਓੰ ਤੇ ਥੱਕਾ ਦੇਣ ਵਾਲੇ ਜੁਆਬ ਵਾਪਸੀ ਵਿੱਚ ਮਿਲਦੇ ਹਨ ਫਿਰ ਉਹ ਆਪਣਾ ਆਪ ਸਹਾਇਕ ਦਾ ਬਹਾਨਾ ਲਾ ਕੇ ਪੁਛਦਾ ਹੈ ਕਿ ਕਦੋਂ "ਕਿਲ੍ਹਾ " ਪਹੁਚ ਸਕਦਾ ਹੈ ਤੇ ਜੁਆਬ ਮਿਲਦਾ ਹੈ "ਕਦੇ ਨਹੀਂ"।

"ਕੇ' ਨੇ ਹਾਲੀਂ ਟੇਲੀਫ਼ੋਨ ਬੰਦ ਹੀ ਕੀਤਾ ਹੁੰਦਾ ਜਦ ਕਿਲ੍ਹੇ ਤੋਂ ਇੱਕ ਅਫਸਰ ਚਿੱਠੀ ਲੈ ਕੇ ਪਹੁੰਚਦਾ ਹੈ ਜਿਸ ਦਾ ਨਾਂ "ਕੇਲਮ " ਹੈ। ਇਸ ਚਿੱਠੀ ਵਿੱਚ 'ਕੇ' ਨਾਲ ਵਾਅਦਾ ਕੀਤਾ ਹੈ ਕਿ ਉਸ ਨੂੰ ਸਹਾਇਤਾ ਮਿਲੇਗੀ ਅਤੇ ਪਿੰਡ ਦੇ ਸੁਪਰਟਨਡੇਟ ਦੇ ਥੱਲੇ ਰਹਿ ਕਿ ਕੰਮ ਕਰ ਸਕਦਾ ਹੈ। ਬਰਨਬਾਸ ਨਾਂ ਦਾ ਸਹਾਇਕ ਖੁਸ਼ਗਵਾਰ ਸੁਭਾ ਵਾਲਾ ਹੈ ਉਹ 'ਕੇ' ਨੂੰ ਘਰ ਲੈ ਜਾਂਦਾ ਹੈ ਤੇ ਆਪਣੇ ਪਰਿਵਾਰ ਨਾਲ ਰਹਿਣ ਲਈ ਕਹਿੰਦਾ ਹੈ। ਇਸ ਦੇ ਉਲਟ "ਕੇ" ਦੂਸਰੀ ਸਰਾਂ ਜਿਸ ਦਾ ਨਾਂ "ਹਰਨਹੋਫ਼"ਵਿੱਚ ਚਲਾ ਜਾਂਦਾ ਹੈ ਜਿਸ ਨੂੰ ਕਿਲ੍ਹੇ ਦੇ ਅਫਸਰ ਵੀ ਵਰਤਦੇ ਹਨ ਇਥੇ ਸਰਾਬ ਖਾਨੇ ਦੀ ਸੇਵਕ ਕੁੜੀ ਫਰੀਦਾ ਨੂੰ ਮਿਲਦਾ ਹੈ ਜੋ ਕਿ "ਕੇਲਮ " ਦੀ ਦੋਸਤ ਹੈ। ਕੇਲਮ ਵੀ ਸਰਾਬਖਾਨੇ ਵਿੱਚ ਹਾਜਰ ਹੈ ਅਤੇ "ਕੇ'ਨੂੰ ਇੱਕ ਝਰੋਖੇ ਵਿੱਚੋਂ ਕਿਲ੍ਹੇ ਵਿਚਲੇ ਆਦਮੀਆਂ ਨੂੰ ਦੇਖਣ ਦੀ ਇਜ਼ਾਜਤ ਦਿੰਦਾ ਹੈ। ਹੁਣ 'ਕੇ' ਓਹ ਕੁੜੀ ਫਰੀਦਾ ਦੁਆਰਾ ਕੇਲਮ ਤੱਕ ਪਹੁੰਚਣ ਦਾ ਜਰੀਆ ਬਨਾਓਣ ਦੀ ਸੋਚਦਾ ਹੈ ਅਤੇ ਕੁੜੀ ਦਾ ਧਿਆਨ ਆਪਣੇ ਵਲ ਖਿਚਣ ਦੀ ਤਰਕੀਬ ਵੀ ਸੋਚਦਾ ਹੈ। ਫਰੀਦਾ ਵੀ ਅਚਾਨਕ ਹੀ "ਕੇ' ਨੂੰ ਅਹਿਸਾਨਮੰਦ ਬਣਾ ਲੈਦੀ ਹੈ। ਉਸ ਰਾਤ ਦੋਵੇਂ ਫਰੀਦਾ ਤੇ "ਕੇ' ਰਾਤ ਨੂੰ ਬੀਅਰ ਪੀ ਕੇ ਪਿਆਰ ਕਰਦੇ ਹਨ ਜਦੋਂ ਕਿ ਦੂਸਰੇ ਸਹਾਇਕ ਪਾਣੀ ਵਾਲੇ ਕਮਰੇ ਵਿੱਚ ਸੋਂ ਜਾਂਦੇ ਹਨ। ਅਗਲੀ ਸਵੇਰ ਮਾਲਕਣ "ਕੇ'ਨਾਲ ਗੰਭੀਰ ਗਲ ਕਰਦੀ ਹੈ। 'ਕੇ "ਇਤਨਾ ਉਤੇਜਤ ਹੋ ਜਾਂਦਾ ਹੈ ਕਿ ਉਹ ਆਪ ਹੀ ਕੇਲਮ ਨਾਲ ਗੱਲ-ਬਾਤ ਕਰ ਲਵੇਗਾ। ਪਰ "ਕੇ" ਫਰੀਦਾ ਪ੍ਰਤੀ ਵੇਬਫਾਈ ਕਰਦਾ ਜਦ ਕੇ ਫਰੀਦਾ ਨੇ "ਕੇ' ਲਈ ਕੇਲਮ ਨੂੰ ਛਡ ਦਿੱਤਾ ਹੁੰਦਾ ਹੈ। ਮਾਲਕਣ ਕਿਸੇ ਸਮੇਂ ਕੇਲਮ ਦੀ ਰਖੇਲ ਰਹਿ ਚੁਕੀ ਹੁੰਦੀ ਹੈ ਪਰ ਕੇਲਮ ਤਿੰਨ ਰਾਤ ਬਾਅਦ ਹੀ ਉਸ ਛਡ ਦਿੰਦਾ ਹੈ ਮਾਲਕਣ ਦੇ ਮਨ ਵਿੱਚ ਹਾਲੇ ਵੀ ਸਾਰੇ ਵਿਸੇਸ਼ ਅਧਿਕਾਰ ਘੁੰਮ ਰਹੇ ਹੁੰਦੇ ਹਨ। "ਕੇ' ਹੁਣ ਇੱਕ ਪੇਸ਼ਾਵਰ ਵਿਅਕਤੀ ਨਹੀਂ ਜਿਸ ਨੂੰ ਖ਼ਾਸ ਕੰਮ ਲਈ ਜੁਮੇਵਾਰੀ ਮਿਲੀ ਹੇਈ ਹੈ ਬਲਕਿ ਇੱਕ ਸ਼ਕੀ ਵਿਅਕਤੀ ਦੇ ਤੌਰ ਤੇ ਵਿਚਰਨ ਲਗ ਜਾਂਦਾ ਹੈ ਉਸ ਨੂੰ ਆਪਣੀ ਹੋਂਦ ਖਤਰੇ ਵਿੱਚ ਲਗਦੀ ਹੈ 'ਕੇ' ਆਪਣੇ ਸੀਨੀਅਰ ਲੋਕਾਂ ਦੀ ਸਲਾਹ ਲੈਦਾ ਹੈ ਸੁਪਰੀਟੇਨਡੰਨਟ ਜੋ ਧੇਰ ਸਾਰੀਆਂ ਫਾਇਲਾਂ ਨੂੰ ਦੇਖਦਾ ਹੈ 'ਕੇ'ਦੀ ਦਫਤਰੀ ਚਿੱਠੀ ਨੂੰ ਜਾਅਲੀ ਦਸਦਾ ਹੈ ਤੇ ਸਾਰਾ ਅਡੰਬਰ ਦਫਤਰੀ ਕਾਰਵਾਈ ਕਰਕੇ ਦਸਦਾ ਹੈ। ਟੇਲੀਫ਼ੋਨ ਕਾਲ ਵੀ ਸਹੀ ਨਹੀਂ ਜਦੋਂ ਕਿ ਕਿਲ੍ਹੇ ਵਿੱਚ ਕੋਈ ਅਕਚੇਜ ਹੀ ਨਹੀਂ |ਕੋਈ ਵੀ ਜੁਆਬ ਦੇ ਸਕਦਾ ਹੈ ਜਾਂ ਫਿਰ ਗਲਤੀ ਨਾਲ ਜਾਂ ਟਿਚਰ ਵੀ ਹੋ ਸਕਦੀ ਹੈ। ਜਦ ਤਕ ਸਰਕਾਰੀ ਪੁਸ਼ਟੀ ਨਹੀਂ ਹੁੰਦੀ "ਕੇ'ਨੂੰ ਪਿੰਡ ਦੇ ਸਕੂਲ ਦਾ ਚੋਕੀਦਾਰ ਨਿਯੁਕਤ ਕਰ ਦਿੱਤਾ ਜਾਂਦਾ ਹੈ। ਉਥੇ ਤਨਖਾਹ ਕੋਈ ਨਹੀਂ ਪ੍ਰੰਤੂ ਉਹ ਤੇ ਫਰੀਦਾ ਸਕੂਲ ਦੇ ਕਮਰੇ ਵਿੱਚ ਸੋਂ ਸਕਦੇ ਹਨ।ਫਰੀਦਾ 'ਕੇ' ਨੂੰ ਸਹਿਮਤ ਹੋਣ ਲਈ ਮਨਾਓਦੀ ਹੈ ਪਰ 'ਕੇ' ਬੇਇਜਤ ਮਹਿਸੂਸ ਕਰਦਾ ਹੈ |ਸਰਾਂ ਵਿੱਚ ਵਾਪਸ ਜਾ ਕਿ 'ਕੇ' ਆਪ ਕੇਲਮ ਵਾਲੇ ਘੋੜ ਗੱਡੀ ਵਾਲੇ ਡੱਬੇ ਵਿੱਚ ਬੈਠ ਜਾਂਦਾ ਹੈ ਤਾਂ ਕਿ ਕੇਲਮ ਨਾਲ ਉਸ ਦੇ ਕਿਲ੍ਹੇ ਵਾਪਸ ਜਾਨ ਤੋਂ ਪਹਿਲਾਂ ਗਲਬਾਤ ਕਰ ਸਕੇ |ਇਸ ਦੇ ਉਲਟ ਇੱਕ ਅਫਸਰ "ਕੇ' ਨੂੰ ਅਜਿਹਾ ਨਾਂ ਕਰਨ ਤੋਂ ਰੋਕਦਾ ਹੈ ਜਦੋਂ 'ਕੇ' ਨਹੀਂ ਮੰਨਦਾ ਘੋੜੇ ਇੱਕ ਹੋਰ ਗੱਡੀ ਨਾਲ ਜੋੜ ਲਏ ਜਾਦੇ ਹਨ ਤੇ 'ਕੇ' ਕੋਸਦਾ ਹੀ ਰਹਿ ਜਾਂਦਾ ਹੈ |

ਇਕ ਇੰਟਰਵੀਓ ਪਿੰਡ ਦਾ ਸੇਕਟਰੀ ਜਿਸ ਦਾ ਨਾਂ ਮੋਮਸ ਹੈ ਇਹ ਕਰਕੇ ਰੱਖ ਲੇਦਾ ਹੈ ਤਾਂ ਕਿ 'ਕੇ' ਦੇ ਸਰਵੇਕਾਰ ਹੋਣ ਦੀ ਪੁਸ਼ਟੀ ਕਰ ਸਕੇ |ਕੇਲਮ ਇਸ ਕਰਵਾਈ ਨੂੰ ਨਹੀਂ ਪੜ੍ਹ ਸਕਦਾ ਭਾਵੇਂ ਇਸ ਬਾਰੇ ਕੇਲਮ ਨੇ ਹੀ ਤਹਿ ਕੀਤਾ ਹੁੰਦਾ ਹੈ "ਕਿਵੇਂ ਇੱਕ ਗੱਲ ਕੇਲਮ ਦੀ ਪੁਸ਼ਟੀ ਮੰਗ ਸਕਦੀ ਹੈ ਜਿਸ ਵਿੱਚ ਓਸ ਦੀ ਭਾਵਨਾ ਨਹੀਂ "| ਪਰ 'ਕੇ' ਕਿਸੇ ਸੁਆਲ ਦਾ ਜੁਆਬ ਨਹੀਂ ਦਿੰਦਾ ਉਸਨੇ ਆਪਣੀ ਸਾਂਨ ਨੂੰ ਕਾਇਮ ਰਖਦੇ ਹੋਏ ਸੋਚਿਆ |ਇਕ ਖੱਤ ਆ ਜਾਂਦਾ ਹੈ ਕੇਲਮ ਦੀ ਤਰਫੋਂ ਜਿਸ ਵਿੱਚ 'ਕੇ' ਦੇ ਕੰਮ ਦੀ ਤਰੱਕੀ ਬਾਰੇ ਲਿਖਿਆ ਹੁੰਦਾ ਹੈ ਕੇਲਮ ਵਧਾਈ 'ਕੇ'ਨੂੰ ਦਿੰਦਾ ਹੈ |ਅੰਤ ਨੂੰ 'ਕੇ' ਚੋਕੀਦਾਰੀ ਦੀ ਜੁਮੇਵਾਰੀ ਕਰਨ ਲਈ ਰਾਜੀ ਹੋ ਜਾਂਦਾ ਹੈ ਅਤੇ ਸਕੂਲ ਵਿੱਚ ਹੀ ਫਰੀਦਾ ਤੇ ਦੋ ਸਹਾਇਕ ਦਾ ਠਿਕਾਣਾ ਬਣਾ ਲੇਦਾ ਹੈ |ਅਗਲੀ ਸਵੇਰ ਉਹ ਸਾਰੇ ਸੋਂ ਹੀ ਰਹੇ ਹਨ ਜਦੋਂ ਵਿਦਿਆਰਥੀ ਆ ਜਾਦੇਂ ਹਨ ਤੇ ਅਧਿਆਪਕ ਵੀ ਹੈਰਾਨ ਹੋ ਜਾਦੇ ਹਨ |ਫਿਰ ਇੱਕ 'ਕੇ' ਨੂੰ ਹਟਾਉਣ ਦੀ ਕੋਸਿਸ਼ ਕੀਤੀ ਜਾਦੀਂ ਹੈ ਪਰ 'ਕੇ' ਆਪਣੀ ਜਿੱਦ ਤੇ ਡੱਟਿਆ ਰਹਿੰਦਾ ਹੈ |'ਕੇ' ਸਹਾਇਕਾਂ ਨੂੰ ਹਟਾਨ ਦੀ ਕੋਸਿਸ਼ ਕਰਦਾ ਹੈ ਪਰ ਕਿਸਮਤ ਸਾਥ ਨਹੀਂ ਦਿੰਦੀ |ਫਿਰ ਫਰੀਦਾ 'ਕੇ' ਨਾਲ ਲੜ ਪੈਦੀ ਹੈ ਇਹ ਕਹਿੰਦੀ ਹੈ ਕਿ ਉਹ ਤਾਂ ਸਿਰਫ ਆਪਣੇ ਕੰਮ ਲਈ ਉਸ ਨੂੰ ਵਰਤ ਰਿਹਾ ਹੈ |

ਅਗੇ 'ਕੇ ' ਨੂੰ ਆਪਣੇ ਨੋਕਰ ਬਰਨਬਾਸ ਬਾਰੇ ਪਤਾ ਚਲਦਾ ਹੈ ਕਿ ਉਹ ਬੇਵਫਾ ਨਹੀਂ | ਉਸ ਨੂੰ ਕੰਮ ਹੀ ਅਚਾਨਕ ਦਸਦੇ ਹਨ ਕਈ ਦਿਨ ਦੀ ਦੇਰੀ ਤੋਂ ਬਾਅਦ ਅਚਾਨਕ ਹੀ ਖੱਤ ਉਸ ਨੂੰ ਮਿਲਦੇ ਹਨ ਜੋ ਕਿ ਮਹੀਨੇ ਭਰ ਲੇਟ ਹੋ ਜਾਦੇ ਹਨ \ਭਾਵੇਂ ਉਸ ਨੂੰ ਕਿਲ੍ਹੇ ਵਿੱਚ ਜਾਣ ਦੀ ਇਜਾਜਤ ਹੈ ਪਰ ਓਹ ਇਤਨਾ ਸਾਊ ਤੇ ਸਿਧੜ ਹੈ ਜੋ ਅੰਦਰੂਨੀ ਗਲਬਾਤ ਬਾਰੇ ਕੁਝ ਨਹੀਂ ਦਸ ਸਕਦਾ |ਬਰਨਬਾਸ ਦੀ ਹਾਲਤ ਚੰਗੀ ਨਹੀਂ ਉਸ ਦਾ ਸਾਰਾ ਪਰਿਵਾਰ ਨ੍ਮੋਸੀ ਵਿੱਚੋਂ ਲੰਘ ਰਿਹਾ ਹੈ \ਤਿੰਨ ਸਾਲ ਪਹਿਲਾਂ ਉਸਦਾ ਬਾਪ ਅੱਗ ਬ੍ਝਾਓ ਇਜੰਨ ਦੇ ਹਾਦਸੇ ਵਿੱਚ ਮਰ ਜਾਂਦਾ ਹੈ \ਕਿਲੇ ਦਾ ਇੱਕ ਅਫਸਰ,ਸੋਤਿਨੀ,ਓਸ ਦੀ ਭੈਣ,ਅਮੀਲਿਆ ਨਾਲ ਸਬੰਧ ਬਨੋਉਣਾ ਚਹੁੰਦਾ ਹੈ |ਇਹ ਅਫਸਰ ਅਮੀਲਿਆ ਨੂੰ ਸਰਾਂ ਵਿੱਚ ਬੁਲਾਣ ਲਈ ਇੱਕ ਅਸ਼ਲੀਲ ਖਤ ਲਿਖਦਾ ਹੈ |

ਬਰਨਬਾਸ ਅੰਤ ਨੂੰ "ਕੇ' ਦੀ ਇੱਕ ਮੁਲਾਕਾਤ ਅਰਲਾਗਰ ਨਾਂ ਦੇ ਅਫਸਰ ਨਾਲ ਕਰਵਾ ਦਿੰਦਾ ਹੈ ਜੋ ਕਿ ਇੱਕ ਹੋਰ ਸਰਾਂ ਹੇਰਨਹੋਫ਼ ਵਿਖੇ ਠਹਿਰਿਆ ਹੋਇਆ ਹੈ ਜਦੋਂ 'ਕੇ' ਪਹੁੰਚਦਾ ਹੈ ਉਸ ਸਮੇਂ ਇਹ ਅਫਸਰ ਸੋਂ ਰਿਹਾ ਹੈ ਤੇ ਇਸ ਨੂੰ ਜਗੋਉਣ ਦੀ ਜੁਅਰਤ ਕੋਈ ਵੀ ਨਹੀਂ ਕਰਦਾ \ਇਸ ਤੋਂ ਵੀ ਬੁਰੀ ਗੱਲ ਇਹ ਹੋ ਜਾਦੀਂ ਹੈ ਕਿ ਇਸ ਅਫਸਰ ਦੇ ਸਹਾਇਕ ਫਰੀਦਾ ਨੂੰ ਨਾਲ ਲੈ ਜਾਦੇ ਹਨ \ਫਰੀਦਾ ਆਪਣੇ ਸ਼ਰਾਬ ਖਾਨੇ ਦੇ ਕੰਮ ਤੇ ਲਗ ਜਾਦੀ ਹੈ ਅਤੇ "ਕੇ' ਨਾਲ ਉਸ ਦਾ ਕੋਈ ਸਬੰਧ ਨਹੀਂ ਹੈ |

ਨਾਵਲ ਦਾ ਪਹਿਲਾ ਇਡਿਸਨ ਇਥੇ ਹੀ ਕਹਾਣੀ ਨੂੰ ਖਤਮ ਕਰ ਦਿੰਦਾ ਹੈ ਪ੍ਰੰਤੂ ਬ੍ਰੋਡ ਨੇ ਦੂਜੇ ਇਡਿਸਨ ਵਿੱਚ 'ਕੇ' ਦੀ ਮੁਲਾਕਾਤ ਇੱਕ ਹੋਰ ਅਫਸਰ ਬੁਰਗਾਲ ਨਾਲ ਕਰਵਾ ਦਿੱਤੀ ਜੋ "ਕੇ' ਨੂੰ ਇਹ ਦਸਦਾ ਹੈ ਕਿ ਕਿਲਾ ਉਸ ਨਾਲ ਹਰ ਗੱਲ ਕਰਨ ਨੂੰ ਤਿਆਰ ਹੈ ਪ੍ਰੰਤੂ ਇਹ ਸਮੇਂ "ਕੇ' ਸੋਂ ਜਾਂਦਾ ਹੈ ਜਦੋਂ ਉਸ ਨੂੰ ਕਿਲੇ ਤੋਂ ਸੁਨੇਹਾ ਮਾਲਦਾ ਹੈ ਕਿ ਓਹ ਆਪਣਾ ਕੰਮ ਕਰ ਸਕਦਾ ਹੈ | ਨਾਵਲ ਥਕਾਵਟ ਦੇ ਕਰਕੇ ਖਤਮ ਹੋ ਜਾਂਦਾ ਹੈ 'ਕੇ' ਆਪਣੇ ਮੋਤ ਦੇ ਬਿਸਤਰ ਤੇ ਪਿਆ ਹੁੰਦਾ ਜਦੋਂ ਉਸ ਨੂੰ ਕਿਲੇ ਤੋਂ ਇਹ ਸੁਨੇਹਾ ਮਿਲਦਾ ਹੈ ਕਿ ਓਸ ਦਾ ਵਾਜਬ ਹੱਕ ਕੋਈ ਨਹੀਂ ਅਤੇ ਓਸ "ਪਿੰਡ ਵਿੱਚ ਨਾਲ ਮਿਲਦੇ ਹਾਲਤਾਂ ਕਰਕੇ "ਉਸ ਨੂੰ ਪਿੰਡ ਵਿੱਚ ਰਹਿਣ ਦੀ ਆਗਿਆ ਹੈ | ਕਾਫਕਾ 20ਵੀ ਸਦੀ ਦਾ theme of exhaustion ਤੇ ਨਾਵਲ ਨੂੰ ਅਧਾਰ ਬਣਾ ਕਿ ਪਾਤਰ 'ਕੇ' ਦੁਆਰਾ ਮਨੁਖੀ ਸਥਿਤੀ ਨੂੰ ਦਰਸਾਓਦਾ ਹੈ |