ਕੁਨਾਨ ਪੋਸ਼ਪੋਰਾ ਵਾਕਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੁਨਾਨ ਪੋਸ਼ਪੋਰਾ ਵਾਕਿਆ ਭਾਰਤੀ ਫੌਜ ਉੱਤੇ ਲੱਗਿਆ ਇੱਕ ਇਲਜਾਮ ਹੈ, ਜਿਸ ਮੁਤਾਬਕ ਭਾਰਤੀ ਫੌਜੀਆਂ ਦੇ ਇੱਕ ਗਰੁੱਪ ਨੇ ਫਰਵਰੀ 1991 ਵਿੱਚ ਜੰਮੂ ਅਤੇ ਕਸ਼ਮੀਰ ਵਿੱਚ ਕੁਨਾਨ ਅਤੇ ਪੋਸ਼ਪੋਰਾ ਨਾਂ ਦੇ ਦੋ ਪਿੰਡਾ ਦੀਆਂ ਔਰਤਾਂ ਨਾਲ ਗੈਂਗਰੇਪ ਕੀਤੇ। ਸਭ ਤੋਂ ਛੋਟੀ ਰੇਪ ਵਿਕਟਿਮ ਦੀ ਉਮਰ ਸਿਰਫ 14 ਸਾਲ ਸੀ। ਪੁਲਿਸ FIR ਵਿੱਚ 23 ਔਰਤਾਂ ਨੇ ਆਪਣੇ ਨਾਲ ਰੇਪ ਕੀਤੇ ਜਾਣ ਦੀ ਸ਼ਿਕਾਯਤ ਦਰਜ ਕੀਤੀ। 2007 ਵਿੱਚ 40 ਔਰਤਾਂ ਜੰਮੂ ਕਸ਼ਮੀਰ ਹਿਊਮਨ ਰਾਇਟਸ ਕਮੀਸ਼ਨ ਕੋਲ ਇਨਸਾਫ ਦੀ ਗੁਹਾਰ ਲੈ ਕੇ ਪਹੁੰਚੀਆਂ। ਫੌਜ ਅਤੇ ਸਰਕਾਰ ਇਸ ਇਲਜ਼ਾਮ ਨੂੰ ਬੇਬੁਨਿਆਦ ਦੱਸਦੀ ਹੈ, ਜਦਕਿ ਘਟਨਾ ਤੇ ਪਹੁੰਚਣ ਵਾਲੇ ਪਹਿਲੇ ਸਰਕਾਰੀ ਅਫ਼ਸਰ ਅਤੇ ਉਸ ਵਕਤ ਦੇ ਕੁਪਵਾੜਾ ਦੇ ਡਿਪਟੀ ਕਮਿਸ਼ਨਰ S M ਯਾਸਿਨ ਆਪਣੀ ਰਿਪੋਰਟ ਵਿੱਚ ਲਿੱਖਦੇ ਹਨ ਕਿ ਫੌਜ ਨੇ "ਦਰਿੰਦਿਆਂ ਵਾੰਗੂ ਸਲੂਕ ਕੀਤਾ।"[1]

ਵਾਕਿਆ[ਸੋਧੋ]

1991 ਦੀ ਫਰਵਰੀ ਦੀ ਇੱਕ ਰਾਤ ਨੂੰ ਭਾਰਤੀ ਫੌਜ ਦੀ 68 ਬ੍ਰੀਗੇਡ ਦੀ 4 ਰਾਜਪੁਤਾਨਾ ਰਾਇਫਲਸ ਦੇ ਜਵਾਨ ਗਸ਼ਤ ਕਰਦੇ ਹੋਏ ਕੁਨਾਨ ਅਤੇ ਪੋਸ਼ਪੋਰਾ ਪਿੰਡਾਂ ਵਿੱਚ ਪਹੁੰਚੇ। ਉੱਥੇ ਉਨ੍ਹਾਂ ਨੇ ਦੋਵੇਂ ਪਿੰਡਾ ਦੇ ਮਰਦਾ ਨੂੰ ਕੁਨਾਨ ਦੇ ਦੋ ਘਰਾਂ ਵਿੱਚ ਬੰਦ ਕਰ ਦਿੱਤਾ ਅਤੇ ਉੱਥੇ ਦੀਆਂ ਔਰਤਾ ਨਾਲ ਰੇਪ ਕੀਤੇ। ਇਲਜ਼ਾਮ ਲਗਾਉਣ ਵਾਲੀ ਸਭ ਤੋਂ ਬਜ਼ੁਰਗ ਔਰਤ 70 ਸਾਲ ਅਤੇ ਸਭ ਤੋਂ ਜਵਾਨ ਔਰਤ ਸਿਰਫ 14 ਸਾਲ ਦੀ ਸੀ। ਵਾਕਿਏ ਤੋਂ ਬਾਅਦ ਕੁਝ ਦਿਨਾਂ ਬਾਅਦ ਤਕ ਕਿਸੀ ਬੰਦੇ ਨੂੰ ਪਿੰਡ ਤੋਂ ਬਾਹਰ ਨਹੀਂ ਆਉਣ ਦਿੱਤਾ ਗਿਆ। ਇਸ ਲਈ ਰੇਪ ਦੀ ਘਟਨਾ ਦੀ FIR ਦੋ ਹਫ਼ਤੇ ਬਾਅਦ ਅੱਠ ਮਾਰਚ ਨੂੰ ਲਿਖਾਈ ਗਈ।[1]

ਇਨਵੈਸਟਿਗੇਸ਼ਨ[ਸੋਧੋ]

ਉਸ ਵਕਤ ਦਾ ਕੁਪਵਾੜਾ ਦਾ ਡਿਪਟੀ ਕਮਿਸ਼ਨਰ S M ਯਾਸਿਨ ਕੁਨਾਨ ਪਹੁੰਚਣ ਵਾਲਾ ਪਹਿਲਾ ਸਰਕਾਰੀ ਮੁਲਾਜ਼ਮ ਸੀ। ਉਸ ਨੇ ਉਸ ਵਕਤ ਦੇ ਕਸ਼ਮੀਰ ਦੇ ਡਿਵਿਜਨ ਕਮਿਸ਼ਨਰ ਵਜਾਹਤ ਹਬੀਬੁਲਾਹ ਨੂੰ ਲਿੱਖੀ ਰਿਪੋਰਟ ਵਿੱਚ ਕਿਹਾ ਕਿ ਉਹ ਇਸ ਜ਼ਿਆਦਤੀ ਨੂੰ ਕਾਲੇ ਅੱਖਰਾਂ ਵਿੱਚ ਉਤਾਰਦੇ ਹੋਏ ਸ਼ਰਮਸਾਰ ਸੀ। ਹਬੀਬੁਲਾਹ ਨੇ ਇੱਕ ਹਫ਼ਤੇ ਤੋਂ ਜ਼ਿਆਦਾ ਵਕਤ ਤਕ ਕੋਈ ਜਵਾਬ ਨਾ ਦਿੱਤਾ। ਫਿਰ ਉਹਨੇ ਪਿੰਡਾਂ ਦਾ ਦੌਰਾ ਕੀਤਾ ਅਤੇ ਇੱਕ ਕਾਨਫੀਡੈਨਸ਼ਲ ਰਿਪੋਰਟ ਲਿਖੀ ਜਿਸ ਵਿੱਚ ਉਸ ਨੇ ਕਿਹਾ ਕਿ ਰੇਪ ਦੇ ਇਲਜ਼ਾਮ ਸ਼ੱਕੀ ਅਤੇ ਵਧਾਏ-ਚੜ੍ਹਾਏ ਲੱਗਦੇ ਹਨ। ਉਸ ਤੋਂ ਬਾਅਦ ਡਿਫੈਨਸ ਮਿਨਿਸਟਰੀ ਨੇ ਇਨਵੈਸਟੀਗੇਸ਼ਨ ਲਈ ਇੱਕ ਟੀਮ ਭੇਜੀ। ਟੀਮ ਦਾ ਚੇਅਰਮੈਨ ਉਸ ਵਕਤ ਦਾ ਪ੍ਰੈਸ ਕਾਉਂਸਲ ਦਾ ਪ੍ਰੈਜ਼ੀਡੈਂਟ B G ਵੈਰਗੀਜ਼ ਸੀ। ਉਸ ਨੇ ਕਿਹਾ ਕਿ ਇਹ ਰੇਪ ਦਾ ਇਲਜ਼ਾਮ ਆਂਤਕਵਾਦੀ ਗਰੁੱਪਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਬਣਾਇਆ ਗਿਆ ਇੱਕ ਬਹੁਤ ਵੱਡਾ ਧੋਖਾ ਹੈ।[1]

ਅਸਰ[ਸੋਧੋ]

ਪੜ੍ਹਾਈ ਤੇ[ਸੋਧੋ]

ਵਾਕਿਏ ਨੇ ਕੁਨਾਨ ਅਤੇ ਪੋਸ਼ਪੋਰਾ ਪਿੰਡਾ ਦੇ ਰਹਿਣ ਵਾਲਿਆਂ ਦੀ ਜਿੰਦਗੀ ਤੇ ਬੜਾ ਮਾੜਾ ਅਸਰ ਛੱਡਿਆ ਹੈ। 21 ਜੁਲਾਈ 2013 ਵਿੱਚ ਛਪੀ ਇੱਕ ਰਿਪੋਰਟ ਦਸਤਾਵੇਜ਼ ਕਰਦੀ ਹੈ ਕਿ ਵਿਕਟਿਮਾਂ ਦੇ ਟੱਬਰਾਂ ਨੂੰ ਬਰਾਦਰੀ ਵਿਚੋਂ ਕੱਢ ਦਿੱਤਾ ਗਿਆ ਹੈ। ਵਾਕਿਏ ਦੇ 22 ਸਾਲਾਂ ਦੌਰਾਨ ਸਿਰਫ਼ 2 ਸਟੁਡੈਂਟ ਯੂਨੀਵਰਸਿਟੀ ਵਿੱਚ ਪਹੁੰਚੇ ਹਨ। ਬਹੁਤੇ ਵਿਦਿਆਰਥੀ ਅੱਠਵੀਂ ਜਮਾਤ ਤੋਂ ਬਾਅਦ ਕੁਪਵਾੜਾ ਅਤੇ ਤ੍ਰੇਗਾਮ ਪਿੰਡਾਂ ਦੇ ਲੋਕਾਂ ਦੇ ਤਾਨੇ ਅਤੇ ਕੱਟਣ ਵਾਲੇ ਬੋਲ ਸੁਣਨ ਦੀ ਥਾਂ ਸਕੂਲ ਛੱਡਣਾ ਪਸੰਦ ਕਰਦੇ ਹਨ। ਦੋਵੇਂ ਪਿੰਡਾ ਦਾ ਸਿਰਫ਼ ਇੱਕ ਸਰਕਾਰੀ ਸਕੂਲ ਅੱਠਵੀ ਜਮਾਤ ਤਕ ਪੜ੍ਹਾਉਦਾਂ ਹੈ।[1]

ਬੱਚਿਆਂ ਦੇ ਵਿਆਹ ਤੇ[ਸੋਧੋ]

ਉਹ ਪਰਿਵਾਰ ਜੋ ਸ਼ਿਕਾਰ ਹੋਣ ਤੋਂ ਬਚ ਗਏ ਸਨ, ਵਿਕਟਿਮਾਂ ਦੇ ਪਰਿਵਾਰਾਂ ਨਾਲ ਗਲਬਾਤ ਨਹੀਂ ਕਰਦੇ। ਮਾਂਪੇ ਕਹਿੰਦੇ ਹਨ ਕਿ ਬੱਚਿਆਂ ਨੂੰ ਵਿਹਾਉਣਾ ਬਹੁਤ ਔਖਾ ਹੈ। ਘੱਟੋ-ਘੱਟ ਇੱਕ ਟੱਬਰ ਨੇ ਆਪਣੀ 16 ਸਾਲਾਂ ਧੀ ਨੂੰ 50 ਸਾਲਾਂ ਦੇ ਤਿੰਨ ਬੱਚਿਆਂ ਦੇ ਰੰਡੇ ਪਿਉ ਨਾਲ ਵਿਹਾਉਣ ਦੀ ਗਲ ਕਬੂਲੀ ਹੈ ਕਿਉਂਕਿ ਪਿੰਡ ਵਿਚੋਂ ਕੋਈ ਵੀ ਜਵਾਨ ਮੁੰਡਾ ਅੱਗੇ ਨਹੀਂ ਆਇਆ ਅਤੇ ਵਾਕਿਏ ਤੋਂ ਬਾਅਦ ਪਿੰਡ ਦੇ ਬਾਹਰ ਲਾੜਾ ਲੱਭਣਾ ਨਾਮੁਮਕਿਨ ਸੀ।[1]

ਡਰ ਦਾ ਮਾਹੌਲ[ਸੋਧੋ]

ਪਿੰਡ ਵਾਲਿਆਂ ਨੇ ਇਨਸਾਫ਼ ਲੈਣ ਲਈ 2007 ਵਿੱਚ ਕੁਨਾਨਪੋਸ਼ਪੋਰਾ ਕੋਆਰਡੀਨੇਸ਼ਨ ਕਮੇਟੀ (KCC) ਬਣਾਈ। KCC ਦਾ ਹੈੱਡ 70 ਸਾਲੀਂ ਗ਼ੁਲਾਮ ਅਹਿਮਦ ਦਰ ਹੈ। ਉਸ ਨੇ ਜੁਲਾਈ 2013 ਵਿੱਚ The Indian Express ਨੂੰ ਦੱਸਿਆ, ਜੇ ਕੋਈ ਰਿਪੋਰਟਰ ਜਾਂ ਹਿਊਮਨ ਰਾਇਟਸ ਗਰੁੱਪ ਦਾ ਬੰਦਾ ਸਾਡੇ ਪਿੰਡ ਵਿੱਚ ਆਉਂਦਾ ਹੈ ਤਾ ਪੁਲਿਸਵਾਲੇ ਅਤੇ ਇਨਟੈਲੀਜੈਨਸ ਬਿਊਰੋ ਦੇ ਬੰਦੇ ਉਹਦੇ ਪਿੱਛੇ-ਪਿੱਛੇ ਆ ਜਾਂਦੇ ਹਨ। ਅਖਬਾਰ ਮੁਤਾਬਕ ਪਿੰਡ ਦੇ ਲੋਕ ਮੁਸਸਲ ਚੋਕਸ ਰਹਿੰਦੇ ਹਨ, ਭਲੇ ਸਾਦੇ ਕਪੜੇ ਪਾਈ ਕੋਈ ਪੁਲਿਸਵਾਲਾ ਜਾਂ ਜਾਸੂਸ ਹੀ ਨਾ ਹੋਵੇ।[1]

ਹਵਾਲੇ[ਸੋਧੋ]

  1. 1.0 1.1 1.2 1.3 1.4 1.5 Bashaarat Masood; Rifat Mohidin (2013-07-21). "The Silence of a Night". The Indian Express (in English). pp. 10,11.