ਕੁਆਂਟਮ ਬ੍ਰਹਿਮੰਡ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕੁਆਂਟਮ ਕੌਸਮੌਲੌਜੀ ਤੋਂ ਰੀਡਿਰੈਕਟ)
Jump to navigation Jump to search

ਕੁਆਂਟਮ ਬ੍ਰਹਿਮੰਡ ਵਿਗਿਆਨ ਜਾਂ ਕੁਆਂਟਮ ਕੌਸਮੌਲੌਜੀ ਬ੍ਰਹਿਮੰਡ ਦੀ ਇੱਕ ਕੁਆਂਟਮ ਥਿਊਰੀ ਵਿਕਸਿਤ ਕਰਨ ਲਈ ਸਿਧਾਂਤਕ ਭੌਤਿਕ ਵਿਗਿਆਨ ਵਿੱਚ ਯਤਨ ਹੈ। ਇਹ ਦ੍ਰਿਸ਼ਟੀਕੋਣ ਕਲਾਸੀਕਲ ਬ੍ਰਹਿਮੰਡ ਵਿਗਿਆਨ (ਕੌਸਮੌਲੌਜੀ) ਦੇ ਖੁੱਲੇ ਸਵਾਲਾਂ ਦੇ ਜਵਾਬ ਦੇਣ ਦਾ ਯਤਨ ਕਰਦਾ ਹੈ, ਖਾਸ ਕਰਕੇ ਜੋ ਸਵਾਲ ਬ੍ਰਹਿਮੰਡ ਦੇ ਸ਼ੁਰੂਆਤੀ ਫੇਜ਼ (ਅਵਸਥਾ ਸਥਿਤੀ) ਨਾਲ ਸਬੰਧਤ ਹੁੰਦੇ ਹਨ।

ਕਲਾਸੀਕਲ ਕੌਸਮੌਲੌਜੀ ਆਈਨਸਟਾਈਨ ਦੀ ਜਨਰਲ ਰਿਲੇਟੀਵਿਟੀ ਉੱਤੇ ਅਧਾਰਿਤ ਹੈ। ਇਹ ਬ੍ਰਹਿਮੰਡ ਦੀ ਉਤਪਤੀ ਨੂੰ ਉੰਨੀ ਦੇਰ ਬਹੁਤ ਚੰਗੀ ਤਰਾਂ ਦਰਸਾਉਂਦੀ ਹੈ, ਜਿੰਨੀ ਦੇਰ ਤੱਕ ਤੁਸੀਂ ਬਿੱਗ ਬੈਂਗ ਤੱਕ ਨਹੀਂ ਪਹੁੰਚ ਜਾਂਦੇ। ਇਹ ਗਰੈਵੀਟੇਸ਼ਨਲ ਸਿੰਗੁਲਰਟੀ ਅਤੇ ਪਲੈਂਕ ਟਾਈਮ ਹੁੰਦਾ ਹੈ ਜਿੱਥੇ ਰਿਲੇਟੀਵਿਟੀ ਥਿਊਰੀ ਉਹ ਕੁੱਝ ਮੁੱਹਈਆ ਕਰਵਾਉਣ ਵਿੱਚ ਅਸਫਲ ਰਹਿੰਦੀ ਹੈ ਜੋ ਸਪੇਸ ਅਤੇ ਟਾਈਮ ਦੀ ਇੱਕ ਅੰਤਿਮ ਥਿਊਰੀ ਦੀਆਂ ਜਰੂਰਤਾਂ ਹੋਣੀਆਂ ਚਾਹੀਆਂ ਹਨ। ਇਸਲਈ, ਇੱਕ ਅਜਿਹੀ ਥਿਊਰੀ ਦੀ ਜਰੂਰਤ ਹੈ ਜੋ ਰਿਲੇਟੀਵਟੀ ਥਿਊਰੀ ਅਤੇ ਕੁਆਂਟਮ ਥਿਊਰੀ ਨੂੰ ਜੋੜ ਸਕੇ। ਅਜਿਹਾ ਹੀ ਇੱਕ ਦ੍ਰਿਸ਼ਟੀਕੋਣ ਉਦਾਹਰਨ ਦੇ ਤੌਰ 'ਤੇ, ਲੂਪ ਕੁਆਂਟਮ ਗਰੈਵਿਟੀ ਨਾਲ ਬਣਾਉਣ ਦਾ ਯਤਨ ਕੀਤਾ ਗਿਆ ਹੈ, ਜੋ ਸਟਰਿੰਗ ਥਿਊਰੀ ਨਾਲ ਇੱਕ ਹੋਰ ਦ੍ਰਿਸ਼ਟੀਕੋਣ ਹੈ।