ਸਮੱਗਰੀ 'ਤੇ ਜਾਓ

ਕੁਆਂਟਮ ਸੈਂਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇੱਕ ਕੁਆਂਟਮ ਸੈਂਸਰ ਅਜਿਹਾ ਯੰਤਰ ਹੈ ਜੋ ਕੁਆਂਟਮ ਸਹਿਸੰਬੰਧਾਂ, ਜਿਵੇਂ ਕੁਆਂਟਮ ਇੰਟੈਂਗਲਮੈਂਟ, ਤੇ ਅਧਾਰਿਤ ਕੰਮ ਕਰਦਾ ਹੈ, ਤਾਂ ਜੋ ਅਜਿਹੀ ਸੰਵੇਦਨਸ਼ੀਲਤਾ ਜਾਂ ਰੈਜ਼ੋਲਿਊਸ਼ਨ ਪ੍ਰਾਪਤ ਕੀਤਾ ਜਾ ਸਕੇ ਜੋ ਸਿਰਫ ਕਲਾਸੀਕਲ ਸਿਸਟਮਾਂ ਦੀ ਵਰਤੋਂ ਕਰਨ ਨਾਲ ਪ੍ਰਾਪਤ ਕੀਤੇ ਨਾਲ਼ੋਂ ਜਿਆਦਾ ਵਧੀਆ ਹੋਵੇ।[1]

ਇੱਕ ਕੁਆਂਟਮ ਸੈਂਸਰ ਆਪਣੇ ਖੁਦ ਉੱਤੇ ਕਿਸੇ ਹੋਰ ਸਿਸਟਮ ਦੀ ਕੁਆਂਟਮ ਅਵਸਥਾ ਦਾ ਪ੍ਰਭਾਵ ਨਾਪ ਸਕਦਾ ਹੈ। ਨਾਪ ਦਾ ਸਿਰਫ ਕਾਰਜ ਹੀ ਕੁਆਂਟਮ ਅਵਸਥਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਨਾਪ ਦੌਰਾਨ ਇਸਦੀ ਅਵਸਥਾ ਨਾਲ ਜੁੜੀ ਪ੍ਰੋਬੇਬਿਲਿਟੀ ਅਤੇ ਅਨਿਸ਼ਚਿਤਿਤਾ ਤਬਦੀਲ ਕਰ ਦਿੰਦਾ ਹੈ।

ਡੀਫੈਂਸ ਅਡਵਾਂਸਡ ਰਿਸਰਚ ਪ੍ਰੋਜੈਕਟਸ ਅਜੈਂਸੀ ਨੇ ਤਾਜ਼ਾ ਸਮਿਆਂ ਵਿੱਚ [when?] ਔਪਟੀਕਲ ਕੁਆਂਟਮ ਸੈਂਸਰਾਂ ਵਿੱਚ ਇੱਕ ਰਿਸਰਚ ਪ੍ਰੋਗਰਾਮ ਉਤਾਰਿਆ ਹੈ ਜੋ ਕੁਆਂਟਮ ਮੀਟ੍ਰੌਲੌਜੀ ਅਤੇ ਕੁਆਂਟਮ ਇਮੇਜਿੰਗ, ਜਿਵੇਂ ਕੁਆਂਟਮ ਲੀਥੋਗ੍ਰਾਫੀ ਅਤੇ ਨੂਨ ਸਟੇਟ, ਤੋਂ ਵਿਚਾਰਾਂ ਦਾ ਲਾਭ ਉਠਾਉਣਾ ਸਿੱਖਦਾ ਲਈ ਹੈ[2] ਤਾਂ ਜੋ ਲਿਡਾਰ ਵਰਗੇ ਔਪਟੀਕਲ ਸੈਂਸਰ ਸਿਸਟਮਾਂ ਨਾਲ ਇਹਨਾਂ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ।[3][4]

ਕੁਆਂਟਮ ਸੈਂਸਰ ਹੋਰ ਅਜਿਹੀਆਂ ਸੈਟਿੰਗਾਂ ਵਿੱਚ ਵੀ ਵਰਤਿਆ ਜਾਣ ਵਾਲਾ ਸ਼ਬਦ ਹ੍ਰ ਜਿੱਥੇ ਇੰਟੈਗਲਡ ਕੁਆਂਟਮ ਸਿਸਟਮਾਂ ਨੇ ਹੋਰ ਚੰਗੇ ਐਟੌਮਿਕ ਕਲੌਕ ਬਣਾਉਣ ਦਾ ਲਾਭ ਲੈਣਾ ਹੋਵੇ[5] ਜਾਂ ਹੋਰ ਜਿਆਦਾ ਸੰਵੇਦਨਸ਼ੀਲ ਮੈਫਗਨੈਟੋਮੀਟਰ ਬਣਾਉਣੇ ਹੋਣ।[6][7]

ਇੱਕ ਸ਼ੁਰੂਆਤੀ ਕੁਆਂਟਮ ਸੈਂਸਰ ਦੀ ਇੱਕ ਚੰਗੀ ਉਦਾਹਰਨ ਇੱਕ APD ਅਵਲਾਂਚੇ ਫੋਟੋਡਾਇਓਡ ਜਿਵੇਂ AD500-8 TO52S1 ਹੈ ਕਿਉਂਕਿ ਇਹ ਇੰਟੈਗਲਡ ਫੋਟੌਨਾਂ ਨੂੰ ਪਛਾਣਨ ਵਾਸਤੇ ਵਰਤੇ ਗਏ ਹਨ ਅਤੇ ਦਰਅਸਲ ਵਾਧੂ ਕੂਲਿੰਗ ਅਤੇ ਸੈਂਸਰ ਸੁਧਾਰਾਂ ਸਦਕਾ ਇਹ ਉੱਥੇ ਵਰਤੇ ਜਾ ਸਕਦੇ ਹਨ ਜਿੱਥੇ PMTਆਂ ਨੇ ਇੱਕ ਵਾਰ ਬਜ਼ਾਰ ਤੇ ਕਬਜ਼ਾ ਕੀਤਾ ਸੀ। ਜਿਵੇਂ ਮੈਡੀਕਲ ਇਮੇਜਿੰਗ। ਇਹ ਅੱਜਕੱਲ 2-D ਅਤੇ ਇੱਥੋਂ ਤੱਕ ਕਿ 3-D ਸਟੈਕਡ ਐਰਿਆਂ ਦੇ ਰੂਪ ਵਿੱਚ ਸਿਲੀਕੌਨ ਡਾਇਓਡਾਂ ਉੱਤੇ ਅਧਾਰਿਤ ਪ੍ਰੰਪ੍ਰਿਕ ਸੈਂਸਰਾਂ ਦੇ ਸਿੱਧੇ ਬਦਲ ਵਿੱਚ ਪਹਿਲੇ ਸੈਂਸਰ ਦੁਆਰਾ ਵੀ ਵਰਤੇ ਜਾਂਦੇ ਹਨ।

ਹਵਾਲੇ

[ਸੋਧੋ]