ਕੇਵਿਨ ਕਲਾਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਵਿਨ ਕਲਾਸ਼
Kevin Clash Elmo 2010 (cropped).jpg
2010 ਦੇ ਸਨਮਾਨ ਸਮੇਂ.
ਜਨਮਕੇਵਿਨ ਜੈਫਰੀ ਕਲਾਸ਼
(1960-09-17) ਸਤੰਬਰ 17, 1960 (ਉਮਰ 59)
ਬਾਲਟੀਮੋਰ, ਮੈਰੀਲੈਂਡ, ਅਮਰੀਕਾ
ਪੇਸ਼ਾਕੱਠਪੁਲਤੀ ਕਲਾਕਾਰ, ਨਿਰਦੇਸ਼ਕ, ਨਿਰਮਾਤਾ
ਸਰਗਰਮੀ ਦੇ ਸਾਲ1980s–2012
ਪ੍ਰਸਿੱਧੀ ਸੇਸੇਮ ਸਟਰੀਮ ਵਿੱਚ ਐਲਮੋ
ਸੇਸੇਮ ਸਟਰੀਟ (1985–2014)
ਸਾਥੀਗੇਨੀਆ ਲਵਿੰਗ (ਵਿ. 1986; ਤਲਾ. 2003)
ਬੱਚੇ1
ਮਾਤਾ-ਪਿਤਾ(s)ਜਾਰਜ਼ ਕਲਾਸ਼
ਗਲਾਡੀਜ਼ ਕਲਾਸ਼

ਕੇਵਿਨ ਜੈਫ਼ਰੀ ਕਲਾਸ਼ ਅਮਰੀਕਾ ਦਾ ਕੱਠਪੁਤਲੀ ਕਲਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਹੈ। ਇਸ ਨੇ ਬਹੁਤ ਸਾਰੇ ਕੱਠਪੁਤਲੀ ਪਾਤਰ ਖੋਜੇ ਜਿਵੇ ਐਲਮੋ, ਕਲਿਫੋਰਡ, ਬੇਨੀ ਖਰਗੋਸ਼, ਹੂਟਜ਼ ਉੱਲੂ ਆਦਿ। ਕਲਾਸ਼ ਦਾ ਜਨਮ 17 ਸਤੰਬਰ, 1960 ਨੂੰ ਹੋਇਆ। ਉਸ ਦਾ ਬਚਪਣ ਤੋਂ ਹੀ ਕਠਪੁਤਲੀ ਵਿੱਚ ਰੁਚੀ ਸੀ। ਉਸ ਨੇ ਸ਼ੁਰੂ ਵਿੱਚ ਆਪਣੇ ਸ਼ਹਿਰ ਬਾਲਟੀਮੋਰ ਦੇ ਟੀਵੀ ਚੈਨਲ ਤੇ ਕਠਪੁਤਲੀ ਦਾ ਖੇਲ ਪੇਸ਼ ਕੀਤਾ। 1980 ਦੇ ਦਹਾਲੇ ਸਮੇਂ ਉਸ ਨੇ ਕੈਪਟਨ ਕੰਗਾਰੁ ਨਾਲ ਕੰਮ ਸ਼ੁਰੂ ਕੀਤਾ ਅਤੇ 1984 ਤੋਂ ਸੇਸੇਮ ਦੀਆਂ ਗਲੀਆਂ ਵਿੱਚ ਆਪਣਾ ਖੇਲ ਦਿਖਾਉਂਣ ਲੱਗ ਪਿਆ। ਮਸ਼ਹੂਤ ਪਾਤਰ ਐਲਮੋ ਨੂੰ ਪੇਸ਼ ਕਰਨ ਵਾਲੇ ਕੇਵਿਨ ਕਲਾਸ ਪੰਜਵਾਂ ਕਠਪੁਤਲੀ ਕਲਾਕਾਰ ਸੀ ਜੋ ਬਾਅਦ ਵਿੱਚ ਇਸ ਦਾ ਨਿਰਦੇਸ਼ਕ ਅਤੇ ਨਿਰਮਾਤਾ ਬਣਿਆ।

ਮੁਢਲਾ ਜੀਵਨ[ਸੋਧੋ]

ਕੇਵਿਨ ਕਲਾਸ਼ ਦਾ ਜਨਮ 17 ਸਤੰਬਰ, 1960 ਨੂੰ ਬਾਲਟੀਮੋਰ ਮੈਰੀਲੈਂਡ ਅਮਰੀਕਾ ਵਿੱਖੇ ਹੋਇਆ। ਬਚਪਨ ਵਿੱਚ ਹੀ ਕਲਾਸ਼ ਦੀ ਰੂਚੀ ਕਠਪੁਤਲੀ ਵਿੱਚ ਹੋ ਗਈ। ਉਸ ਨੇ ਬਾਰਾਂ ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਕਠਪੁਤਲੀ ਦੀ ਬਣਤਰ ਮਿਕੀ ਮਾਉਸ ਵਰਗੀ ਬਣਾਈ। ਜਿਉਂ ਸਮਾਂ ਲੰਘਦਾ ਗਿਆ ਉਸ ਨੇ ਬਾਲਪਨ ਵਿੱਚ ਲਗਭਗ 90 ਕੱਠਪੁਤਲੀ ਦਾ ਨਿਰਮਾਣ ਕੀਤਾ। ਸਕੂਲ ਸਮੇਂ ਹੀ ਕਲਾਸ਼ ਨੂੰ ਸਕੂਲ, ਚਰਚ ਤੇ ਹੋਰ ਸਮਾਜਿਕ ਸਥਾਨਾਂ ਤੇ ਆਪਣਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ। ਇਸ ਸਮੇਂ ਦੌਰਾਨ ਹੀ ਕਲਾਸ਼ ਦਾ ਪ੍ਰਦਰਸ਼ਨ ਦੇਖ ਕੇ ਸਥਾਨਿਕ ਟੀਵੀ ਚੈਨਲ ਨੇ ਚੁੱਣ ਲਿਆ। ਜਵਾਨੀ ਦੀ ਉਮਰ 'ਚ ਪੈਰ ਧਰਦਿਆ ਹੀ ਕਲਾਸ਼ ਨੂੰ ਕੈਪਟਨ ਕੰਗਰੂ ਵਿੱਚ ਬਤੌਰ ਮਹਿਮਾਨ ਤੌਰ 'ਤੇ ਬੁਲਾਇਆ ਗਿਆ ਜੋ ਬਾਅਦ ਵਿੱਚ ਉਸ ਦੇ ਬਣਾਏ ਹੋਏ ਕੁਝ ਕਠਪੁਤਲੀਆਂ ਨੂੰ ਇਸ ਪ੍ਰੋਗਰਾਮ ਨੂੰ ਪੇਸ਼ ਕੀਤਾ ਗਿਆ।

ਜੀਵਨ[ਸੋਧੋ]

ਸੰਨ 1984 ਵਿੱਚ 29 ਸੀਜ਼ਨ ਦੇ ਬਾਅਦ ਕੈਪਟਨ ਕੰਗਰੁ ਨੂੰ ਬੰਦ ਕਰ ਦਿਤਾ ਗਿਆ ਜਿਸ ਨਾਲ ਕਲਾਸ਼ ਨੂੰ ਸੇਸੇਮ ਸਟਰੀਟ ਅਤੇ ਹੋਰ ਫ਼ਿਲਮ ਵਾਸਤੇ ਹੈਨਸਨ ਨਾਲ ਕੰਮ ਕਰਨ ਦਾ ਸਮਾਂ ਮਿਲ ਗਿਆ। ਕਲਾਸ਼ ਨੇ 1983 ਵਿੱਚ ਸੇਸੇਮ ਸਟਰੀਟ ਦੇ ਦਸ ਖੰਡਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਸ ਨੇ ਉੱਲੂ ਵਾਲ ਕੱਠਪੁਤਲੀ, ਬੇਬੇ ਨਤਾਸ਼ਾ, ਅਤੇ ਡਾ ਨੋਬਲ ਪਰਾਇਸ ਆਦਿ ਦੀ ਖੋਜ ਕੀਤੀ। 1985 ਤੋਂ ਬਾਅਦ ਐਲਮੋ ਇੱਕ ਲਾਲ ਦਿਉ ਨੇ ਆਪਣੇ ਰੰਗ ਦਿਖਾਣੇ ਸ਼ੁਰੂ ਕਰ ਦਿੱਤੇ ਅਤੇ ਇਹ ਕੱਠਪੁਤਲੀ ਮੁੱਖ ਪਾਤਰ ਦੇ ਤੌਰ 'ਤੇ ਉਭਰੀ। ਐਲਮੋ ਦੀ ਖਾਸ਼ ਗੱਲ ਮੇਰੇ ਕੁਤਕਤਾੜੀ ਕਰੋ ਬਹੁਤ ਮਸ਼ਹੂਰ ਹੋਈ। ਹੁਣ ਕਲਾਸ਼ ਦੀ ਜੁਮੇਵਾਰੀ ਹੋਰ ਵੱਧ ਗਈ ਹੁਣ ਉਹ ਨਵੀ ਭਰਤੀ ਕਰਨ, ਉਹਨਾਂ ਦਾ ਸਕਰੀਨ ਟੈਸਲ ਅਤੇ ਦੁਸਰੇ ਕੱਠਪੁਤਲੀ ਕਲਾਕਾਰਾਂ ਨੂੰ ਸਿਖਾਉਂਣ ਲੱਗਾ। ਹੁਣ ਕਲਾਸ਼ ਦੀ ਜੁਮੇਵਾਰੀ ਐਲਮੋ ਦੀ ਦੁਨੀਆ ਵਿੱਚ ਬਤੌਰ ਲੇਖਕ, ਨਿਰਦੇਸ਼ਕ ਅਤੇ ਸਹਾਇਕ ਨਿਰਮਾਤਾ ਹੋ ਗਈ ਅਤੇ ਉਸ ਦੀ ਤਰੱਕੀ ਕਰਕੇ ਉਸ ਨੂੰ 2007 ਵਿੱਚ ਸੀਨੀਅਰ ਖੋਜੀ ਸਲਾਹਕਾਰ ਬਣਾ ਦਿੱਤਾ ਗਿਆ। ਸੰਨ 1990 ਵਿੱਚ ਕਲਾਸ਼ ਨੇ ਟੀਨਏਜ ਮੁਟੈਟ ਨਿਨਜਾ ਟਰਟਲਜ਼ 'ਚ ਕੰਮ ਕਰਨਾ ਸ਼ੁਰੂ ਕੀਤਾ। ਉਸ ਨੇ ਬਹੁਤ ਸਾਰੇ ਕਲਾਕਾਰਾਂ ਨਾਲ ਬਹੁਤ ਸਾਰੇ ਕੱਠਪੁਤਲੀ ਕਲਾਕਾਰਾਂ ਨਾਲ ਪ੍ਰੋਗਰਾਮ ਪੇਸ਼ ਕੀਤੇ ਅਤੇ ਸਫਲਤਾ ਪਾਪਤ ਹੋਈ। ਮੁਪੈਟ ਦੇ ਟਾਪੂ ਖਜਾਨਾ ਦੇ ਜਾਨਵਰ ਜਿਵੇਂ ਮਿਸ ਪਿਗੀ, ਫੋਜ਼ੀ ਬੇਅਰ, ਸਾਮ ਦਿ ਈਗਲ 'ਚ ਕੰਮ ਕੀਤਾ। ਸੰਨ 2006 ਵਿੱਚ ਕਲਾਸ਼ ਨੁ ਆਪਣੀ ਜੀਵਨ ਕਹਾਣੀ ਪ੍ਰਕਾਸ਼ਤ ਕਰਵਾਈ। ਉਸ ਦੇ ਜੀਵਨ ਦੇ ਅਧਾਰਿਤ ਡਾਕੂਮੈਟਰੀ ਇਕ ਕੱਠਪੁਤਲੀ ਕਲਾਕਾਰ ਦੀ ਯਾਤਰਾ ਸੰਨ 2011 ਵਿੱਚ ਬਣੀ।

ਸਨਮਾਨ[ਸੋਧੋ]

  • ਕਲਾਸ਼ ਨੂੰ 1990, 2005–2007 ਅਤੇ 2009–2013 ਵਿੱਚ ਡੇਟਾਈਮ ਸਨਮਾਨ ਉਹਨਾਂ ਦੇ ਬੱਚਿਆ ਦੇ ਪ੍ਰੋਗਰਾਮ ਵਿੱਚ ਐਲਮੋ ਦੇ ਪ੍ਰਦਰਸ਼ਨ ਵਿੱਚ ਮਿਲੇ।[1][2] ਹੁਣ ਤੱਕ ਉਸ ਨੇ 27 ਡੇਟਾਈਮ ਸਨਮਾ ਅਤੇ ਇੱਕ ਪ੍ਰਾਈਮ ਸਨਮਾ ਜਿੱਤਿਆ ਹੈ।[2][3]
  • 9 ਜੂਨ, 2007 ਨੂੰ ਮੈਰੀਲੈਂਡ ਪਬਲਿਕ ਟੈਲੀਵਿਜ਼ਨ ਦਾ ਸਨਮਾਨ ਮਿਸ ਜੀਅਨ ਪ੍ਰਾਪਤ ਕਰਨ ਵਾਲਾ ਕੇਵਿਨ ਕਲਾਸ਼ ਪਹਿਲਾ ਆਦਮੀ ਸੀ।.[4]
  • 19 ਮਈ, 2012 ਨੂੰ ਕਲਾਸ਼ ਨੂੰ ਵਸ਼ਿੰਗਟਨ ਅਤੇ ਜੈਫਰਸ਼ਨ ਕਾਲਜ ਵੱਲੋ ਡਿਗਰੀ ਦਿੱਤੀ ਗਈ।[5]
ਪਿਛਲਾ
ਰਿਚਰਡ ਹੰਗ
ਐਲਮੋ ਦਾ ਪ੍ਰਦਰਸ਼ਨ
1985 – 2014
ਅਗਲਾ
ਰੈਅਨ ਢਿਲੌਂ
ਪਿਛਲਾ
ਜੇਰੀ ਨੈਲਸਨ
ਮੁਲਚ ਦਾ ਪ੍ਰਦਰਸ਼ਨ
1990s
ਅਗਲਾ
ਕੋਈ ਨਹੀਂ
ਪਿਛਲਾ
ਸਟੀਵ ਵਿਟਮੀਰ
ਵੇਲਬਲੇ ਗਰਾਗਲੇ ਦਾ ਪ੍ਰਦਰਸ਼ਨ
2016
ਅਗਲਾ
ਕੋਈ ਨਹੀਂ
ਪਿਛਲਾ
ਬਰੇਅਨ ਮੀਹਲ
ਕਲੇਮੈਂਟੀਨ
1985 – 1988
ਅਗਲਾ
ਕਰਲੀਲੇ ਬੋਨੋਰਾ
ਪਿਛਲਾ
ਬਰੇਅਨ ਮੀਹਲ
ਡਾ. ਨੋਬਲ ਪਰਾਈਸ
1984 – 1988
ਅਗਲਾ
none
ਪਿਛਲਾ
ਫ੍ਰੈਕ ਊਜ਼
ਸਾਮ ਈਗਲ
2002 – 2003
ਅਗਲਾ
ਇਰਿਕ ਜੈਕੋਬਸਨ

ਹਵਾਲੇ[ਸੋਧੋ]

  1. Clash, pp. 55–57; pp. 58–59
  2. 2.0 2.1 Giove, Candice (June 15, 2013). "Scandal-plagued Elmo puppeteer picks up Daytime Emmys". The New York Post. Retrieved June 15, 2013. 
  3. Moore, Frazier (November 20, 2012). "Elmo actor resigns amid underage-sex allegations". The Denver Post. Archived from the original on December 4, 2012. Retrieved December 9, 2012. 
  4. Hiaasen, Rob (June 7, 2007). "A Natural Honor". The Baltimore Sun. Retrieved December 9, 2012. 
  5. Commencement Ceremony Celebrates Washington & Jefferson College's Class of 2012. Washington, Pennsylvania: Washington & Jefferson College. May 21, 2012. https://web.archive.org/web/20130624215733/http://www.washjeff.edu/news/commencement-ceremony-celebrates-washington-jefferson-college%E2%80%99s-class-2012. Retrieved on 22 ਮਈ 2012.