ਸਮੱਗਰੀ 'ਤੇ ਜਾਓ

ਕੇਂਜ਼ਾਬੂਰੋ ਓਏ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੇਂਜ਼ਾਬੂਰੋ ਓਏ
大江 健三郎
2012 ਵਿੱਚ ਕੇਂਜ਼ਾਬੂਰੋ ਓਏ
2012 ਵਿੱਚ ਕੇਂਜ਼ਾਬੂਰੋ ਓਏ
ਜਨਮ (1935-01-31) ਜਨਵਰੀ 31, 1935 (ਉਮਰ 89)
ਯੂਚੀਕੋ, ਈਹੀਮੇ, ਜਾਪਾਨ
ਕਿੱਤਾਨਾਵਲਕਾਰ, ਕਹਾਣੀਕਾਰ, ਨਿਬੰਧਕਾਰ
ਰਾਸ਼ਟਰੀਅਤਾਜਾਪਾਨੀ
ਕਾਲ1950-ਵਰਤਮਾਨ
ਪ੍ਰਮੁੱਖ ਕੰਮਇੱਕ ਨਿੱਜੀ ਮਾਮਲਾ, ਖ਼ਾਮੋਸ਼ ਫ਼ਰਿਆਦ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਇਨਾਮ
1994

ਕੇਂਜ਼ਾਬੂਰੋ ਓਏ (ਜਾਪਾਨੀ: 大江 健三郎; ਜਨਮ 31 ਜਨਵਰੀ 1935) ਇੱਕ ਜਾਪਾਨੀ ਲੇਖਕ ਹੈ ਜੋ ਸਮਕਾਲੀ ਜਾਪਾਨੀ ਸਾਹਿਤ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਇਸ ਉੱਤੇ ਫ਼ਰਾਂਸੀਸੀ ਅਤੇ ਅਮਰੀਕੀ ਸਾਹਿਤ ਦਾ ਬਹੁਤ ਪ੍ਰਭਾਵ ਹੈ। ਇਸ ਦੀਆਂ ਰਚਨਾਵਾਂ ਪਰਮਾਣੂ ਹਥਿਆਰਾਂ, ਪਰਮਾਣੂ ਸ਼ਕਤੀ ਅਤੇ ਅਸਤਿਤਵਵਾਦ ਵਰਗੇ ਸਿਆਸੀ, ਸਮਾਜਕ ਅਤੇ ਦਾਰਸ਼ਨਿਕ ਮਸਲਿਆਂ ਨਾਲ ਸਬੰਧਿਤ ਹਨ। 

ਓਏ ਨੂੰ 1994 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1]

ਜੀਵਨ

[ਸੋਧੋ]

ਓਏ ਦਾ ਜਨਮ ਸ਼ੀਕੋਕੂ ਵਿੱਚ ਓਸੇ ਨਾਮ ਦੇ ਪਿੰਡ ਵਿੱਚ ਹੋਇਆ। ਇਹ ਆਪਣੇ ਮਾਪਿਆਂ ਦੇ 7 ਬੱਚਿਆਂ ਵਿੱਚੋਂ ਤੀਜਾ ਮੁੰਡਾ ਸੀ। ਇਸ ਦੀ ਦਾਦੀ ਨੇ ਇਸਨੂੰ ਕਲਾ ਅਤੇ ਮੌਖਿਕ ਪੇਸ਼ਕਾਰੀ ਸਿਖਾਈ। 1994 ਵਿੱਚ ਇਸ ਦੀ ਦਾਦੀ ਦੀ ਮੌਤ ਹੋਈ ਅਤੇ ਉਸੀ ਸਾਲ ਵਿੱਚ ਦੂਜੀ ਸੰਸਾਰ ਜੰਗ ਵਿੱਚ ਇਸ ਦੇ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਸ ਦੀ ਮੂਲ ਅਧਿਆਪਕ ਇਸ ਦੀ ਅਧਿਆਪਕ ਬਣੀ ਜਿਸਨੇ ਇਸਨੂੰ he Adventures of Huckleberry Finn ਅਤੇ ਦ ਵੰਡਰਫੁੱਲ ਅਡਵੈਂਚਰਜ਼ ਆਫ਼ ਨੀਲਜ਼ ਵਰਗੀਆਂ ਕਿਤਾਬਾਂ ਖ਼ਰੀਦ ਕੇ ਦਿੱਤੀਆਂ, ਜਿਹਨਾਂ ਬਾਰੇ ਓਏ ਦਾ ਕਹਿਣਾ ਹੈ ਕਿ ਉਹ ਇਹਨਾਂ ਦਾ ਅਸਰ ਆਪਣੀ ਕਬਰ ਤੱਕ ਲੈਕੇ ਜਾਵੇਗਾ।[2]

ਓਏ ਨੇ ਮਾਤਸੂਯਾਮਾ ਵਿਖੇ ਹਾਈ ਸਕੂਲ ਦੀ ਪੜ੍ਹਾਈ ਸ਼ੁਰੂ ਕੀਤੀ। 18 ਸਾਲ ਦੀ ਉਮਰ ਵਿੱਚ ਇਹ ਪਹਿਲੀ ਵਾਰ ਟੋਕੀਓ ਗਿਆ ਅਤੇ ਉਸ ਤੋਂ ਅਗਲੇ ਸਾਲ ਇਹ ਟੋਕੀਓ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਕਾਜ਼ੂਓ ਵਾਤਾਨਾਬੇ ਦੀ ਨਿਗਰਾਨੀ ਹੇਠ ਫ਼ਰਾਂਸੀਸੀ ਸਾਹਿਤ ਪੜ੍ਹਨ ਲੱਗਿਆ। 1957 ਵਿੱਚ ਵਿਦਿਆਰਥੀ ਹੋਣ ਦੇ ਸਮੇਂ ਹੀ ਇਸ ਦੀਆਂ ਕਹਾਣੀਆਂ ਛਪਣ ਲੱਗੀਆਂ। 1960 ਵਿੱਚ ਇਸ ਦਾ ਵਿਆਹ ਯੂਕਾਰੀ ਨਾਲ ਹੋਇਆ ਜਿਸਦਾ ਪਿਤਾ ਮਾਨਸਾਕੂ ਇਤਾਮੀ ਅਤੇ ਭੈਣ ਜੂਜ਼ੋ ਇਤਾਮੀ ਦੋਵੇਂ ਹੀ ਫ਼ਿਲਮ ਨਿਰਦੇਸ਼ਕ ਸਨ। ਇਸ ਸਾਲ ਵਿੱਚ ਹੀ ਇਹ ਚੀਨ ਗਿਆ ਜਿੱਥੇ ਇਸ ਦੀ ਮੁਲਾਕਾਤ ਮਾਓ ਤਸੇ-ਤੁੰਗ ਨਾਲ ਹੋਈ। ਇਸ ਤੋਂ ਅਗਲੇ ਸਾਲ ਇਹ ਰੂਸ ਅਤੇ ਯੂਰਪ ਗਿਆ ਅਤੇ ਇਸ ਸਫ਼ਰ ਦੌਰਾਨ ਇਹ ਪੈਰਿਸ ਵਿੱਚ ਸਾਰਤਰ ਨੂੰ ਮਿਲਿਆ।

1961 ਵਿੱਚ ਇੱਕ ਜਾਪਾਨੀ ਸਾਹਿਤਕ ਰਸਾਲੇ ਨੂੰ ਓਏ ਦੇ ਦੋ ਨਾਵਲ ਛਾਪੇ; "ਸਤਾਰਾਂ" ਅਤੇ "ਇੱਕ ਸਿਆਸੀ ਨੌਜਵਾਨ ਦੀ ਮੌਤ"। ਇਹ ਦੋਵੇਂ ਨਾਵਲ 17 ਸਾਲਾ ਯਾਮਾਗੂਚੀ ਓਤੋਇਆ ਤੋਂ ਪ੍ਰਭਾਵਿਤ ਸਨ।

ਰਚਨਾਵਾਂ

[ਸੋਧੋ]

ਨੋਟ

[ਸੋਧੋ]
  1. "Oe, Pamuk: World needs imagination" Archived 2008-05-31 at the Wayback Machine., Yomiuri.co.jp; May 18, 2008.
  2. "The Nobel Prize in Literature 1994: Kenzaburo Oe (biography)". Nobel media. Retrieved 2013-05-02.