ਕੁਤਰਦੰਦੀ ਜੀਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਤਰਦੰਦੀ ਜੀਵ
Temporal range: ਮੂਹਰਲਾ ਪੈਲੀਓਸੀਨ – ਅਜੋਕਾ ਸਮਾਂ,
Rodent collage.png
ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਕੈਪੀਬਾਰਾ (ਹਿਸਟਰੀਕੋਮੋਰਫ਼ਾ), ਬਸੰਤ ਸਹਾ (ਐਨੋਮਲਯੂਰੋਮੋਰਫ਼ਾ), ਕੇਪ ਗਰਾਊਂਡ ਕਾਟੋ (ਸਕਾਈਯੂਰੋਮੋਰਫ਼ਾ), ਲੱਕੜ ਚੂਹਾ (ਮਾਇਓਮੋਰਫ਼ਾ), ਅਤੇ ਉੱਤਰੀ ਅਮਰੀਕੀ ਊਦਬਿਲਾਉ (ਕੈਸਟੋਰੀਮੋਰਫ਼ਾ)
ਵਿਗਿਆਨਿਕ ਵਰਗੀਕਰਨ
" | ਉੱਪ-ਕੁੱਲ

Anomaluromorpha
Castorimorpha
Hystricomorpha (Caviomorpha ਸਮੇਤ)
Myomorpha
Sciuromorpha

Rodent range.png
ਕੁਤਰਦੰਦੀ ਜੀਵਾਂ ਦੀਆਂ ਸਾਰੀਆਂ ਜਾਤੀਆਂ ਦਾ ਪਸਾਰ

ਕੁਤਰਦੰਦ ਜਾਂ ਕੁਤਰਦੰਦੀ ਜੀਵ ਜਾਂ ਕੁਤਰਖਾਣੇ ਜੀਵ (English: Rodent) ਰੋਡੈਂਸ਼ੀਆ ਕੁੱਲ ਦੇ ਥਣਧਾਰੀ ਜੀਵ ਹਨ ਜਿਹਨਾਂ ਦੇ ਉਤਲੀਆਂ ਅਤੇ ਹੇਠਲੀਆਂ ਹੜਬਾਂ ਦੋਹਾਂ ਉੱਤੇ ਲਗਾਤਾਰ ਵਧਦੇ ਕੁਤਰਨ ਵਾਲ਼ੇ ਦੰਦਾਂ ਦਾ ਇੱਕ ਜੋੜਾ ਹੁੰਦਾ ਹੈ। ਥਣਧਾਰੀਆਂ ਦੀਆਂ ਸਾਰੀਆਂ ਜਾਤੀਆਂ ਦਾ ਲਗਭਗ 40 ਫ਼ੀਸਦੀ ਹਿੱਸਾ ਕੁਤਰਦੰਦਾਂ ਦਾ ਹੈ ਅਤੇ ਇਹ ਅੰਟਾਰਕਟਿਕਾ ਤੋਂ ਛੁੱਟ ਸਾਰੇ ਮਹਾਂਦੀਪਾਂ ਵਿੱਚ ਮਿਲਦੇ ਹਨ। ਇਹ ਕਈ ਤਰ੍ਹਾਂ ਦੇ ਮੌਸਮਾਂ 'ਚ ਰਹਿ ਲੈਂਦੇ ਹਨ। ਇਹਨਾਂ ਦੀਆਂ ਕੁਝ ਜਾਤੀਆਂ ਰੁੱਖ-ਪਸੰਦ, ਖੁੱਡ-ਪਸੰਦ ਅਤੇ ਅਰਧ-ਜਲੀ ਵੀ ਹਨ। ਆਮ ਕੁਤਰਦੰਦਾਂ ਵਿੱਚ ਚੂਹੇ, ਕਾਟੋਆਂ, ਊਦਬਿਲਾਉ ਆਦਿ ਸ਼ਾਮਲ ਹਨ।

ਹਵਾਲੇ[ਸੋਧੋ]