ਕੇਨ ਦਰਿਆ
ਦਿੱਖ
ਕੇਨ ਨਦੀ | |
River | |
ਕੇਨ ਨਦੀ
| |
ਦੇਸ਼ | ਭਾਰਤ |
---|---|
ਰਾਜ | ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ |
ਖੇਤਰ | ਬੁੰਦੇਲਖੰਡ |
ਲੈਂਡਮਾਰਕ | Raneh Falls |
ਸਰੋਤ | Ahirgawan |
- ਸਥਿਤੀ | Kaimur Range, Jabalpur district, ਮੱਧ ਪ੍ਰਦੇਸ਼ |
- ਉਚਾਈ | 550 ਮੀਟਰ (1,804 ਫੁੱਟ) |
ਦਹਾਨਾ | Yamuna River |
- ਸਥਿਤੀ | Chilla, Fatehpur district, Uttar Pradesh |
- ਦਿਸ਼ਾ-ਰੇਖਾਵਾਂ | 25°46′N 80°31′E / 25.767°N 80.517°E |
ਲੰਬਾਈ | 427 ਕਿਮੀ (265 ਮੀਲ) |
ਡਿਗਾਊ ਜਲ-ਮਾਤਰਾ | |
- ਔਸਤ | 310 ਮੀਟਰ੩/ਸ (10,948 ਘਣ ਫੁੱਟ/ਸ) [1] |
ਇਹ ਭਾਰਤ ਦੇ ਮੱਧ ਪ੍ਰਦੇਸ਼ ਰਾਜ ਵਿੱਚ ਬੁੰਦੇਲਖੰਡ ਦਾ ਇੱਕ ਦਰਿਆ ਹੈ ਜੋ ਕੈਮੂਰ ਪਹਾੜੀਆਂ ਵਿਚੋਂ ਨਿਕਲ ਕੇ ਦਮੋਹ ਤੇ ਪੰਨਾ ਵਿਚੋਂ ਦੀ ਵਗਦਾ ਹੋਇਆ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿੱਚ ਦਾਖ਼ਲ ਹੋ ਜਾਂਦਾ ਹੈ। ਬਾਂਦਾ ਦੀ ਸਰਹੱਦ ਦੇ ਨਾਲ ਨਾਲ ਅਤੇ ਬਾਂਦਾ ਸ਼ਹਿਰ ਵਿਚੋਂ ਦੀ ਗੁਜ਼ਰਦਾ ਹੋਇਆ ਸੋਮੇ ਤੋਂ ਲਗਭਗ 370 ਕਿ. ਮੀ. ਦੂਰ ਬਾਂਦਾ-ਫ਼ਤਿਹਪੁਰ ਸੜਕ ਕੋਲ ਚਿਲਾ ਦੇ ਨੇੜੇ ਜਮਨਾ ਦਰਿਆ ਵਿੱਚ ਮਿਲ ਜਾਂਦਾ ਹੈ। ਦਰਿਆ ਡੂੰਘਾ ਹੈ ਅਤੇ ਬਾਂਦਾ ਸ਼ਹਿਰ ਵਿੱਚ ਜਹਾਜ਼ਰਾਨੀ ਦੇ ਯੋਗ ਹੈ ਪਰ ਇਸ ਰਾਹੀਂ ਬਹੁਤੀ ਆਵਾਜਾਈ ਨਹੀਂ ਹੁੰਦੀ। ਬਾਂਦਾ ਵਿਖੇ ਦਰਿਆ ਦਾ ਤਲ ਰੇਤਲਾ ਹੈ ਜਿਸ ਵਿੱਚ ਬਲੌਰੀ ਪੱਥਰ ਅਤੇ ਹੋਰ ਚਟਾਨਾਂ ਦੇ ਟੁਕੜੇ ਮਿਲਦੇ ਹਨ ਜੋ ਬੜੇ ਪਾਲਿਸ਼ ਹੋਏ ਹੋਣ ਕਰਕੇ ਗਹਿਣੀਆਂ ਵਿੱਚ ਵੀ ਵਰਤੇ ਜਾਂਦੇ ਹਨ। ਬਾਂਦਾ ਤੋਂ ਉੱਪਰ ਪਾਸੇ ਤਲ ਚਟਾਨੀ ਹੈ ਅਤੇ ਖਰੌਨੀ ਦੇ ਨਜ਼ਦੀਕ ਦਰਿਆ ਦਾ ਦ੍ਰਿਸ਼ ਬਹੁਤ ਹੀ ਸੁੰਦਰ ਹੈ। ਸਾਬਕਾ ਅਜੈਗੜ੍ਹ ਸਟੇਟ ਵਿੱਚ ਬਰਿਆਪੁਰ ਦੇ ਨੇੜਿਉਂ ਇਸ ਦਰਿਆ ਵਿਚੋਂ ਇੱਕ ਨਹਿਰ ਕੱਢੀ ਗਈ ਹੈ।
ਹਵਾਲੇ
[ਸੋਧੋ]- ↑ "Hydrology" (PDF). nwda.gov.in. National Water Development Authority. Retrieved 22 April 2014.